You are here

ਲੁਧਿਆਣਾ

1000 ਰੁਪਈਆ ਹੋਵੇਗਾ ਜੁਰਮਾਨਾ ਬਿਨਾਂ ਮਾਸਕ ਤੋਂ  -SSP Jagraon(VIDEO)

380 ਬਿਨਾਂ ਮਾਸਕ ਦੋ ਚਲਾਨ ਹੋ ਚੁੱਕੇ ਨੇ ਤੇ ਹੋਰ ਬਹੁਤ ਹੋਣਗੇ 

ਕੀ ਕਹਿੰਦੇ ਹਨ ਐੱਸ ਐੱਸ ਪੀ ਜਗਰਾਉਂ ਚਰਨਜੀਤ ਸਿੰਘ ਸੋਹਲ  ਆਓ ਸੁਣਦੇ ਹਾਂ  ਸਖ਼ਤ ਹੁਕਮ  

ਪੱਤਰਕਾਰ ਗੁਰਕੀਰਤ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ   

ਜਗਰਾਉਂ ਸਿਟੀ ਪੁਲੀਸ ਨੇ ਕੁਝ ਹੀ ਘੰਟਿਆਂ ਅੰਦਰ ਚੋਰੀ ਹੋਇਆ ਮੋਟਰਸਾਈਕਲ ਕੀਤਾ ਬਰਾਮਦ  

ਜਗਰਾਓਂ, ਮਾਰਚ 2021( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜਗਰਾਓਂ ਦੀ ਪੁਰਾਣੀ ਸਬਜ਼ੀ ਮੰਡੀ ਸਥਿਤ ਇਕ ਢਾਬੇ 'ਤੇ ਰੋਟੀ ਖਾ ਰਹੇ ਥਾਣਾ ਸਿਟੀ ਦੇ ਮੁਲਾਜ਼ਮ ਦਾ ਸ਼ਹਿਰ ਵਿਚ ਸਰਗਰਮ ਦੋ ਪਹੀਆ ਵਾਹਨ ਚੋਰ ਅੱਖ ਝਪਕਦੇ ਹੀ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਜਗਰਾਓਂ ਪੁਲਿਸ ਨੇ ਸ਼ਾਮ ਨੂੰ ਹੀ ਮੋਟਰਸਾਈਕਲ ਬਰਾਮਦ ਕਰਕੇ ਚੋਰੀ ਕਰਨ ਵਾਲੇ ਨੂੰ ਗਿ੍ਫ਼ਤਾਰ ਕਰ ਲਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਵਾਇਰਲੈਸ ਆਪ੍ਰਰੇਟਰ ਦਲਜੀਤ ਸਿੰਘ ਪੁੱਤਰ ਘਾਣ ਸਿੰਘ ਵਾਸੀ ਮੁੱਲਾਂਪੁਰ ਬਾਅਦ ਦੁਪਹਿਰ ਕਰੀਬ 2:30 ਵਜੇ ਪੁਰਾਣੀ ਸਬਜ਼ੀ ਮੰਡੀ ਵਿਖੇ ਮਾਮੇ ਦੇ ਢਾਬੇ 'ਤੇ ਰੋਟੀ ਖਾਣ ਲਈ ਦਾਖਲ ਹੋਇਆ। ਰੋਟੀ ਖਾ ਕੇ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਸ 'ਤੇ ਵਾਇਰਲੈਸ ਆਪ੍ਰਰੇਟਰ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਕੀਤੀ। ਇਸ 'ਤੇ ਥਾਣਾ ਮੁਖੀ ਗਗਨਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਕੁਝ ਘੰਟਿਆਂ ਵਿਚ ਹੀ ਮੋਟਰਸਾਈਕਲ ਚੋਰੀ ਕਰਨ ਵਾਲੇ ਜਗਰਾਜ ਸਿੰਘ ਉਰਫ ਮਿੱਠੂ ਪੁੱਤਰ ਚਮਕੌਰ ਸਿੰਘ ਵਾਸੀ ਕੋਠੇ ਖੰਜੂਰਾਂ ਨੂੰ ਗਿ੍ਫ਼ਤਾਰ ਕਰਕੇ ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ।

ਗੋਦੀ ਮੀਡੀਆ ਕਰ ਰਿਹਾ ਕਿਸਾਨਾਂ ਨੂੰ ਗੁੰਮਰਾਹ। ਹੋ ਜਾਓ ਸਾਵਧਾਨ ਪੱਤਰਕਾਰ ਜਸਪ੍ਰੀਤ ਕੌਰ  

ਜਗਰਾਉਂ (ਰਾਣਾ ਸ਼ੇਖਦੌਲਤ) ਕਿਸਾਨਾਂ ਦਾ ਕਿਸਾਨੀ ਸੰਘਰਸ਼ ਲਗਾਤਾਰ ਜੋਰਾ ਤੇ ਚੱਲ ਰਿਹਾ ਹੈ ਪਰ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਪਰ ਬੈਠੇ ਹੋਏ ਨੇ ਅਜਿਹੇ ਵਿਸ਼ੇ ਤੇ ਸਾਡੇ ਚੈਨਲ ਨਾਲ ਪੱਤਰਕਾਰ ਮੈਡਮ ਜਸਪ੍ਰੀਤ ਕੌਰ ਨੇ ਗੱਲਬਾਤ ਰਾਹੀਂ ਗੋਦੀ ਮੀਡੀਆ ਦੀ ਅਫਵਾਹਾਂ ਤੋਂ ਬਚਣ ਲਈ  ਗੁਹਾਰ ਲਾਈ ਕਿਉਂਕਿ  ਗੋਦੀ ਮੀਡੀਆ ਹਰ ਰੋਜ਼ ਕਿਸਾਨਾਂ ਦੇ ਸੰਘਰਸ਼ ਨੂੰ ਤੋੜਨ ਲਈ ਵੱਖਰੀਆਂ ਵੱਖਰੀਆਂ ਸਕੀਮਾਂ ਚੱਲ ਰਹੇ ਨੇ ਕਿਉਂਕਿ ਗੋਦੀ ਮੀਡੀਆ  ਕਿਸਾਨਾਂ ਦੇ ਧਰਨੇ ਚੱੱਕਣ ਦੀਆਂ ਹਰ ਰੋਜ਼ ਖਬਰਾਂ ਲਗਾ ਰਹੇ ਨੇ ਪਰ ਅਜਿਹੀ ਕੋਈ ਗੱਲ ਨਹੀਂ ਹੈ ਕਿਸਾਨ ਆਪਣੀ ਮੰਗਾਂ ਤੇ ਅੜੇ ਹੋਏ ਹਨ ਕਿਸਾਨਾਂ ਅੱਗੇ ਅਪੀਲ ਕਰਦੇ ਹਾਂ ਅਜਿਹੇ ਗੋਦੀ ਮੀਡੀਆ ਤੋਂ ਸਾਵਧਾਨ ਰਹੋ

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਉਂਡੇਸ਼ਨ  ਪੰਜਾਬ ਦੀ ਮੀਟਿੰਗ ਹੋਈ

ਜਗਰਾਉਂ ,ਮਾਰਚ 2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਸਿਖਿਆ ਭਰਤੀ ਬੋਰਡ ਦੇ ਡਾਇਰੈਕਟਰ ਅਤੇ ਕੇਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭਲਾਈ ਬੋਰਡ ਦੇ ਚੇਅਰਮੈਨ ਧਰਮਵੀਰ ਮਾਹਿਆ, ਸਾਬਕਾ ਚੇਅਰਮੈਨ ਮਨਜੀਤ ਸਿੰਘ ਬੁੱਟਰ ਅਤੇ ਜਸਪਾਲ ਸਿੰਘ ਪੰਜਗਰਾਈਂ ਸਰਵਨ ਸਿੰਘ ਪੰਜਗਰਾਈਂ ਨਾਨਕ ਸਿੰਘ ਬੇਗੋਵਾਲ ਅਤੇ Aivjcf ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ, ਗੁਰਦੇਵ ਚੌਹਾਨ ਮਾਡੀ ਅਤੇ ਹੋਰ ਬਹੁਤ ਸਾਰੇ ਵਰਕਰ ਉਨ੍ਹਾਂ ਨੂੰ ਮਿਲੇ ਅਤੇ ਸਰਕਾਰੀ ਕਰਮਚਾਰੀ ਭਰਤੀ ਵਿਚ ਵਿਮੁਕਤ ਜਾਤੀਆਂ ਦੇ ਮਾਮਲੇ ਤੇ ਗਲਬਾਤ ਕਰ ਕੇ ਕੁਝ ਖਾਮਿਆਂ ਨੂੰ ਦੂਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।

ਅਤੇ ਚੰਡੀਗੜ੍ਹ ਦੇ ਸੈਕਟਰ 29ਏ ਸੇਵਾ ਭਾਰਤੀ ਹੇਡ ਚੀਫ਼ ਆਫਿਸ ਆਰ ਐਸ ਐਸ ਸ੍ਰੀ ਰਾਜੇਸ਼ ਬਾਘਾ ਜੀ, ਸਾਬਕਾ ਐਸ ਸੀ/ਐਸ ਟੀ ਕਮਿਸ਼ਨ ਅਤੇ ਮੋਜੂਦਾ ਵਾਇਸ ਪ੍ਰਧਾਨ ਬੀਜੇਪੀ ਪੰਜਾਬ ਦੇ ਰਹਿਨੁਮਾਈ ਹੇਠ ਸਮਾਜਿਕ ਮਸਲਿਆਂ ਤੇ ਬੋਲਣ ਦਾ ਮੌਕਾ ਮਿਲਿਆ,ਇਸ ਦੌਰਾਨ ਰਾਜਨਿਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਕੇ ਵਿਮੁਕਤ ਕਬੀਲਿਆਂ ਨੂੰ ਆਪਣੀ ਹਿੰਮਤ ਵੜਾਈ ਕੀਤੀ।

ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸਰਕਾਰੀ ਕਾਲਜ(ਲੜਕੀਆਂ) ਵਿਖੇ ਤੰਦਰੁਸਤੀ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਕਿਹਾ! ਨੌਜਵਾਨਾਂ ਨੂੰ ਸਮਾਜ ਦਾ ਅੰਬੈਸਡਰ ਬਣਨਾ ਚਾਹੀਦਾ ਹੈ

ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) - ਨੌਜਵਾਨਾਂ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਇਕ ਉਪਰਾਲੇ ਵਜੋਂ ਪੰਜਾਬ ਯੂਥ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਇੰਜ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਸਰਕਾਰੀ ਕਾਲਜ(ਲੜਕੀਆਂ) ਭਾਰਤ ਨਗਰ ਲੁਧਿਆਣਾ ਵਿਖੇ ਤੰਦਰੁਸਤੀ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ 30 ਮਿੰਟ ਦੇ ਰੋਜ਼ਾਨਾ ਤੰਦਰੁਸਤੀ ਪ੍ਰੋਗਰਾਮ ਵਿੱਚ ਸ਼ਾਮਲ ਕਰਕੇ ਸਰੀਰ ਨੂੰ ਤੰਦਰੁਸਤ ਬਣਾਉਣ ਵਿੱਚ ਸਹਾਇਤਾ ਮਿਲੇਗੀ। ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਕਾਲਜ ਪ੍ਰਿੰਸੀਪਲ ਡਾ.ਸੁਖਵਿੰਦਰ ਕੌਰ ਦੀ ਦਿਮਾਗੀ ਸ਼ੈਲੀ ਹੈ,ਜਿਸ ਤਹਿਤ ਵਿਦਿਆਰਥਣਾਂ ਰੋਜ਼ਾਨਾ ਮੈਡੀਟੇਸ਼ਨ,ਯੋਗਾ ਅਭਿਆਸ ਅਤੇ ਹੋਰ ਖੇਡਾਂ ਵਿਚ ਹਿੱਸਾ ਲੈਣਗੀਆਂ ਜਿਸ ਨਾਲ ਉਨ੍ਹਾਂ ਦੀ ਚੰਗੀ ਸਿਹਤ ਅਤੇ ਚੰਗੇ ਦਿਮਾਗ ਦੇ ਵਿਕਾਸ ਵਿਚ ਮਦਦ ਮਿਲੇਗੀ। ਸ੍ਰੀ ਬਿੰਦਰਾ ਨੇ ਦੱਸਿਆ ਕਿ ਨੌਜਵਾਨਾਂ ਵਿਚ ਖੇਡਾਂ/ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨਾ ਸਮੇਂ ਦੀ ਲੋੜ ਹੈ ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਉੱਤਮ ਬਣਨ ਲਈ ਪ੍ਰੇਰਿਤ ਕਰੇਗੀ ਅਤੇ ਸਮਾਜ ਵਿਚ ਰਾਜਦੂਤ ਬਣਨ ਲਈ ਕਹਿੰਦੀ ਹੈ।

ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਸੂਬਾ ਸਰਕਾਰ ਇਹ ਸੁਨਿਸ਼ਚਿਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ ਕਿ ਪੰਜਾਬ ਆਪਣੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖੇਡਾਂ ਦੇ ਖੇਤਰ ਵਿਚ ਮੋਹਰੀ ਦੌੜਾਕ ਸੂਬਾ ਬਣ ਕੇ ਉਭਰੇਗਾ। ਉਨ੍ਹਾਂ ਲੜਕੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਸਖਤ ਮਿਹਨਤ ਕਰਨ ਲਈ ਕਿਹਾ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਖੇਡਾਂ ਵਿਚ ਸ਼ਾਮਲ ਕਰਕੇ ਇਕ ਸਕਾਰਾਤਮਕ ਦਿਸ਼ਾ ਵਿਚ ਕੇਂਦਰਿਤ ਕਰਨ ਵੱਲ ਬਹੁਤ ਧਿਆਨ ਦੇ ਰਹੀ ਹੈ।

ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਲੜਕੀਆਂ ਨੂੰ ਆਪਣੀ ਸ਼ਖਸੀਅਤ ਦੇ ਵਿਆਪਕ ਵਿਕਾਸ ਲਈ ਖੇਡਾਂ ਦੇ ਨਾਲ-ਨਾਲ ਅਧਿਐਨ ਵੱਲ ਵੀ ਧਿਆਨ ਦੇਣ ਲਈ ਕਿਹਾ ਤਾਂ ਜੋ ਦੂਜਿਆਂ ਲਈ ਪ੍ਰੇਰਣਾ ਬਣ ਸਕਣ।

ਭਾਰਤ ਭੂਸ਼ਣ ਆਸ਼ੂ ਵੱਲੋਂ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੁੱਕੇ ਕਦਮਾਂ ਦੀ ਕੀਤੀ ਸਮੀਖਿਆ

ਮੌਜੂਦਾ ਕੋਵਿਡ ਹਾਲਾਤਾਂ 'ਤੇ ਨੱਜਰ ਬਣਾਈ ਹੋਈ ਹੈ - ਆਸ਼ੂ

ਅਗਲੇ ਤਿੰਨ ਹਫ਼ਤੇ ਕੋਵਿਡ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਰੋਕਣ ਲਈ ਹਨ ਮਹੱਤਵਪੂਰਨ

ਮੁੱਖ ਮੰਤਰੀ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ ਦੀ ਸਥਿਤੀ ਬਾਰੇ ਕੀਤੀ ਸਮੀਖਿਆ

ਲੁਧਿਆਣਾ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) -

ਲੁਧਿਆਣਾ ਵਿਚ ਕੋਵਿਡ ਪੋਜਟਿਵ ਮਾਮਲਿਆਂ ਵਿਚ ਤੇਜ਼ੀ ਆਈ ਹੈ, ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਇਸ ਮਹਾਂਮਾਰੀ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਚੁੱਕਾ ਹੈ ਅਤੇ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਜੋਰਦਾਰ ਲੜਾਈ ਲੜ ਰਿਹਾ ਹੈ।ਕੋਵਿਡ-19 ਤਿਆਰੀ ਦੀ ਸਮੀਖਿਆ ਕਰਨ ਅਤੇ ਸੰਕਟ ਵਿੱਚ ਹੋਏ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਵੀਡੀਓ ਕਾਨਫ਼ਰੰਸ ਵਿੱਚ ਹਿੱਸਾ ਲੈਂਦੇ ਹੋਏ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਬਿਮਾਰੀ ਦੇ ਖਾਤਮੇ ਲਈ ਮੋਹਰੀ ਰੋਲ ਅਦਾ ਕਰੇਗਾ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਸਿਹਤ ਵਿਭਾਗ ਨੂੰ ਇਸ ਬਿਮਾਰੀ ਨੂੰ ਰੋਕਣ ਲਈ ਸੁਨਹਿਰੀ ਮਾਪਦੰਡ, ਟੈਸਟਿੰਗ, ਇਲਾਜ ਅਤੇ ਟਰੇਸਿੰਗ 'ਤੇ ਕੰਮ ਕਰਨ ਦੇ ਆਦੇਸ਼ ਦੇ ਚੁੱਕਾ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਟੈਸਟਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਮਰੀਜ਼ਾਂ ਨੂੰ ਵਧੀਆ  ਇਲਾਜ ਲਈ ਬੁਨਿਆਦੀ ਢਾਂਚੇ ਵਿੱਚ ਵੀ ਵਾਧਾ ਕੀਤਾ ਗਿਆ ਹੈ।ਸ੍ਰੀ ਆਸ਼ੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਆਕਸੀਜਨ, ਬੈਡ ਅਤੇ ਹੋਰ ਲੋੜੀਂਦੇ ਬੁਨਿਆਦੀ ਢਾਂਚੇ ਦੀ ਵਿਵਸਥਾ ਸਮੇਤ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਾਧੂ ਫੰਡਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਪ੍ਰਸ਼ਾਸਨ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਫਲੂ ਵਰਗੇ ਲੱਛਣ ਹੋਣ 'ਤੇ ਸੰਕੋਚ ਨਾ ਕਰਨ ਸਗੋਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਬਿਨ੍ਹਾਂ ਕਿਸੇ ਜਾਨੀ ਨੁਕਸਾਨ ਦੇ ਰੋਕਿਆ ਜਾ ਸਕੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ ਤਿੰਨ ਹਫ਼ਤੇ ਕੋਵਿਡ ਮਾਮਲਿਆਂ ਵਿੱਚ ਵੱਧ ਰਹੇ ਵਾਧੇ ਨੂੰ ਰੋਕਣ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ-19 ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਆਪਸੀ ਵਿੱਥ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ।ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਸੰਬੰਧੀ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ  ਕਿਸੇ ਵੀ ਕਿਸਮ ਦੀਆਂ ਅਫਵਾਹਾਂ ਦਾ ਸ਼ਿਕਾਰ ਨਾ ਹੋਣ ਅਤੇ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਦੀ ਚੇਨ ਤੋੜਨ ਲਈ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਹੋਰ ਵੀ ਹਾਜ਼ਰ ਸਨ।

ਡੀ.ਸੀ. ਵੱਲੋਂ ਸਵਾਮੀ ਗੰਗਾ ਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਚਲਾਈ ਜਾ ਰਹੀ ਬੱਚਿਆਂ ਨੂੰ ਗੋਦ ਲੈਣ ਵਾਲੀ ਏਜੰਸੀ ਦਾ ਕੀਤਾ ਨੀਰੀਖਣ

ਅਧਿਕਾਰੀਆਂ ਨੂੰ ਕੇਂਦਰ 'ਚ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦਾ ਕੈਂਪ ਲਗਾਉਣ ਦੇ ਵੀ ਦਿੱਤੇ ਆਦੇਸ਼

ਬੱਚਿਆਂ ਦਾ ਵਿਆਪਕ ਪਾਲਣ ਪੋਸ਼ਣ ਤੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨਾ ਸਮੇਂ ਦੀ ਲੋੜ

ਲੁਧਿਆਣਾ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ, ਗਿੱਲ  ) - ਚਾਈਲਡ ਕੇਅਰ ਇੰਸਟੀਚਿਊਟ ਵਿੱਚ ਬੱਚਿਆਂ ਦੇ ਵਧੀਆ ਜੀਵਨ ਪੱਧਰ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹੇ ਦੇ ਤਲਵੰਡੀ ਖੁਰਦ ਪਿੰਡ ਵਿੱਚ ਸਵਾਮੀ ਗੰਗਾ ਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਚਲਾਈ ਜਾ ਰਹੀ ਅਜਿਹੀ ਸੰਸਥਾ ਦਾ ਨਿਰੀਖਣ ਕੀਤਾ।

ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਬੱਚਿਆਂ ਅਤੇ ਪ੍ਰਬੰਧਨ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਜਗਰਾਉਂ ਸ.ਨਰਿੰਦਰ ਧਾਲੀਵਾਲ ਨਾਲ ਇਸ ਕੇਂਦਰ ਦਾ ਦੌਰਾ ਕੀਤਾ ਜਿਸ ਦੀ ਬੱਚਿਆ ਨੂੰ ਗੋਦ ਲੈਣ ਵਾਲੀ ਏਜੰਸੀ ਵੀ ਹੈ, ਜਿਥੇ ਬੇਸਹਾਰਾ/ਅਨਾਥ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਰਹਿਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਸੰਸਥਾ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਥਾਵਾਂ ਦਾ ਵੀ ਮੁਆਇਨਾ ਕੀਤਾ ਜਿਥੇ ਬੱਚੇ ਰਹਿ ਰਹੇ ਹਨ।

ਇਸੇ ਤਰ੍ਹਾਂ ਸ੍ਰੀ ਸ਼ਰਮਾ ਨੇ ਬੱਚਿਆਂ ਨਾਲ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ।

ਇਨ੍ਹਾਂ ਅਦਾਰਿਆਂ ਦੇ ਪ੍ਰਬੰਧਨ ਲਈ ਪੂਰਨ ਸਹਾਇਤਾ ਅਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਅਤੇ ਵਿਸ਼ਵਾਸ ਦਿਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਿੱਚ ਰਹਿੰਦੇ ਬੱਚਿਆਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਵਿਆਪਕ ਪਾਲਣ ਪੋਸ਼ਣ ਅਤੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨਾ ਸਮੇਂ ਦੀ ਲੋੜ ਹੈ।

ਸ੍ਰੀ ਸ਼ਰਮਾ ਨੇ ਪ੍ਰਬੰਧਕਾਂ ਨੂੰ ਉਥੇ ਰਹਿਣ ਵਾਲੀਆਂ ਲੜਕੀਆਂ ਦੀ ਸੁਰੱਖਿਆ ਅਤੇ ਚੰਗੇ ਵਾਤਾਵਰਣ ਦੀ ਸਥਿਤੀ ਵਿੱਚ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਕੇਂਦਰਾਂ/ ਸੰਸਥਾਵਾਂ ਦਾ ਅਕਸਰ ਦੌਰਾ ਕਰਨ ਤਾਂ ਜੋ ਅਜਿਹੀਆਂ ਸੰਸਥਾਵਾਂ ਵਿੱਚ ਬੇਸਹਾਰਾ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਨਿਯਮਤ ਜਾਂਚ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਹ ਬੱਚੇ ਸਵੈਮਾਣ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ।

ਸ੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਉਨ੍ਹਾਂ ਅਧਿਕਾਰੀਆਂ ਨੂੰ ਇਸ ਕੇਂਦਰ ਵਿੱਚ ਯੂ.ਆਈ.ਡੀ. ਕਾਰਡ ਬਣਾਉਣ ਦਾ ਕੈਂਪ ਲਗਾਉਣ ਦੇ ਆਦੇਸ਼ ਵੀ ਦਿੱਤੇ ਤਾਂ ਜੋ ਸਾਰੇ ਬੱਚਿਆਂ ਦਾ ਆਪਣਾ ਆਧਾਰ ਹੋ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਜਸਬੀਰ ਕੌਰ, ਸੇਵਾ ਸਿੰਘ, ਡਾ. ਰਾਜਿੰਦਰ ਸਿੰਘ, ਮਹਿਕ ਬਾਂਸਲ, ਡਾ. ਜੈਸਿਕਾ ਸਿੰਘ ਅਤੇ ਏਕਮਦੀਪ ਕੌਰ ਵੀ ਹਾਜ਼ਰ ਸਨ।

ਘਰ ‘ਚ ਹੀ ਕਰ ਰਿਹਾ ਮੁਲਜ਼ਮ ਡੋਡਿਆਂ ਦੀ ਖੇਤੀ, ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

ਲੋਹਟਬੱਧੀ/ਰਾਏਕੋਟ ,ਮਾਰਚ 2021 (  ਜਗਰੂਪ ਸਿੰਘ ਸੁਧਾਰ  ,ਗੁਰਸੇਵਕ ਸੋਹੀ )-

ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਰਾਏਕੋਟ ਸਦਰ ਪੁਲਿਸ ਥਾਣੇ ਅਧੀਨ ਪੈਂਦੀ ਚੌਕੀ ਲੋਹਟਬੱਦੀ ਦੀ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਡੋਡਿਆਂ(ਪੋਸਤ) ਦੀ ਖੇਤੀ ਕਰ ਰਿਹਾ ਸੀ। ਇਸ ਸਬੰਧ ‘ਚ ਚੌਕੀ ਇੰਚਾਰਜ ਐੱਸ.ਆਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ ਅਤੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ।ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਲੋਹਟਬੱਦੀ ਦੇ ਇੰਚਾਰਜ ਐੱਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਲੋਹਟਬੱਦੀ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਪਾਲ ਸਿੰਘ ਉਰਫ ਰਾਜੂ ਪੁੱਤਰ ਟਹਿਲ ਸਿੰਘ ਵਾਸੀ ਲੋਹਟਬੱਦੀ ਵੱਲੋਂ ਆਪਣੇ ਘਰ ਦੇ ਵਿਹੜੇ ‘ਚ ਪੋਸਤ ਦੇ ਪੌਦੇ ਉਗਾਏ ਗਏ ਹਨ, ਜਿਸ ‘ਤੇ ਪੁਲਿਸ ਪਾਰਟੀ ਨੇ ਮੌਕੇ ‘ਤੇ ਛਾਪਾ ਮਾਰ ਕੇ ਉਕਤ ਵਿਅਕਤੀ ਦੇ ਘਰੋਂ ਪੋਸਤ(ਡੋਡਿਆਂ) ਦੇ 608 ਪੌਦੇ ਬਰਾਮਦ ਕੀਤੇ ਗਏ, ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਕੱਟ ਕੇ ਸੀਲਬੰਦ ਕੀਤਾ ਅਤੇ ਉਕਤ ਵਿਅਕਤੀ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨਸ਼ਾ ਵੇਚਣ ਦਾ ਆਦੀ ਹੈ। ਜਿਸ ਖਿਲਾਫ਼ ਪਹਿਲਾ ਵੀ ਹੋਰਨਾਂ ਸੂਬਿਆਂ ਦੀ ਸ਼ਰਾਬ ਵੇਚਣ ਦੇ ਮੁਕੱਦਮੇ ਦਰਜ ਹਨ।

ਚਕਰ ਸਪੋਰਟਸ ਅਕੈਡਮੀ ਵੱਲੋਂ ਅੰਤਰ ਰਾਸ਼ਟਰੀ ਮੁੱਕੇਬਾਜ਼ ਸੰਦੀਪ ਹੈਪੀ ਦਾ ਸਨਮਾਨ

ਚਕਰ/ ਲੁਧਿਆਣਾ , ਮਾਰਚ 2021 (ਮਨਜਿੰਦਰ ਗਿੱਲ)  

ਚਕਰ ਸਪੋਰਟਸ ਅਕੈਡਮੀ ਵੱਲੋਂ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਅਕੈਡਮੀ ਦੇ ਹੋਣਹਾਰ ਮੁੱਕੇਬਾਜ਼ ਸੰਦੀਪ ਸਿੰਘ ਹੈਪੀ ਦਾ ਸਨਮਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਨੇ ਦੱਸਿਆ ਕੇ ਸੰਦੀਪ ਸਿੰਘ ਪਿਛਲੇ ਸਾਲਾਂ ਵਿੱਚ ਚੀਨ, ਕੋਰੀਆ, ਥਾਈਲੈਂਡ, ਫਿਲਪਾਈਨ, ਸਾੳੂਦੀ ਅਰਬ ਆਦਿ ਮੁਲਕਾਂ ਵਿੱਚ ਪ੍ਰੋਫੈਸ਼ਨਲ ਬਾਕਸਿੰਗ ਵਿੱਚ ਜਬਰਦਸਤ ਪ੍ਰਦਰਸ਼ਨ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕਾ ਹੈ।ਉਹ ਦਿੱਲੀ ਵਿਖੇ ਹੋਈ ਸੁਪਰ ਬਾਕਸਿੰਗ ਲੀਗ ਵਿੱਚ ਵੀ ਚੈਂਪੀਅਨ ਰਹਿ ਚੁੱਕਾ ਹੈ।ਅਤਿ ਗਰੀਬੀ ਵਿੱਚੋਂ ਉਭਰ ਕੇ ਅਜਿਹੀਆਂ ਪ੍ਰਾਪਤੀਆਂ ਕਰਨਾ ਮਾਣ ਵਾਲੀ ਗੱਲ ਹੈ।ਜਿਸ ਤਰ੍ਹਾਂ ਦੀ ਜੁਝਾਰੂ ਰੁਚੀ ਸੰਦੀਪ ਸਿੰਘ ਵਿੱਚ ਹੈ, ਉਸ ਤੋਂ ਵੱਡੀਆਂ ਆਸਾਂ ਹਨ।ਟੀਮ ਚਕਰ ਅਕੈਡਮੀ ਨੇ ਸੰਦੀਪ ਹੈਪੀ ਨੂੰ ਮੁਬਾਰਕਵਾਦ ਦਿੱਤੀ।ਮੁੰਬਈ ਵਿਖੇ ਬਾਕਸਿੰਘ ਨਾਂ ਦੀ ਕੰਪਨੀ ਚਲਾ ਰਹੇ ਸ. ਜਗਦੀਪ ਸਿੰਘ ਨੇ ਸੰਦੀਪ ਹੈਪੀ ਨੂੰ ਸਨਮਾਨਿਤ ਕਰਦਿਆਂ ਉਸ ਦੀ ਖੇਡ ਨੂੰ ਸਲਾਹਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਦੀਪ ਦੀ ਖੇਡ ਖੁਦ ਦੇਖੀ ਹੈ ਤੇ ਉਹ ਬਹੁਤ ਜਬਰਦਸਤ ਤਰੀਕੇ ਨਾਲ ਖੇਡਦਾ ਹੈ।ਇਸ ਮੌਕੇ ਬਾਕਸਿੰਗ ਕੋਚ ਲਵਪ੍ਰੀਤ ਕੌਰ, ਬਾਈ ਰਛਪਾਲ ਸਿੰਘ, ਮਾ. ਸੰਦੀਪ ਸਿੰਘ, ਜਸਕਿਰਨਪ੍ਰੀਤ ਸਿੰਘ ਜਿੰਮੀ, ਅਮਿਤ ਕੁਮਾਰ, ਅਮਨਦੀਪ ਸਿੰਘ ਹਾਜ਼ਰ ਸਨ।

ਸਰਪੰਚ ਸਿਕੰਦਰ ਸਿੰਘ ਪੈਚ ਦੀ ਸਖ਼ਤ ਮਿਹਨਤ ਨਾਲ ਪਿੰਡ ਗਾਲਿਬ ਕਲਾਂ ਚ ਲਿਆਂਦੀਆਂ ਵਿਕਾਸ ਦੀਆਂ ਹਨੇਰੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਵਿਚ ਪਿਛਲੇ ਦੋ ਸਾਲਾਂ ਤੋਂ ਬਣੀ ਗ੍ਰਾਮ ਪੰਚਾਇਤ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਰੂਹ ਨਾਲ ਬਹੁਤ ਪੁਰਾਣੇ ਕਾਰਜਾਂ ਨੂੰ ਪੂਰਾ ਕਰਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ  ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਸਿਕੰਦਰ ਸਿੰਘ ਪੰਚ ਨੇ ਦੱਸਿਆ ਹੈ ਕਿ ਪਿੰਡ ਦੇ ਲੋਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੱਚੀਆਂ ਗਲੀਆਂ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਸਨ ਪਰ ਲੋਕਾਂ ਨਾਲ ਕੀਤੇ ਵਾਅਦੇ  ਇੱਕ ਇੱਕ ਕਰਕੇ ਸਾਰੇ ਪੂਰੇ ਕੀਤੇ ਜਾ ਰਹੇ ਹਨ ।ਇਸ ਸਮੇਂ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਅਸੀਂ  ਪਿੰਡ ਦੇ ਛੱਪੜ ਦੀ ਨਰੇਗਾ ਸਕੀਮ ਤਹਿਤ ਸਾਫ਼ ਤੇ ਡੂੰਘਾ ਕਰਵਾਇਆ ਇਸ ਤੋਂ ਇਲਾਵਾ 45ਗਲੀਆਂ ਕਰੀਬ 6 ਲੱਖ  ਇੰਟਰਲਾਕ ਟਾਈਲਾਂ ਨਹੀਂ ਪੱਕੀਆਂ ਕਰਵਾਈਆਂ ਗਈਆਂ ।ਖਿਡਾਰੀਆਂ ਦੇ ਖੇਡਣ ਲਈ ਗਰਾਊਂਡ ਵਿਚ ਭਰਤ ਪਾਉਣ ਤੋਂ ਚਾਰਦੀਵਾਰੀ ਲਈ ਜਾਲੀਆਂ ਲਗਵਾਈਆਂ ਗਈਆਂ ।ਉਨ੍ਹਾਂ ਅੱਗੇ ਦੱਸਿਆ ਹੈ ਕਿ ਦੋ ਸਾਲਾਂ ਚ ਗ੍ਰਾਂਟਾਂ ਸਮੇਤ ਇੱਕ ਕਰੋੜ 50ਲੱਖ ਰੁਪਏ ਨਾਲ ਪੰਚਾਇਤੀ ਜ਼ਮੀਨ ਚ ਦੋ ਸਾਲਾਂ ਦਾ ਮਾਮਲਾ 30 ਲੱਖ ਰੁਪਏ ਪਿੰਡ ਦੇ ਸਰਬਪੱਖੀ ਵਿਕਾਸ ਤੇ ਖਰਚਿਆ ਗਿਆ   ਇਸ ਸਮੇਂ ਸਰਪੰਚ ਸਿਕੰਦਰ ਗਾਲਿਬ ਨੇ ਦੱਸਿਆ ਹੈ ਕਿ ਲੋੜਵੰਦ ਗਰੀਬ ਪਰਿਵਾਰਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸ਼ਗਨ ਸਕੀਮ ਪੈਨਸ਼ਨਾਂ ਆਦਿ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ  ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਅਤੇ ਐੱਮ ਪੀ ਰਵਨੀਤ ਬਿੱਟੂ ਕਾਂਗਰਸ ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਚੇਅਰਮੈਨ ਮਲਕੀਤ ਸਿੰਘ ਦਾਖਾ ਨੂੰ ਮੰਗ  ਕੀਤੀ ਹੈ ਕਿ ਪਿੰਡ ਦੇ ਸੈਕੰਡਰੀ ਸਕੂਲ ਦੇ ਖ਼ਸਤਾ ਹਾਲਤ ਚਾਰ ਕਬਰਾਂ ਤੋਂ ਇਲਾਵਾ ਪ੍ਰਾਇਮਰੀ ਸਕੂਲ ਚ ਕੱਚੇ ਵਿਹੜੇ ਨੂੰ ਇੰਟਰਲੋਕ ਟਾਇਲਾਂ ਰਾਹੀਂ ਪੱਕਾ ਕਰਨ ਤੇ ਖੇਡ ਲਈ ਵਧੀਆ ਗਰਾਊਂਡ ਬਣਾਉਣ ਦੇ ਲਈ ਗਰਾਂਟਾਂ ਦਿੱਤੀਆਂ  ਜਾਣ