You are here

ਲੁਧਿਆਣਾ

ਵਾਰਡ ਨੰਬਰ 16 ਵਿੱਚ ਅਜ਼ਾਦ ਉਮੀਦਵਾਰ ਵਜੋਂ ਉਤਰੇ -ਹਰਪ੍ਰੀਤ ਕੌਰ

ਜਗਰਾਉਂ ਜਨਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਨਗਰ ਕੌਂਸਲ ਚੋਣਾਂ ਲਈ ਹਰ ਵਾਰਡ ਵਿਚ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ, ਇਸ ਲਈ ਰੋਜ਼ਾਨਾ ਨਵੇਂ ਨਵੇਂ ਚਿਹਰੇ ਉਭਰ ਕੇ ਸਾਹਮਣੇ ਆ ਰਹੇ ਹਨ ਜਿਵੇਂ ਕਿ ਵਾਰਡ ਨੰਬਰ 16 ਵਿੱਚ ਹਰਪ੍ਰੀਤ ਕੌਰ ਪਤਨੀ ਦੀਪਕ ਪੱਲਣ ਦਾ ਨਾਮ ਅਜ਼ਾਦ ਉਮੀਦਵਾਰ ਵਜੋਂ ਸਾਹਮਣੇ ਆਇਆ ਹੈ, ਇਸ ਮੌਕੇ ਤੇ ਉਨ੍ਹਾਂ ਨਾਲ ਵਾਰਡ ਦੇ ਬਹੁਤ ਸਾਰੇ ਲੋਕ ਨਾਲ ਹਨ। ਜਿਵੇਂ ਕਿ ਡਾਕਟਰ ਮਦਨ ਮਿਤਲ, ਕ੍ਰਿਸ਼ਨ ਕੁਮਾਰ, ਅਰੁਣ ਕੁਮਾਰ ਚੀਨਾ, ਵਿੱਕੀ ਸ਼ਰਮਾ,ਮਘਰ ਚੰਦ, ਸ਼ੇਰੂ ਪਲਣ ਅਤੇ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ।

ਨਗਰ ਕੌਂਸਲ ਚੋਣਾਂ ਲਈ ਪਹਿਲੇ ਦਿਨ ਕੋਈ ਕੋਈ ਨਾਮਜ਼ਦਗੀ ਨਹੀਂ ਹੋਈ ਪੋਲਿੰਗ ਸਟਾਫ ਦੀ ਪਹਿਲੀ ਰਿਹਸਲ 31 ਨੂੰ

ਜਗਰਾਉਂ ਜਨਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਨਗਰ ਕੌਂਸਲ ਚੋਣਾਂ 2021ਜਗਰਾਉ ਸੰਬੰਧੀ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ, ਜਗਰਾਉਂ ਸ, ਨਰਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਨੋਟ ਜਾਰੀ ਕਰ ਕੇ ਦਸਿਆ ਕਿ ਅੱਜ ਨਾਮਜ਼ਦਗੀਆਂ  ਦੇ ਪਹਿਲੇ ਦਿਨ ਕੋਈ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ। ਉਨ੍ਹਾਂ ਦਸਿਆ ਕਿ 3 ਫਰਵਰੀ ਨੂੰ 03.00ਵਜੇ ਤੱਕ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਹੈ 04ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 05 ਫਰਵਰੀ ਨੂੰ ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਵਾਪਸ ਲਾਏ ਜਾ ਸਕਦੇ ਹਨ ਉਪਰੰਤ ਬਾਕੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣ ਗੇ। ਸ੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੋਲਿੰਗ ਸਟਾਫ ਦੀ ਪਹਿਲੀ ਰਿਹਸਲ ਲਾਜਪਤ ਰਾਏ ਡੀ ਏ ਵੀ ਕਾਲਜ ਜਗਰਾਉਂ ਵਿਖੇ 31 ਜਨਵਰੀ ਨੂੰ ਹੋਵੇਗੀ। ਦੂਜੀ ਰਿਹਸਲ 07 ਫਰਵਰੀ ਨੂੰ ਹੋਵੇਗੀ ਅਤੇ 13 ਫਰਵਰੀ ਨੂੰ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲੲੀ ਰਵਾਨਾ ਕੀਤਾ ਜਾਵੇ ਗਾ ਜਦ ਕਿ 14 ਫਰਬਰੀ ਨੂੰ ਵੋਟਾਂ ਪਾਉਣ ਦਾ ਕੰਮ ਈ ਵੀ ਐਮ ਰਾਹੀਂ ਸਵੇਰੇ 08ਵਜੇ ਤੋਂ ਸ਼ਾਮ 04 ਵਜੇ ਤੱਕ ਹੋਵੇਗਾ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਲਾਜਪਤ ਰਾਏ ਡੀ ਏ ਵੀ ਕਾਲਜ ਜਗਰਾਉਂ ਵਿਖੇ ਹੋਵੇਗੀ। ਉਨ੍ਹਾਂ ਦਸਿਆ ਕਿ ਮਿਉਂਸਪਲ ਕੋਂਸਲ ਚੋਣਾਂ 2021 ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਵਖਰੀਆਂ ਵਖਰੀਆਂ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦਫ਼ਤਰ ਉਪ ਮੰਡਲ ਮੈਜਿਸਟਰੇਟ ਜਗਰਾਉਂ ਵਿਖੇ ਇਕ ਸ਼ਿਕਾਇਤ ਸੈੱਲ ਬਣਾਇਆ ਗਿਆ ਹੈ, ਜਿਸ ਵਿਚ ਸੰਪਰਕ ਨੰਬਰ 01624-223256ਹੈ, ਇਸ ਸਮੇਂ ਸਹਾਇਕ ਰਿਟਰਨਿੰਗ ਅਫ਼ਸਰ ਜਗਰਾਉਂ ਸ੍ਰੀ ਜੀਵਨ ਗਰਗ ਵੀ ਹਾਜ਼ਰ ਸਨ।

ਦਿੱਲੀ ਪਰੇਡ ਵਿਚ ਗਏ ਮੋਗੇ ਜ਼ਿਲ੍ਹੇ ਦੇ 12 ਨੌਜਵਾਨ ਲਾਪਤਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਜਨਵਰੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਤਤਆਰੀਆਵਾਲਾ ਦੇ ਲਗਭਗ 12 ਨੌਜਵਾਨ ਕਿਸਾਨ ਸੰਗਠਨਾਂ ਵਲੋਂ ਆਯੋਜਿਤ 26 ਜਨਵਰੀ ਦੀ ਟਰੈਕਟਰ ਪਰੇਡ ’ਚ ਹਿੱਸਾ ਲੈਣ ਲਈ ਦਿੱਲੀ ਦੇ ਟਿਕਰੀ ਬਾਰਡਰ ਦੇ ਲਈ ਰਵਾਨਾ ਹੋਏ ਸਨ। ਸੂਤਰਾਂ ਮੁਤਾਬਕ ਜਿਹੜੇ ਕਿ ਲਾਪਤਾ ਹੋ ਗਏ ਹਨ ਅਤੇ ਕਿਹਾ ਜਾਂਦਾ ਇਹ 12 ਨੌਜਵਾਨਾਂ ਨੂੰ ਦਿੱਲੀ ਪੁਲਸ ਨੇ ਹਿਰਾਸਤ ’ਚ ਲਿਆ ਹੈ। ਮੋਗਾ ਜ਼ਿਲੇ ਦੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨਾਂ ਨੂੰ ਦਿੱਲੀ ਪੁਲਸ ਵਲੋਂ ਹਿਰਾਸਤ ਵਿਚ ਲਏ ਜਾਣ ਮਗਰੋਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਲੰਘੇ ਕੱਲ ਜਦੋਂ ਪਿੰਡ ਵਾਸੀਆਂ ਕੋਲ ਟਿਕਰੀ ਬਾਰਡਰ ਤੋਂ ਨੌਜਵਾਨਾਂ ਨੂੰ 2 ਟਰੈਕਟਰਾਂ ਸਮੇਤ ਹਿਰਾਸਤ ਵਿਚ ਲਏ ਜਾਣ ਦੀ ਖਬਰ ਪਿੰਡ ਪੁੱਜੀ ਤਾਂ ਸਮੁੱਚੇ ਪਿੰਡ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਹਿਰਾਸਤ ਵਿਚ ਲਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆਖਦੇ ਹਨ ਕਿ ਇਨ੍ਹਾਂ ਨੌਜਵਾਨਾਂ ਦਾ ਕਿਸੇ ਵੀ ਭੜਕਾਊ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ’ਤੇ ਇਹ ਨਿਰੋਲ ਖੇਤੀ ਕਰਨ ਵਾਲੇ ਪਰਿਵਾਰਾਂ ਨਾਲ ਸਾਂਝ ਰੱਖਦੇ ਹੋਣ ਕਰ ਕੇ ਕਿਸਾਨ ਹਿਤੈਸ਼ੀ ਧਿਰਾਂ ਦੇ ਸੱਦੇ ’ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਪੁਲਸ ਵੱਲੋਂ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ ਦਾ ਖਦਸ਼ਾ ਤਾਂ ਹੀ ਹੈ ਜਦੋਂਕਿ ਦਿੱਲੀ ਪੁਲਸ ਨੌਜਵਾਨਾਂ ’ਤੇ ਕਥਿਤ ਤੌਰ ’ਤੇ ਝੂਠੇ ਪੁਲਸ ਮੁਕੱਦਮੇ ਵੀ ਦਰਜ ਕਰ ਸਕਦੀ ਹੈ।

ਪਿੰਡ ਭੰਮੀਪੁਰਾ ਵਿੱਚੋਂ ਜੋ ਵੀ ਕਿਸਾਨਾਂ ਲਈ ਦਿੱਲੀ ਜਾਵੇਗਾ ਟਰੈਕਟਰਾਂ ਦਾ ਤੇਲ ਦਾ ਖ਼ਰਚਾ ਅਮਰਜੀਤ ਸਿੰਘ ਕੈਨੇਡਾ ਵੱਲੋਂ ਕੀਤਾ ਜਾਵੇਗਾ:ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੁੱਧ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਲੀ ਵਿਚ ਧਰਨੇ ਦਿੱਤੇ ਜਾ ਰਹੇ ਹਨ ।ਕਿਸਾਨੀ ਸੰਘਰਸ਼ ਨੂੰ ਕਾਮ ਜਗ੍ਹਾ ਕਰ ਲਈ ਪੰਜਾਬ ਦੇ ਪਿੰਡਾਂ ਵਿੱਚੋਂ ਲਗਾਤਾਰ ਵੱਡੀ ਗਿਣਤੀ ਵਿਚ ਜਿੱਥੇ ਦਿੱਲੀ ਵਿਚ ਪਹੁੰਚ ਰਹੇ ਹਨ  ਉੱਥੇ ਹੀ ਪਿੰਡ ਭੰਮੀਪੁਰਾ ਵਿੱਚੋਂ ਵੀਹ ਅਮਰਜੀਤ ਸਿੰਘ  ਕੈਨੇਡਾ ਵੱਲੋਂ ਕਿਹਾ ਗਿਆ ਕਿ ਜੋ ਵੀ ਭੰਮੀਪੁਰੇ ਵਿੱਚੋਂ ਟਰੈਕਟਰ ਲੈ ਕੇ ਜਾਵੇਗਾ ਉਸ ਨੂੰ ਦਿੱਲੀ ਜਾਣ ਲਈ 20 ਹਜ਼ਾਰ ਰੁਪਏ ਦਾ ਤੇਲ ਦਿੱਤਾ ਜਾਵੇਗਾ  ਅਤੇ ਜੋ ਵੀ ਪਿੰਡ ਵਿੱਚੋਂ ਟੈਂਪੂ ਟਰੈਵਲ ਕਿਸਾਨਾਂ ਨੂੰ ਦਾ ਜਥਾ ਲੈ ਕੇ ਜਾਵੇਗਾ ਉਸ ਨੂੰ 10 ਹਜ਼ਾਰ ਰੁਪਏ ਦਾ ਤੇਲ ਦਿੱਤਾ ਜਾਵੇਗਾ ਇਸ ਸਮੇਂ ਸਾਬਕਾ ਸਰਪੰਚ ਬਲੌਰ ਸਿੰਘ ਨੇ ਦੱਸਿਆ ਹੈ ਕਿ ਅਮਰਜੀਤ ਸਿੰਘ ਚਾਹਲ ਕੈਨੇਡਾ ਵੱਲੋਂ ਪਹਿਲਾਂ ਵੀ ਪਿੰਡ ਵਿੱਚ ਜੋ ਵੀ ਪਿੰਡ ਦੇ ਵਿਕਾਸ ਲਈ ਕਾਰਜ ਚੱਲ ਸਭ ਨੂੰ ਚ ਹਿੱਸਾ ਲੈਂਦੇ ਰਹੇ ਹਨ ਤੇ ਵੱਡੀ ਪੱਧਰ ਤੇ ਉਨ੍ਹਾਂ ਨੇ ਆਪਣੀ ਆਪਣੀ ਨੇਕ ਕਮਾਈ ਵਿਚੋਂ ਪਿੰਡ ਵਿਚ ਵੱਡੀ ਪੱਧਰ ਤੇ ਸਹਿਯੋਗ ਪਾਇਆ ਹੈ  ਇਸ ਸਮੇਂ ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰੇ ਨੇ ਸਮੂਹ ਪਿੰਡ ਵਾਸੀਆਂ ਦੀ ਤਰਫੋਂ ਅਮਰਜੀਤ ਸਿੰਘ ਚਾਹਲ ਕਨੇਡਾ ਦਾ ਧੰਨਵਾਦ ਵੀ ਕੀਤਾ  

MC ਚੋਣਾਂ ਜਗਰਾਉਂ ਦੀ ਆਵਾਜ਼ EP.8-VIDEO

MC ਚੋਣਾਂ ਜਗਰਾਉਂ ਦੀ ਆਵਾਜ਼ EP.8

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  

ਵਾਰਡ ਨੰਬਰ  12,13,14 ਦੇ ਵਾਸੀਆਂ ਦੇ  ਵੀਚਾਰ-VIDEO

  ਚੌਕ ਚਰਖੜੀਆਂ ਜਗਰਾਉਂ,  ਕਿਸ ਤਰ੍ਹਾਂ ਦਾ ਹੋਵੇ ਐਮ ਸੀ ਚੋਣਾਂ ਚ ਉਮੀਦਵਾਰ  

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

ਕੁੱਲ ਹਿੰਦ ਕਿਸਾਨ ਸਭਾ ਨੇ ਕੀਤਾ ਰੋਸ ਮਾਰਚ

ਜਗਰਾਓ,ਜਨਵਰੀ 2021-(ਕੌਸ਼ਲ ਮੱਲ੍ਹਾ)-

ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਕੁੱਲ ਹਿੰਦ ਕਿਸਾਨ ਸਭਾ ਵੱਲੋ ਕੰਨੀਆ,ਪਰਜੀਆ,ਕੋਟਉਮਰਾ,ਕੋਟਲੀ ਬਹਾਦਰਕੇ,ਖੁਦਾਈ ਚੱਕ,ਭੁੰਦੜੀ ਆਦਿ ਪਿੰਡਾ ਵਿਚ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਤਿਆਰ ਕਰਕੇ ਕਿਸਾਨਾ ਦੇ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ ਹਨ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਅਸੀ ਸਖਤ ਸਬਦਾ ਵਿਚ ਵਿਰੋਧ ਕਰਦੇ ਹਾਂ।ਉਨ੍ਹਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ 26 ਜਨਵਰੀ ਨੂੰ ਸਾਤਮਈ ਤਰੀਕੇ ਨਾਲ ਦਿੱਲੀ ਵਿਖੇ ਕੀਤੇ ਟਰੈਕਟਰ ਪਰੇਡ ਦੋਰਾਨ ਬੀ ਜੇ ਪੀ ਸਰਕਾਰ ਨੇ ਕੁਝ ਸਰਾਰਤੀ ਅਨਸਰਾ ਨੂੰ ਲਾਲ ਕਿੱਲੇ ਅੰਦਰ ਭੇਜ ਕੇ ਕਿਸਾਨੀ ਸੰਘਰਸ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਪਰ ਹੁਣ ਦੇਸ ਦਾ ਕਿਸਾਨ ਕੇਂਦਰ ਸਰਕਾਰ ਦੀਆ ਲੋਕ ਵਿਰੋਧੀ ਹਰਕਤਾ ਤੋ ਜਾਣੂ ਹੋ ਚੁੱਕਾ ਹੈ ਅਤੇ ਕੇਂਦਰ ਸਰਕਾਰ ਖਿਲਾਫ ਹਰ ਲੜਾਈ ਲੜਨ ਨੂੰ ਤਿਆਰ ਹੈ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋ ਜੋ ਵੀ ਸੰਘਰਸ ਦੀ ਅਗਲੀ ਰੂਪ ਰੇਖਾ ਹੋਵੇਗੀ ਤਾਂ ਕੁੱਲ ਹਿੰਦ ਕਿਸਾਨ ਸਭਾ ਸਭ ਤੋ ਅੱਗੇ ਹੋ ਕੇ ਸੰਘਰਸ ਦਾ ਸਾਥ ਦੇਵੇਗੀ।ਇਸ ਮੌਕੇ ਉਨ੍ਹਾ ਨਾਲ ਹਾਕਮ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤਾ,ਗੁਰਨਾਮ ਸਿੰਘ,ਜੋਗਿੰਦਰ ਸਿੰਘ,ਸੁਖਦੇਵ ਸਿੰਘ,ਮਲਕੀਤ ਸਿੰਘ,ਅਮਰਜੀਤ ਸਿੰਘ,ਪਰਮਜੀਤ ਸਿੰਘ,ਮੱਘਰ ਸਿੰਘ,ਸਿੰਦਰਪਾਲ ਸਿੰਘ,ਭਜਨ ਸਿੰਘ,ਬਲਜੀਤ ਸਿੰਘ,ਸੰਦੀਪ ਸਿੰਘ,ਜੰਗੀਰ ਸਿੰਘ,ਭਾਗ ਸਿੰਘ,ਮਨਜੀਤ ਸਿੰਘ,ਗੁਰਦਿਆਲ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜਦੂਰ ਹਾਜ਼ਰ ਸਨ।

ਫੋਟੋ ਕੈਪਸਨ:- ਕੇਂਦਰ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ ਕੁਲ ਹਿੰਦ ਕਿਸਾਨ ਸਭਾ ਦੇ ਆਹੁਦੇਦਾਰ ਅਤੇ ਵਰਕਰ।

ਬਾਬਾ ਘਾਲਾ ਸਿੰਘ ਨੇ ਜਥੇਦਾਰ ਡੱਲਾ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ

ਹਠੂਰ,ਜਨਵਰੀ 2021 -(ਕੌਸ਼ਲ ਮੱਲ੍ਹਾ)-

ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਜਥੇਦਾਰ ਤਰਲੋਕ ਸਿੰਘ ਡੱਲਾ ਦੇ ਸਪੁੱਤਰ ਨਿਰਮਲ ਸਿੰਘ ਨਾਲ ਨਾਨਕਸਰ ਸੰਪਰਦਾਇ ਦੇ ਮੁੱਖ ਸੇਵਾਦਾਰ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਜਥੇਦਾਰ ਤਰਲੋਕ ਸਿੰਘ ਡੱਲਾ ਨੇ ਆਪਣਾ ਸਾਰਾ ਜੀਵਨ ਪੰਥ ਨੂੰ ਸਮਰਪਿਤ ਕੀਤਾ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾਂ ਲਈ ਵੱਡੇ ਸੰਘਰਸ ਲੜੇ।ਉਨ੍ਹਾ ਕਿਹਾ ਕਿ ਜਦੋ ਵੀ ਇਲਾਕੇ ਦੇ ਪੰਥਕ ਆਗੂਆਂ ਦੀ ਗੱਲ ਚੱਲੇਗੀ ਤਾਂ ਜਥੇਦਾਰ ਤਰਲੋਕ ਸਿੰਘ ਡੱਲਾ ਦਾ ਨਾਮ ਬੜੇ ਅਦਬ ਅਤੇ ਸਤਿਕਾਰ ਨਾਲ ਲਿਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਸਵਿੰਦਰ ਕੌਰ ਸਿੱਧੂ,ਪ੍ਰਧਾਨ ਧੀਰਾ ਸਿੰਘ ਡੱਲਾ,ਦਲਜੀਤ ਸਿੰਘ,ਗੁਰਜੰਟ ਸਿੰਘ,ਪ੍ਰਧਾਨ ਜੋਰਾ ਸਿੰਘ,ਤੇਲੂ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਐਡਵੋਕੇਟ ਰੁਪਿੰਦਰਪਾਲ ਸਿੰਘ,ਹਰਵਿੰਦਰ ਸਰਮਾਂ,ਕਰਮਜੀਤ ਸਿੰਘ ਤੋ ਇਲਾਵਾ ਸਮੂਹ ਗ੍ਰਾਮ ਪੰਚਾਇਤ ਡੱਲਾ ਹਾਜ਼ਰ ਸੀ।

ਫੋਟੋ ਕੈਪਸ਼ਨ:- ਬਾਬਾ ਘਾਲਾ ਸਿੰਘ ਨਾਨਕਸਰ ਵਾਲੇ ਨਿਰਮਲ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ।

ਪਿੰਡ ਭੰਮੀਪੁਰਾ ਤੋ ਦਿੱਲੀ ਲਈ 18 ਵਾਂ ਜੱਥਾ ਰਵਾਨਾ

ਹਠੂਰ,ਜਨਵਰੀ 2021-(ਕੌਸ਼ਲ ਮੱਲ੍ਹਾ)-

ਭਾਰਤੀ ਕਿਸਾਨ ਯੂਨੀਅਨ (ਡਕੌਦਾ) ਇਕਾਈ ਭੰਮੀਪੁਰਾ ਕਲਾਂ ਦੇ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਤੋ ਦਿੱਲੀ ਦੇ ਟਿੱਕਰੀ ਬਾਰਡਰ ਤੇ ਕਿਸਾਨੀ ਸੰਘਰਸ ਵਿਚ ਸਾਮਲ ਹੋਣ ਲਈ 18 ਵਾਂ ਜੱਥਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੇ ਦੱਸਿਆ ਕਿ ਕਿਸਾਨੀ ਸੰਘਰਸ ਨੂੰ ਕਮਜੋਰ ਕਰਨ ਲਈ ਸਮਾਜ ਵਿਰੋਧੀ ਅਨੁਸਰਾ ਵੱਲੋ ਵੱਖ-ਵੱਖ ਤਰ੍ਹਾ ਦੀਆ ਝੂਠੀਆ ਅਫਵਾਹਾ ਫੈਲਾਈਆ ਜਾ ਰਹੀਆ ਹਨ ਪਰ ਸਾਡੇ ਸੂਝਵਾਨ ਕਿਸਾਨ ਅਤੇ ਮਜਦੂਰ ਇਨ੍ਹਾ ਝੂਠੀਆਂ ਅਫਵਾਹਾ ਤੇ ਯਕੀਨ ਨਹੀ ਕਰਦੇ ਅਤੇ ਸੰਘਰਸ ਨੂੰ ਹੋਰ ਮਜਦੂਤ ਬਣਾਉਣ ਲਈ ਲੋਕ ਵੱਡੀ ਗਿਣਤੀ ਵਿਚ ਦਿੱਲੀ ਨੂੰ ਕੂਚ ਕਰ ਰਹੇ ਹਨ।ਇਸ ਮੌਕੇ ਅਮਰ ਸਿੰਘ ਚਾਹਿਲ ਕੈਨੇਡਾ ਨੇ ਪਿੰਡ ਭੰਮੀਪੁਰਾ ਤੋ ਦਿੱਲੀ ਰੋਸ ਧਰਨੇ ਵਿਚ ਸਾਮਲ ਹੋਣ ਵਾਲੇ ਹਰ ਟਰੈਕਟਰ ਨੂੰ ਆਪਣੀ ਨਿਜੀ ਕਮਾਈ ਵਿਚ ਦਸ ਹਜਾਰ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਉਨ੍ਹਾ ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਬਲਾਕ ਸੰਮਤੀ ਮੈਬਰ ਬੂਟਾ ਸਿੰਘ ਭੰਮੀਪੁਰਾ,ਬਲੌਰ ਸਿੰਘ ਹਾਂਸ,ਕਾਮਰੇਡ ਸਰੂਪ ਸਿੰਘ,ਕਰਮਜੀਤ ਸਿੰਘ,ਜਸਵਿੰਦਰ ਸਿੰਘ ਹਾਂਸ,ਸੁਰਿੰਦਰ ਸਿੰਘ ਸੱਗੂ,ਦਵਿੰਦਰ ਸਿੰਘ,ਤੇਜੀ ਸਿੰਘ,ਗੋੋਰਾ ਸਿੰਘ,ਨਿਰਮਲ ਸਿੰਘ,ਗੁਰਜੀਤ ਸਿੰਘ,ਬਲਦੇਵ ਸਿੰਘ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਪਿੰਡ ਭੰਮੀਪੁਰਾ ਤੋ ਦਿੱਲੀ ਲਈ ਜੱਥਾ ਰਵਾਨਾ ਹੁੰਦਾ ਹੋਇਆ।

ਬਾਬਾ ਜੋਰਾ ਸਿੰਘ ਲੱਖਾ ਦੀ ਸਲਾਨਾ ਬਰਸੀ ਮਨਾਈ

ਹਠੂਰ,ਜਨਵਰੀ 2021-(ਕੌਸ਼ਲ ਮੱਲ੍ਹਾ)-

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਤੀਜੀ ਬਰਸੀ ਸੰਗਤਾ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਭੋਗ ਪੈਣ ਉਪਰੰਤ ਕੀਰਤਨੀ ਜੱਥਿਆ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾ ਨੂੰ ਗੁਰੂ ਸਾਹਿਬਾ ਨਾਲ ਜੋੜੀ ਰੱਖਿਆ।ਇਸ ਮੌਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਖਾਲਸਾ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਬਾਬਾ ਅਵਤਾਰ ਸਿੰਘ,ਬਾਬਾ ਜੱਸਾ ਸਿੰਘ,ਬਾਬਾ ਦੀਪ ਸਿੰਘ,ਬਾਬਾ ਧਰਮਿੰਦਰ ਸਿੰਘ,ਬਾਬਾ ਘਨਈਆ ਸਿੰਘ,ਬਾਬਾ ਮਨਮੋਹਣ ਸਿੰਘ ਨੇ ਸਾਝੇ ਤੌਰ ਤੇ ਬਾਬਾ ਜੋਰਾ ਸਿੰਘ ਲੱਖਾ ਦੇ ਸਾਦੇ ਜੀਵਨ ਤੇ ਚਾਨਣਾ ਪਾਉਦਿਆ ਕਿਹਾ ਕਿ ਬਾਬਾ ਜੋਰਾ ਲੱਖਾ ਨੇ 1973 ਵਿਚ ਪੰਜਾ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਮੈਹਦੇਆਣਾ ਸਾਹਿਬ ਦੀ ਨੀਹ ਰੱਖੀ ਸੀ ਅਤੇ ਇਹ ਸਥਾਨ ਅੱਜ ਸਮੁੱਚੀ ਸੰਗਤ ਲਈ ਪ੍ਰੇਰਨਾ ਸਰੋਤ ਹੈ।ਉਨ੍ਹਾ ਕਿਹਾ ਕਿ ਬਾਬਾ ਜੋਰਾ ਸਿੰਘ ਲੱਖਾ ਨੇ ਆਪਣਾ ਸਾਰਾ ਜੀਵਨ ਗੁਰਦੁਆਰਾ ਮੈਹਦੇਆਣਾ ਸਾਹਿਬ ਨੂੰ ਸਮਰਪਿਤ ਕੀਤਾ ਅਤੇ ਤਖਤ ਸ਼੍ਰੀ ਆਨੰਦਪੁਰ ਸਾਹਿਬ ਤੋ ਲੈ ਕੇ ਦੀਨਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਆਰੰਭ ਕੀਤੇ ਜੋ ਪਿਛਲੇ 28 ਸਾਲਾ ਤੋ ਲਗਾਤਾਰ ਹਰ ਸਾਲ ਪੋਹ ਦੇ ਮਹੀਨੇ ਸਜਾਏ ਜਾਦੇ ਹਨ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਨਿਭਾਈ।ਇਸ ਮੌਕੇ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਸਮੂਹ ਸੰਤਾ-ਮਹਾਪੁਰਸਾ,ਧਾਰਮਿਕ ਅਤੇ ਰਾਜਨੀਤਿਕ ਆਗੂਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਸਾਬਕਾ ਚੇਅਰਮੈਨ ਮਾਨ ਸਿੰਘ ਗਰਚਾ, ਸਰਪੰਚ ਸੁਖਦੇਵ ਸਿੰਘ ਚਕਰ, ਸਰਪੰਚ ਜਸਵੀਰ ਸਿੰਘ ਲੱਖਾ,ਸਾਬਕਾ ਸਰਪੰਚ ਗੁਰਚਰਨ ਸਿੰਘ ਲੱਖਾ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਭਾਈ ਜਸਵੀਰ ਸਿੰਘ ਲਤਾਲਾ,ਗੁਰਮੀਤ ਸਿੰਘ ਲੱਖਾ,ਜਸਵੀਰ ਸਿੰਘ ਮੁੱਲਾਂਪੁਰ,ਜਥੇ.ਸੋਹਨ ਸਿੰਘ ਦੇਹੜਕਾ,ਹੈੱਡ ਗ੍ਰੰਥੀ ਬਲਵਿੰਦਰ ਸਿੰਘ ਛਿੰਦਾ, ਬਾਈ ਰਛਪਾਲ ਸਿੰਘ ਚਕਰ, ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਬਲਵੀਰ ਸਿੰਘ ਲੱਖਾ,ਜਗਦੀਪ ਸਿੰਘ ਸਿੱਧੂ,ਹੈਰੀ ਹਠੂਰ,ਹਰਿੰਦਰਪਾਲ ਸਿੰਘ,ਗੁਰਮੀਤ ਸਿੰਘ,ਮਨਮੋਹਣ ਸਿੰਘ,ਬਚਿੱਤਰ ਸਿੰਘ ਚਿੱਤਾ,ਸੁਖਦੇਵ ਸਿੰਘ ਮੱਲ੍ਹਾ,ਮੇਜਰ ਸਿੰਘ ਲੱਖਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।

ਫੋਟੋ ਕੈਪਸ਼ਨ:- ਜਥੇਦਾਰ ਭਾਈ ਹਰਪ੍ਰੀਤ ਸਿੰਘ ਖਾਲਸਾ ਅਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਕੁਲਵੰਤ ਸਿੰਘ ਲੱਖਾ,ਭਾਈ ਗਰਚਰਨ ਸਿੰਘ ਗਰੇਵਾਲ ਅਤੇ ਹੋਰ।