You are here

ਲੁਧਿਆਣਾ

ਪਿੰਡ ਰਾਮਗੜ੍ਹ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਨਕਸ਼ਾ ਬਦਲਿਆ ਜਾ ਰਿਹਾ ਹੈ।  

ਭਦੌੜ /ਬਰਨਾਲਾ -ਜਨਵਰੀ  2021   (ਗੁਰਸੇਵਕ ਸਿੰਘ ਸੋਹੀ)-

ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਮਗਡ਼੍ਹ ਵਿਖੇ ਪਿੰਡ ਦੇ ਨਵੇਂ ਬਣਾਏ ਜਾ ਰਹੇ ਪਾਰਕ ਦਾ ਨੀਂਹ ਪੱਥਰ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਰੱਖਿਆ ਗਿਆ। ਇਸ ਸਮੇਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਅਰਦਾਸ ਬੇਨਤੀ ਕਰਕੇ ਇੱਟ ਰੱਖੀ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰ: ਰਾਜਵਿੰਦਰ ਸਿੰਘ ਨੇ ਕਿਹਾ ਕੇ  ਸਰਕਾਰਾਂ ਦੀਆਂ ਗ੍ਰਾਂਟਾਂ ਨਾਲ ਨਾਲ ਪਿੰਡ ਦੇ ਉਪਰਾਲੇ ਨਾਲ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ।                                                                           ਨਵੇਂ ਪਾਰਕ ਵਿੱਚ ਤਿੰਨ ਪ੍ਕਾਰ ਦੇ  ਸਜਾਵਟੀ ਪੌਦੇ ਲਗਾਏ ਜਾਣਗੇ।ਪਾਰਕ ਦੀ ਚਾਰ ਦੁਆਰੀ ਕਰਵਾਉਣ ਦੇ ਨਾਲ-ਨਾਲ ਪਾਰਕ ਵਿੱਚ ਸਵੇਰ ਦੀ ਸੈਰ ਕਾਰਨ ਅਤੇ ਘੁੰਮਣ ਫਿਰਨ ਲਈ ਸੁੰਦਰਤਾ,ਸਜਾਵਟ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਪੰਜਾਬ ਸਰਕਾਰਾਂ ਦੀਆਂ ਗ੍ਰਾਂਟਾਂ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਕਰਵਾ ਕੇ ਪਿੰਡ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ। ਬੜੇ ਚਿਰ ਤੋਂ ਪਿੰਡ ਦੇ ਗੰਦੇ ਨਾਲੇ ਦਾ ਨਿਕਾਸ ਨਾਲ-ਨਾਲ ਕੀਤਾ ਗਿਆ ਤੇ ਪੰਚਾਇਤ ਵੱਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਪੰਜਾਬ ਸਰਕਾਰ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਇਆ ਜਾਂਦਾ ਹੈ ਤਾ ਪਿੰਡ ਵਾਸੀ ਅੱਗੇ ਆ ਕੇ ਪੰਚਾਇਤ ਨਾਲ ਖੜ੍ਹ ਕੇ ਆਪਣੇ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ਇਸ ਮੌਕੇ ਪੰਚ ਸੁਖਜਿੰਦਰ ਸਿੰਘ, ਪੰਚ ਸੁਖਚੈਨ ਸਿੰਘ, ਪੰਚ ਕਰਮਜੀਤ ਸਿੰਘ, ਪੰਚ ਸਤਨਾਮ ਸਿੰਘ, ਰੋਸ਼ਨ ਖਾਂ ਆਦਿ  ਹਾਜ਼ਰ ਸਨ।

ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋਂ ਪਿੰਡ ਗਾਲਬ ਰਣ ਸਿੰਘ ਦੀ ਪੰਚਾਇਤ ਨੂੰ ਦਿੱਤਾ 18 ਲੱਖ ਰੁਪਏ ਗਰਾਂਟ ਦਾ ਗੱਫਾ

ਸਿੱਧਵਾਂਬੇਟ( ਜਸਮੇਲ ਗ਼ਾਲਿਬ)

ਲੁਧਿਆਣਾ ਜ਼ਿਲ੍ਹਾ ਅਤੇ ਤਹਿਸੀਲ ਜਗਰਾਉਂ ਦੇ ਪਿੰਡ ਗਾਲਬ ਰਣ ਸਿੰਘ ਦੇ ਵਿਕਾਸ ਕਾਰਜਾਂ ਲਈ ਹਲਕਾ ਇੰਚਾਰਜ ਜਗਰਾਓਂ ਮਲਕੀਤ ਸਿੰਘ ਦਾਖਾਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਲੁਧਿਆਣਾ   ਨੇ 18 ਲੱਖ ਦੀ ਗਰਾਂਟ ਦਾ ਚੈੱਕ ਸਰਪੰਚ ਜਗਦੀਸ਼  ਚੰਦ ਸ਼ਰਮਾ ਨੂੰ ਭੇਟ ਕੀਤਾ ।ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ ਚੇਅਰਮੈਨ ਪਲੈਨਿੰਗ ਬੋਰਡ ਜ਼ਿਲ੍ਹਾ ਲੁਧਿਆਣਾ   ਨੇ ਕਿਹਾ ਕਿ ਪਿੰਡ ਗਾਲਬ ਰਣ ਸਿੰਘ ਦੀ ਪੰਚਾਇਤ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਦਾ ਕੰਮ ਕਰੇ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।ਇਸ ਸਮੇਂ ਪਿੰਡ ਦੇ ਸਰਪੰਚ ਜਗਦੀਸ਼ ਸ਼ਰਮਾ ਅਤੇ ਪੰਚਾਇਤ ਨੇ ਮਲਕੀਤ ਸਿੰਘ ਦਾਖਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਲੁਧਿਆਣਾ   ਦਾ ਧੰਨਵਾਦ ਕੀਤਾ ।ਇਸ ਮੌਕੇ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਮਾਰਕੀਟ ਕਮੇਟੀ  ਸੁਰਿੰਦਰਪਾਲ ਸਿੰਘ ਕਾਕਾ ਗਰੇਵਾਲ,ਮੈਂਬਰ ਨਿਰਮਲ ਸਿੰਘ ਮੈਂਬਰ, ਜਗਸੀਰ ਸਿੰਘ ਕਾਲਾ, ਮੈਂਬਰ ਹਰਜੀਤ ਸਿੰਘ ਮੈਂਬਰ,ਜਸਵਿੰਦਰ ਸਿੰਘ ਮੈਂਬਰ,ਹਰਿਮੰਦਰ ਸਿੰਘ, ਆਦਿ ਹਾਜ਼ਰ ਸਨ  

ਟਰੈਕਟਰ ਪਰੇਡ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਵੇਗੀ : ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਦਿੱਲੀ ਵਿਖੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਜੋ ਟਰੈਕਟਰਾਂ ਤੇ  ਦਿੱਲੀ ਪਰੇਡ  ਕੀਤੀ ਜਾ ਰਹੀ ਹੈ ਇਸ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਤੇ ਪੰਜਾਬ ਅਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚੋਂ ਕਿਸਾਨ ਵੀਰ ਦਿੱਲੀ ਪਹੁੰਚ ਰਹੇ ਹਨ ।ਇਹ ਇਤਿਹਾਸਕ ਪਰੇਡ ਮੋਦੀ ਸਰਕਾਰ ਦੀ ਗੂੜ੍ਹੀ ਨੀਂਦ ਖੁੱਲ੍ਹ ਦੇਵੇਗੀ ।ਇਨ੍ਹਾਂ ਸ਼ਬਦਾਂ ਵਿਚਾਰਾਂ ਦਾ ਪ੍ਰਗਟਾਵਾ ਹਰਵਿੰਦਰ ਸਿੰਘ ਖੇਲਾ ਨੇ  ਅਮਰੀਕਾ  ਤੋਂ ਟੈਲੀਫੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਾਸੀ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਇੱਕ 26 ਦੀ ਪਰੇਡ ਵਿਚ ਵੱਡੀ ਗਿਣਤੀ ਚ ਸ਼ਾਮਲ ਹੋਣ ਤਾਂ ਜੋ ਕੇਂਦਰ ਸਰਕਾਰ ਦੀ ਅੱਖਾਂ ਖੁੱਲ੍ਹ ਸਕਣ ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਪੂਰੇ  ਅਨੁਸ਼ਾਸਨ ਨਾਲ ਚੱਲ ਰਿਹਾ ਹੈ ਅਤੇ ਜਿੱਤਣਾ ਹੁਣ ਬਹੁਤੀ ਦੂਰ ਨਹੀਂ ।ਉਨ੍ਹਾਂ ਕਿਹਾ ਕਿ ਜਦੋਂ ਲੋਕ ਇੱਕ ਪਾਸੇ ਹੋ ਜਾਣ ਤਾਂ ਫਿਰ ਸਰਕਾਰਾਂ ਨੂੰ ਆਪਣੇ ਫ਼ੈਸਲੇ ਬਦਲਣੇ ਹੀ ਪੈਂਦੇ ਹਨ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਅੰਤ ਜਲਦ ਹੋਵੇਗਾ ਅਤੇ ਕਿਸਾਨ ਮਜ਼ਦੂਰ ਅਤੇ ਨੌਜਵਾਨਾਂ ਦਾ ਏਕਾ ਇਤਿਹਾਸ ਜਿੱਤ ਵੱਲ ਵਧ ਰਿਹਾ ਹੈ ।

ਸੀ ਪੀ ਆਈ(ਐਮ)ਦੀ ਮੀਟਿੰਗ ਹੋਈ

ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-

ਅੱਜ ਸੀ ਪੀ ਆਈ (ਐਮ)ਦੀ ਤਹਿਸੀਲ ਪੱਧਰੀ ਮੀਟਿੰਗ ਹਲਕਾ ਪ੍ਰਧਾਨ ਕਾਮਰੇਡ
ਹਾਕਮ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸਬ ਦਫਤਰ ਜਗਰਾਓ ਵਿਖੇ ਹੋਈ।ਇਸ ਮੀਟਿੰਗ ਵਿਚ ਇਲਾਕੇ ਦੇ
ਨੌਜਵਾਨਾ ਅਤੇ ਮਜਦੂਰਾ ਨੇ ਸਮੂਲੀਅਤ ਕੀਤੀ।ਇਸ ਮੌਕੇ ਮੀਟਿੰਗ ਵਿਚ ਵਿਸ਼ੇਸ ਤੌਰ ਤੇ ਪਹੁੰਚੇ ਜਿਲ੍ਹਾ
ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ ਨੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਕੇਂਦਰ ਸਰਕਾਰ ਖਿਲਾਫ
ਕਿਸਾਨਾ,ਮਜਦੂਰਾ,ਵਿਿਦਆਰਥੀਆ ਅਤੇ ਆਮ ਲੋਕਾ ਦਾ ਇਹ ਸਭ ਤੋ ਲੰਮਾ ਅਤੇ ਤਿੱਖਾ ਸੰਘਰਸ ਹੈ।ਜਿਸ
ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਹੁਣ ਦੇਸ ਦੇ ਲੋਕ ਆਪਣੇ ਹੱਕ ਲੈਣ ਲਈ ਦਿੱਲੀ ਦੀ ਹਿੱਕ ਤੇ ਬੈਠੇ ਹਨ।ਉਨ੍ਹਾ
ਕਿਹਾ ਕਿ ਕੇਂਦਰ ਸਰਕਾਰ ਵੱਲੋ ਜਲਦਬਾਜੀ ਵਿਚ ਤਿਆਰ ਕੀਤੇ ਇਹ ਕਾਲੇ ਕਾਨੂੰਨ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ
ਚੁੱਕੇ ਹਨ ਕਿਉਕਿ ਕਿਸਾਨ ਜੱਥੇਬੰਦੀਆ ਨਾਲ 57 ਦਿਨਾ ਵਿਚ ਕੀਤੀਆ 11 ਮੀਟਿੰਗਾ ਵੀ ਬੇਸਿੱਟਾ ਨਿਕਲੀਆ
ਹਨ,ਹੁਣ ਮੋਦੀ ਸਰਕਾਰ ਪੂਰਨ ਰੂਪ ਵਿਚ ਫਸ ਚੁੱਕੀ ਹੈ।ਉਨ੍ਹਾ ਕਿਹਾ ਕਿ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ
ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਸੂਬੇ ਵਿਚੋ 26 ਜਨਵਰੀ ਦੇ ਟਰੈਕਟਰ ਪ੍ਰਦਰਸਨ ਵਿਚ ਸਾਮਲ ਹੋਣ ਲਈ
ਪਾਰਟੀ ਦੇ ਵਰਕਰ ਅਤੇ ਆਹੁਦੇਦਾਰ ਦਿੱਲੀ ਵੱਲ ਨੂੰ ਬਹੀਰਾ ਘੱਤਣਗੇ।ਉਨ੍ਹਾ ਕਿਹਾ ਕਿ ਅੱਜ 24 ਜਨਵਰੀ ਨੂੰ
ਜਗਰਾਓ ਤੋ ਟਰੈਕਟਰ-ਟਰਾਲੀਆ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਵੇਗਾ ਅਤੇ ਕਾਲੇ ਕਾਨੂੰਨਾ ਨੂੰ ਰੱਦ
ਕਰਵਾਕੇ ਹੀ ਵਾਪਸ ਪਰਤੇਗਾ।ਅੰਤ ਵਿਚ ਉਨ੍ਹਾ ਕਿਹਾ ਕਿ 14 ਫਰਵਰੀ ਨੂੰ ਪੰਜਾਬ ਵਿਚ ਹੋਣ ਵਾਲੀਆ ਨਗਰ-
ਨਿਗਮ ਦੀਆ ਚੋਣਾ ਵਿਚ ਸੀ ਪੀ ਆਈ (ਐਮ) ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ।ਇਸ ਮੌਕੇ
ਉਨ੍ਹਾ ਨਾਲ ਕਾਮਰੇਡ ਦਰਸਨ ਸਿੰਘ ਉਬਰਾਏ,ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਗੁਰਮੀਤ ਸਿੰਘ
ਮੀਤਾ,ਪਾਲ ਸਿੰਘ ਭੰਮੀਪੁਰਾ, ਜਗਜੀਤ ਸਿੰਘ ਡਾਗੀਆਂ,ਜਗਤਾਰ ਸਿੰਘ ਡੱਲਾ,ਮਸਤਾਨ ਸਿੰਘ, ਨਿਰਮਲ ਸਿੰਘ
ਧਾਲੀਵਾਲ, ਸਤਨਾਮ ਸਿੰਘ,ਭਰਪੂਰ ਸਿੰਘ ਛੱਜਾਵਾਲ,ਬਲਦੇਵ ਸਿੰਘ ਰੂੰਮੀ,ਅਜੈਬ ਸਿੰਘ,ਗੁਰਜੋਤ ਸਿੰਘ,ਹਰਬਨ
ਸਿੰਘ ਹਾਜ਼ਰ ਸਨ।
ਫੋਟੋ ਕੈਪਸਨ:- ਜਿਲ੍ਹਾ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ ਮੀਟਿੰਗ ਕਰਦੇ।

ਪਿੰਡ ਰਸੂਲਪੁਰ ਤੋ ਦਿੱਲੀ ਲਈ ਕਾਫਲਾ ਰਵਾਨਾ

ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-

ਦੇਸ ਦੀਆ ਵੱਖ-ਵੱਖ ਕਿਸਾਨ ਜੱਥੇਬੰਦੀਆ ਵੱਲੋ ਕਾਲੇ ਕਾਨੂੰਨਾ ਨੂੰ
ਰੱਦ ਕਰਵਾਉਣ ਲਈ 26 ਜਨਵਰੀ ਨੂੰ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ ਇਸ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਅੱਜ ਪਿੰਡ
ਰਸੂਲਪੁਰ ਤੋ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਪੇਂਡੂ ਮਜਦੂਰ
ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਨੌਜਵਾਨ ਆਗੂ ਗੁਰਜੰਟ ਸਿੰਘ ਦੀ ਅਗਵਾਈ
ਹੇਠ ਇੱਕ ਨੌਜਵਾਨਾ ਅਤੇ ਬੀਬੀਆ ਦਾ ਵੱਡਾ ਕਾਫਲਾ ਦਿੱਲੀ ਰਵਾਨਾ ਹੋਇਆ।ਇਸ ਮੌਕੇ ਉਨ੍ਹਾ ਕਿਹਾ ਕਿ
ਕਿਸਾਨੀ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਾ ਹੈ ਕਿਉਕਿ ਖੇਤੀ ਹੀ ਸਾਰੇ ਵਰਗਾ ਦਾ ਆਰਥਿਕ ਅਧਾਰ
ਹੈ।ਉਨ੍ਹਾ ਕਿਹਾ ਕਿ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਇਸ ਕਿਸਾਨੀ ਸੰਘਰਸ ਤੋ ਨੈਤਿਕ ਤੌਰ ਤੇ ਬੁਰੀ
ਤਰ੍ਹਾਂ ਹਾਰ ਚੁੱਕੀ ਹੈ।ਉਨ੍ਹਾ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਵੱਧ ਤੋ ਵੱਧ ਸਮੂਲੀਅਤ ਕਰਨ ਦਾ ਸੱਦਾ ਦਿੱਤਾ
ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਚਰਨ ਸਿੰਘ
ਰਸੂਲਪੁਰ, ਮਨੋਹਰ ਸਿੰਘ,ਗੁਰਬਿੰਦਰ ਸਰਮਾਂ,ਰਮਨਜੀਤ ਸਿੰਘ,ਮਨਦੀਪ ਸਿੰਘ,ਪ੍ਰਧਾਨ ਗੁਰਜੰਟ ਸਿੰਘ,ਪ੍ਰਧਾਨ
ਅਮਰਜੀਤ ਸਿੰਘ,ਨੀਟੂ ਰਸੂਲਪੁਰ,ਸੁਖਦੀਪ ਸਿੰਘ,ਸੁਖਦੇਵ ਸਿੰਘ,ਬੂਟਾ ਸਿੰਘ,ਕੁਲਵੰਤ ਸਿੰਘ,ਕਰਤਾਰ ਸਿੰਘ,
ਗੁਰਮੀਤ ਸਿੰਘ ਐਨ ਆਰ ਆਈ, ਗੋਪੀ ਰਸੂਲਪੁਰ, ਅਵਤਾਰ ਸਿੰਘ ਰਸੂਲਪੁਰ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਰਸੂਲਪੁਰ ਤੋ ਦਿੱਲੀ ਲਈ ਕਾਫਲਾ ਰਵਾਨਾ ਹੁੰਦਾ ਹੋਇਆ।

ਪਿੰਡ ਡੱਲਾ ਤੋ ਦਿੱਲੀ ਲਈ ਕਾਫਲਾ ਰਵਾਨਾ

ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ
ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ
ਹੈ।ਇਸ ਰੋਸ ਮਾਰਚ ਵਿਚ ਸਾਮਲ ਹੋਣ ਲਈ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਵਾਸੀਆ ਦਾ ਇੱਕ
ਵੱਡਾ ਕਾਫਲਾ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ।ਇਸ ਮੌਕੇ ਗੱਲਬਾਤ
ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ 26 ਜਨਵਰੀ ਦਾ ਕਿਸਾਨੀ ਸ਼ੰਘਰਸ ਦੁਨੀਆ ਦੇ ਇਤਿਹਾਸ ਵਿਚ
ਸਭ ਤੋ ਵੱਡਾ ਕਿਸਾਨੀ ਸੰਘਰਸ ਸਾਬਤ ਹੋਵੇਗਾ,ਇਸ ਸੰਘਰਸ ਵਿਚ ਦੇਸ ਦਾ ਕਿਸਾਨ,ਮਜਦੂਰ ਅਤੇ ਮਿਹਨਤਕਸ
ਵਰਗ ਵੱਡੀ ਪੱਧਰ ਤੇ ਹਿੱਸਾ ਲੈ ਰਿਹਾ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਪ੍ਰਧਾਨ ਤੇਲੂ ਸਿੰਘ,
ਪ੍ਰਧਾਨ ਜੋਰਾ ਸਿੰਘ ਸਰਾਂ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ, ਗੁਰਦੀਪ
ਸਿੰਘ,ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ
ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ
ਸਰਮਾਂ,ਜਸਵਿੰਦਰ ਕੌਰ,ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ
ਡੱਲਾ,ਗੁਰਨਾਮ ਸਿੰਘ,ਸਿਮਰਨਜੀਤ ਸਿੰਘ ਮਾਨ,ਜਗਜੀਤ ਸਿੰਘ,ਹਾਕਮ ਸਿੰਘ, ਇਕਬਾਲ ਸਿੰਘ,ਹਰਵਿੰਦਰ
ਸਰਮਾਂ,ਅਮਰ ਸਿੰਘ,ਕੁਲਵਿੰਦਰ ਸਿੰਘ,ਚੰਦ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਪਿੰਡ ਡੱਲਾ ਤੋ ਦਿੱਲੀ ਲਈ ਕਾਫਲਾ ਰਵਾਨਾ ਹੁੰਦਾ ਹੋਇਆ।

ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ਲਾਇਬਰੇਰੀ ਦਾ ਉਦਘਾਟਨ

ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-

ਫਤਹਿ ਖਾਲਸਾ ਚੈਰੀਟੇਬਲ ਟਰੱਸਟ (ਰਜਿ:),ਧਰਮ ਪ੍ਰਚਾਰ ਜੱਥਾ ਚਕਰ ਅਤੇ ਸਮੂਹ
ਗ੍ਰਾਮ ਪੰਚਾਇਤ ਚੱਕਰ ਵੱਲੋ ਇਲਾਕੇ ਦੇ ਉੱਘੇ ਸਮਾਜ ਸੇਵਕ ਸਵ: ਲਾਲ ਸਿੰਘ ਨੰਬੜਦਾਰ ਦੀ ਯਾਦ ਵਿਚ ਪਿੰਡ
ਚਕਰ ਵਿਖੇ ਲਾਇਬਰੇਰੀ ਸਥਾਪਿਤ ਕੀਤੀ ਗਈ।ਇਸ ਲਾਇਬਰੇਰੀ ਦਾ ਉਦਘਾਟਨ ਐਸ ਜੀ ਪੀ ਸੀ ਦੇ ਮੈਬਰ ਭਾਈ
ਗੁਰਚਰਨ ਸਿੰਘ ਗਰੇਵਾਲ ਨੇ ਨੀਹ ਪੱਥਰ ਦਾ ਪਰਦਾ ਚੁੱਕ ਕੇ ਕੀਤਾ।ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ
ਨੇ ਕਿਹਾ ਕਿ ਅੱਜ ਦੇ ਸਮੇਂ ਪਿੰਡਾ ਵਿਚ ਲਾਇਬਰੇਰੀਆ ਦਾ ਹੋਣਾ ਸਮੇਂ ਦੀ ਮੁੱਖ ਲੋੜ ਹੈ ਕਿਉਕਿ
ਲਾਇਬਰੇਰੀ ਤੋ ਧਾਰਮਿਕ ਅਤੇ ਸਾਹਿਤਕ ਕਿਤਾਬਾ ਪੜ੍ਹ ਕੇ ਸਾਡੇ ਗਿਆਨ ਵਿਚ ਵਾਧਾ ਹੁੰਦਾ ਹੈ ਪਰ ਅੱਜ ਦਾ
ਨੌਜਵਾਨ ਵਰਗ ਮੋਬਾਇਲ ਫੋਨ ਵਿਚ ਰੁੱਝਿਆ ਹੋਣ ਕਰਕੇ ਕਿਤਾਬਾ ਤੋ ਦੂਰ ਹੁੰਦਾ ਜਾ ਰਿਹਾ ਹੈ ਜੋ ਬਹੁਤ ਹੀ
ਚਿੱਤਾ ਦਾ ਵਿਸਾ ਹੈ।ਇਸ ਮੌਕੇ ਸਮੂਹ ਪ੍ਰਬੰਧਕੀ ਕਮੇਟੀ ਅਤੇ ਗ੍ਰਾਮ ਪੰਚਾਇਤ ਚਕਰ ਨੇ ਭਾਈ ਗੁਰਚਰਨ
ਸਿੰਘ ਗਰੇਵਾਲ ਨੂੰ ਸਿਰਾਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ
ਸਰਪੰਚ ਸੁਖਦੇਵ ਸਿੰਘ,ਬੂਟਾ ਸਿੰਘ,ਚੇਅਰਮੈਨ ਬਸੰਤ ਸਿੰਘ ਖਾਲਸਾ,ਜਸਵੀਰ ਸਿੰਘ,ਹਰਵਿੰਦਰ
ਸਿੰਘ,ਸਤਨਾਮ ਸਿੰਘ,ਅਮਨਦੀਪ ਸਿੰਘ,ਮੇਜਰ ਸਿੰਘ,ਬਾਈ ਰਛਪਾਲ ਸਿੰਘ ਚਕਰ,ਦਰਸਨ ਕੁਮਾਰ,ਸਾਬਕਾ
ਸਰਪੰਚ ਪਿਆਰਾ ਸਿੰਘ,ਮੇਜਰ ਸਿੰਘ,ਸਾਬਕਾ ਸਰਪੰਚ ਰਣਧੀਰ ਸਿੰਘ,ਲੇਖਕ ਰਛਪਾਲ ਸਿੰਘ ਸਿੱਧੂ,ਮੱਖਣ
ਸਿੰਘ, ਰੂਪ ਸਿੰਘ ਬਾਠ,ਰੂਪ ਸਿੰਘ ਸੰਧੂੂ,ਚੰਦ ਸਿੰਘ,ਹਰਜਿੰਦਰ ਸਿੰਘ,ਬਲਵੀਰ ਸਿੰਘ,ਨਛੱਤਰ ਸਿੰਘ,ਦੁੱਲਾ
ਸਿੰਘ,ਇਕਬਾਲ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਭਾਈ ਗੁਰਚਰਨ ਸਿੰਘ ਗਰੇਵਾਲ ਲਾਇਬਰੇਰੀ ਦਾ ਉਦਘਾਟਨ ਕਰਦੇ ਹੋਏ।

Covid 19 ਕੋਰੋਨਾ ਨੇ ਲਈ ਗ਼ਾਲਿਬ ਸਕੂਲ ਦੀ ਅਧਿਆਪਕਾ ਦੀ ਜਾਨ  

ਸਕੂਲ ਚਾਰ ਫਰਵਰੀ ਤੱਕ ਬੰਦ

ਜਗਰਾਉਂ ,ਜਨਵਰੀ 2021 -( ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  )-

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਲੁਧਿਆਣਾ ਵਿਖੇ 13  ਅਧਿਆਪਕ ਅਤੇ ਸਕੂਲ ਦੇ  3 ਵਿਦਿਆਰਥੀ   ਕੋਰੋਨਾ ਪਾਜ਼ੇਟਿਵ ਆ ਗਏ ਹਨ ਅਤੇ  ਇੱਕ ਅਧਿਆਪਕਾ ਤੇਜਿੰਦਰ ਕੌਰ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ ਹੈ  ਇਸ ਕਾਰਨ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਕੂਲ 21-01-2021 ਤੋਂ 04-02-2021 ਤਕ ਬੰਦ ਕੀਤਾ ਜਾਂਦਾ ਹੈ .ਨਾਲ ਹੀ ਸਿਵਲ ਸਰਜਨ ਲੁਧਿਆਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਮੈਡੀਕਲ ਟੀਮਾਂ ਸਕੂਲ ਵਿੱਚ ਨਿਯੁਕਤ ਕਰਕੇ ਟੀਚਰਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣੇ ਯਕੀਨੀ ਬਣਾਉਣ ਇਸ ਦੌਰਾਨ ਸਕੂਲ ਸਿਰਫ਼ ਕੋਰੋਨਾ ਟੈਸਟ ਕਰਨ ਹੀ ਖੁੱਲ੍ਹਾ ਰਹੇਗਾ ਜਿੱਥੇ ਵਿਦਿਆਰਥੀ ਅਤੇ ਟੀਚਰ ਟੈਸਟ ਕਰਵਾ ਸਕਣਗੇ ਜ਼ਿਕਰਯੋਗ ਹੈ ਕਿ ਮ੍ਰਿਤਕ ਅਧਿਆਪਕਾ ਦੇ ਸਸਕਾਰ ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਪ੍ਰਸ਼ੋਤਮ ਲਾਲ ਖਲੀਫਾ ਵੱਲੋਂ ਤੁਰੰਤ ਏਡੀਸੀ ਨੀਰੂ ਕਤਿਆਲ  ਜੀ ਨਾਲ ਸਕੂਲ ਬੰਦ ਕਰਨ ਸਬੰਧੀ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਏਡੀਸੀ ਮੈਡਮ ਨੇ ਤੁਰੰਤ ਐਕਸ਼ਨ ਲੈਂਦਿਆਂ ਵਿਭਾਗ ਵੱਲੋਂ ਇਕ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਇਸ ਖ਼ਬਰ  ਵਿੱਚ ਨੱਥੀ ਕੀਤੀ ਗਈ ਹੈ

ਸਿੱਖ ਕੌਮ ਦੇ ਗੁਰੂ ਦੀਆਂ ਕੁਰਬਾਨੀਆਂ ਸਦਕਾ ਲੋਕ ਮਾਣ ਰਹੇ ਹਨ ਧਾਰਮਿਕ ਆਜ਼ਾਦੀ - ਭਾਈ ਗਰੇਵਾਲ  

ਪਿੰਡ ਮਾਣੂੰਕੇ ਵਿਖੇ ਸਜਿਆ ਨਗਰ ਕੀਰਤਨ  

ਜਗਰਾਓਂ, ਗੁਰਕੀਰਤ ਸਿੰਘ /ਮਨਜਿੰਦਰ ਗਿੱਲ  

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਕਰਕੇ ਹੀ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਮੁਕਤ ਹੋਣ ਵਾਲਾ ਭਾਰਤ ਦੇਸ਼, ਜਿਸ ਦੇ ਲੋਕ ਅੱਜ ਧਾਰਮਿਕ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੁਰਦੁਆਰਾ ਜੌੜੀਆਂ ਸਾਹਿਬ ਤੋਂ ਗੁਰੂ ਸਾਹਿਬ ਜੀ ਦੇ ਆਗਮਨ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਸਮੇਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ।

ਭਾਈ ਗਰੇਵਾਲ ਨੇ ਕਿਹਾ ਕਿ ਮੁਰਦਾਂ ਹੋਏ ਲੋਕਾਂ 'ਚ ਆਜ਼ਾਦੀ ਦੀ ਚਿੰਣਗ ਪੈਦਾ ਕਰਨ ਵਾਲੇ ਦਸਮੇਸ਼ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕਰਕੇ ਜ਼ਬਰ ਤੇ ਜੁਲਮ ਦੇ ਖਿਲਾਫ਼ ਲੜਨ ਵਾਲੀ ਫ਼ੌਜ ਤਿਆਰ ਕੀਤੀ। ਖਾਲਸਾ ਸਿਧਾਂਤ, ਜਿਸ ਅਧੀਨ ਅੱਜ ਤੱਕ ਕੌਮ ਕੇਸਰੀ ਪਰਚਮ ਹੇਠਾਂ ਲੜਾਈ ਲੜਦੀ ਆ ਰਹੀ ਹੈ। ਗੁਰੂ ਸਾਹਿਬ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਬਖਸ਼ਕੇ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋਂ' ਦਾ ਨਾਅਰਾ ਦਿੱਤਾ। ਭਾਈ ਗਰੇਵਾਲ ਨੇ ਨਗਰ ਕੀਰਤਨ 'ਚ ਪਹੰੁਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਤੇ ਉਨ੍ਹਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਮੈਨੇਜਰ ਗੁਰਜੀਤ ਸਿੰਘ ਗਰੇਵਾਲ, ਇੰਚਾਰਜ ਹਰਵਿੰਦਰ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਉਜਾਗਰ ਸਿੰਘ, ਸਰਪਚੰ ਗੁਰਮੁਖ ਸਿੰਘ, ਪ੍ਰਧਾਨ ਘਣ ਸਿੰਘ, ਜੱਥੇਦਾਰ ਕਰਮ ਸਿੰਘ, ਸਤਪਾਲ ਸਿੰਘ, ਸੁਖਮੰਦਰ ਸਿਘ, ਚਮਕੌਰ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ, ਜਸਪ੍ਰਰੀਤ ਸਿੰਘ, ਕੁਲਦੀਪ ਸਿੰਘ, ਬਾਬਾ ਗੁਰਦੀਪ ਸਿੰਘ, ਗਿਆਨੀ ਜਸਵੀਰ ਸਿੰਘ, ਪਿ੍ਰੰ: ਗੁਰਪ੍ਰਰੀਤ ਸਿੰਘ ਤੇ ਸੁਖਦੇਵ ਸਿੰਘ ਖਾਲਸਾ ਆਦਿ ਹਾਜ਼ਰ ਸਨ।

ਹਰਦੇਵ ਟੂਸੇ ਦਾ ਗੀਤ ਦੇਤਵਾਲੀਆ ਤੇ ਤਲਵੰਡੀ ਵਲੋਂ ਰਿਲੀਜ਼

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-   

 ਹਰਦੇਵ ਟੂਸੇ ਦਾ ਨਵਾਂ ਗੀਤ 'ਲੋਕ ਤੱਥ' ਨੂੰ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਤੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਵਲੋਂ ਰਿਲੀਜ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਮੂਹ ਗੀਤਕਾਰਾਂ ਨੂੰ ਅਪੀਲ ਕਰਦਿਆ ਕਿਹਾ ਲੱਚਰਤਾ ਤੋਂ ਦੂਰ ਰਹਿ ਕੇ ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਗੀਤ ਗਾਉਣੇ ਚਾਹੀਦੇ ਜਿਸ ਨੂੰ ਸਾਰਾ ਪ੍ਰਰਿਵਾਰ ਇਕੱਠਾ ਬੈਠਕੇ ਦੇਖ ਤੇ ਸੁਣ ਸਕੇ।

ਗਾਇਕ ਬਾਈ ਹਰਦੇਵ ਟੂਸੇ ਵਲੋਂ ਚੰਗੇ ਗੀਤ ਗਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਪਾਲ ਸਿੰਘ ਚੰਗਣਾ, ਬੱਬੂ ਜੋਹਲ, ਗੁਲਸੇਰ ਸਿੰਘ, ਅਮਰਦੀਪ ਭਾਰਤੀ, ਗੁਰਦੀਪ ਸਿੰਘ, ਇੰਦਰਜੀਤ ਸਿੰਘ ਮੰਗਾ ਹੰਬੜਾਂ, ਰਣਜੀਤ ਸਿੰਘ ਆਦਿ ਹਾਜ਼ਰ ਸਨ।