You are here

ਕੇਂਦਰ ਸਰਕਾਰ ਆਪਣੇ ਅੜਿਅਲ ਰਵੇਇਏ ਨੂੰ ਬਦਲ ਕੇ ਖੇਤੀ ਬਿਲਾਂ ਨੂੰ ਰੱਦ ਕਰੇ   ਪ੍ਰੇਮ ਪ੍ਰਕਾਸ਼ ਬਿਡੂ

ਜਗਰਾਉਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਉਂਡੇਸ਼ਨ (ਰਜਿ) ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਨਜ਼ਰਅੰਦਾਜ਼ ਨਾ ਕਰਕੇ ਖੇਤੀ ਅਤੇ ਖੇਤੀ ਨਾਲ ਜੁੜੇ ਹਰ ਵਰਗ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਖੇਤੀ ਬਿਲਾਂ ਨੂੰ ਰੱਦ ਕਰੇ। ਅੰਦੋਲਨ ਵਿਚ ਦੇਸ਼ ਭਰ ਤੋਂ ਜੁੜੇ  ਅਣਗਿਣਤ ਕਿਸਾਨ, ਮਜ਼ਦੂਰ, ਗ਼ਰੀਬ ਆਦਮੀ, ਆੜਤੀ, ਸਰਕਾਰੀ ਕਰਮਚਾਰੀ, ਵਕੀਲ ਇਹ ਸਾਰੇ ਹੀ ਕਿਰਸਾਨੀ ਸੰਘਰਸ਼ ਨਾਲ ਜੁੜੇ ਹਨ, ਕਿਉਂਕਿ ਇਹ ਬਿਲ ਇਨਾ ਸਭ ਦੇ ਖਿਲਾਫ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹੈ, ਇਸ ਕਰਕੇ ਹੀ ਇਹ ਸਾਰੇ ਵਰਗ ਖੇਤੀ ਬਿਲਾਂ ਖਿਲਾਫ ਖੜ੍ਹੇ ਹਨ, ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬਿਲਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਇਨਸਾਫ ਦੇਵੇ। ਅੰਦੋਲਨ ਦੋਰਾਨ ਹੋਈ ਹਿੰਸਾ ਨੂੰ ਲੇ ਕੇ ਵੀ ਕੇਂਦਰ ਆਪਣੇ ਖੁਫੀਆ ਏਜੰਸੀਆਂ ਤੋਂ ਪੜਤਾਲਿ ਕਰਕੇ ਇਸ ਹਿੰਸਾ ਨੂੰ ਰੋਕਣ ਵਿਚ ਫੇਲ ਰਹੀ ਹੈ ਜਾਂ ਆਪਣੀ ਰਾਜਨੀਤਕ ਢੰਗ ਅਪਣਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੋਸ਼ਿਸ਼ ਕੀਤੀ ਹੈ। ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਕਿਸਾਨ ਅੰਦੋਲਨ ਕਰ ਰਹੇ ਹਨ ਉਨ੍ਹਾਂ ਦੀ ਮਨਸ਼ਾ ਹਿੰਸਾ ਕਰਨਾ ਨਹੀਂ ਸੀ। ਨਾ ਹੀ ਕਿਸਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਸ ਅੰਦੋਲਨ ਵਿਚ ਹਿੱਸਾ ਲੈਣ ਦਿੱਤਾ। ਕੇਂਦਰ ਸਰਕਾਰ ਨੂੰ ਇਹ ਸਭ ਕੁੱਝ ਦੇਖਦੇ ਹੋਏ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।