ਪਿੰਡ ਡੱਲਾ ਤੋ ਦਿੱਲੀ ਲਈ ਕਾਫਲਾ ਰਵਾਨਾ

ਹਠੂਰ,23,ਜਨਵਰੀ-(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ
ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ
ਹੈ।ਇਸ ਰੋਸ ਮਾਰਚ ਵਿਚ ਸਾਮਲ ਹੋਣ ਲਈ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਵਾਸੀਆ ਦਾ ਇੱਕ
ਵੱਡਾ ਕਾਫਲਾ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ।ਇਸ ਮੌਕੇ ਗੱਲਬਾਤ
ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ 26 ਜਨਵਰੀ ਦਾ ਕਿਸਾਨੀ ਸ਼ੰਘਰਸ ਦੁਨੀਆ ਦੇ ਇਤਿਹਾਸ ਵਿਚ
ਸਭ ਤੋ ਵੱਡਾ ਕਿਸਾਨੀ ਸੰਘਰਸ ਸਾਬਤ ਹੋਵੇਗਾ,ਇਸ ਸੰਘਰਸ ਵਿਚ ਦੇਸ ਦਾ ਕਿਸਾਨ,ਮਜਦੂਰ ਅਤੇ ਮਿਹਨਤਕਸ
ਵਰਗ ਵੱਡੀ ਪੱਧਰ ਤੇ ਹਿੱਸਾ ਲੈ ਰਿਹਾ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਪ੍ਰਧਾਨ ਤੇਲੂ ਸਿੰਘ,
ਪ੍ਰਧਾਨ ਜੋਰਾ ਸਿੰਘ ਸਰਾਂ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ, ਗੁਰਦੀਪ
ਸਿੰਘ,ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ
ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ
ਸਰਮਾਂ,ਜਸਵਿੰਦਰ ਕੌਰ,ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ
ਡੱਲਾ,ਗੁਰਨਾਮ ਸਿੰਘ,ਸਿਮਰਨਜੀਤ ਸਿੰਘ ਮਾਨ,ਜਗਜੀਤ ਸਿੰਘ,ਹਾਕਮ ਸਿੰਘ, ਇਕਬਾਲ ਸਿੰਘ,ਹਰਵਿੰਦਰ
ਸਰਮਾਂ,ਅਮਰ ਸਿੰਘ,ਕੁਲਵਿੰਦਰ ਸਿੰਘ,ਚੰਦ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਪਿੰਡ ਡੱਲਾ ਤੋ ਦਿੱਲੀ ਲਈ ਕਾਫਲਾ ਰਵਾਨਾ ਹੁੰਦਾ ਹੋਇਆ।