You are here

ਨਗਰ ਕੌਂਸਲ ਜਗਰਾਓਂ  ਚੋਣਾਂ ਲਈ ਸਥਾਪਤ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਤੇ ਚੋਣ ਸਮੱਗਰੀ ਵੰਡੀ

ਜਗਰਾਉਂ, ਫਰਵਰੀ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)

ਨਗਰ ਕੌਂਸਲ ਜਗਰਾਓਂ 23 ਵਾਰਡਾਂ ਲਈ 14 ਫਰਬਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਚੋਣਾਂ ਦੇ ਰਿਟਰਨਿੰਗ ਅਫ਼ਸਰ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡੀ ਏ ਵੀ ਕਾਲਜ ਦੀ ਗਰਾਊਂਡ ਵਿੱਚ ਬਣੇ ਚੋਣ ਕੇਂਦਰ ਵਿਚ ਨਗਰ ਕੌਂਸਲ ਜਗਰਾਓਂ ਦੇ ਕੁੱਲ 23 ਵਾਰਡਾਂ ਚ ਵਾਰਡ ਨੰਬਰ 14 ਚ ਇਕ ਉਮੀਦਵਾਰ ਬੋਬੀ ਕਪੂਰ ਨੂੰ ਬਿਨਾਂ ਮੁਕਾਬਲਾ  ਚੁਣੇ ਜਾਣ ਤੋਂ ਬਾਅਦ ਬਾਕੀ 22 ਵਾਰਡਾਂ ਲਈ 55 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਉਨ੍ਹਾਂ ਅੱਗੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 14 ਫਰਬਰੀ ਨੂੰ ਸਵੇਰੇ 8ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਾਂਤੀ ਪੂਰਵਕ  ਵੋਟ ਕਰਨ। ਚੋਣਾਂ ਵਿੱਚ ਪੁਲਿਸ ਵਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਹਿਰ ਦੇ ਕਈ ਵਾਰਡ ਜਿਹੜੇ ਅਤਿ ਸੰਵੇਦਨਸ਼ੀਲ ਕਰਾਰ ਦਿਤੇ ਗਏ ਹਨ ਉਥੇ ਸੁਰੱਖਿਆ ਪ੍ਰਬੰਧ ਵੀ ਕਰੜੇ ਕੀਤੇ ਗਏ ਹਨ।ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਹੁਣਾਂ ਨੇ ਦੱਸਿਆ ਕਿ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਅਤੇ ਬਾਕੀ ਚੁਨਾਵ ਸਮਗਰੀ ਦੇ ਦਿੱਤੀ ਗਈ ਹੈ। ਅਤੇ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਤੇ ਡੀ ਐਸ ਪੀ ਸਿਟੀ ਜਤਿੰਦਰਜੀਤ ਸਿੰਘ, ਤਹਿਸੀਲ ਦਾਰ ਜੀਵਨ ਲਾਲ ਗਰਗ,ਨਾਇਬ ਤਹਿਸੀਲਦਾਰ ਸਤਗੁਰ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਸੁਖਵਿੰਦਰ ਗਰੇਵਾਲ, ਸੁਖਦੇਵ ਸ਼ੇਰਪੁਰੀ, ਗੁਰਦੀਪ ਸਿੰਘ ਖੇਤੀ ਅਫਸਰ, ਕੁਲਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਗੁਲਸ਼ਨ ਕੁਮਾਰ, ਈਸ਼ਵਰ ਦਿਆਲ ਆਦਿ ਹਾਜ਼ਰ ਸਨ।