You are here

ਲੇਖਕ ਸਰਦੂਲ ਸਿੰਘ ਲੱਖਾ ਦੇ ਕਹਾਣੀ ਸੰਗ੍ਰਹਿ ‘ਜਿਊਣ ਜੋਗੇ’ ਨੂੰ ਕੀਤਾ ਰਿਲੀਜ਼

ਜਗਰਾਓ,ਹਠੂਰ,23, ਫਰਵਰੀ-(ਕੌਸ਼ਲ ਮੱਲ੍ਹਾ)-

ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਡਾ: ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਿਕ ਸਹਿਰ ਵਿਖੇ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜ਼ੋਂ ਨੈਸ਼ਨਲ ਐਵਾਰਡ ਅਤੇ ਸਟੇਟ ਅੇਵਾਰਡ ਪ੍ਰਾਪਤ ਪ੍ਰਸਿੱਧ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਪੁੱਜੇ ਅਤੇ ਪ੍ਰਿੰ: ਗੁਰਦੇਵ ਸਿੰਘ ਸੰਦੌੜ ਤੇ ਪ੍ਰਿੰ: ਬਲਵੰਤ ਸਿੰਘ ਚਕਰ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਲ ਹੋਏ। ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਕੌਮਾਂਤਰੀ ਭਾਸ਼ਾ ਦਿਵਸ ਦੀਆਂ ਸਮੂਹ ਅਦੀਬਾਂ ਨੂੰ ਵਧਾਈਆਂ ਦਿੱਤੀਆਂ ਅਤੇ ਉੱਘੇ ਲੇਖਕ ਸਰਦੂਲ ਸਿੰਘ ਲੱਖਾ ਦੇ ਕਹਾਣੀ ਸੰਗ੍ਰਹਿ ‘ਜਿਊਣ ਜੋਗੇ’ ਬਾਰੇ ਚਾਨਣਾ ਪਾਇਆ। ਇਸ ਉਪਰੰਤ ਸਮੂਹ ਅਦੀਬਾਂ ਨੇ ਸਾਂਝੇ ਤੌਰ ’ਤੇ ਇਸ ਕਿਤਾਬ ਨੂੰ ਰਿਲੀਜ਼ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਹੁੰਦਿਆਂ ਕਿਹਾ ਕੇ ਮਹਿਫ਼ਲ-ਏ-ਅਦੀਬ ਸੰਸਥਾ ਪੰਜਾਬ ਦੀ ਪ੍ਰਮੁੱਖ ਸੰਸਥਾ ਹੈ, ਜਿਸ ਵਿਚ ਸਾਹਿਤਕਾਰ ਆ ਕੇ ਆਪਣੀਆਂ ਲਿਖੀਆਂ ਕਿਤਾਬਾਂ ਰਿਲੀਜ਼ ਕਰਵਾ ਕੇ ਖੁਸ਼ੀ ਲੈਂਦੇ ਹਨ। ਅਮਰੀਕ ਸਿੰਘ ਤਲਵੰਡੀ ਨੇ ਵੀ ਕੌਮਾਂਤਰੀ ਭਾਸ਼ਾ ਦਿਵਸ ਦੇ ਸਬੰਧ ਵਿਚ ਗੱਲ ਕਰਦਿਆਂ ਕਿਹਾ ਕੇ ਉਹ ਵਿਆਹ ਆਦਿ ਸਮਾਗਮਾਂ ਦੇ ਸੱਦਾ ਪੱਤਰ ਪੰਜਾਬੀ ਵਿਚ ਹੀ ਲਿਖੇ ਕਬੂਲ ਕਰਨ ਨੂੰ ਪਹਿਲ ਦਿੰਦੇ ਹਨ। ਉਨਾਂ ਨੇ ਦੱਸਿਆ ਕੇ ਮਾਂ ਬੋਲੀ ਨੂੰ ਸਮਰਪਿਤ ਉਨਾਂ੍ਹ ਦਾ ਲਿਿਖਆ ਗੀਤ ‘ਉਏ ਸੁਣ ਉਏ ਪੰਜਾਬੀਆ ਪੰਜਾਬੀ ਨੂੰ ਭੁਲਾਈਂ ਨਾ’ ਪ੍ਰਸਿੱਧ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਗਾਇਆ ਹੈ ਅਤੇ ਇਹ ਗੀਤ ਦੀ ਰਿਕਾਡਿੰਗ ਵੀ ਸੁਣਾਈ। ਉਨ੍ਹਾਂ ਨੇ ਲੇਖਕ ਸਰਦੂਲ ਸਿੰਘ ਲੱਖਾ ਨੂੰ ਉਨਾਂ੍ਹ ਦੀ ਪੁਸਤਕ ‘ਜਿਊਣ ਜੋਗੇ’ ਲਈ ਮੁਬਾਰਕਬਾਦ ਵੀ ਦਿੱਤੀ। ਪ੍ਰਿੰ: ਗੁਰਦੇਵ ਸਿੰਘ ਸੰਦੌੜ ਨੇ ਕਿਤਾਬ ਦੇ ਸਬੰਧ ਵਿਚ ਬੋਲਦਿਆਂ ਕਿਹਾ ਕੇ ਲੇਖਕ ਲੱਖਾ ਦੀਆਂ ਕਹਾਣੀਆਂ ਸਾਡੇ ਆਲ਼ੇ-ਦੁਆਲੇ ਦਾ ਵ੍ਰਿਤਾਂਤ ਹੀ ਲਗਦੀਆਂ ਹਨ, ਉਹ ਵਧੀਆਂ ਨਾਵਲਕਾਰ ਵੀ ਬਣ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕੇ ਪੰਜਾਬੀ ਜ਼ੁਬਾਨ ਦਾ ਸਾਹਿਤ ਬਹੁਤ ਅਮੀਰ ਹੈ, ਇਸ ਲਈ ਮਾਂ ਬੋਲੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਪ੍ਰਿੰ: ਬਲਵੰਤ ਸਿੰਘ ਚਕਰ ਨੇ ਸਰਦੂਲ ਸਿੰਘ ਲੱਖਾ ਦੀ ਕਿਤਾਬ ਲਈ ਉਨਾਂ੍ਹ ਨੂੰ ਵਧਾਈ ਦਿੰਦਿਆਂ ਕਿਹਾ ਕੇ ਉਨਾਂ੍ਹ ਨੂੰ ਇਸ ਮਹਿਫ਼ਲ ਵਿਚ ਆ ਕੇ ਬੇਹੱਦ ਸਕੂਨ ਮਿਿਲਆ ਹੈ। ਇਸ ਕਿਤਾਬ ਦੇ ਸੰਪਾਦਕ ਜਸਵੰਤ ਭਾਰਤੀ ਨੇ ਵੀ ਕਿਤਾਬ ਦੀਆਂ ਕਹਾਣੀਆਂ ਅਤੇ ਲੇਖਕ ਦੀਆਂ ਲਿਖਤਾਂ ਲਈ ਉਸ ਦੀ ਸੋਚ ਨੂੰ ਸਲਾਮ ਕਰਦਿਆਂ ਰੱਜ ਕੇ ਇਸ ਦੀ ਸਰਾਹਨਾ ਕੀਤੀ। ਉੱਘੇ ਸਮਾਜ ਸੇਵਕ ਰਛਪਾਲ ਸਿੰਘ ਚਕਰ ਨੇ ਕਿਹਾ ਕੇ ਲੇਖਕ ਲੱਖਾ ਦੀ ਲੇਖਣੀ ਬਾਕਮਾਲ ਹੈ ਅਤੇ ਉਹ ਮੌਕੇ ’ਤੇ ਹੀ ਕਹਾਣੀ ਲਿਖਣ ਦੇ ਸਮੱਰਥ ਹੈ। ਸਰਦੂਲ ਸਿੰਘ ਲੱਖਾ ਨੇ ਆਪਣੀ ਪੁਸਤਕ ਦੇ ਸੰਦਰਵ ਵਿਚ ਕਿਹਾ ਕੇ ਲੇਖਕ ਦੀ ਲਿਖਤ ਨੂੰ ਪਾਠਕ ਆਪਣੀ ਕਹਾਣੀ ਲੱਗੇ ਤਾਂ ਹੀ ਲਿਖਤ ਪਾਏਦਾਰ ਬਣਦੀ ਹੈ। ਇਸ ਉਪਰੰਤ ਰਚਨਾਵਾਂ ਦੇ ਦੌਰਾ ਦੌਰਾਨ ਕੈਪਟਨ ਪੂਰਨ ਸਿੰਘ ਗਗੜਾ ਨੇ ‘ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਅਜ਼ਾਦ ਹੋਇਆ ਹੈ ਹਿੰਦੋਸਤਾਨ’ ਰਾਹੀਂ ਫੌਜੀਆਂ ਦੀਆਂ ਕੁਰਬਾਨੀਆਂ ਦਾ ਵਰਨਣ ਕੀਤਾ। ਬੇਬੀ ਮਾਹੀ ਨੇ ਨੰਨੀ ਅਵਾਜ਼ ਵਿਚ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਗਾ ਕੇ ਰੰਗ ਬੰਨਿਆਂ। ਕਾਨਤਾ ਰਾਣੀ ਨੇ ‘ਵੱਡਾ ਹੁੰਦਾ ਮਾਂ ਦਾ ਜ਼ੇਰਾ’ ਰਾਹੀਂ ਮਾਂ ਦੇ ਵਿਸ਼ਾਲ ਹਿਰਦੇ ਦਾ ਜ਼ਿਕਰ ਕੀਤਾ। ਜਗਦੀਸ਼ਪਾਲ ਮਹਿਤਾ ਨੇ ਗੀਤ ‘ਨਸ਼ੇ ’ਚ ਸਰੀਰਾਂ ਨੂੰ ਨਾ ਗਾਲ਼ੋ ਓ ਪੰਜਾਬੀਓ’ ਗਾ ਕੇ ਨਸ਼ਿਆਂ ਖ਼ਿਲਾਫ਼ ਸਾਰਥਿਕ ਸੁਨੇਹਾ ਦਿੱਤਾ। ਪ੍ਰਧਾਨ ਡਾ: ਬਲਦੇਵ ਸਿੰਘ ਨੇ ਸੰਸਾਰ ਦੀ ਸਭ ਤੋਂ ਮਿੱਠੀ ਵਸਤੂ’ ਵਿਸ਼ੇ ’ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਲੇਖਕ ਸਰਦੂਲ ਸਿੰਘ ਲੱਖਾ ਨੂੰ ਉਨ੍ਹਾਂ ਕਿਤਾਬ ਲਈ ਵਧਾਈਆਂ ਦਿੱਤੀਆਂ। ਸ਼ਾਇਰਾ ਦੀਪ ਲੁਧਿਆਣਵੀ ਨੇ ‘ਕੀਹਨੂੰ ਕੀਹਨੂੰ ਦੇਵੇਂਗੀ ਉਲਾਮ੍ਹੇ ਜ਼ਿੰਦੇ ਮੇਰੀਏ’ ਰਾਹੀਂ ਜ਼ਿੰਦਗੀ ਦੇ ਸ਼ਿਕਵੇ-ਸ਼ਿਕਾਇਤਾਂ ਦੀ ਬਾਤ ਪਾਈ। ਗਾਇਕ ਮਨੀ ਹਠੂਰ ਨੇ ‘ਪੱਗ ਬਾਪੂ ਦੀ ਚਿੱਟੀ ਨੂੰ ਦਾਗ਼ ਕਦੇ ਵੀ ਲਾਈਏ ਨਾ’ ਗੀਤ ਗਾ ਕੇ ਹਾਜ਼ਰੀ ਲਵਾਈ। ਮਾ: ਅਵਤਾਰ ਸਿੰਘ ਭੁੱਲਰ ਨੇ ਕਿਸਾਨੀ ਸੰਘਰਸ਼ ਦੇ ਸਬੰਧ ਵਿਚ ਆਪਣੀ ਰਚਨਾ ‘ਹੱਕਾਂ ਖ਼ਾਤਰ ਲੋਕ ਲੜਦੇ ਰਹਿਣਗੇ’ ਸੁਣਾ ਕੇ ਸੰਘਰਸ਼ੀ ਯੋਧਿਆਂ ਦੀ ਅਵਾਜ਼ ਬੁਲੰਦ ਕੀਤੀ। ਡਾ: ਅਮਨ ਅੱਚਰਵਾਲ ਨੇ ਡੁੱਬ ਜਾਣਿਆਂ ਦਿਲਾਂ ਦੀਏ ਦਿੱਲੀਏ ਨੀ ਤੂੰ ਬਣਕੇ ਨਾਗਣੀ ਰਹਿੰਨੀ ਨੇ’ ਰਾਹੀਂ ਵੀ ਕਿਸਾਨ ਸੰਘਰਸ਼ ਦੀ ਗੱਲ ਕੀਤੀ। ਚਰਨਜੀਤ ਕੌਰ ਗਗੜਾ ਨੇ ‘ਭੁੱਲ ਨਾ ਜਾਇਓ ਬੋਲੀ ਆਪਣੀ ਭੁੱਲ ਨਾ ਜਾਇਓ ਮਾਂ’ ਸੁਣਾ ਕੇ ਹਾਜ਼ਰੀ ਲਵਾਈ। ਮੁਨੀਸ਼ ਸਰਗਮ ਨੇ ‘ਅਜੇ ਤਾਂ ਸਾਥੋਂ ਬਹੁਤੇ ਦੂਰ ਸਵੇਰੇ ਨੇ’ ਰਾਹੀਂ ਸਮਾਜ ਦੇ ਮੌਜੂਦਾ ਹਾਲਾਤਾਂ ਦਾ ਸ਼ੀਸ਼ਾ ਦਿਖਾਇਆ। ਸੂਬੇਦਾਰ ਬਚਿੱਤਰ ਸਿੰਘ ਖੁਸ਼ਦਿਲ ਨੇ ‘ਵਾਡਰਾਂ ’ਤੇ ਬੈਠੇ ਮੇਰੇ ਵੀਰਿਓ’ ਗੀਤ ਰਾਹੀਂ ਫੌਜੀ ਜਵਾਨਾਂ ਦੀ ਦੇਸ਼ ਭਗਤੀ ਦਾ ਜ਼ਿਕਰ ਕੀਤਾ। ਆਰਟਿਸਟ ਜਗਤਾਰ ਕਲਸੀ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਵੀ ਆਪਣੀ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਕਿਤਾਬ ਦੇ ਲੇਖਕ ਸਰਦੂਲ ਸਿੰਘ ਲੱਖਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਅਤੇ ਅੰਤ ਸਮੂਹ ਅਦੀਬਾਂ ਦਾ ਪ੍ਰਧਾਨ ਡਾ: ਬਲਦੇਵ ਸਿੰਘ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਇਸ ਮੌਕੇ ਦੱਸਿਆ ਕੇ ਅਗਲੀ ਇਕੱਤਰਤਾ ਪ੍ਰਸਿੱਧ ਲੇਖਕ ਮਰਹੂਮ ਕਰਨਲ ਗੁਰਦੀਪ ਜਗਰਾਉਂ ਨੂੰ ਸਮਰਪਿਤ ਹੋਵੇਗੀ।

ਫੋਟੋ ਕੈਪਸਨ:- ਲੇਖਕ ਸਰਦੂਲ ਸਿੰਘ ਲੱਖਾ ਦੇ ਕਹਾਣੀ ਸੰਗ੍ਰਹਿ ‘ਜਿਊਣ ਜੋਗੇ’ ਰਿਲੀਜ਼ ਕਰਨ ਸਮੇਂ ਲੇਖਕ ਅਮਰੀਕ ਸਿੰਘ ਤਲਵੰਡੀ, ਪ੍ਰਿੰ: ਗੁਰਦੇਵ ਸਿੰਘ ਸੰਦੌੜ, ਪ੍ਰਧਾਨ ਡਾ: ਬਲਦੇਵ ਸਿੰਘ, ਪ੍ਰਿੰ: ਬਲਵੰਤ ਸਿੰਘ ਚਕਰ ਅਤੇ ਸਮੂਹ ਅਦੀਬ।