ਨਰੰਜਣ ਸਿੰਘ ਹੇਰ ਦਾ ਪਰਿਵਾਰ ਹਮੇਸ਼ਾ ਸਮਾਜ ਸੇਵੀ ਕੰਮਾਂ ਲਈ ਜਾਣਿਆ ਜਾਂਦਾ ਹੈ ਸਰਪੰਚ ਜਸਬੀਰ ਕੌਰ ਹੇਰ

 ਕਿਸਾਨੀ ਅੰਦੋਲਨ ਲਈ ਬਸੰਤ ਸਿੰਘ ਹੇਅਰ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਮਦਦ ਭੇਟ   ਸਰਪੰਚ ਜਸਬੀਰ ਕੌਰ ਹੀਰਾ

ਅਜੀਤਵਾਲ ,(ਬਲਵੀਰ ਸਿੰਘ ਬਾਠ ) ਦਿੱਲੀ ਵਿਖੇ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼  ਚੱਲ ਰਿਹੈ ਕਿਸਾਨੀ ਅੰਦੋਲਨ ਲਈ ਜਿਥੇ ਹਰ ਇਕ ਵਿਅਕਤੀ ਨੇ ਆਪਣਾ ਬਣਦਾ ਯੋਗਦਾਨ ਪਾਇਆ ਉੱਥੇ ਹੀ  ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ  ਅੱਜ ਸਰਪੰਚ ਜਸਬੀਰ ਕੌਰ ਹੇਰਾਂ ਦੀ ਰਹਿਨਮਾਈ ਹੇਠ ਲੰਬੜਦਾਰਾਂ ਨਗਿੰਦਰ  ਦੇ ਪ੍ਰਧਾਨਗੀ ਹੇਠ ਕਿਸਾਨੀ ਅੰਦੋਲਨ ਲਈ ਬਸੰਤ ਸਿੰਘ ਹੇਰ ਕਨੇਡਾ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਮਾਲੀ ਮਦਦ ਭੇਟ ਕੀਤੀ ਗਈ  ਜਾਨਸਰ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਕੌਰ ਹੇਰ ਨੇ ਦੱਸਿਆ ਕਿ  ਸਾਡੇ ਚਾਚਾ ਬਸੰਤ ਸਿੰਘ ਹੇਰ ਪਤਨੀ ਬਲਵਿੰਦਰ ਕੌਰ ਹੇਰ ਵਲੋਂ ਕਿਸਾਨੀ ਅੰਦੋਲਨ ਲਈ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਮਾਲੀ ਮੱਦਦ ਦਿੱਤੀ ਗਈ  ਇਸ ਤੋਂ ਪਹਿਲਾਂ ਵੀ ਬਸੰਤ ਸਿੰਘ ਨੇ ਗੁਰੂ ਘਰ ਸਕੂਲ ਅਤੇ ਲੌਕ ਡਾਊਨ ਸਮੇਂ ਪਿੰਡ ਹੇਰ ਵਿੱਚ ਰਾਸ਼ਨ ਦੀ ਸੇਵਾ ਵੀ ਵਧ ਚੜ੍ਹ ਕੇ ਕੀਤੀ ਗਈ  ਸਰਪੰਚ ਜਸਬੀਰ ਕੌਰ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਹੀ ਸਮਾਜ ਸੇਵੀ ਪਰਿਵਾਰ ਰਿਹਾ ਹੈ  ਪਿੰਡ ਵਿੱਚ ਹਰੇਕ ਵਿਕਾਸ ਅਤੇ ਸਮਾਜ ਭਲਾਈ ਕਾਰਜਾਂ ਵਿੱਚ ਸਾਡੇ ਪਰਿਵਾਰ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਲਈ ਵੱਧ ਤੋਂ ਵੱਧ ਮਾਲੀ ਮਦਦ ਦੇ ਕੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਾਂਗੇ  ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਗੂ ਅਜਮੇਰ ਸਿੰਘ ਗੁਰਬਖਸ਼ ਸਿੰਘ ਸੁਰਜੀਤ ਸਿੰਘ ਸਰਬਜੀਤ ਸਿੰਘ ਸੁਸ਼ੀਲ ਕੁਮਾਰ ਰਿੰਕੂ  ਕਿਸਾਨ ਆਗੂਆਂ ਨੂੰ ਕਿਸਾਨੀ ਅੰਦੋਲਨ ਬਾਅਦ ਤੇ ਪੰਜਾਹ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਬਣਦਾ ਯੋਗਦਾਨ ਪਾਇਆ