15 ਮਾਰਚ ਨੂੰ ਠੀਕ 11 ਵਜੇ  ਬਰਨਾਲਾ ਚੌਕ  ਰਾਏਕੋਟ ਵਿਖੇ ਇਕੱਠੇ ਹੋਣ ਦਾ ਸੱਦਾ- ਮਾਸਟਰ ਕਮਾਲਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

ਰਾਏਕੋਟ  ,ਮਾਰਚ  2021 -(ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  )- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 15 ਮਾਰਚ 2021 ਦਿਨ ਸੋਮਵਾਰ ਸਵੇਰੇ ਠੀਕ 11 ਵਜੇ ਬਰਨਾਲਾ ਚੌਂਕ ਰਾਏਕੋਟ ਵਿਖੇ ਇੱਕ ਬਹੁਤ ਵਿਸ਼ਾਲ ਇਕੱਠ ਰੱਖਿਆ ਗਿਆ ਹੈ।ਪੈਟਰੋਲ,ਡੀਜ਼ਲ ਅਤੇ ਰਸੋਈ ਗੈਸ ਆਦਿ ਦੀਆਂ ਬੇਲਗਾਮ ਹੋ ਚੁੱਕੀਆਂ ਕੀਮਤਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮਾਣਯੋਗ ਐੱਸ ਡੀ ਐੱਮ ਰਾਏਕੋਟ ਨੂੰ ਮੰਗ ਪੱਤਰ ਦੇਣਾ ਹੈ।ਇਸ ਲਈ ਸਾਰੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਾਈ,ਭਾਈ,ਬਜ਼ੁਰਗ,ਕਿਸਾਨ,ਮਜ਼ਦੂਰ ਸ਼ਾਮਿਲ ਹੋਣ। 23 ਮਾਰਚ 2021 ਦਿਨ ਮੰਗਲਵਾਰ ਨੂੰ ਬਰਨਾਲਾ ਚੌਂਕ ਰਾਏਕੋਟ ਵਿਖੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ,ਸੋ ਉਸ ਦਿਨ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ,ਕੁੜੀਆਂ ਆਪਣੇ ਸਿਰਾਂ ਤੇ ਬਸੰਤੀ ਰੰਗ ਦੀਆਂ ਚੁੰਨੀਆਂ/ਪੱਗਾਂ ਬੰਨਕੇ ਆਉਣ। ਇਸੇ ਲੜੀ ਤਹਿਤ 23 ਮਾਰਚ 2021 ਨੂੰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ  ਨੌਜਵਾਨਾਂ ਨੂੰ ਪ੍ਰੇਰਕੇ ਦਿੱਲੀ ਭੇਜਣ ਦਾ ਵੀ ਪ੍ਰਬੰਧ ਕਰਨਾ ਹੈ।ਕਾਲੇ ਕਾਨੂੰਨਾਂ ਦੇ ਖਿਲਾਫ਼ 26 ਮਾਰਚ 2021 ਨੂੰ ਪੂਰੇ ਭਾਰਤ ਬੰਦ ਦੀ ਸਫ਼ਲਤਾ ਲਈ ਪੂਰਾ ਜ਼ੋਰ ਲਾਓ,ਧੰਨਵਾਦ। ਵੱਲੋਂ:ਮਹਿੰਦਰ ਸਿੰਘ ਕਮਾਲਪੁਰਾ,ਪ੍ਰਧਾਨ ਰਾਏਕੋਟ ਬਲਾਕ ਅਤੇ ਸਰਬਜੀਤ ਸਿੰਘ ਸੁਧਾਰ,ਪ੍ਰਧਾਨ,ਸੁਧਾਰ ਬਲਾਕ, ਭਾਰਤੀ ਕਿਸਾਨ ਯੂਨੀਅਨ ਏਕਤਾ  ਡਕੌਂਦਾ।