ਟੀਚਰ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦੀ ਇਕ ਵੱਡੀ ਉਦਾਹਰਣ ਸਵਿਫਟ ਐਜੂਕੇਸ਼ਨ
ਜਗਰਾਉਂ ,ਫ਼ਰਵਰੀ 2021( ਮਨਜਿੰਦਰ ਗਿੱਲ)
ਸਵਿਫਟ ਐਜੂਕੇਸ਼ਨ ਜਗਰਾਉਂ ਦੇ ਵਿਦਿਆਰਥੀਆਂ ਵੱਲੋਂ ਆਈਲੈਟਸ ਚ ਚੰਗੇ ਬੈਂਡ ਲੈ ਕੇ ਸੈਂਟਰ ਦਾ ਨਾਂ ਰੌਸ਼ਨ ਕੀਤਾ ਗਿਆ। ਜਿਸ ਦੀ ਅੱਜ ਪੂਰੇ ਇਲਾਕੇ ਵਿੱਚ ਚਰਚਾ ਹੈ ਚਰਚਾ ਹੋਵੇ ਵੀ ਕਿਉਂ ਨਾ ਟੀਚਰ ਦੀ ਸਖ਼ਤ ਮਿਹਨਤ ਅਤੇ ਬੱਚਿਆਂ ਦੀ ਲਗਨ ਨੇ ਅੱਜ ਸਮੁੱਚੇ ਇਲਾਕੇ ਵਿਚ ਸੈਂਟਰ ਦੀ ਧੰਨ ਧੰਨ ਕਰਵਾਈ ਹੋਈ ਹੈ । ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਸੈਂਟਰ ਦੇ ਡਾਇਰੈਕਟਰ ਇਕਬਾਲ ਪ੍ਰੀਤ ਸਿੰਘ ਨੇ ਦੱਸਿਆ ਕਿ ਆਈਲੈਟਸ ਦੇ ਵਿਦਿਆਰਥੀਆਂ ਨੂੰ ਸਮਰਪਤ ਭਾਵਨਾ ਨਾਲ ਕੋਚਿੰਗ ਦੇਣ ਕਰਕੇ ਹੀ ਇਸ ਸੈਕਟਰ ਦੀ ਵਿਦਿਆਰਥਣ ਹਰਲੀਨ ਕੌਰ ਵੱਲੋਂ ਆਈਲੈਟਸ ਚ 8 ਬੈਂਡ ਲਏ ਗਏ ਹਨ। ਉਨ੍ਹਾਂ ਵਿਦਿਆਰਥੀ ਹਰਲੀਨ ਕੌਰ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਲੁਧਿਆਣਾ ਰੋਡ ਤੇ ਮਲਕ ਚੌਕ ਨੇਡ਼ੇ ਪੈਂਦੇ ਇਸ ਸੈਂਟਰ ਨੇ ਥੋੜ੍ਹੀ ਹੀ ਦੇਰ ਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੇ ਹੋਰ ਵਿਦਿਆਰਥੀਆਂ ਨੇ ਵੀ ਆਈਲੈਟਸ ਵਿਚ ਚੰਗੇ ਬੈਂਡ ਲਏ ਹਨ ਜਿਨ੍ਹਾਂ ਚ ਗੁਰਵੀਰ ਕੌਰ ਨੇ 7 ਬੈਂਡ, ਲਵਪ੍ਰੀਤ ਕੌਰ ਨੇ 7 ਬੈਂਡ ਅਤੇ ਪਰਮਵੀਰ ਸਿੰਘ ਨੇ 7 ਬੈਂਡ ਲਏ ਹਨ। ਸੈਂਟਰ ਮੁਖੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਅੱਗੇ ਗੱਲ ਕਰਦੇ ਦੱਸਿਆ ਕਿ ਇਸ ਸੈਂਟਰ ਵੱਲੋਂ ਵਿਦਿਆਰਥੀਆਂ ਦਾ ਵਿਦੇਸ਼ ਚ ਸਟੱਡੀ ਦਾ ਸੁਪਨਾ ਪੂਰਾ ਕਰਵਾਉਣ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਾਈ ਜਾ ਰਹੀ ਹੈ ਜਿਸ ਦਾ ਸਿੱਟਾ ਅੱਜ ਸਾਡੇ ਵਿਦਿਆਰਥੀਆਂ ਦੇ ਸੱਤ ਅੱਠ ਬੈਂਡ ਆ ਰਹੇ ਹਨ ।
(ਫੋਟੋ ਇਕਬਾਲਪ੍ਰੀਤ ਸਿੰਘ ਵਿਦਿਆਰਥੀ ਹਰਲੀਨ ਕੌਰ ਨੂੰ ਸਰਟੀਫਿਕੇਟ ਦਿੰਦੇ ਹੋਏ ਅਤੇ ਉਨ੍ਹਾਂ ਦਾ ਕੌਨਟੈਕਟ ਨੰਬਰ )