ਮਨੁੱਖਤਾ ਦੀ ਸੇਵਾ ਇਨਸਾਨ ਦਾ ਸਭ ਤੋਂ ਵੱਡਾ ਧਰਮ ਸਵਰਨ ਸਿੰਘ ਐਬਟਸਫੋਰਡ ਕੈਨੇਡਾ

ਅਜੀਤਵਾਲ, ਮਾਰਚ 2021, (ਬਲਵੀਰ ਸਿੰਘ ਬਾਠ)  ਮਨੁੱਖਤਾ ਦੀ ਸੇਵਾ ਇਨਸਾਨ ਦਾ ਸਭ ਤੋਂ ਵੱਡਾ ਧਰਮ  ਹੈ  ਜਿਸ ਦੇ ਅੱਜ ਜਿਊਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੇ ਪਿੰਡ ਢੁੱਡੀਕੇ ਵਿਖੇ ਕੈਨੇਡਾ ਦੀ ਧਰਤੀ ਤੋਂ ਪਹੁੰਚੇ ਲੈਂਬਰ ਸਿੰਘ  ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕੈਨੇਡਾ ਦੀ ਧਰਤੀ ਤੇ ਐਕਸੀਡੈਂਟ ਹੋਣ ਕਾਰਨ ਉਨ੍ਹਾਂ ਦੇ ਸੱਟ ਲੱਗ ਗਈ ਸੀ  ਜਿਸ ਦੇ ਇਲਾਜ ਲਈ ਵੱਡੀ ਰਕਮ ਸਮਾਜ ਸੇਵੀ ਆਗੂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵੱਲੋਂ ਅਦਾ ਕੀਤੀ ਗਈ  ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਲੈ ਕੇ ਪੰਜਾਬ ਦੇ ਪਿੰਡ ਤੱਕ ਬੱਚਿਆਂ ਦੀਆਂ ਸ਼ਾਦੀਆਂ ਲਈ ਵੀ ਵੱਡਾ ਦਾਨ ਕਰਕੇ ਬੇਟੀਆਂ  ਪੜ੍ਹਾਈ ਲਿਖਾਈ ਤੋਂ ਇਲਾਵਾ ਸ਼ਾਦੀ ਕਰਵਾਉਣ ਤੱਕ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਵੱਡਾ ਯੋਗਦਾਨ  ਹੈ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਵਰਨ ਸਿੰਘ ਕੈਨੇਡਾ ਦੀ ਹਮੇਸ਼ਾਂ ਸਿਹਤਯਾਬ ਰਹਿਣ ਅਤੇ ਸਮਾਜ ਸੇਵੀ ਕੰਮਾਂ ਵਿੱਚ  ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣ ਜਦੋਂ ਇਸ ਸਮੇਂ ਜਨਸ਼ਕਤੀ ਨਿਊਜ਼ ਨੇ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ  ਸਭ ਪ੍ਰਮਾਤਮਾ ਦੀ ਕਿਰਪਾ ਸਦਕਾ ਮਨੁੱਖਤਾ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ  ਜੋ ਰਹਿੰਦੀ ਉਮਰ ਤਕ ਇਹ ਸੇਵਾ ਹਮੇਸ਼ਾ ਜਾਰੀ ਰੱਖਣਗੇ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਕੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ  ਉਨ੍ਹਾਂ ਲੈਂਬਰ ਸਿੰਘ ਦੇ ਇਲਾਜ ਬਾਰੇ ਬੋਲਦਿਆਂ ਕਿਹਾ ਕਿ ਪ੍ਰਮਾਤਮਾ ਦੇ ਅਸ਼ੀਰਵਾਦ ਸਦਕਾ ਹੀ ਲੈਂਬਰ ਸਿੰਘ ਦਾ ਇਲਾਜ ਸੰਭਵ ਹੋਇਆ ਹੈ  ਇਸ ਤੋਂ ਇਲਾਵਾ ਉਨ੍ਹਾਂ ਬੋਲਦਿਆਂ ਕਿਹਾ ਕਿ ਕੋਈ ਵੀ ਇਨਸਾਨ ਜੋ ਸਾਡੇ ਦਰ ਤੇ ਆਇਆ ਉਹ ਕਦੇ ਨਿਰਾਸ਼ਾ ਨਹੀਂ ਮੁਡ਼ਿਆ ਜੋ ਜੀਅ ਆਵੇ ਸੋ ਰਾਜ਼ੀ ਜਾਵੇ ਪਰਮਾਤਮਾ ਦੀ ਮਿਹਰ ਸਦਕਾ  ਸਾਡਾ ਪਰਿਵਾਰ ਗੁਰੂ ਘਰ ਦੀ ਸੇਵਾ ਤੋਂ ਲੈ ਕੇ ਸਮਾਜ ਸੇਵੀ ਕੰਮਾਂ ਅਤੇ ਸਮਾਜ ਭਲਾਈ ਭਲਾਈ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਭਲਾਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਗ਼ਰੀਬ ਪਰਿਵਾਰ ਦੀ ਮਦਦ ਹੋ ਸਕੇ