ਰਾਏਕੋਟ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਮਿਲੇਗੀ ਮੈਡੀਕਲ ਗੈਸ ਪਾਈਪ ਲਾਈਨ ਦੀ ਸਹੂਲਤ

ਸµਸਦ ਮੈਂਬਰ ਡਾ. ਅਮਰ ਸਿµਘ ਨੇ ਕੀਤਾ ਉਦਘਾਟਨ

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)- ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਦੀ ਅਗਵਾਈ 'ਚ ਕਰਵਾਏ ਜਾ ਰਹੇ ਵਿਕਾਸ ਕµਮਾਂ ਦੀ ਲੜੀ ਤਹਿਤ ਅੱਜ ਰਾਏਕੋਟ ਦੇ ਸਿਵਲ ਹਸਪਤਾਲ ਵਿੱਚ ਪµਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਲਗਪਗ 50 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਮੈਡੀਕਲ ਗੈਸ ਪਾਈਪ ਲਾਈਨ ਦਾ ਉਦਘਾਟਨ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸµਸਦ ਮੈਂਬਰ ਡਾ. ਅਮਰ ਸਿµਘ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ, ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ, ਐਸ.ਐਮ.ਓ ਡਾ. ਅਲਕਾ ਮਿੱਤਲ ਵੀ ਮੌਜ਼ੂਦ ਸਨ। ਇਸ ਮੌਕੇ ਸµਸਦ ਮੈਂਬਰ ਡਾ. ਅਮਰ ਸਿµਘ ਨੇ ਕਿਹਾ ਕਿ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਅਤੇ ਸਿਹਤ ਮµਤਰੀ ਬਲਬੀਰ ਸਿµਘ ਸਿੱਧੂ ਦੀ ਅਗਵਾਈ 'ਚ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪµਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ,ਜਿਸ ਦੇ ਤਹਿਤ ਅੱਜ ਸਿਵਲ ਹਸਪਤਾਲ ਰਾਏਕੋਟ ਵਿਖੇ ਮੈਡੀਕਲ ਗੈਸ ਪਾਈਪ ਲਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਸਿਵਲ ਹਸਪਤਾਲ ਵਿੱਚ ਹਰੇਕ ਬੈੱਡ 'ਤੇ ਮੈਡੀਕਲ ਗੈਸ ਦੀ ਸਹੂਲਤ ਮਰੀਜ਼ਾਂ ਨੂੰ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਨਿਜੀ ਹਸਪਤਾਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਸਿਵਲ ਹਸਪਤਾਲ ਨੂੰ ਹੋਰ ਵੀ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਨ ਲਈ ਯਤਨਸ਼ੀਲ ਹਨ। ਜਿਸ ਦੇ ਤਹਿਤ ਉਹ ਸ਼ਹਿਰ ਵਿੱਚ ਇਕ ਸਿਟੀ ਹਸਪਤਾਲ ਬਣਾਉਣ ਲਈ ਵੀ ਯਤਨ ਕਰ ਰਹੇ ਹਨ । ਇਸ ਤੋਂ ਇਲਾਵਾ ਸਿਵਲ ਹਸਪਤਾਲ ਰਾਏਕੋਟ 'ਚ ਇਕ ਮੌਰਚਰੀ ਬਣਾਉਣ ਦੀ ਵੀ ਮµਜ਼ੂਰੀ ਮਿਲ ਚੁੱਕੀ ਹੈ, ਜਿਸ ਦੀ ਉਸਾਰੀ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਲਕਾ ਮਿੱਤਲ ਨੇ ਡਾ. ਅਮਰ ਸਿµਘ ਦਾ ਧµਨਵਾਦ ਕੀਤਾ ਅਤੇ ਦੱਸਿਆ ਕਿ ਮੈਡੀਕਲ ਗੈਸ ਪਾਇਪ ਲਾਈਨ ਦੀ ਸਹੂਲਤ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਕਾਫੀ ਸਹੂਲਤ ਮਿਲੇਗੀ। ਪਹਿਲਾਂ ਜਿੱਥੇ ਆਕਸੀਜ਼ਨ ਗੈਸ ਸਿਲµਡਰਾਂ ਦੀ ਵਰਤੋਂ ਕਰਨੀ ਪੈਂਦੀ ਸੀ, ਹੁਣ ਹਸਪਤਾਲ ਵਿੱਚ ਗੈਸ ਪਾਇਪ ਲਾਈਨ ਪੈਣ ਤੋਂ ਬਾਅਦ ਮਰੀਜ਼ਾਂ ਨੂੰ ਹਰੇਕ ਬੈੱਡ 'ਤੇ ਆਕਸੀਜ਼ਨ ਦੀ ਸਹੂਲਤ ਮਿਲ ਸਕੇਗੀ।ਇਸ ਮੌਕੇ ਉਨ੍ਹਾ ਨਾਲ ਐਸ.ਡੀ.ਓ ਸਿਹਤ ਕਾਰਪੋਰੇਸ਼ਨ ਗੁਰਪਿµਦਰ ਸਿµਘ ਸµਧੂ, ਡਾ. ਗੁਣਤਾਸ ਸਰਾਂ, ਡਾ. ਮਨਦੀਪ ਸਿµਘ, ਡਾ. ਜੋਬਨਪ੍ਰੀਤ ਸਿµਘ, ਡਾ. ਦੀਪਿਕਾ ਗੋਇਲ, ਡਾ. ਹਰਕਮਲ ਕੌਰ, ਸੀਨੀਅਰ ਫਰਮਾਸਿਸਟ ਜਸਵਿµਦਰ ਸਿµਘ ਵਾਲੀਆ, ਲੈਬ. ਇµਚਾਰਜ ਬੀਰਦਵਿµਦਰ ਸਿµਘ, ਮਨਵਿµਦਰ ਕੌਰ,ਚੇਅਰਮੈਨ ਤਰਲੋਚਣ ਸਿੰਘ ਝੋਰੜਾ, ਬਲਜੀਤ ਸਿµਘ ਹਲਵਾਰਾ, ਪ੍ਰਭਦੀਪ ਸਿµਘ ਨਾਰµਗਵਾਲ, ਓ.ਐਸ.ਡੀ ਜਗਪ੍ਰੀਤ ਸਿµਘ ਬੁੱਟਰ, ਚੇਅਰਮੈਨ ਕਿਰਪਾਲ ਸਿµਘ ਨੱਥੋਵਾਲ, ਸµਦੀਪ ਸਿµਘ ਸਿੱਧੂ, ਪ੍ਰਦੀਪ ਜੋਸ਼ੀ, ਸਰਪµਚ ਮੇਜਰ ਸਿµਘ ਧੂਰਕੋਟ, ਹਰਪ੍ਰੀਤ ਸਿµਘ ਬੋਪਾਰਾਏ, ਬੀਦਵਿਦµਰ ਸਿµਘ ਗੋਲੂ, ਸਰਪµਚ ਜਸਪ੍ਰੀਤ ਸਿµਘ ਤਲਵµਡੀ ਆਦਿ ਹਾਜ਼ਰ ਸਨ।