You are here

ਲੁਧਿਆਣਾ

ਐਕਸੀਅਨ ਦਫਤਰ ਜਗਰਾਉ ਵਿਖੇ ਅਖੰਡ ਪਾਠ ਅੱਜ ਤੋਜ਼

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ੱ ਸਮਰਪਿਤ ਹੋਣਗੇ ਸਮਾਗਮ

ਜਗਰਾਉ, 2021  ਮਾਰਚ (ਮਨਜਿੰਦਰ ਗਿੱਲ)- ਬਿਜਲੀ ਵਿਭਾਗ ਜਗਰਾਉਜ਼ ਦੇ ਸਿੱਧਵਾਂ ਬੇਟ ਰੋਡ ਸਥਿੱਤ ਐਕਸੀਅਨ ਦਫਤਰ ਵਿਖੇ ਬਿਜਲੀ ਮਹਿਕਮੇ ਦੇ ਮੁਲਾਜ਼ਮਾ ਅਤੇ ਅਧਿਕਾਰੀਆਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਅੱਜ 13 ਮਾਰਚ ਦਿਨ ਸ਼ਨੀਵਾਰ ੱ ਪ੍ਰਕਾਸ਼ ਕਰਵਾਏ ਜਾ ਰਹੇ ਹਨ, ਜਿੰਨਾਂ ਦੇ ਭੋਗ 15 ਮਾਰਚ ਦਿਨ ਸੋਮਵਾਰ ੱ ਪਾਏ ਜਾਣਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਵਜਾਨੀਆਂ ਸਕੱਤਰ ਪਰਮਜੀਤ ਸਿੰਘ ਚੀਮਾਂ ਅਤੇ ਕੈਸ਼ੀਅਰ ਜਤਿੰਦਰਪਾਲ ਸਿੰਘ ਡੱਲਾ ਨੇ ਦੱਸਿਆ ਕਿ ਐਕਸੀਅਨ ਜਗਰਾਉਜ਼ ਇੰਜ:ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਹ ਸਮਾਗਮ ”ਹਿੰਦ ਦੀ ਚਾਦਰ# ਲਾਸਾਨੀ ਸ਼ਹਾਦਤ ਦੇ ਪ੍ਰਤੀਕ ਨੌਵੇਜ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ੱ ਸਮਰਪਿਤ ਹੋਣਗੇ। ਜਿੱਥੇ ਤਿੰਨ ਦਿਨ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਅਤੇ ਸਮਾਗਮਾਂ ਦੀ ਸਮਾਪਤੀ ਮੌਕੇ 15 ਮਾਰਚ ਦਿਨ ਸੋਮਵਾਰ ੱ ਪ੍ਰਸਿੱਧ ਰਾਗੀ ਗੁਰੂ ਸਾਹਿਬਾਂ ਦੀ ਇਲਾਹੀ ਬਾਣੀ ਦਾ ਰਸ ਭਿੰਨਾਂ ਕੀਰਤਨ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਸੰਜੇ ਕੁਮਾਰ ਬੱਬਾ, ਪਵਿੱਤਰ ਸਿੰਘ ਗਾਲਿਬ, ਇੰਦਰਜੀਤ ਕਾਉਜ਼ਕੇ, ਜਗਦੀਸ਼ ਸਿੰਘ ਲੱਖਾ, ਪ੍ਰਿਭਪ੍ਰੀਤ ਸਿੰਘ ਲੱਖਾ, ਦਿਵਾਂFੂ ਗਰਗ, ਮਨਦੀਪ ਸਿੰਘ ਮੋਨੂੰ, ਸਤਿੰਦਰ ਸਿੰਘ, ਦਵਿੰਦਰ ਸਿੰਘ ਭੁੱਲਰ, ਹਰਦੀਪ ਸਿੰਘ ਢੋਲਣ ਆਦਿ ਵੀ ਹਾਜ਼ਰ ਸਨ।
 

Maha Shivaratri ; ਮਹਾਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ-VIDEO

ਗੁਰੂਸਰ ਸੁਧਾਰ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਲੱਗੀਆਂ ਰਹੀਆਂ ਸਾਰੀ ਦਿਹਾੜੀ ਰੌਣਕਾਂ  

ਪੱਤਰਕਾਰ ਜਗਰੂਪ ਸਿੰਘ ਸੁਧਾਰ ਅਤੇ ਕੈਮਰਾਮੈਨ ਰਾਜੂ ਗਿੱਲ ਦੀ ਵਿਸ਼ੇਸ਼ ਰਿਪੋਰਟ  

15 ਮਾਰਚ ਨੂੰ ਠੀਕ 11 ਵਜੇ  ਬਰਨਾਲਾ ਚੌਕ  ਰਾਏਕੋਟ ਵਿਖੇ ਇਕੱਠੇ ਹੋਣ ਦਾ ਸੱਦਾ- ਮਾਸਟਰ ਕਮਾਲਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

ਰਾਏਕੋਟ  ,ਮਾਰਚ  2021 -(ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  )- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 15 ਮਾਰਚ 2021 ਦਿਨ ਸੋਮਵਾਰ ਸਵੇਰੇ ਠੀਕ 11 ਵਜੇ ਬਰਨਾਲਾ ਚੌਂਕ ਰਾਏਕੋਟ ਵਿਖੇ ਇੱਕ ਬਹੁਤ ਵਿਸ਼ਾਲ ਇਕੱਠ ਰੱਖਿਆ ਗਿਆ ਹੈ।ਪੈਟਰੋਲ,ਡੀਜ਼ਲ ਅਤੇ ਰਸੋਈ ਗੈਸ ਆਦਿ ਦੀਆਂ ਬੇਲਗਾਮ ਹੋ ਚੁੱਕੀਆਂ ਕੀਮਤਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮਾਣਯੋਗ ਐੱਸ ਡੀ ਐੱਮ ਰਾਏਕੋਟ ਨੂੰ ਮੰਗ ਪੱਤਰ ਦੇਣਾ ਹੈ।ਇਸ ਲਈ ਸਾਰੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਾਈ,ਭਾਈ,ਬਜ਼ੁਰਗ,ਕਿਸਾਨ,ਮਜ਼ਦੂਰ ਸ਼ਾਮਿਲ ਹੋਣ। 23 ਮਾਰਚ 2021 ਦਿਨ ਮੰਗਲਵਾਰ ਨੂੰ ਬਰਨਾਲਾ ਚੌਂਕ ਰਾਏਕੋਟ ਵਿਖੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ,ਸੋ ਉਸ ਦਿਨ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ,ਕੁੜੀਆਂ ਆਪਣੇ ਸਿਰਾਂ ਤੇ ਬਸੰਤੀ ਰੰਗ ਦੀਆਂ ਚੁੰਨੀਆਂ/ਪੱਗਾਂ ਬੰਨਕੇ ਆਉਣ। ਇਸੇ ਲੜੀ ਤਹਿਤ 23 ਮਾਰਚ 2021 ਨੂੰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ  ਨੌਜਵਾਨਾਂ ਨੂੰ ਪ੍ਰੇਰਕੇ ਦਿੱਲੀ ਭੇਜਣ ਦਾ ਵੀ ਪ੍ਰਬੰਧ ਕਰਨਾ ਹੈ।ਕਾਲੇ ਕਾਨੂੰਨਾਂ ਦੇ ਖਿਲਾਫ਼ 26 ਮਾਰਚ 2021 ਨੂੰ ਪੂਰੇ ਭਾਰਤ ਬੰਦ ਦੀ ਸਫ਼ਲਤਾ ਲਈ ਪੂਰਾ ਜ਼ੋਰ ਲਾਓ,ਧੰਨਵਾਦ। ਵੱਲੋਂ:ਮਹਿੰਦਰ ਸਿੰਘ ਕਮਾਲਪੁਰਾ,ਪ੍ਰਧਾਨ ਰਾਏਕੋਟ ਬਲਾਕ ਅਤੇ ਸਰਬਜੀਤ ਸਿੰਘ ਸੁਧਾਰ,ਪ੍ਰਧਾਨ,ਸੁਧਾਰ ਬਲਾਕ, ਭਾਰਤੀ ਕਿਸਾਨ ਯੂਨੀਅਨ ਏਕਤਾ  ਡਕੌਂਦਾ।

ਪਿੰਡ ਸ਼ੇਰਪੁਰ ਕਲਾਂ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਬਾਲ ਵਿਕਾਸ ਪ੍ਰੋਜੈਕਟ ਅਫਸਰ ਮੈਡਮ ਕੁਲਵਿੰਦਰ ਕੌਰ ਜੋਸ਼ੀ ਵਾਧੂ ਚਾਰਜ  ਦੇ ਨਿਰਦੇਸ਼ਾਂ ਤੇ ਸੁਪਰਵਾਈਜ਼ਰ ਮੈਡਮ ਪਰਮਜੀਤ ਕੌਰ ਦੀ ਅਗਵਾਈ ਚ ਪਿੰਡ ਸ਼ੇਰਪੁਰ ਕਲਾਂ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ  ਇਸ ਸਮੇਂ ਡਾ ਰੀਤੂ ਗੁਪਤਾ ਸੀਐੱਚ ਮਿਨਾਕਸ਼ੀ ਗੁਰਵਿੰਦਰ ਕੌਰ ਏ ਐੱਨ ਐੱਮ ਮਨਜੀਤ ਕੌਰ ਵੱਲੋਂ ਸਮਾਗਮ ਚ ਪਹੁੰਚੀਆਂ ਗਰਭਵਤੀ ਔਰਤਾਂ 18ਤੇ 19ਸਾਲ ਦੀ ਲੜਕੀ ਨੂੰ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਸਮੇਂ ਸਿਰ ਜਾਂਚ ਕਰਵਾਉਣ ਅਤੇ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਇਸ ਸਮੇਂ ਵੱਡੀ ਗਿਣਤੀ ਚ ਔਰਤਾਂ ਹਾਜ਼ਰ ਸਨ ।

ਪਿੰਡ ਗਾਲਿਬ ਖੁਰਦ ਦੇ ਨੌਜਵਾਨ ਦੀ ਅਚਾਨਕ ਹੋਈ ਮੌਤ ਦਾ ਰਹੱਸ ਬਣਿਆ ਐਕਸੀਡੈਂਟ ਹੈ ਜਾਂ ਕਤਲ ,ਅਣਪਛਾਤਿਆਂ ਖਿਲਾਫ ਮਾਮਲਾ ਦਰਜ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਘੱਲ ਖੁਰਦ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਇੱਕ ਰਹੱਸ ਬਣ ਗਈ ਹੈ ਉਸ ਨੂੰ ਕਿਸੇ ਨੇ ਕਾਤਲ ਤੇ ਕਿਸ਼ਨ ਐਕਸੀਡੈਂਟ ਹੋਇਆ ਕਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਸੀਤਾ ਪੁੱਤਰ ਪ੍ਰਸ਼ੋਤਮ ਸਿੰਘ ਜੋ ਕਿ ਸ਼ਟਰਿੰਗ ਦਾ ਕੰਮ ਕਰਦਾ ਹੈ ਬੀਤੇ ਕੱਲ੍ਹ ਪਿੰਡ ਗਾਲਬ ਰਣ ਸਿੰਘ ਕਿਸੇ ਦੇ ਘਰੋਂ ਸ਼ਟਰਿੰਗ ਖੋਲ੍ਹ ਕੇ ਆਪਣੇ ਘਰ ਬਾਰ ਸਾਰਾ ਹੀ ਕਰੀਬ ਸਾਢੇ ਸੱਤ ਵਜੇ ਰਾਤ  ਸਭੇ ਰਹੇ ਪਿੰਡ ਗਾਲਬ ਰਣ ਸੰਤ ਗਾਲ਼ ਅਤੇ ਗਾਲਿਬ ਖੁਰਦ ਰਾਹ ਵਿਚਕਾਰ ਉਸਦੀ ਮੌਤ ਹੋ ਗਈ ਲੋਕਾਂ ਨੇ ਉਕਤ ਰਾਹ ਤੇ ਸੜਕ ਉਪਰੋਂ ਦੀ ਖੂਨ ਨਾਲ ਲਥਪਥ ਪਈ ਹੋਈ ਲਾਸ਼ ਦੇਖੀ ਉਸ ਗੱਲ ਤੋਂ ਸਾਫ ਡੂੰਘੇ ਜ਼ਖ਼ਮ ਦੇਖੇ ਗਏ  ਇਸ ਮੌਕੇ ਪੁਲਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਕੁਲਵਿੰਦਰ ਸਿੰਘ ਤੁਰੰਤ ਘਟਨਾ ਵਾਲੀ ਥਾਂ ਤੇ ਜਾਇਜ਼ਾ ਲਿਆ ਗਿਆ  ਇਸ ਸੰਬੰਧੀ ਇਹ ਜਾਣਕਾਰੀ ਦਿੰਦਿਆਂ ਹੋਇਆਂ ਚੌਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਸੁਰਜੀਤ ਸਿੰਘ ਦੇ ਪਿਤਾ ਪ੍ਰਸ਼ੋਤਮ ਸਿੰਘ ਦੇ ਬਿਆਨਾਂ ਤੇ ਅਣਪਛਾਤਿਆਂ ਖ਼ਿਲਾਫ਼ ਧਾਰਾ 304 ਏ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ  ਦੂਜੇ ਪਾਸੇ ਲੋਕਾਂ ਵਿੱਚ ਚਰਚਾ ਹੈ ਕਿ ਮ੍ਰਿਤਕ ਨੌਜਵਾਨ ਸ਼ਟਰਿੰਗ ਦਾ ਕੰਮ ਕਾਫ਼ੀ ਯਾਦ ਚੱਲਦਾ ਸੀ ਕਿਸੇ ਨੇ ਨੌਜਵਾਨ ਨੂੰ ਕਤਲ ਕਰਕੇ ਸੜਕ ਤੇ ਸੁੱਟ ਦਿੱਤਾ ਕਿਉਂਕਿ ਉਹਦੇ ਸਰੀਰ ਤੇ ਬਾਕੀ ਕਿਤੇ ਵੀ ਸੜਕ ਹਾਦਸੇ ਦੇ ਨਿਸ਼ਾਨ ਨਹੀਂ ਹਨ ਮ੍ਰਿਤਕ ਨੌਜਵਾਨ ਦੀ ਮੌਤ  ਕਾਰਨ ਪਿੰਡ ਵਿੱਚ ਸੋਗ ਮਈ ਮਾਹੌਲ ਹੈ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਮਸੂਮ 5ਸਾਲ ਬੇਟਾ ਅਤੇ 2 ਸਾਲ ਦੀ ਬੇਟੀ ਛੱਡ ਗਿਆ ਹੈ  ਦੇਰ ਰਾਤ ਸ਼ਾਮ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਿੰਡ ਗਾਲਿਬ ਖੁਰਦ ਸ਼ਮਸ਼ਾਨਘਾਟ  ਵਿੱਚ ਸਸਕਾਰ ਕਰ ਦਿੱਤਾ ਗਿਆ ਹੈ ।

DC AND CP SOLICIT SUPPORT OF NGOs TO ASSIST ADMINISTRATION IN WAR AGAINST COVID-19 PANDEMIC 

USE SMALL VIDEOS TO SENSITIZE PEOPLE ABOUT COVID PROTOCOLS TO BREAK CHAIN OF VIRUS

NEXT TWO WEEKS ARE CRUCIAL BUT ADMINISTRATION IS FULLY PREPARED TO DEAL FRESH SURGE

Ludhiana, March 10-2021 (Iqbal Singh Rasulpur)-

 In its fight against COVID-19 pandemic, 

Deputy Commissioner Varinder Kumar Sharma and Commissioner of Police Rakesh Agrawal on Wednesday solicited fulsome support of the Non-Government organizations to tackle the second wave of infectious disease  

efficaciously. 

Presiding over a meeting with NGOs in Bachat Bhawan, 

Deputy Commissioner Varinder Kumar Sharma and Commissioner of Police Rakesh Agrawal said that Covid is not over yet and people need to follow all Covid protocols to halt the spread of the virus. 

They said that the NGOs has a vital role in the sensitization of the people about precautions including wearing of masks, maintaining social distancing and washing hands time to time to keep the virus at bay. 

They said that the surge in the cases are being witnessed as the people are violating the precautions balantly against whom challan drive is being carried out. 

They added that NGO's volunteers are connected with thousands of people at grassroots and asked them to leave no stone unturned to ensure every resident must adhere to Covid protocols including mask wearing and keeping physical distancing as these will help to break chain. 

They pointed that NGOs volunteers must use small videos disseminating the information of Covid protocols and share among their groups as visuals leave indelible imprints on minds. 

They further asked them to create awareness about Covid vaccination drive to protect healthcare, frontline workers and vulnerable population from the disease. 

Deputy Commissioner Varinder Kumar Sharma and Commissioner of Police Rakesh Agrawal said next two weeks are most important to deal the virus effectively and urged 

the citizens to keep following all norms of social distancing and health protocols. 

They assured that administration was fully equipped to take on this challenge posed by deadly virus and people have to contribute in this battle by following all norms. 

Further, they appealed all NGOs to get Covid jab immediately and asked health department to register them as frontline workers as volunteers have done efficient work during curfew and lockdown. 

Prominent among present on the occasion included Additional Deputy Commissioners Sandeep Kumar, Amarjit Bains, Sakattar Singh, Civil Surgeon Dr Sukhjeewan Kakkar and others.

ਮਨੁੱਖਤਾ ਦੀ ਸੇਵਾ ਇਨਸਾਨ ਦਾ ਸਭ ਤੋਂ ਵੱਡਾ ਧਰਮ ਸਵਰਨ ਸਿੰਘ ਐਬਟਸਫੋਰਡ ਕੈਨੇਡਾ

ਅਜੀਤਵਾਲ, ਮਾਰਚ 2021, (ਬਲਵੀਰ ਸਿੰਘ ਬਾਠ)  ਮਨੁੱਖਤਾ ਦੀ ਸੇਵਾ ਇਨਸਾਨ ਦਾ ਸਭ ਤੋਂ ਵੱਡਾ ਧਰਮ  ਹੈ  ਜਿਸ ਦੇ ਅੱਜ ਜਿਊਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੇ ਪਿੰਡ ਢੁੱਡੀਕੇ ਵਿਖੇ ਕੈਨੇਡਾ ਦੀ ਧਰਤੀ ਤੋਂ ਪਹੁੰਚੇ ਲੈਂਬਰ ਸਿੰਘ  ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕੈਨੇਡਾ ਦੀ ਧਰਤੀ ਤੇ ਐਕਸੀਡੈਂਟ ਹੋਣ ਕਾਰਨ ਉਨ੍ਹਾਂ ਦੇ ਸੱਟ ਲੱਗ ਗਈ ਸੀ  ਜਿਸ ਦੇ ਇਲਾਜ ਲਈ ਵੱਡੀ ਰਕਮ ਸਮਾਜ ਸੇਵੀ ਆਗੂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵੱਲੋਂ ਅਦਾ ਕੀਤੀ ਗਈ  ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਲੈ ਕੇ ਪੰਜਾਬ ਦੇ ਪਿੰਡ ਤੱਕ ਬੱਚਿਆਂ ਦੀਆਂ ਸ਼ਾਦੀਆਂ ਲਈ ਵੀ ਵੱਡਾ ਦਾਨ ਕਰਕੇ ਬੇਟੀਆਂ  ਪੜ੍ਹਾਈ ਲਿਖਾਈ ਤੋਂ ਇਲਾਵਾ ਸ਼ਾਦੀ ਕਰਵਾਉਣ ਤੱਕ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਵੱਡਾ ਯੋਗਦਾਨ  ਹੈ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਵਰਨ ਸਿੰਘ ਕੈਨੇਡਾ ਦੀ ਹਮੇਸ਼ਾਂ ਸਿਹਤਯਾਬ ਰਹਿਣ ਅਤੇ ਸਮਾਜ ਸੇਵੀ ਕੰਮਾਂ ਵਿੱਚ  ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣ ਜਦੋਂ ਇਸ ਸਮੇਂ ਜਨਸ਼ਕਤੀ ਨਿਊਜ਼ ਨੇ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ  ਸਭ ਪ੍ਰਮਾਤਮਾ ਦੀ ਕਿਰਪਾ ਸਦਕਾ ਮਨੁੱਖਤਾ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ  ਜੋ ਰਹਿੰਦੀ ਉਮਰ ਤਕ ਇਹ ਸੇਵਾ ਹਮੇਸ਼ਾ ਜਾਰੀ ਰੱਖਣਗੇ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਕੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ  ਉਨ੍ਹਾਂ ਲੈਂਬਰ ਸਿੰਘ ਦੇ ਇਲਾਜ ਬਾਰੇ ਬੋਲਦਿਆਂ ਕਿਹਾ ਕਿ ਪ੍ਰਮਾਤਮਾ ਦੇ ਅਸ਼ੀਰਵਾਦ ਸਦਕਾ ਹੀ ਲੈਂਬਰ ਸਿੰਘ ਦਾ ਇਲਾਜ ਸੰਭਵ ਹੋਇਆ ਹੈ  ਇਸ ਤੋਂ ਇਲਾਵਾ ਉਨ੍ਹਾਂ ਬੋਲਦਿਆਂ ਕਿਹਾ ਕਿ ਕੋਈ ਵੀ ਇਨਸਾਨ ਜੋ ਸਾਡੇ ਦਰ ਤੇ ਆਇਆ ਉਹ ਕਦੇ ਨਿਰਾਸ਼ਾ ਨਹੀਂ ਮੁਡ਼ਿਆ ਜੋ ਜੀਅ ਆਵੇ ਸੋ ਰਾਜ਼ੀ ਜਾਵੇ ਪਰਮਾਤਮਾ ਦੀ ਮਿਹਰ ਸਦਕਾ  ਸਾਡਾ ਪਰਿਵਾਰ ਗੁਰੂ ਘਰ ਦੀ ਸੇਵਾ ਤੋਂ ਲੈ ਕੇ ਸਮਾਜ ਸੇਵੀ ਕੰਮਾਂ ਅਤੇ ਸਮਾਜ ਭਲਾਈ ਭਲਾਈ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਭਲਾਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਗ਼ਰੀਬ ਪਰਿਵਾਰ ਦੀ ਮਦਦ ਹੋ ਸਕੇ

ਏ.ਡੀ.ਸੀ(ਡੀ) ਦੀ ਅਗੁਵਾਈ 'ਚ ਆਯੂਰਵੈਦਿਕ ਤਕਨੀਕ ਰਾਹੀਂ ਹੈਲਥ ਚੈੱਕਅਪ ਕੈਂਪ ਆਯੋਜਿਤ

ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/   ਮਨਜਿੰਦਰ  ਗਿੱਲ   ) - ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਦੀ ਅਗਵਾਈ ਹੇਠ ਜਨ ਅੰਦੋਲਨ ਤਹਿਤ ਦਫ਼ਤਰ ਏ.ਡੀ.ਸੀ.(ਡੀ) ਲੁਧਿਆਣਾ ਵਿਖੇ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਵੱਲੋਂ ਆਯੂਰਵੈਦਿਕ ਤਕਨੀਕ ਰਾਹੀਂ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਉਪ ਮੰਡਲ ਮੈਜਿਸਟਰੇਟ, ਲੁਧਿਆਣਾ(ਪੱਛਮੀ) ਦਫ਼ਤਰਾਂ ਦੇ ਫਰੰਟ ਲਾਈਨ ਵਰਕਰਾਂ ਦਾ ਹੈਲਥ ਚੈੱਕਅਪ ਕੀਤਾ ਗਿਆ। ਇਹ ਹੈਲਥ ਚੈੱਕਅਪ ਡਾਕਟਰ ਰੇਖਾ ਬਜਾਜ ਆਯੂਰਵੈਦਿਕ ਅਫ਼ਸਰ ਵੱਲੋਂ ਕੀਤਾ ਗਿਆ ਅਤੇ ਸਟਾਫ ਨੂੰ ਮੁਫ਼ਤ ਹੈਲਥ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਕਿੱਟ ਵਿੱਚ ਅਸ਼ਵਗੰਧਾ ਟੈਬਲਟਸ, ਆਯੂਸ਼ ਕਾੜ੍ਹਾ (ਇਮਊਨਟੀ ਬੂਸਟਰ) ਅਤੇ ਗਿਲੋਏ ਟੈਬਲਟਸ ਸ਼ਾਮਲ ਹਨ।ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਪੰਕਜ ਗੁਪਤਾ, ਸਹਾਇਕ ਪ੍ਰੋਜੈਕਟ ਅਫ਼ਸਰ(ਐਮ) ਅਵਤਾਰ ਸਿੰਘ, ਸੁਪਰਡੈਂਟ ਸ਼੍ਰੀਮਤੀ ਜਸਵੀਰ ਕੌਰ ਤੋਂ ਇਲਾਵਾ ਦਫ਼ਤਰ ਏ.ਡੀ.ਸੀ.(ਡੀ) ਦਾ ਸਟਾਫ ਵੀ ਹਾਜ਼ਰ ਸੀ।

ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ

ਲੁਧਿਆਣਾ, ਮਾਰਚ 2021 ( ਸੱਤਪਾਲ  ਸਿੰਘ ਦੇਹਡ਼ਕਾ ਮਨਜਿੰਦਰ ਗਿੱਲ    ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾ ਮਾਰਚ ਅਤੇ ਅਪ੍ਰੈਲ 2021 ਦੌਰਾਨ ਬੱਚਿਆਂ ਦੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ (ਸ.ਪ੍ਰਾ.ਸ) ਧਨਾਨਸੂ ਵਿਖੇ ਜਮਾਤ ਪਹਿਲੀ ਤੋਂ ਪੰਜਵੀ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਸਾਰ ਹਿਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।ਸ.ਪ੍ਰਾ.ਸ. ਧਨਾਨਸੂ ਦੇ ਸਕੂਲ ਮੁਖੀ ਸ਼੍ਰੀਮਤੀ ਜੋਤੀ ਅਰੋੜਾ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਿਆਂ ਵਿੱਚ ਜਮਾਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਚੌਥੀ ਜਮਾਤ ਦੀ ਗੁਰਲੀਨ ਕੌਰ ਨੇ ਪਹਿਲਾ ਸਥਾਨ, ਜਮਾਤ ਚੌਥੀ ਦੇ ਗਗਨਦੀਪ ਸਿੰਘ ਨੇ ਦੂਸਰਾ ਅਤੇ ਜਮਾਤ ਚੌਥੀ ਦੇ ਸੁਖਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਉਹਨਾਂ ਨੂੰ ਸਰਟੀਫਿਕੇਟ ਅਤੇ ਇਨਾਮ ਦੇਕੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ

ਔਰਤ ਜਾਤੀ ਦਾ ਸੰਸਾਰ ਭਰ 'ਚ ਉੱਘਾ ਯੋਗਦਾਨ -  ਦਵਿੰਦਰ ਸਿੰਘ ਲੋਟੇ

ਲੁਧਿਆਣਾ, ਮਾਰਚ 2021 ( ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ  ਗਿੱਲ   ) - ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ.ਦਵਿੰਦਰ ਸਿੰਘ ਲੋਟੇ ਅਤੇ ਯੂਵਕ ਸੇਵਾਵਾਂ ਕਲੱਬ ਵਾਰਡ ਨੰਬਰ 31 ਲੁਧਿਆਣਾ ਦੇ ਸਾਂਝੇ ਯਤਨਾ ਨਾਲ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਮਿੱਲਰ ਗੰਜ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਦਵਿੰਦਰ ਸਿੰਘ ਲੋਟੇ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮਹਿਲਾਵਾਂ ਸਬੰਧੀ ਆਪਣੇ ਵਿਚਾਰ ਰੱਖਦੇ ਹੋਏ ਕਿ ਔਰਤ ਜਾਤੀ ਦਾ ਸੰਸਾਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਇਸ ਦਾ ਸਾਨੂੰ ਸਾਰਿਆ ਨੂੰ ਸਤਿਕਾਰ ਕਰਨਾ ਚਾਹੀਦਾ ਹੈ।ਇਸ ਸਮਾਰੋਹ ਵਿੱਚ ਸ਼੍ਰੀਮਤੀ ਪ੍ਰਗਿਆ ਜੈਨ ਏ.ਡੀ.ਸੀ.ਪੀ. ਲੁਧਿਆਣਾ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਇਸ ਮੌਕੇ ਪਹੁੰਚੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਤੇ ਇਸ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ।ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਵਿੱਚ ਸ੍ਰੀ ਦੀਪਕ ਮਿਸ਼ਰਾ ਪ੍ਰਧਾਨ ਕਲੱਬ ਵਾਰਡ ਨੰਬਰ 31, ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਲੜਕੀਆਂ ਨੂੰ ਸੈਨਟਰੀ ਪੈਡ ਤੇ ਹੋਰ ਸਮਾਨ ਵੀ ਵੰਡਿਆ ਗਿਆ ਅਤੇ ਆਪਣੇ ਫੀਲਡ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਤ ਵੀ ਕੀਤਾ ਗਿਆ, ਜਿਸ ਵਿੱਚ ਸ੍ਰੀਮਤੀ ਪ੍ਰਗਿਆ ਜੈਨ ਏ.ਡੀ.ਸੀ.ਪੀ. ਲੁਧਿਆਣਾ, ਡਾ.ਛਾਇਆ, ਸੁਰਿੰਦਰਜੀਤ ਕੋਰ, ਸਮੀਰਾ ਅੱਲਖ, ਮਨਦੀਪ ਕੌਰ, ਨਰਿੰਦਰ ਕੌਰ ਸੰਧੂ, ਜੋਤੀ ਰਾਣੀ, ਨੀਤੀ ਜੈਨ, ਮੇਘਾ ਸਿੰਘ ਆਦਿ।ਅੰਤ ਵਿੱਚ ਮਨਦੀਪ ਕੌਰ ਪ੍ਰਿੰਸੀਪਲ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਲੁਧਿਆਣਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਭਮ ਮਿਸ਼ਰਾ ਯੁਵਕ ਸੇਵਾਵਾਂ ਕਲੱਬ ਦੇ ਮੈਂਬਰ ਨਵਜੀਤ ਕੋਰ, ਸ਼ਾਮਾ ਪਾਲਕ ਤੇ ਪਰਵਿੰਦਰ ਕੌਰ ਵੀ ਹਾਜ਼ਰ ਸਨ । ਸ੍ਰ ਰਣਯੋਗ ਸਿੰਘ ਪ੍ਰਧਾਨ ਰਾਮਗੜੀਆ ਕੌਂਸਲ ਨੇ ਆ ਕੇ ਵਿਸ਼ੇਸ਼ ਤੋਰ ਤੇ ਬੱਚਿਆ ਨੂੰ ਆਸ਼ੀਰਵਾਦ ਦਿੱਤਾ ।