ਜਗਰਾਉਂ ਸੀ ਆਈ ਏ ਸਟਾਫ ਦੀ ਇਕ ਹੋਰ ਕਾਮਯਾਬੀ  

ਜਗਰਾਉਂ,ਫਰਵਰੀ 2021-((ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਟਿੱਪਰ 'ਚ ਮਾਲ ਲੈ ਕੇ ਆਉਣ ਦੀ ਆੜ੍ਹ ਵਿਚ ਭੁੱਕੀ ਸਪਲਾਈ ਕਰਨ ਵਾਲੇ ਹਿਮਾਚਲ ਅਤੇ ਦਸੂਹਾ ਦੇ ਦੋਸਤਾਂ ਨੂੰ ਗਿ੍ਫਤਾਰ ਕੀਤਾ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਡੀਐੱਸਪੀ ਰਾਜੇਸ਼ ਕੁਮਾਰ ਦੀ ਜੇਰੇ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਅਤੇ ਸਬਇੰਸਪੈਕਟਰ ਜਨਕ ਰਾਜ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਹਿਮਾਚਲ ਅਤੇ ਦਸੂਹਾ ਦੇ ਰਹਿਣ ਵਾਲੇ ਦੋ ਦੋਸਤ ਪੰਜਾਬ ਸਮੇਤ ਇਲਾਕੇ ਦੇ ਪਿੰਡਾਂ ਵਿਚ ਟਿੱਪਰ 'ਚ ਮਾਲ ਲੈ ਕੇ ਆਉਣ ਅਤੇ ਛੱਡਣ ਦੀ ਆੜ੍ਹ ਵਿਚ ਭੁੱਕੀ ਸਪਲਾਈ ਕਰਦੇ ਹਨ। ਬੀਤੇ ਦਿਨ ਬਾਅਦ ਦੁਪਹਿਰ ਉਕਤ ਦੋਵਾਂ ਦੇ ਇਲਾਕੇ ਵਿਚ ਭੁੱਕੀ ਸਪਲਾਈ ਦੇ ਆਉਣ ਦੀ ਸੂਚਨਾ ਤੇ ਪੁਲਿਸ ਪਾਰਟੀ ਨੇ ਪੁਲ ਸੂਆ ਪਿੰਡ ਚੀਮਨਾ ਨੇੜੇ ਨਾਕਾਬੰਦੀ ਕਰਕੇ ਸਾਹਮਣਿਓਂ ਆ ਰਹੇ ਟਿੱਪਰ ਆਈਸ਼ਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 20 ਕਿਲੋ ਭੁੱਕੀ ਬਰਾਮਦ ਹੋਈ, ਜਿਸ ਤੇ ਟਿੱਪਰ ਸਵਾਰਾਂ ਲਾਲ ਹੁਸੈਨ ਪੁੱਤਰ ਗੁਲਾਬਦੀਨ ਪਿੰਡ ਘਰੇੜਾਂ (ਹਿਮਾਚਲ ਪ੍ਰਦੇਸ਼) ਅਤੇ ਨੂਰ ਮੁਹੰਮਦ ਪੁੱਤਰ ਲਾਲ ਹੁਸੈਨ ਪਿੰਡ ਬਡਲਾ ਦਸੂਹਾ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ।ਹੋਰ ਜਾਣਕਾਰੀ ਮਿਲਣ ਦੀ ਵੀ ਸੰਭਾਵਨਾ  ।