You are here

ਲੁਧਿਆਣਾ

ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲ੍ਹਾ ਜਗਰਾਓ ਦੇ  ਪ੍ਰਧਾਨ ਅਮਿਤ ਸਿੰਗਲ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਪਾਰਟੀ ਤੋਂ ਅਸਤੀਫਾ  ਦਿੱਤਾ।

 

 ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਜਗਰਾਓਂ ਵਿਚ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਾ।  ਜਦੋਂ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲ੍ਹਾ ਜਗਰਾਓ ਦੇ ਜਿਲਾ ਪ੍ਰਧਾਨ ਅਮਿਤ ਸਿੰਗਲ ਨੇ ਕਿਸਾਨਾਂ ਦੇ ਹਿੱਤ ਵਿੱਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਲੰਬੇ ਸਮੇਂ ਦੀ ਪਾਰਟੀ ਦੀ ਸੇਵਾ ਕਿਸਾਨਾਂ ਦੇ ਹੱਕ ਵਿੱਚ ਛੱਡ ਦਿੱਤੀ। ਅਤੇ ਕਿਸਾਨਾਂ ਦੇ ਹੱਕ ਵਿੱਚ ਉਤਰ ਆਏ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਠੀਕ ਨਹੀਂ ਕਰ ਰਹੀ।ਓਹਨਾ ਕਿਸਾਨਾਂ ਦੇ ਹਕ਼ ਵਿੱਚ ਫ਼ੈਸਲਾ ਲੈਣਾ ਚਾਹੀਦਾ ਹੈ।ਕਿਸਾਨ ਅੰਨਦਾਤਾ ਹੈ ਉਸ ਨਾਲ ਧੱਕਾ ਨਹੀਂ ਕਰਨਾ ਚਾਹੀਦਾ।

 ਅਮਿਤ ਸਿੰਗਲ (ਜ਼ਿਲ੍ਹਾ ਪ੍ਰਧਾਨ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲ੍ਹਾ ਜਗਰਾਉਂ) ਨੇ ਕਿਹਾ ਕਿ  ਆਪਣੇ ਅਹੁਦੇ ਤੋਂ ਅਸਤੀਫਾ ਦੇ ਭਾਜਪਾ ਪੰਜਾਬ ਦੇ ਚੋਟੀ ਦੇ ਨੇਤਾਵਾਂ ਨੂੰ  ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ। ਸਰਕਾਰ ਦੇ ਕੈਬਨਿਟ ਮੰਤਰੀ ਅਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਾਣੂ ਕਰਵਾਉ ਕਿ ਦਿੱਲੀ ਸਰਹੱਦ 'ਤੇ ਵਿਰੋਧ ਕਰ ਰਹੇ ਕਿਸਾਨ ਆਪਣੀ ਹੋਂਦ ਬਚਾਉਣ ਲਈ ਧਰਨਾ ਦੇ ਰਹੇ ਹਨ।  ਮੈਂ ਦੇਸ਼ ਦੇ ਹਿੱਤ ਵਿਚ ਕਿਸਾਨਾਂ ਦੀ ਹਮਾਇਤ ਕਰਦਾ ਹਾਂ ਅਤੇ ਦੇਸ਼ ਵਿਰੁੱਧ ਪ੍ਰਚਾਰ ਦਾ ਵਿਰੋਧ ਕਰਦਾ ਹਾਂ  ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਕੜੀ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ।

ਸਵਰਣਿਮ ਵਿਜਯ ਮਸ਼ਾਲ ਦਾ ਲੁਧਿਆਣਾ ਮਿਲਿਟਰੀ ਸਟੇਸ਼ਨ 'ਚ ਆਗਮਨ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਸਾਲ 2021 ਜੋ ਕਿ ਸਵਰਣਿਮ ਵਿਜਯ ਸਾਲ ਵਜੋਂ ਮਨਾਇਆ ਜਾ ਰਿਹਾ ਹੈ, ਜਿਸਦੇ ਤਹਿਤ ਵਿਜਯ ਦਿਵਸ ਵਾਲੇ ਦਿਨ 4 ਸਵਰਣਿਮ ਵਿਜਯ ਮਸ਼ਾਲਾਂ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਜਲਾਈਆਂ ਗਈਆਂ। ਇਨ੍ਹਾ ਸਵਰਣਿਮ ਮਸ਼ਾਲਾਂ ਨੂੰ 1971 ਦੇ ਇਤਿਹਾਸਕ ਭਾਰਤ-ਪਾਕ ਯੁੱਧ ਵਿੱਚ ਭਾਗ ਲੈਣ ਵਾਲੇ ਯੋਧਿਆਂ ਦੀ ਬਹਾਦਰੀ ਅਤੇ ਸ਼ਹੀਦਾਂ ਦੇ ਸਨਮਾਨ ਲਈ ਦੇਸ਼ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਲਿਜਾਇਆ ਜਾ ਰਿਹਾ ਹੈ।

ਇਸ ਮੁਹਿੰਮ ਤਹਿਤ ਵਜ਼ਰ ਕੋਰ (ਡਿਫੈਂਡਰਜ਼ ਆਫ ਪੰਜਾਬ) ਵੱਲੋਂ 1 ਫਰਵਰੀ ਨੂੰ ਰਵਾਨਾ ਕੀਤੀ ਗਈ ਸਵਰਣਿਮ ਵਿਜਯ ਮਸ਼ਾਲ ਦਾ ਆਗਮਨ ਅੱਜ ਲੁਧਿਆਣਾ ਮਿਲਿਟਰੀ ਸਟੇਸ਼ਨ ਵਿਖੇ ਹੋਇਆ, ਜਿਸਦੇ ਸਤਿਕਾਰ ਵਜੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਹੀਦਾਂ ਨੂੰ ਸਰਧਾਂਜਲੀ ਅਤੇ 1971 ਦੇ ਵੀਰ ਯੋਧਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ 89 'ਕਮਿਊਨਿਟੀ ਸੈਨੇਟਰੀ ਕੰਪਲੈਕਸ' ਸਥਾਪਤ ਕੀਤੇ ਜਾਣਗੇ

ਹਰ ਕੰਪਲੈਕਸ 'ਚ 4 ਪਖ਼ਾਨੇ ਹੋਣਗੇ, 2 ਮਰਦਾਂ ਲਈ, 1 ਔਰਤਾਂ ਅਤੇ 1 ਦਿਵਿਆਂਗ ਜਨ ਲਈ

ਵਸਨੀਕਾਂ ਵੱਲੋ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਵਸਨੀਕਾਂ ਨੂੰ ਵਧੀਆ ਸਵੱਛਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ 89 ਕਮਿਊਨਿਟੀ ਸੈਂਨੇਟਰੀ ਕੰਪਲੈਕਸਾਂ ਦਾ ਨਿਰਮਾਣ ਕਰ ਰਹੀ ਹੈ। ਇਹ 89 ਕਮਿਊਨਿਟੀ ਸੈਂਨੇਟਰੀ ਕੰਪਲੈਕਸ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ 2.67 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਕੰਪਲੈਕਸ ਪਿੰਡਾਂ ਵਿੱਚ ਢੁੱਕਵੀਆਂ ਥਾਵਾਂ 'ਤੇ ਬਣਾਏ ਜਾਣਗੇ, ਜਿੱਥੇ ਹਰ ਕੋਈ ਆਸਾਨੀ ਨਾਲ ਇਨ੍ਹਾਂ ਦਾ ਇਸਤੇਮਾਲ ਕਰ ਸਕੇ, ਜਿਸ ਵਿੱਚ ਹੱਥ ਧੋਣ ਦਾ ਪ੍ਰਬੰਧ ਵੀ ਹੋਵੇਗਾ। ਇਸ ਤੋਂ ਇਲਾਵਾ, ਰਾਹਗੀਰਾਂ ਅਤੇ ਜਨਤਕ ਇਕੱਠਾਂ ਵਿਚ ਹਿੱਸਾ ਲੈਣ ਵਾਲੇ ਲੋਕ ਵੀ ਇਸ ਦੀ ਵਰਤੋਂ ਕਰ ਸਕਣਗੇੇ, ਜਿਸ ਨਾਲ ਖੁੱਲੇ ਵਿਚ ਸ਼ੋਚ ਕਰਨ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ.

ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਇਸ ਲਈ ਵੀ ਮਹੱਤਵਪੂਰਣ ਹਨ ਕਿ ਇਸ ਨਾਲ ਸਿਹਤ, ਸਮਾਜਿਕ ਰੁਤਬਾ, ਗੋਪਨੀਯਤਾ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਵੀ ਸਹਿਯੋਗ ਦੇ ਨਾਲ-ਨਾਲ ਸਿਹਤ ਵਿੱਚ ਸੁਧਾਰ ਅਤੇ ਮੌਤ ਦਰ ਵੀ ਘਟਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਖਾਨੇ ਵਰਤਣ ਦੀ ਜ਼ਰੂਰਤ ਪ੍ਰਤੀ ਜਾਗਰੂਕ ਕਰਨ ਅਤੇ ਪਿੰਡ ਵਿਚ ਖੁੱਲੇ ਵਿਚ ਸ਼ੋਚ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰਭਾਵਸ਼ਾਲੀ ਸੰਕੇਤ ਜਿਵੇਂ ਕੰਧ ਚਿੱਤਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖੰਨਾ ਨੇੜੇ ਪਿੰਡ ਰਾਏਪੁਰ ਰਾਜਪੂਤਾਂ ਵਿਖੇ ਅਜਿਹੇ ਕੰਪਲੈਕਸ ਦਾ ਕੰਮ ਅਗਲੇ ਦਿਨਾਂ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ, 2022 ਤੱਕ ਸੂਬੇ ਦੇ ਸਾਰੇ ਪੇਂਡੂ ਘਰਾਂ ਵਿੱਚ 100 ਫੀਸਦ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ 'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਪੰਜਾਬ ਇਹ ਮਾਣ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਪਿੰਡ ਘੁਲਾਲ ਦੇ ਵਸਨੀਕ ਗੁਰਦੀਪ ਸਿੰਘ, ਜਿਥੇ ਇਕ ਅਜਿਹਾ ਂਕਮਿਊਨਿਟੀ ਸੈਨੇਟਰੀ ਕੰਪਲੈਕਸ' ਬਣ ਰਿਹਾ ਹੈ, ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਇਸ ਕੰਪਲੈਕਸ ਦੀ ਸਥਾਪਨਾ ਲਈ ਉਨ੍ਹਾਂ ਦੇ ਪਿੰਡ ਦੀ ਚੋਣ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕਮਿਊਨਿਟੀ ਸੈਨੇਟਰੀ ਕੰਪਲੈਕਸ ਦੀ ਉਸਾਰੀ ਲੋਕਾਂ ਲਈ ਅਤੇ ਖ਼ਾਸਕਰ ਉਨ੍ਹਾਂ ਦੀ ਸਹੂਲਤ ਲਈ ਹੋਵੇਗੀ ਜਿਨ੍ਹਾਂ ਦੇ ਘਰਾਂ ਵਿਚ ਪਖਾਨੇ ਨਹੀਂ ਹਨ।

ਲੋਕ ਗਾਇਕ ਗੁਰਮੀਤ ਮੀਤ ਲੈ ਕੇ ਹਾਜ਼ਰ ਹੈ ‘ਹੱਕ ਲੈਣਾ ਜਾਣਦੇ ਹਾਂ’

ਜਗਰਾਓ,ਹਠੂਰ,4,ਫਰਵਰੀ-(ਕੌਸ਼ਲ ਮੱਲ੍ਹਾ)-

ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਗੁਰਮੀਤ ਮੀਤ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ‘ਹੱਕ ਲੈਣਾ ਜਾਣਦੇ ਹਾਂ।ਇਸ ਸਬੰਧੀ ਗੱਲਬਾਤ ਕਰਦਿਆ ਲੋਕ ਗਾਇਕ ਗੁਰਮੀਤ ਮੀਤ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ ਤਾਰ ਈ ਬੀਟ ਬ੍ਰੇਕਰ ਨੇ ਅਤੇ ਗੀਤ ਨੂੰ ਕਮਲਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਜੋਰਾਵਰ ਬੱਦੋਵਾਲ ਨੇ ਆਪਣੀ ਕਲਮ ਨਾਲ ਸਿੰਗਾਰਿਆ ਹੈ।ਉਨ੍ਹਾ ਦੱਸਿਆ ਕਿ ਇਹ ਗੀਤ ਸੋਸਲ ਮੀਡੀਆ ਤੇ ਰਿਲੀਜ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾ ਵਿਚ ਵੱਖ-ਵੱਖ ਟੀ ਵੀ ਚੈਨਲਾ ਤੇ ਪ੍ਰਕਾਸਿਤ ਕੀਤਾ ਜਾਵੇਗਾ।ਉਨ੍ਹਾ ਦੱਸਿਆ ਕਿ ਇਹ ਗੀਤ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਨੂੰ ਸਮਰਪਿਤ ਮੇਰਾ ਪੰਜਵਾ ਗੀਤ ਹੈ ਅਤੇ ਇਸ ਗੀਤ ਦੀ ਵੀਡੀਓ ਵੱਖ-ਵੱਖ ਥਾਵਾ ਤੇ ਰੋਸ ਪ੍ਰਦਰਸਨ ਕਰ ਰਹੇ ਕਿਸਾਨ ਵੀਰਾ ਤੇ ਫਿਲਮਾਈ ਗਈ ਹੈ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਮਾਣ-ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ,ਗੀਤਕਾਰ ਅਮਰੀਕ ਤਲਵੰਡੀ,ਗੀਤਕਾਰ ਅਲਬੇਲ ਬਰਾੜ,ਲੇਖਕ ਜਗਰਾਜ ਸਿੰਘ ਯੂ ਐਸ ਏ,ਪ੍ਰਮਿੰਦਰ ਸਿੰਘ ਵਿਰਦੀ,ਗੀਤਕਾਰ ਬਲਵੀਰ ਮਾਨ,ਭੁਪਿੰਦਰ ਸਿੰਘ ਸੇਖੋਂ,ਬਾਜ ਸਿੰਘ ਸੇਖੋਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

ਪਿੰਡ ਭੰਮੀਪੁਰਾ ਤੋ ਦਿੱਲੀ ਲਈ 18 ਵਾਂ ਜੱਥਾ ਰਵਾਨਾ

ਹਠੂਰ,4,ਫਰਵਰੀ-(ਕੌਸ਼ਲ ਮੱਲ੍ਹਾ)-

ਭਾਰਤੀ ਕਿਸਾਨ ਯੂਨੀਅਨ (ਡਕੌਦਾ) ਇਕਾਈ ਭੰਮੀਪੁਰਾ ਕਲਾਂ ਦੇ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਤੋ ਦਿੱਲੀ ਦੇ ਟਿੱਕਰੀ ਬਾਰਡਰ ਤੇ ਕਿਸਾਨੀ ਸੰਘਰਸ ਵਿਚ ਸਾਮਲ ਹੋਣ ਲਈ 18 ਵਾਂ ਜੱਥਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਪੰਚਾਇਤ ਯੂਨੀਅਨ ਦੇ ਜਿਲ੍ਹਾ ਸਾਬਕਾ ਪ੍ਰਧਾਨ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਭੰਮੀਪੁਰਾ ਨੇ ਦੱਸਿਆ ਕਿ ਕਿਸਾਨੀ ਸੰਘਰਸ ਨੂੰ ਕਮਜੋਰ ਕਰਨ ਲਈ ਸਮਾਜ ਵਿਰੋਧੀ ਅਨਸਰਾ ਵੱਲੋ ਵੱਖ-ਵੱਖ ਤਰ੍ਹਾ ਦੀਆ ਝੂਠੀਆ ਅਫਵਾਹਾ ਫੈਲਾਈਆ ਜਾ ਰਹੀਆ ਹਨ ਪਰ ਸਾਡੇ ਸੂਝਵਾਨ ਕਿਸਾਨ ਅਤੇ ਮਜਦੂਰ ਇਨ੍ਹਾ ਝੂਠੀਆਂ ਅਫਵਾਹਾ ਤੇ ਯਕੀਨ ਨਹੀ ਕਰਦੇ ਅਤੇ ਸੰਘਰਸ ਨੂੰ ਹੋਰ ਮਜਦੂਤ ਬਣਾਉਣ ਲਈ ਲੋਕ ਵੱਡੀ ਗਿਣਤੀ ਵਿਚ ਦਿੱਲੀ ਨੂੰ ਕੂਚ ਕਰ ਰਹੇ ਹਨ।ਇਸ ਮੌਕੇ ਉਨ੍ਹਾ ਦੱਸਿਆ ਕਿ ਅਮਰਜੀਤ ਸਿੰਘ ਚਾਹਿਲ ਕੈਨੇਡਾ ਨੇ ਪਿੰਡ ਭੰਮੀਪੁਰਾ ਤੋ ਦਿੱਲੀ ਰੋਸ ਧਰਨੇ ਵਿਚ ਸਾਮਲ ਹੋਣ ਵਾਲੇ 11 ਟਰੈਕਟਰਾ ਨੂੰ ਆਪਣੀ ਨਿਜੀ ਕਮਾਈ ਵਿਚ ਦਸ-ਦਸ ਹਜਾਰ ਰੁਪਏ ਦੀ ਸਹਾਇਤਾ ਦਿੱਤੀ ਅਤੇ ਹੁਣ ਹਰ ਟਰੈਕਟਰ ਵਾਲੇ ਨੂੰ ਵੀਹ ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਕਰਕੇ ਅਸੀ ਅਮਰਜੀਤ ਸਿੰਘ ਚਾਹਿਲ ਕੈਨੇਡਾ ਦਾ ਸਮੂਹ ਪਿੰਡ ਵਾਸੀਆ ਵੱਲੋ ਵਿਸ਼ੇਸ ਤੌਰ ਤੇ ਧੰਨਵਾਦ ਕਰਦੇ ਹਾਂ।ਇਸ ਤੋ ਇਲਾਵਾ ਉਨ੍ਹਾ ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਬਲਾਕ ਸੰਮਤੀ ਮੈਬਰ ਬੂਟਾ ਸਿੰਘ ਭੰਮੀਪੁਰਾ,ਕੈਪਟਨ ਬਲੌਰ ਸਿੰਘ ਹਾਂਸ,ਕਾਮਰੇਡ ਸਰੂਪ ਸਿੰਘ,ਕਰਮਜੀਤ ਸਿੰਘ,ਜਸਵਿੰਦਰ ਸਿੰਘ ਹਾਂਸ,ਸੁਰਿੰਦਰ ਸਿੰਘ ਸੱਗੂ,ਦਵਿੰਦਰ ਸਿੰਘ,ਤੇਜੀ ਸਿੰਘ,ਗੋੋਰਾ ਸਿੰਘ,ਨਿਰਮਲ ਸਿੰਘ,ਗੁਰਜੀਤ ਸਿੰਘ,ਬਲਦੇਵ ਸਿੰਘ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਪਿੰਡ ਭੰਮੀਪੁਰਾ ਤੋ ਦਿੱਲੀ ਲਈ ਜੱਥਾ ਰਵਾਨਾ ਹੁੰਦਾ ਹੋਇਆ।

ਨੌਜਵਾਨਾ ਨੇ ਮੋਟਰਸਾਇਕਲ ਮਾਰਚ ਕੱਢਿਆ

ਹਠੂਰ,4,ਫਰਵਰੀ-(ਕੌਸ਼ਲ ਮੱਲ੍ਹਾ)-

ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਨੌਜਵਾਨਾ ਅਤੇ ਕਿਸਾਨਾ ਵੱਲੋ ਮੋਟਰਸਾਇਕਲ ਮਾਰਚ ਕੱਢਿਆ ਗਿਆ।ਇਹ ਮੋਟਰਸਾਇਕਲ ਮਾਰਚ ਪਿੰਡ ਚਕਰ,ਹਠੂਰ,ਮਾਣੂੰਕੇ,ਲੱਖਾ,ਭੰਮੀਪੁਰਾਕਲਾਂ,ਦੇਹੜਕਾ,ਡੱਲਾ,ਮੱਲ੍ਹਾ,ਰਸੂਲਪੁਰ,ਲੋਪੋ,ਮੀਨੀਆ,ਕੱੁਸਾ ਹੁੰਦਾ ਹੋਇਆ ਦੇਰ ਸਾਮ ਵਾਪਸ ਪਿੰਡ ਚਕਰ ਵਿਖੇ ਪੁੱਜਾ।ਇਸ ਮੋਟਰਸਾਇਕਲ ਮਾਰਚ ਦਾ ਪਿੰਡ-ਪਿੰਡ ਭਰਵਾ ਸਵਾਗਤ ਕੀਤਾ ਗਿਆ।ਇਸ ਮੋਟਰਸਾਇਕਲ ਮਾਰਚ ਨੂੰ ਸੰਬੋਧਨ ਕਰਦਿਆ ਅਮਰੀਕ ਸਿੰਘ ਕੋਟਲਾ,ਸਾਬ ਪਨਗੋਟਾ ਅਤੇ ਸੁੱਖ ਮਾਨ ਨੇ ਕਿਹਾ ਕਿ 6 ਫਰਵਰੀ ਨੂੰ ਕਿਸਾਨ ਜੱਥੇਬੰਦੀਆ ਵੱਲੋ ਦੇਸ ਵਿਚ ਚੱਕਾ ਜਾਮ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਦੀਆ ਸੜਕਾ ਤੇ ਵਿਸਾਲ ਰੋਸ ਪ੍ਰਦਰਸਨ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ 6 ਫਰਵਰੀ ਦੇ ਰੋਸ ਮਾਰਚ ਵਿਚ ਸਾਮਲ ਹੋਣ ਲਈ ਕਿਸਾਨ ਵੀਰ ਆਪੋ-ਆਪਣੇ ਟਰੈਕਟਰ ਲੈ ਕੇ ਦਿੱਲੀ ਲਈ ਰਵਾਨਾ ਹੋਣ ਤਾਂ ਜੋ ਇਹ ਕਾਲੇ ਕਾਨੂੰਨਾ ਨੂੰ ਜਲਦੀ ਰੱਦ ਕਰਵਾਇਆ ਜਾਵੇ।ਇਸ ਮੌਕੇ ਉਨ੍ਹਾ ਕਿਸਾਨ-ਮਜਦੂਰ ਏਕਤਾ ਜਿੰਦਾਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੀ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਸਰਪੰਚ ਮਲਕੀਤ ਸਿੰਘ ਹਠੂਰ, ਸਰਪੰਚ ਗੁਰਸਿਮਰਨ ਸਿੰਘ ਗਿੱਲ,ਪ੍ਰਧਾਨ ਲਾਡੀ,ਸਰਪੰਚ ਜਸਵੀਰ ਸਿੰਘ ਸੀਰਾ,ਯੂਥ ਆਗੂ ਜਗਜਿੰਦਰ ਸਿੰਘ ਮੱਲ੍ਹਾ,ਬਲਜਿੰਦਰ ਸਿੰਘ ਮੱਲ੍ਹਾ,ਜੱਗਾ ਮੱਲ੍ਹਾ,ਸੁੱਖੀ ਮੱਲ੍ਹਾ,ਇੰਦਰਜੀਤ ਸਿੰਘ,ਰਿੰਕੂ ਸਿੰਘ, ਰਮਨ ਸਿੰਘ,ਦਿਲਬਾਗ ਸਿੰਘ,ਪ੍ਰਧਾਨ ਰਾਜੂ ਸਿੰਘ,ਗੁਰਦੀਪ ਸਿੰਘ,ਐਨ ਆਰ ਆਈ ਵੀਰਾ,ਪਿੰਡ ਵਾਸੀਆ ਅਤੇ ਸਮੂਹ ਸਹਿਯੋਗੀਆ ਦਾ ਧੰਨਵਾਦ ਕੀਤਾ।

ਫੋਟੋ ਕੈਪਸਨ:-ਪਿੰਡ ਚਕਰ ਤੋ ਮੋਟਰਸਾਇਕਲ ਮਾਰਚ ਸੁਰੂ ਕਰਨ ਸਮੇਂ ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਨੌਜਵਾਨ ਅਤੇ ਕਿਸਾਨ।

ਕੇਂਦਰ ਸਰਕਾਰ ਆਪਣੇ ਅੜਿਅਲ ਰਵੇਇਏ ਨੂੰ ਬਦਲ ਕੇ ਖੇਤੀ ਬਿਲਾਂ ਨੂੰ ਰੱਦ ਕਰੇ   ਪ੍ਰੇਮ ਪ੍ਰਕਾਸ਼ ਬਿਡੂ

ਜਗਰਾਉਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਉਂਡੇਸ਼ਨ (ਰਜਿ) ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਨਜ਼ਰਅੰਦਾਜ਼ ਨਾ ਕਰਕੇ ਖੇਤੀ ਅਤੇ ਖੇਤੀ ਨਾਲ ਜੁੜੇ ਹਰ ਵਰਗ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਖੇਤੀ ਬਿਲਾਂ ਨੂੰ ਰੱਦ ਕਰੇ। ਅੰਦੋਲਨ ਵਿਚ ਦੇਸ਼ ਭਰ ਤੋਂ ਜੁੜੇ  ਅਣਗਿਣਤ ਕਿਸਾਨ, ਮਜ਼ਦੂਰ, ਗ਼ਰੀਬ ਆਦਮੀ, ਆੜਤੀ, ਸਰਕਾਰੀ ਕਰਮਚਾਰੀ, ਵਕੀਲ ਇਹ ਸਾਰੇ ਹੀ ਕਿਰਸਾਨੀ ਸੰਘਰਸ਼ ਨਾਲ ਜੁੜੇ ਹਨ, ਕਿਉਂਕਿ ਇਹ ਬਿਲ ਇਨਾ ਸਭ ਦੇ ਖਿਲਾਫ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹੈ, ਇਸ ਕਰਕੇ ਹੀ ਇਹ ਸਾਰੇ ਵਰਗ ਖੇਤੀ ਬਿਲਾਂ ਖਿਲਾਫ ਖੜ੍ਹੇ ਹਨ, ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬਿਲਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਇਨਸਾਫ ਦੇਵੇ। ਅੰਦੋਲਨ ਦੋਰਾਨ ਹੋਈ ਹਿੰਸਾ ਨੂੰ ਲੇ ਕੇ ਵੀ ਕੇਂਦਰ ਆਪਣੇ ਖੁਫੀਆ ਏਜੰਸੀਆਂ ਤੋਂ ਪੜਤਾਲਿ ਕਰਕੇ ਇਸ ਹਿੰਸਾ ਨੂੰ ਰੋਕਣ ਵਿਚ ਫੇਲ ਰਹੀ ਹੈ ਜਾਂ ਆਪਣੀ ਰਾਜਨੀਤਕ ਢੰਗ ਅਪਣਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੋਸ਼ਿਸ਼ ਕੀਤੀ ਹੈ। ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਕਿਸਾਨ ਅੰਦੋਲਨ ਕਰ ਰਹੇ ਹਨ ਉਨ੍ਹਾਂ ਦੀ ਮਨਸ਼ਾ ਹਿੰਸਾ ਕਰਨਾ ਨਹੀਂ ਸੀ। ਨਾ ਹੀ ਕਿਸਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਸ ਅੰਦੋਲਨ ਵਿਚ ਹਿੱਸਾ ਲੈਣ ਦਿੱਤਾ। ਕੇਂਦਰ ਸਰਕਾਰ ਨੂੰ ਇਹ ਸਭ ਕੁੱਝ ਦੇਖਦੇ ਹੋਏ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।

ਜ਼ਿਲ੍ਹਾ ਲੁਧਿਆਣਾ ਦੇ 8 ਪਿੰਡਾਂ 'ਚ ਜਲਦ ਸੁ਼ਰੂ ਹੋਣਗੇ ਆਰ.ਓ. ਸਿਸਟਮ - ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਟੀ.ਡੀ.ਐਸ. ਦੀ ਜਿਆਦਾ ਮਾਤਰਾ ਵਾਲੇ ਪਿੰਡਾਂ 'ਚ ਜਲਦ ਆਰ.ਓ. ਵਾਲਾ ਪਾਣੀ ਹੋਵੇਗਾ ਸਪਲਾਈ

ਵਸਨੀਕਾਂ ਵੱਲੋਂ ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਧੰਨਵਾਦ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 8 ਪਿੰਡਾਂ ਵਿੱਚ ਜਲਦ ਹੀ ਰਿਵਰਸ ਓਸਮੋਸਿਸ (ਆਰ.ਓ.) ਸਿਸਟਮ ਸੁਰੂ ਹੋਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੁਆਰਾ ਫੰਡ ਪ੍ਰਾਪਤ ਪ੍ਰਾਜੈਕਟ ਦੀ ਸਹਾਇਤਾ ਨਾਲ ਇਨ੍ਹਾਂ 8 ਪਿੰਡਾਂ ਵਿੱਚ ਇਹ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ।

ਜਿਨ੍ਹਾਂ ਪਿੰਡਾਂ ਵਿਚ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ, ਉਨ੍ਹਾਂ ਵਿੱਚ ਬੇਗੋਵਾਲ, ਦਬੁਰਜ਼ੀ, ਗਿਦੜੀ, ਸਿਰਥਲਾ, ਅਲੂਨਾ ਪੱਲਾ, ਕੌੜੀ, ਬੈਂਸ ਅਤੇ ਭੱਟੀਆਂ ਢਾਹਾ ਸ਼ਾਮਲ ਹਨ। ਇਹ ਆਰ.ਓ. ਸਿਸਟਮ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ, 2022 ਤੱਕ ਸੂਬੇ ਦੇ ਸਾਰੇ ਪੇਂਡੂ ਘਰਾਂ ਵਿੱਚ 100 ਫੀਸਦ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ 'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਪੰਜਾਬ ਇਹ ਮਾਣ ਹਾਸਲ ਕਰਨ ਵਾਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜ਼ਿਆਦਾ ਮਾਤਰਾ ਵਿੱਚ ਟੀ.ਡੀ.ਐਸ. ਵਾਲੇ ਪਿੰਡਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਯੋਗ ਸਾਫ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਤਹਿਤ ਇਨ੍ਹਾਂ 8 ਪਿੰਡਾਂ ਦੇ ਵਸਨੀਕਾਂ ਲਈ ਪਾਣੀ ਦਾ ਸੁੱਧੀਕਰਨ ਕਰਨ ਵਾਲੇ ਪਲਾਂਟ ਲਗਵਾਏ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ਵਿਚ ਧਾਤ ਦੀ ਗੰਦਗੀ ਕਾਰਨ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਪਿੰਡ ਬੇਗੋਵਾਲ ਦੇ ਹਰਦਿਆਲ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਵਿੱਚ ਟੀ.ਡੀ.ਐਸ. ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਸਾਫ ਪੀਣ ਯੋਗ ਪਾਣੀ ਨਹੀਂ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਕੁਝ ਵਸਨੀਕਾਂ ਵੱਲੋਂ ਆਪ ਖ਼ਰਚਾ ਕਰਕੇ ਆਪਣੇ ਘਰਾਂ ਵਿੱਚ ਆਰ.ਓ. ਸਿਸਟਮ ਲਗਾਵਾਏ ਸੀ, ਪਰ ਪਿੰਡ ਦੇ ਜ਼ਿਅਦਾਤਰ ਵਸਨੀਕ ਮਾਲੀ ਹਾਲਤ ਕਾਰਨ ਇਸ ਨੂੰ ਲਗਵਾਉਣ ਵਿੱਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪੀਣ ਵਾਲੇ ਸਾਫ਼ ਪਾਣੀ ਦੀ ਅਣਹੋਂਦ ਕਾਰਨ ਕੁਝ ਲੋਕ ਬਿਮਾਰ ਵੀ ਹੋ ਜਾਂਦੇ ਹਨ।

ਪਿੰਡ ਅਲੂਨਾ ਪੱਲਾ ਦੇ ਸਰਪੰਚ ਕਰਮ ਸਿੰਘ ਵੱਲੋਂ'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਸ ਤਹਿਤ ਵਸਨੀਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

ਲੁਧਿਆਣਾ ਜਲਦ ਹੀ ਕੂੜਾ-ਰਹਿਤ ਸ਼ਹਿਰ ਬਣ ਜਾਵੇਗਾ - ਭਾਰਤ ਭੂਸ਼ਣ ਆਸ਼ੂ

ਅੱਜ ਹੰਬੜਾ ਰੋਡ 'ਤੇਸਟੈਟਿਕ ਕੰਪੈਕਟਰ ਦਾ ਕੀਤਾ ਉਦਘਾਟਨ

ਕਿਹਾ! ਸ਼ਹਿਰ 'ਚ ਵੱਖ-ਵੱਖ 40 ਥਾਵਾਂ 'ਤੇ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ

ਠੋਸ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਲਗਾਏ ਜਾ ਰਹੇ ਹਨ ਸਟੈਟਿਕ ਕੰਪੈਕਟਰ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਲੁਧਿਆਣਾ ਕੂੜਾ-ਰਹਿਤ ਸ਼ਹਿਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਦੇ ਬਿਹਤਰ ਅਤੇ ਪ੍ਰਭਾਵੀ ਪ੍ਰਬੰਧਨ ਲਈ ਸ਼ਹਿਰ ਦੇ 40 ਵੱਖ-ਵੱਖ ਥਾਵਾਂ 'ਤੇ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ।

ਸ੍ਰੀ ਆਸ਼ੂ ਨੇ ਇਹ ਗੱਲ ਸਥਾਨਕ ਹੰਬੜਾ ਰੋਡ 'ਤੇ ਜੋਤੀ ਕੇਂਦਰ ਦੇ ਨੇੜੇ ਇਕ ਸਟੈਟਿਕ ਕੰਪੈਕਟਰ ਦਾ ਉਦਘਾਟਨ ਕਰਨ ਤੋਂ ਬਾਅਦ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਹੀ। ਇਹ ਸਟੈਟਿਕ ਕੰਪੈਕਟਰ ਇਲਾਕੇ ਵਿਚ ਠੋਸ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਲਗਾਇਆ ਗਿਆ ਹੈ।

ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ, ਨਿਗਮ ਕੌਂਸਲਰ ਸ੍ਰੀਮਤੀ ਰਾਸ਼ੀ ਅਗਰਵਾਲ ਅਤੇ ਸ੍ਰੀ ਸੰਨੀ ਭੱਲਾ, ਸ੍ਰੀ ਮਹਾਰਾਜ ਸਿੰਘ ਰਾਜੀ, ਸ੍ਰੀ ਹੇਮ ਰਾਜ ਅਗਰਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਉਹ ਲੁਧਿਆਣਾ ਨੂੰ ਕੂੜਾ ਮੁਕਤ ਬਣਾਉਣ ਲਈ ਵਚਨਬੱਧ ਹਨ. ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸਮਾਜਿਕ ਕੰਮ ਲਈ ਨਿਗਮ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਦੇ ਬਿਹਤਰ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੁੱਲ 40 ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੈਟਿਕ ਕੰਪੈਕਟਰਾਂ 'ਤੇ ਪਹਿਲਾਂ ਗਿੱਲੇ ਅਤੇ ਸੁੱਕੇ ਕੂੜੇਦਾਨ ਅੱਲਗ ਕੀਤਾ ਜਾਂਦਾ ਹੈ ਅਤੇ ਫਿਰ ਪੰਜ ਵਾਰ ਕੰਪਰੈਸ ਕੀਤਾ ਜਾਂਦਾ ਹੈ ਤਾਂ ਜੋ ਪ੍ਰਭਾਵਸ਼ਾਲੀ ਢੰਗ ਨਾਲ ਇਸ ਦਾ ਪ੍ਰਬੰਧਨ ਕੀਤਾ ਜਾ ਸਕੇ।

ਬਾਅਦ ਵਿੱਚ, ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਹੈਬੋਵਾਲ ਇਲਾਕੇ ਦੇ ਵਾਰਡ ਨੰਬਰ 81 ਦੀ 'ਆਰੇ ਵਾਲੀ'ਂ ਗਲੀ ਵਿੱਚ ਇੰਟਰਲੌਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਹ ਕੰਮ ਲਗਭਗ 48 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋ ਅੱਜ ਖੁਦ ਵੀ ਲਗਵਾਇਆ ਕੋਵਿਡ-19 ਟੀਕਾ

ਕਿਹਾ! ਕੋਵਿਡ-19 ਵੈਕਸੀਨ ਹੈ ਪੂਰੀ ਤਰ੍ਹਾਂ ਸੁਰੱਖਿਅਤ

ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ, ਝੂਠੀਆਂ ਅਫਵਾਹਾਂ 'ਤੇ ਨਾ ਕਰਨ ਵਿਸ਼ਵਾਸ਼

ਕਿਹਾ! ਅੱਜ ਸਵੇਰੇ 11 ਵਜੇ ਟੀਕਾਕਰਨ ਕਰਵਾਉਣ ਤੋਂ ਬਾਅਦ ਬਿਲਕੁਲ ਤੰਦਰੁਸਤ ਮਹਿਸੂਸ ਕਰ ਰਿਹਾ ਹਾਂ

ਵੱਖ-ਵੱਖ ਸੀਨੀਅਰ ਅਧਿਕਾਰੀਆਂ ਨੇ ਵੀ ਕਰਵਾਈ ਵੈਕਸੀਨੇਸ਼ਨ

ਨਗਰ ਕੌਸਲ/ਨਗਰ ਪੰਚਾਇਤ ਚੋਣਾਂ ਲਈ ਕੁੱਲ 645 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ - ਸੰਦੀਪ ਕੁਮਾਰ

ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਨਾਲ ਹੋਏ ਰੂ-ਬਰੂ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਵਸਨੀਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਖੁਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਵੈਕਸੀਨੇਸ਼ਨ ਕਰਵਾਈ ਹੈ ਅਤੇ ਉਹ ਸਾਰੇ ਬਿਲਕੁਲ ਤੰਦਰੁਸਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵੈਕਸੀਨ ਬਾਰੇ ਸੋਸ਼ਲ ਮੀਡੀਆ 'ਤੇ ਫੈਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ਼ ਨਾ ਕਰਨ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅੱਜ ਜ਼ਿਲ੍ਹਾ ਲੋਕ ਸੰਪਰਕ ਦਫਤਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਨਾਲ ਰੂ-ਬਰੂ ਹੋਏ।

ਸ੍ਰੀ ਸੰਦੀਪ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਡੀ.ਸੀ.ਪੀ. ਲਾਅ ਐਂਡ ਆਰਡਰ ਸ੍ਰੀ ਅਸ਼ਵਨੀ ਕਪੂਰ ਅਤੇ ਕਈ ਹੋਰ ਸੀਨੀਅਰ ਅਧਿਕਾਰੀਆਂ ਨੂੰ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੋਵਿਡ-19 ਦਾ ਟੀਕਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਕੋਵਿਡ-19 ਟੀਕਾ ਲਗਵਾਉਣ ਵਾਲੇ ਕਿਸੇ ਵੀ ਵਿਅਕਤੀ ਨੇ ਕੋਈ ਮਾੜੇ ਪ੍ਰਭਾਵ ਨਹੀਂ ਪਿਆ ਅਤੇ ਸਾਰੇ ਅਧਿਕਾਰੀਆਂ ਨੇ ਟੀਕਾਕਰਨ ਤੋਂ ਬਾਅਦ ਆਪਣੇ ਦਫ਼ਤਰਾਂ ਵਿੱਚ ਕੰਮ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਮਿਉਂਸਪਲ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ, ਪਾਇਲ, ਜਿਮਨੀ ਚੋਣਾਂ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 8 (ਜਨਰਲ) ਵਿੱਚ ਅਤੇ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਬਹੁਤ ਜਲਦ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਲੋਕਾਂ ਦੇ ਵੱਡੇ ਹਿੱਤ ਵਿੱਚ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਮੁਕੰਮਲ ਹੋ ਗਈ। ਉਨ੍ਹਾਂ ਦੱਸਿਆ ਕਿ ਕੁੱਲ 645 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ ਜਿਸ ਵਿੱਚ ਖੰਨਾ ਲਈ 262, ਜਗਰਾਉਂ ਲਈ 122, ਸਮਰਾਲਾ ਲਈ 73, ਰਾਏਕੋਟ ਲਈ 62, ਦੋਰਾਹਾ ਲਈ 72, ਪਾਇਲ ਲਈ 46, ਮੁੱਲਾਂਪੁਰ ਦਾਖਾ ਲਈ 2 ਅਤੇ ਸਾਹਨੇਵਾਲ ਲਈ 6 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ, 2021 ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 5 ਫਰਵਰੀ, 2021 ਹੈ ਜੋ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦੀ ਮਿਤੀ ਵੀ ਹੋਵੇਗੀ।

ਚੋਣ ਪ੍ਰਚਾਰ 12 ਫਰਵਰੀ, 2021 ਨੂੰ ਸ਼ਾਮ 5 ਵਜੇ ਖ਼ਤਮ ਹੋਵੇਗਾ। ਵੋਟਿੰਗ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ 1.05 ਲੱਖ ਰੁਪਏ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਨੂੰ ਧਿਆਨ ਵਿਚ ਰੱਖਦਿਆਂ, ਚੋਣ ਪ੍ਰਕਿਰਿਆ ਦੌਰਾਨ ਅਪਣਾਏ ਜਾਣ ਵਾਲੇ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਵਾਲਾ ਐਸ.ਓ.ਪੀ. 10 ਦਸੰਬਰ, 2020 ਜਾਰੀ ਕਰ ਦਿੱਤਾ ਗਿਆ ਸੀ।

ਉਨ੍ਹਾਂ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਚਿੰਤਾ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਲਈ ਪੈਨੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਅਧਿਕਾਰੀਆਂ ਨੂੰ ਸਖਤੀ ਨਾਲ ਕਿਹਾ ਗਿਆ ਹੈ ਕਿ ਉਹ ਬੱਚਿਆਂ ਦੇ ਹਿੱਤ ਵਿੱਚ ਕੋਵਿਡ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਅਤ ਰਹਿਣ ਲਈ ਕੋਵਿਡ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲਾਂ ਵਿਚ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਨਾ ਆਵੇ।