You are here

ਲੁਧਿਆਣਾ

ਮਾਸਟਰ ਮਹਿੰਦਰ ਸਿੰਘ ਦੀ ਅਗਵਾਈ ਵਿਚ ਵਿਸ਼ਾਲ ਟਰੈਕਟਰ ਮਾਰਚ  

ਜਗਰਾਉਂ  ,  ਜਨਵਰੀ 2021-( ਗੁਰਕੀਰਤ ਸਿੰਘ /ਮਨਜਿੰਦਰ ਗਿੱਲ)-  

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੀ ਅਗਵਾਈ ਚ  ਅੱਜ ਪਿੰਡ ਭੰਮੀਪੁਰਾ ਤੋ ਚੱਲਿਆ ਵਿਸ਼ਾਲ ਟਰੈਕਟਰ, ਮੋਟਰਸਾਇਕਲ, ਸਕੂਟਰ ਮਾਰਚ ਮਾਸਟਰ, ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਚ ਝੰਡਿਆਂ ਬੈਨਰਾਂ ਨਾਲ ਲੈਸ ਹੋ ਕੇ ਅਖਾੜਾ,ਰੂਮੀ,ਛੱਜਾਵਾਲ,ਚਚਰਾੜੀ,ਹਾਂਸ,ਸੂਜਾਪੁਰ, ਜੱਸੋਵਾਲ, ਕੁਲਾਰ, ਚੋਕੀਮਾਨ ਹੁੰਦਾ ਹੋਇਆ ਬਾਅਦ ਦੁਪਹਿਰ ਚੋਕੀਮਾਨ ਟੋਲ ਪਲਾਜ਼ਾ ਤੇ ਪੂੱਜਿਆ । ਇਥੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆ ਮਜਦੂਰ ਆਗੂ ਕੰਵਲਜੀਤ ਖੰਨਾ, ਅਮਨ ਚੋਕੀਮਾਨ, ਸ਼ਿੰਗਾਰਾ ਸਿੰਘ ਢੋਲਣ, ਜਗਤ ਸਿੰਘ ਲੀਲਾਂ,ਸਤਨਾਮ ਸਿੰਘ ਮੋਰਕਰੀਮਾਂ,ਗੁਰਮੇਲ ਸਿੰਘ ਭਰੋਵਾਲ, ਪਵਨਦੀਪ ਕੋਰ,ਪ੍ਰਦੀਪ ਕੋਰ ,ਕਰਤਾਰ ਸਿੰਘ ਤੂਰ ,ਬਲਵੰਤ ਸਿੰਘ ਐਡਵੋਕੇਟ ਨੇ ਕਿਸਾਨਾਂ ਮਜਦੂਰਾਂ ਨੂੰ ਪੂਰੀ ਤਿਆਰੀ ਨਾਲ ਦਿੱਲੀ ਪੂੱਜਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਮੋਦੀ ਹਕੂਮਤ ਅੰਦਰੋਂ ਬੂਰੀ ਤਰਾਂ ਹਿਲ ਚੁੱਕੀ ਹੈ,ਇਸੇ ਲਈ ਬੁਖਲਾਹਟ ਚ ਆ ਕੇ ਕੋਈ ਜਾਂਚ ਏਜੰਸੀ,ਸੁਪਰੀਮ ਕੋਰਟ ਦੀ ਦੁਰਵਰਤੋਂ ਕਰ ਰਹੀ ਹੈ।ਇਸ ਸਮੇ ਚੋਕੀਮਾਨ ਟੋਲ ਪਲਾਜ਼ਾ ਤੇ ਸੰਯੁਕਤ ਮੋਰਚੇ ਦੀ ਅਗਵਾਈ ਚ  ਧਰਨਾ ਜਾਰੀ ਰੱਖਣ ਦਾ ਐਲਾਨ ਕਰਦਿਆਂ ਅਜ ਕਿਂਸਾਨ ਮਹਿਲਾ ਦਿਵਸ ਤੇ ਞਡੀ ਗਿਣਤੀ ਕਿਸਾਨ ਮਜਦੂਰ ਔਰਤਾਂ ਦਾ ਇਕ ਕੀਤਾ ਜਾਵੇਗਾ।ਇਸ ਸਮੇ ਮਨਜਿੰਦਰ ਸਿੰਘ ਮੋਰਕਰੀਮਾਂ,ਹਰਚੰਦ ਸਿੰਘ ਢੋਲਣ, ਗੁਰਇਕਬਾਲ ਰੂਮੀ,ਅਰਵਿੰਦਰ ਗੋਗੀ ਹਾਜਰ ਸਨ।

100 ਕਿਤਾਬਾਂ ਦੇ ਲੇਖਕ ਪ੍ਰਿੰ: ਸੰਦੌੜ ਮਹਿਫ਼ਲ-ਏ-ਅਦੀਬ ਦੇ ਰੂਬ-ਰੂ ਹੋਏ

ਮਾ: ਸਿੱਧੂ ਦੀ ਉਰਦੂ ਸ਼ੇਅਰਾਂ ਦੀ ਪੰਜਾਬੀ ਅਨੁਵਾਦਿਤ ਕਿਤਾਬ ਕੀਤੀ ਰਿਲੀਜ਼

ਹਠੂਰ,17,ਜਨਵਰੀ 2021-(ਕੌਸ਼ਲ ਮੱਲ੍ਹਾ)-

ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਨਵੇਂ ਵਰ੍ਹੇ ਦੀ ਮਹੀਨਾਵਾਰ ਇਕੱਤਰਤਾ ਇਸ ਵਾਰ ਰੂਬਰੂ ਸਮਾਗਮ ਵਲੋਂ ਗਿੱਲ ਫਾਈਨਾਸ਼ ਦਫ਼ਤਰ ਜਗਰਾਉਂ ਵਿਖੇ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਉੱਘੇ ਸਾਹਿਤਕਾਰ ਪ੍ਰਿੰ: ਗੁਰਦੇਵ ਸਿੰਘ ਸੰਦੌੜ ਮੁੱਖ ਮਹਿਮਾਨ ਵਜੋਂ ਮਹਿਫ਼ਲ ਦੇ ਰੂਬਰੂ ਹੋਏ ਅਤੇ ਮਾ: ਮਹਿੰਦਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜ਼ੋਂ ਆਪਣੀ ਉਰਦੂ ਦੇ ਸ਼ੇਅਰਾਂ ਦੀ ਪੰਜਾਬੀ ਤੇ ਹਿੰਦੀ ਵਿਚ ਅਨੁਵਦਤ ਕਿਤਾਬ ਦੇ ਰਿਲੀਜ਼ ਲਈ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੈਪਟਨ ਪੂਰਨ ਸਿੰਘ ਗਗੜਾ ਨੇ ਮਹਿਮਾਨਾਂ ਅਤੇ ਅਦੀਬਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰਿੰਸੀਪਲ ਗੁਰਦੇਵ ਸਿੰਘ ਸੰਦੌੜ ਨੇ ਮਹਿਫ਼ਲ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਨਾਂ੍ਹ ਦਾ ਜੀਵਨ ਕਠਨਿਆਈਆਂ ਵਿਚੋਂ ਗੁਜ਼ਰਿਆ।ਇਸੇ ਦੌਰ ਨੇ ਉਨ੍ਹਾਂ ਦੇ ਹੱਥ ਕਲਮ ਫੜਾ ਦਿੱਤੀ ਜਿਸ ਸਦਕਾ ਉਸ ਨੇ 100 ਤੋਂ ਉਪਰ ਕਿਤਾਬਾਂ, ਜਿਸ ਵਿਚ ਕਹਾਣੀਆਂ, ਕਵਿਤਾਵਾਂ, ਨਾਟਕ ਸ਼ਾਮਲ ਹਨ ਪ੍ਰਕਾਸ਼ਿਤ ਕਰਵਾਈਆਂ। ਉਨਾਂ੍ਹ ਕਿਹਾ ਕਿ ਪ੍ਰਾਪਤੀਆਂ ਦੀ ਮੰਜ਼ਿਲ ਸੰਕਟਾਂ ਵਿਚੋਂ ਨਿਕਲ ਕੇ ਹੀ ਹੁੰਦੀ ਹੈ। ਸਮਾਜ ਦੇ ਚੰਗੇ ਮਾੜੇ ਵਿਵਹਾਰ ਨੇ ਉਸ ਨੂੰ ਬਹੁਤ ਕੁਝ ਸਿਖਾਇਆ। ਪ੍ਰਿੰ: ਸੰਦੌੜ ਨੇ ਕਿਹਾ ਲੇਖਕ ਤੋਂ ਪਹਿਲਾਂ ਪਾਠਕ ਹੈ ਅਤੇ ਹਮੇਸ਼ਾ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਹਾਂ। ਉਨਾਂ੍ਹ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਉਨਾਂ੍ਹ ਦੀ ਮਾਂ ਦੇ ਜੀਵਨ ਦਾ ਵੱਡਾ ਪ੍ਰਭਾਵ ਹੈ ਅਤੇ ਇਕ ਮਾਂ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਉਨਾਂ੍ਹ ਨੇ ਆਪਣੀ ਇਕ ਰਚਨਾ ‘ਨੀਂਦ ਮੇਰੀ ਦੁਸ਼ਮਣ ਹੈ ਤੇ ਮੌਤ ਮੇਰੀ ਭੈਣ ਹੈ’ ਸੁਣਾ ਕੇ ਹਾਜ਼ਰੀ ਲਵਾਈ।ਇਸ ਉਪਰੰਤ ਮਾ: ਮਹਿੰਦਰ ਸਿੰਘ ਸਿੱਧੂ ਦੀ ਦੂਜੀ ਸਾਹਿਤਕ ਪੁਸਤਕ ‘ਉਪ ਮਹਾਂਦੀਪ ਦੇ ਮਸ਼ਹੂਰ ਸ਼ਾਇਰਾਂ ਦੇ ਪ੍ਰਸਿੱਧ 120 ਉਰਦੂ ਸ਼ੇਅਰ’ ਨੂੰ ਰਿਲੀਜ਼ ਕੀਤਾ ਗਿਆ।ਇਸ ਮੌਕੇ ਮਾ: ਮਹਿੰਦਰ ਸਿੰਘ ਸਿੱਧੂ ਜਿੱਥੇ ਆਪਣੀ ਇਸ ਕਿਤਾਬ ਦੇ ਸਬੰਧ ਵਿਚ ਬੋਲਦਿਆਂ ਦੱਸਿਆ ਕੇ ਉਰਦੂ ਜ਼ੁਬਾਨ ਤਕਰੀਬਨ ਪੰਜਾਬ ਵਿਚੋਂ ਖਤਮ ਹੋਣ ਕਿਨਾਰੇ ਹੈ। ਉਰਦੂ ਜ਼ੁਬਾਨ ਦੇ ਸ਼ੇਅਰ ਦਿਲ ਅੰਦਰ ਧੂ ਪਾਉਂਦੇ ਹਨ ਇਸੇ ਲਈ ਉਨ੍ਹਾਂ ਨੇ ਯਤਨ ਕੀਤਾ ਕਿ ਪੰਜਾਬੀ ਵਿਚ ਪਾਠਕ ਇਸ ਦਾ ਅਨੰਦ ਲੈ ਸਕਣ।ਇਸੇ ਕਿਤਾਬ ਦੇ ਸੰਪਾਦਕ ਜਸਵੰਤ ਭਾਰਤੀ ਨੇ ਕਿਹਾ ਕਿ ਮਾ: ਮਹਿੰਦਰ ਸਿੰਘ ਸਿੱਧੂ ਨੇ ਇਹ ਮਹਾਨ ਉਪਰਾਲਾ ਕੀਤਾ ਹੈ, ਜਿਸ ਵਿਚ ਬੇਸ਼ੁਮਾਰ ਕੀਮਤੀ ਸ਼ੇਅਰ ਨੂੰ ਇਕੱਤਰ ਕਰਕੇ ਇਕ ਕਿਤਾਬ ਪਾਠਕਾਂ ਦੇ ਸਨਮੁੱਖ ਕੀਤੀ ਹੈ। ਸੰਸਥਾ ਵਲੋਂ ਪ੍ਰਿੰ: ਸੰਦੌੜ ਤੇ ਮਾ: ਸਿੱਧੂ ਨੂੰ ਸਨਮਾਨ ਨਿਸ਼ਾਨੀ, ਸਨਮਾਨ ਪੱਤਰ ਤੇ ਲੋਈ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।ਇਸ ਉਪਰੰਤ ਰਚਨਾਵਾਂ ਦੇ ਦੌਰ ਦੌਰਾਨ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਲੋਕ ਗਾਇਕ ਮਨੀ ਹਠੂਰ ਨੂੰ ਸੱਦਾ ਦਿੱਤਾ ਜਿਸ ਨੇ ਅਰਦਾਸ ਰੂਪੀ ਗੁਰਬਾਣੀ ਸ਼ਬਦ ਨੂੰ ਆਪਣੀ ਬੁਲੰਦ ਅਵਾਜ਼ ਵਿਚ ਪੇਸ਼ ਕਰਕੇ ਬਾਹਵਾ ਖੱਟੀ।ਲੇਖਕ ਸਰਦੂਲ ਸਿੰਘ ਲੱਖਾ ਨੇ ‘ਤੱਕੜੀ ਦੇ ਦੋ ਪੱਲੜਿਆਂ ਦੀ ਤਸਵੀਰ ਦੇ ਥੱਲੇ’ ਕਵਿਤਾ ਰਾਹੀਂ ਨਿਆਂ ਪਾਲਕਾ ਦੀ ਮੌਜੂਦਾ ਤਸਵੀਰ ਨੂੰ ਬਾਖ਼ੂਬ ਬਿਆਨ ਕੀਤਾ।ਸ਼ਾਇਰਾ ਦੀਪ ਲੁਧਿਆਣਵੀ ਨੇ ‘ਧਰ ਮੋਢੇ ਉੱਤੇ ਕਹੀ ਨੂੰ ਚੱਲ ਰਿਹਾ ਕਿਰਸਾਨ’ ਗੀਤ ਰਾਹੀਂ ਅੰਨਦਾਤਾ ਦੀ ਲੋਕਾਂ ਨੂੰ ਦੇਣ ਦਾ ਸੱਚ ਪੇਸ਼ ਕੀਤਾ। ਕੈਪਟਨ ਪੂਰਨ ਸਿੰਘ ਗਗੜਾ ਨੇ ਵੀ ਕਿਸਾਨੀ ਸੰਘਰਸ਼ ਨੂੰ ਬਿਆਨ ਕਰਦੀ ਆਪਣੀ ਕਵਿਤਾ ‘ ਅਜੇ ’ਨੀ ਮੰਨੀ ਦਿੱਲੀ, ਸੰਘਰਸ਼ਾਂ ਨਾਲ ਮਨਾਵਾਂਗੇ’ ਸੁਣਾ ਕੇ ਹਾਜ਼ਰੀ ਲਵਾਈ। ਜਸਵਿੰਦਰ ਸਿੰਘ ਛਿੰਦਾ ਨੇ ਆਪਣਾ ਗੀਤ ‘ਚਿੱਕੜ ਵਿਚ ਵੀ ਚਮਕੇ ਉਹ ਤਾਂ, ਕਮਲ ਫੁੱਲ ਜਿਹਾ ਬਣਕੇ’ ਰਾਹੀਂ ਪ੍ਰਿੰ: ਸੰਦੌੜ ਦਾ ਕਾਵਿ ਚਿਤਰਨ ਕੀਤਾ। ਮੁਨੀਸ਼ ਸਰਗਮ ਨੇ ‘ਚੱਲ ਅਸਮਾਨੀ, ਸੂਰਜ ਲੈ ਕੇ ਆਈਏ’ ਰਚਨਾ ਸੁਣਾ ਕੇ ਹਾਜ਼ਰੀ ਲਵਾਈ। ਜਗਦੀਸ਼ਪਾਲ ਮਹਿਤਾ ਨੇ ‘ਅਸੀਂ ਇੱਟ ਨਾਲ ਇੱਟ ਖੜਕਾ ਦਿਆਂਗੇ’ ਸੁਣਾ ਕੇ ਪੰਜਾਬੀਆਂ ਦੀ ਬਾਹਾਰੀ ਦਾ ਗੁਣਗਾਨ ਕੀਤਾ।ਕਾਨਤਾ ਦੇਵੀ ਨੇ ਨਵੇਂ ਵਰੇ੍ਹ ਦੀ ਆਮਦ ਨੂੰ ਜੀ ਆਇਆਂ ਕਹਿੰਦਿਆਂ ‘ਇਹੋ ਜਿਹਾ ਹੋਵੇ ਨਵਾਂ ਸਾਲ ਮੇਰੇ ਦਾਤਿਆ’ ਰਾਹੀਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਚਰਨਜੀਤ ਕੌਰ ਗਗੜਾ ਨੇ ਕਵਿਤਾ ‘ਖੇਤਾਂ ਦਾ ਪੁੱਤ ਪਿਆ ਲੜਦਾ ਪੈਸੇ ਦੇ ਪੁੱਤਾਂ ਨਾਲ’ ਰਾਹੀਂ ਕਿਸਾਨੀ ਸੰਘਰਸ਼ ਤੇ ਸਰਕਾਰਾਂ ਦੀ ਦਸ਼ਾ ਨੂੰ ਬਿਆਨ ਕੀਤਾ।ਮਾ: ਅਵਤਾਰ ਸਿੰਘ ਭੁੱਲਰ ਨੇ ‘ਬਣਿਆ ਯੁੱਧ ਅਖਾੜਾ ਇਹ ਪੰਜਾਬ ਮੇਰਾ’ ਰਾਹੀਂ ਪੰਜਾਬ ਦੇ ਭਵਿੱਖ ਦੀ ਚਿੰਤਾ ਦਾ ਵਰਨਣ ਕੀਤਾ। ਜਤਿੰਦਰ ਸਿੰਘ ਗਿੱਲ, ਮਨਦੀਪ ਸਿੰਘ, ਮਨਜਿੰਦਰ ਸਿੰਘ, ਗੁਰਦੀਪ ਸਹੇਰਨਾ, ਸੁਰਿੰਦਰ ਕੌਰ, ਬਲਜਿੰਦਰ ਕੌਰ ਨੇ ਵੀ ਆਪਣੀ ਆਪਣੀ ਹਾਜ਼ਰੀ ਲਵਾਈ। ਪ੍ਰਿੰ: ਗੁਰਦੇਵ ਸਿੰਘ ਦੀ ਧੀ ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਵਲੋਂ ਮਹਿਫ਼ਲ ਦਾ ਧੰਨਵਾਦ ਕੀਤਾ ਅਤੇ ਅੰਤ ਵਿਚ ਬਾਈ ਰਛਪਾਲ ਸਿੰਘ ਚਕਰ ਨੇ ਸਮੂਹ ਅਦੀਬਾਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਦਾ ਇਹ ਰੂਬਰੂ ਪ੍ਰੋਗਰਾਮ ਤੇ ਪੁਸਤਕ ਰਿਲੀਜ਼ ਸਮਾਗਮ ਯਾਦਗਾਰੀ ਹੋ ਨਿਬੜਿਆ। ਉਨਾਂ੍ਹ ਨੇ ਪ੍ਰਿੰ: ਸੰਦੌੜ ਤੇ ਮਾ: ਸਿੱਧੂ ਨੂੰ ਵਧਾਈਆਂ ਵੀ ਦਿੱਤੀਆਂ।

ਫੋਟੋ ਕੈਪਸਨ:- ਪ੍ਰਿੰ: ਗੁਰਦੇਵ ਸਿੰਘ ਸੰਦੌੜ ਤੇ ਮਾ:ਮਹਿੰਦਰ ਸਿੰਘ ਸਿੱਧੂ ਦਾ ਸਨਮਾਨ ਕਰਨ ਅਤੇ ਉਰਦੂ ਸ਼ੇਅਰਾਂ ਦੀ ਕਿਤਾਬ ਜਾਰੀ ਕਰਨ ਸਮੇਂ ਸੰਸਥਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ।

ਅੱਜ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਥਾਣਾ ਸਿੱਧਵਾ ਬੇਟ ਅੱਗੇ ਦੇਵੇਗੀ ਰੋਸ ਧਰਨਾ

ਹਠੂਰ,17,ਜਨਵਰੀ 2021-(ਕੌਸ਼ਲ ਮੱਲ੍ਹਾ)-

ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਇੱਕ ਵਿਸ਼ੇਸ ਮੀਟਿੰਗ ਅੱਜ ਸਿੱਧਵਾ ਬੇਟ ਵਿਖੇ ਹਲਕਾ ਪ੍ਰਧਾਨ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਹਾਕਮ ਸਿੰਘ ਡੱਲਾ ਅਤੇ ਕਾਮਰੇਡ ਗੁਰਮੀਤ ਸਿੰਘ ਮੱਦੇਪੁਰ ਨੇ ਕਿਹਾ ਕਿ 20 ਦਸੰਬਰ 2020 ਨੂੰ ਕਾਮਰੇਡ ਮੁਸਤਾਨ ਸਿੰਘ ਦੀ ਛੇ ਕਲਾਨਾ ਬੀਜੀ ਕਣਕ ਦੀ ਫਸ਼ਲ ਨੂੰ ਕੁਝ ਸਰਾਰਤੀ ਅਨਸਰਾ ਵੱਲੋ ਰਾਤ ਦੇ ਸਮੇਂ ਧੱਕੇ ਨਾਲ ਵਾਹ ਕੇ ਕਬਜਾ ਕਰਨ ਦੀ ਕੋਸਿਸ ਕੀਤੀ ਗਈ ਸੀ ਜਿਸ ਦੀ ਲਿਖਤੀ ਦਰਖਾਸਤ ਪੀੜ੍ਹਤ ਪਰਿਵਾਰ ਵੱਲੋ ਥਾਣਾ ਸਿੱਧਵਾ ਬੇਟ ਨੂੰ ਦਿੱਤੀ ਗਈ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਦੋਸੀਆਂ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ।ਉਨ੍ਹਾ ਕਿਹਾ ਕਿ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਅੱਜ 18 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ ਗਿਆਰਾ ਵਜੇ ਥਾਣਾ ਸਿਧਵਾ ਬੇਟ ਅੱਗੇ ਰੋਸ ਪ੍ਰਦਰਸਨ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਇਸ ਰੋਸ ਪ੍ਰਦਰਸਨ ਨੂੰ ਯੂਨੀਅਨ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ।ਉਨ੍ਹਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਰੋਸ ਧਰਨੇ ਵਿਚ ਵੱਧ ਤੋ ਵੱਧ ਸਮੂਲੀਅਤ ਕਰੋ।ਇਸ ਮੌਕੇ ਉਨ੍ਹਾ ਨਾਲ ਹਾਕਮ ਸਿੰਘ ਡੱਲਾ,ਕਾਮਰੇਡ ਬਲਜੀਤ ਸਿੰਘ ਗੋਰਸੀਆਂ ਖਾਨ ਮਹੁੰਮਦ, ਗੁਰਮੀਤ ਸਿੰਘ ਮੀਤਾ,ਮਲਕੀਤ ਸਿੰਘ ਰੂੰਮੀ,ਪਾਲ ਸਿੰਘ ਭੰਮੀਪੁਰਾ,ਜੋਗਿੰਦਰ ਸਿੰਘ,ਗੁਰਦਿਆਲ ਸਿੰਘ, ਪ੍ਰਕਾਸ ਸਿੰਘ ਲੀਲਾ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਹਲਕਾ ਪ੍ਰਧਾਨ ਹਾਕਮ ਸਿੰਘ ਡੱਲਾ ਮੀਟਿੰਗ ਕਰਦੇੇ ਹੋਏ।

ਨੌਜਵਾਨ ਭਾਰਤ ਸਭਾ ਦੀ ਚੋਣ ਹੋਈ

ਹਠੂਰ,17,ਜਨਵਰੀ 2021 -(ਕੌਸ਼ਲ ਮੱਲ੍ਹਾ)-

ਨੌਜਵਾਨ ਭਾਰਤ ਸਭਾ ਦੇ ਸੂਬਾਈ ਕਮੇਟੀ ਮੈਬਰ ਕਰਮਜੀਤ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਅੱਜ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਇਸ ਚੋਣ ਵਿਚ ਪਿੰਡ ਦੇ ਨੌਜਵਾਨਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਕਮੇਟੀ ਦੇ ਸਰਪ੍ਰਸਤ ਰੁਪਿੰਦਰ ਸਿੰਘ,ਪ੍ਰਧਾਨ ਗੁਰਜੰਟ ਸਿੰਘ,ਮੀਤ ਪ੍ਰਧਾਨ ਗੁਰਜੀਤ ਸਿੰਘ ਗੋਲਡੀ,ਖਜਾਨਚੀ ਗੁਰਮੀਤ ਸਿੰਘ,ਸੈਕਟਰੀ ਹਰਪ੍ਰੀਤ ਸਿੰਘ,ਸਹਾਇਕ ਮੈਬਰ ਸੁਲਤਾਨ ਸਿੰਘ ਸੁੱਖਾ ਅਤੇ ਗੋਪਾਲ ਸਿੰਘ ਨੂੰ ਚੁਣਿਆ ਗਿਆ।ਇਸ ਮੌਕੇ ਨਵੀ ਚੁਣੀ ਕਮੇਟੀ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਰਸੂਲਪੁਰ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।ਇਸ ਮੌਕੇ ਨਵੀ ਚੁਣੀ ਕਮੇਟੀ ਦੇ ਆਹੁਦੇਦਾਰਾ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਸਭਾ ਵੱਲੋ ਦਿੱਤੀ ਗਈ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ।ਇਸ ਮੌਕੇ ਉਨ੍ਹਾ ਕਿਹਾ ਕਿ 26 ਜਨਵਰੀ ਨੂੰ ਕਿਸਾਨੀ ਸੰਘਰਸ ਵਿਚ ਸਾਮਲ ਹੋਣ ਲਈ ਨੌਜਵਾਨ ਵੱਡੀ ਗਿਣਤੀ ਵਿਚ ਦਿੱਲੀ ਲਈ ਵਹੀਰਾ ਘੱਤਣਗੇ ਅਤੇ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਪਰਤਣਗੇ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਗੁਰਚਰਨ ਸਿੰਘ ਸਿੱਧੂ,ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ,ਗੁਰਮੇਲ ਸਿੰਘ,ਸੁਖਮੰਦਰ ਸਿੰਘ,ਅਵਤਾਰ ਸਿੰਘ,ਕਰਮ ਸਿੰਘ,ਹਰਦੇਵ ਸਿੰਘ ਮੋਰ,ਨਿਰਮਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਨੌਜਵਾਨ ਹਾਜ਼ਰ ਸਨ।

ਫਾਇਲ ਫੋਟੋ:-ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਮੈਬਰ ਅਤੇ ਆਹੁਦੇਦਾਰ।

ਵਿਆਹ ਦੀ ਵਰ੍ਹੇਗੰਢ ਮੁਬਾਰਕ

ਪੱਤਰਕਾਰ ਜਸਮੇਲ ਗ਼ਾਲਬ ਤੇ ਰਾਜ ਕੌਰ ਗਿੱਲ ਵਾਸੀ ਗਾਲਿਬ ਰਣ ਸਿੰਘ (ਜਗਰਾਉਂ) ਨੂੰ ਵਿਆਹ ਦੀ 12 ਵਰ੍ਹੇਗੰਢ ਮੁਬਾਰਕਾਂ  

ਕੇਂਦਰ ਸਰਕਾਰ ਕਿਸਾਨਾ ਤੇ ਝੂਠੇ ਮੁਕੱਦਮੇ ਦਰਜ ਕਰਨੇ ਬੰਦ ਕਰੇ-ਜਥੇਦਾਰ ਦਲੀਪ ਸਿੰਘ ਚਕਰ

ਹਠੂਰ,16,ਜਨਵਰੀ 2021 -(ਕੌਸ਼ਲ ਮੱਲ੍ਹਾ)-

ਇੰਟਰਨੈਸਨਲ ਪੰਥਕ ਦਲ ਦੀ ਮੀਟਿੰਗ ਸਥਾਨਿਕ ਕਸਬਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਇੰਟਰਨੈਸਨਲ ਪੰਥਕ ਦਲ ਦੇ ਕੌਮੀ ਅਗਜ਼ੈਕਟਿਵ ਮੈਬਰ ਭਾਈ ਦਲੀਪ ਸਿੰਘ ਚਕਰ ਨੇ ਕਿਹਾ ਕਿ ਦੇਸ ਦੀ ਕਿਸਾਨ ਵਿਰੋਧੀ ਕੇਂਦਰ ਸਰਕਾਰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿਚ ਸਮੂਲੀਅਤ ਕਰ ਰਹੇ ਕਿਸਾਨਾ ਤੇ ਝੂਠੇ ਮੁਕੱਦਮੇ ਦਰਜ ਕਰਕੇ ਸੰਘਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਅੱਜ ਦੇਸ ਦਾ ਕਿਸਾਨ ਜਾਗ ਚੁੱਕਾ ਹੈ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤੇਗਾ।ਉਨ੍ਹਾ ਕਿਹਾ ਕਿ ਅੱਜ ਤੱਕ ਦੇਸ ਦੇ ਕਿਸਾਨੀ ਸੰਘਰਸ ਦੌਰਾਨ ਲਗਭਗ 70 ਕਿਸਾਨਾ ਤੇ ਝੂਠੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਸੀ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਇਹ ਦਰਜ ਕੀਤੇ ਝੂਠੇ ਮਾਮਲੇ ਤੁਰੰਤ ਰੱਦ ਕੀਤੇ ਜਾਣ ਨਹੀ ਤਾ ਇਸ ਦੇ ਸਿੱਟੇ ਆਉਣ ਵਾਲੇ ਸਮੇਂ ਵਿਚ ਗੰਭੀਰ ਹੋ ਸਕਦੇ ਹਨ।ਉਨ੍ਹਾ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਦਿੱਲੀ ਦੀ ਹਿੱਕ ਤੇ ਬੈਠ ਕੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪਿਛਲੇ 51 ਦਿਨਾ ਤੋ ਦਿਨ-ਰਾਤ ਰੋਸ ਪ੍ਰਦਰਸਨ ਕਰ ਰਿਹਾ ਹੈ ਪਰ ਆਰ ਐਸ ਐਸ ਦੀ ਕੱਠ ਪੁਤਲੀ ਬਣ ਚੁੱਕੀ ਕੇਂਦਰ ਦੀ ਬੀ ਜੇ ਪੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਇਸ ਮੌਕੇ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਇੰਟਰਨੈਸਨਲ ਪੰਥਕ ਦਲ ਮੁੱਢ ਤੋ ਹੀ ਵਿਰੋਧ ਕਰਦਾ ਆ ਰਿਹਾ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸਮੂਹ ਦੇਸ ਵਾਸੀਆ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ 26 ਜਨਵਰੀ ਦੇ ਟਰੈਕਟਰ ਮਾਰਚ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਖਿਲਾਫ ਆਪਣੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਨਾਲ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ,ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਕ੍ਰਿਸਨ ਸਿੰਘ,ਕਿਸਾਨ ਵਿੰਗ ਦੇ ਪ੍ਰਧਾਨ ਬੂਟਾ ਸਿੰਘ ਮਲਕ,ਧਾਰਮਿਕ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਡੱਲਾ,ਅਰਵਿੰਦਰ ਸਿੰਘ,ਇੰਦਰਜੋਤ ਸਿੰਘ,ਇੰਦਰਜੀਤ ਸਿੰਘ ਡੱਲਾ,ਗੁਰਜੀਤ ਸਿੰਘ,ਚਮਕੌਰ ਸਿੰਘ,ਲਵਪ੍ਰੀਤ ਸਿੰਘ ਕੋਟਮਾਨ,ਵਰਿੰਦਰ ਸਿੰਘ,ਸੁਖਵਿੰਦਰ ਸਿੰਘ ਸੋਹੀ,ਰਾਜਪਾਲ ਸਿੰਘ,ਬੂਟਾ ਸਿੰਘ,ਮੱਘਰ ਸਿੰਘ,ਚਰਨਜੀਤ ਸਿੰਘ,ਮੁਕੰਦ ਸਿੰਘ,ਰਣਜੀਤ ਸਿੰਘ ਮੱਲ੍ਹਾ,ਭਾਈ ਹਰਚੰਦ ਸਿੰਘ ਚਕਰ,ਰਵਿੰਦਰ ਸਿੰਘ ਕਾਕਾ,ਅਰਜਨ ਸਿੰਘ,ਰਜਿੰਦਰ ਸਿੰਘ ਫੌਜੀ,ਜਰਨੈਲ ਸਿੰਘ ਰਾਏ,ਪ੍ਰਿਤਪਾਲ ਸਿੰਘ ਅਖਾਂੜਾ,ਅਜਮੇਰ ਸਿੰਘ,ਅਵਤਾਰ ਸਿੰਘ,ਹਰਭਜਨ ਸਿੰਘ,ਕੁਲਦੀਪ ਸਿੰਘ,ਹਰਨੇਕ ਸਿੰਘ,ਸਤਨਾਮ ਸਿੰਘ,ਹਰਮਿੰਦਰ ਸਿੰਘ,ਸਰਬਜੀਤ ਸਿੰਘ,ਪ੍ਰਭਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਜਥੇਦਾਰ ਦਲੀਪ ਸਿੰਘ ਚਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋੲ

ਸਕੂਲੀ ਬੱਚਿਆ ਨੂੰ ਬੂਟ ਵੰਡੇ

ਹਠੂਰ,16,ਜਨਵਰੀ 2021-(ਕੌਸ਼ਲ ਮੱਲ੍ਹਾ)-

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ (ਮੱਲ੍ਹਾ) ਪ੍ਰੀ ਪ੍ਰਇਮਰੀ ਕਲਾਸ ਦੇ 55 ਬੱਚਿਆ ਨੂੰ ਉੱਘੇ ਸਮਾਜ ਸੇਵਕ ਨਛੱਤਰ ਸਿੰਘ,ਜੋਰਾ ਸਿੰਘ ਕੈਨੇਡੀਅਨ,ਕੇਵਲ ਸਿੰਘ ਐਨ ਆਰ ਆਈ,ਸੁਖਦੇਵ ਸਿੰਘ ਐਨ ਆਰ ਆਈ,ਬਲਵੀਰ ਸਿੰਘ ਐਨ ਆਰ ਆਈ ਵੱਲੋ ਬੂਟ ਵੰਡੇ ਗਏ।ਇਸ ਮੌਕੇ ਦਾਨੀ ਪਰਿਵਾਰਾ ਦਾ ਧੰਨਵਾਦ ਕਰਦਿਆ ਮੁੱਖ ਅਧਿਆਪਕਾ ਦੀਪ ਰਾਣੀ ਨੇ ਕਿਹਾ ਕਿ ਪਹਿਲੀ ਕਲਾਸ ਤੋ ਲੈ ਕੇ ਪੰਜਵੀ ਕਲਾਸ ਤੱਕ ਦੇ ਬੱਚਿਆ ਨੂੰ ਪੰਜਾਬ ਸਰਕਾਰ ਵੱਲੋ ਵਰਦੀਆਂ ਅਤੇ ਬੂਟ ਹਰ ਸਾਲ ਦਿੱਤੇ ਜਾਦੇ ਹਨ ਪਰ ਪ੍ਰੀ ਨਰਸਰੀ ਦੇ ਬੱਚਿਆ ਨੂੰ ਸਰਕਾਰ ਵੱਲੋ ਕੋਈ ਸਹਾਇਤਾ ਨਹੀ ਦਿੱਤੀ ਜਾਦੀ।ਉਨ੍ਹਾ ਕਿਹਾ ਕਿ ਪ੍ਰੀ ਨਰਸਰੀ ਦੇ 55 ਬੱਚਿਆ ਨੂੰ ਬੂਟ ਦੇਣ ਤੇ ਅਸੀ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕਰਦੇ ਹਾਂ।ਇਸ ਮੌਕੇ ਨਛੱਤਰ ਸਿੰਘ ਕੈਨੇਡਾ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਜਿਆਦਾਤਰ ਮੱਧ ਵਰਗੀ ਅਤੇ ਗਰੀਬ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ।ਜਿਨ੍ਹਾ ਦੀ ਸਹਾਇਤਾ ਕਰਨਾ ਸਾਡਾ ਮੁੱਢਲਾ ਫਰਜ ਬਣਦਾ ਹੈ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਜੋਗਿੰਦਰ ਸਿੰਘ ,ਪੰਚ ਜਸਮੇਲ ਸਿੰਘ,ਜਗਜੀਤ ਸਿੰਘ,ਸਾਧੂ ਸਿੰਘ,ਕੇਵਲ ਸਿੰਘ,ਸਰਬਜੀਤ ਸਿੰਘ,ਹਰਦੇਵ ਸਿੰਘ ਮੋਰ,ਬੰਤ ਸਿੰਘ,ਅਜਮੇਰ ਸਿੰਘ,ਸਰਬਾ ਸਿੰਘ,ਦਵਿੰਦਰ ਸਿੰਘ, ਜਸਵਿੰਦਰ ਕੌਰ,ਪਾਇਲ,ਸੰਦੀਪ ਕੌਰ,ਸਰਬਜੀਤ ਕੌਰ,ਸ਼ਹੀਦ ਭਗਤ ਸਿੰਘ ਕਲੱਬ ਦੇ ਮੈਬਰਾ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸਨ:-ਸਕੂਲੀ ਬੱਚਿਆ ਨੂੰ ਬੂਟ ਵੰਡਦੇ ਹੋਏ ਨਛੱਤਰ ਸਿੰਘ ਸਿੱਧੂ ਅਤੇ ਹੋਰ

ਗਰੀਨ ਪੰਜਾਬ ਮਿਸ਼ਨ ਵੱਲੋਂ ਜਨਮਦਿਨ ਤੇ ਪੋਦਾ ਭੇਂਟ ਕੀਤਾ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸ੍ਰੀ ਸ਼ਿਵ ਕੁਮਾਰ ਗੋਇਲ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਗਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਉਨ੍ਹਾਂ ਨੂੰ ਬੁਟਾ ਭੇਂਟ ਕਰਦੇ ਹੋਏ ਜਨਮਦਿਨ ਦੀ ਵਧਾਈ ਦਿਤੀ। ਸ੍ਰੀ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਅਸੀਂ ਸ੍ਰੀ ਸ਼ਿਵ ਕੁਮਾਰ ਜੀ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ, ਜਿਸ ਤਰ੍ਹਾਂ ਇਹ ਬੁਟਾ ਫੁਲਾਂ ਤੇ ਖਸ਼ਬੁ ਭਰਿਆ ਹੈ ਉਸੇ ਤਰ੍ਹਾਂ ਪ੍ਰਮਾਤਮਾ ਇਨ੍ਹਾਂ ਦਾ ਜੀਵਨ ਬਣਾਉਣ।

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਸਜਾਇਆ ਗਿਆ 

ਜਗਰਾਉਂ ,ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਗੁਰਦੁਆਰਾ ਗੁਰੂ ਨਾਨਕ ਪੁਰਾ (ਮੋਰੀ ਗੇਟ) ਤੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਅੱਜ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੜੀ ਸ਼ਰਧਾ ਨਾਲ ਸਜਾ ਕੇ ਨਗਰ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦੇ ਹੋਏ ਵਾਪਿਸ ਗੁਰਦੁਆਰਾ ਸਾਹਿਬ ਪਹੁੰਚੇ। ਅੱਜ ਦੇ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅੱਗੇ ਗਤਕਾ ਦਲ ਅਤੇ ਬੈਂਡ ਬਾਜੇਆ ਨਾਲ ਇਸ ਨਗਰ ਕੀਰਤਨ ਦੇ ਅਗੇ ਅਗੇ ਚਲ ਰਹੇ ਸਨ, ਬਜ਼ਾਰਾਂ ਵਿਚ ਕਈ ਜਗਾਹ ਤੇ ਰੁਕ ਰੁਕ ਕੇ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕੀਤਾ, ਅਤੇ ਸੰਗਤ ਵਲੋਂ ਰਸਤੇ ਵਿੱਚ ਲੰਗਰ ਵੀ ਲਗਾਏ ਹੋਏ ਸਨ। ਇਸ ਗੁਰਪੁਰਬ ਮੌਕੇ ਗੁਰਦੁਆਰਾ ਗੁਰੂ ਨਾਨਕ ਪੁਰਾ ਮੋਰੀ ਗੇਟ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ ਇਹ ਸਮਾਗਮ 19ਅਤੇ20 ਜਨਵਰੀ ਨੂੰ ਹੋਵੇਗਾ। ਇਸ ਮਹਾਨ ਕੀਰਤਨ ਦਰਬਾਰ ਵਿੱਚ ਮਹਾਨ ਕੀਰਤਨੀਏ ਪਹੁੰਚ ਰਹੇ ਹਨ। ਇਸ ਮੌਕੇ ਤੇ ਚਰਨਜੀਤ ਸਿੰਘ ਭੰਡਾਰੀ,ਸ ਉਜਲ ਸਿੰਘ ਮੈਦ,ਸ ਬਲਵਿੰਦਰ ਸਿੰਘ ਮੱਕੜ,ਸ ਕੁਲਬੀਰ ਸਿੰਘ ਸਰਨਾ, ਇੰਦਰਪਾਲ ਸਿੰਘ, ਤਰਲੋਕ ਸਿੰਘ ਸਿਡਾਣਾ, ਦੀਪਇੰਦਰ ਸਿੰਘ ਭੰਡਾਰੀ ਹਰਦੇਵ ਸਿੰਘ ਆਦਿ ਹਾਜ਼ਰ ਸਨ

ਜਗਰਾਓਂ 'ਚ ਕੋਰੋਨਾ ਵਾਇਰਸ ਤੋਂ ਬਚਾਓ ਦਾ ਟੀਕਾ  ਲਾਉਣ ਦੀ ਹੋਈ ਸ਼ੁਰੂਆਤ  

ਜਗਰਾਓਂ/ਲੁਧਿਆਣਾ,ਜਨਵਰੀ 2021 -( ਗੁਰਦੇਵ ਗਾਲਿਬ/ ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-  

ਜਗਰਾਓਂ ਸਿਵਲ ਹਸਪਤਾਲ ਵਿਖੇ ਅੱਜ ਕੋਵਿਡ-19 ਦੀ ਵੈਕਸੀਨ ਲਗਾਉਣ ਦੀ ਮੁਹਿੰਮ ਦਾ ਆਗਾਜ਼ ਹੋਇਆ। ਇਸ ਮੁਹਿੰਮ ਦਾ ਉਦਘਾਟਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ ਨੇ ਖੁਦ ਟੀਕਾ ਲਗਵਾ ਕੇ ਕੀਤਾ। ਸ਼ਨੀਵਾਰ ਨੂੰ ਕੋਵਿਡ-19 ਵੈਕਸੀਨ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਜਬਰਦਸਤ ਪ੍ਰਬੰਧ ਕੀਤੇ ਗਏ ਸਨ। ਸ਼ਨੀਵਾਰ ਨੂੰ ਐੱਸਐੱਮਓ ਡਾ. ਮਹਿੰਦਰਾ ਦੀ ਅਗਵਾਈ ਵਿਚ ਕੋਵਿਡ-19 ਵੈਕਸੀਨ ਦੇ ਅਮਲੇ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਕਿਉਰਿਟੀ ਗਾਰਡ ਦੀ ਡਿਊਟੀ ਤੋਂ ਲੈ ਕੇ ਡਾਕਟਰਾਂ ਦੀ ਜਿੰਮੇਵਾਰੀ ਤਕ 'ਤੇ ਵਿਚਾਰ ਚਰਚਾ ਹੋਈ।

ਇਸ ਦੇ ਨਾਲ ਹੀ ਮੀਟਿੰਗ ਵਿਚ ਕੋਵਿਡ-19 ਵੈਕਸੀਨ ਲਗਾਉਣ ਦੀਆਂ ਸਿਹਤ ਵਿਭਾਗ ਵੱਲੋਂ ਜਾਰੀ ਫਾਈਨਲ ਹਦਾਇਤਾਂ ਤੋਂ ਵੀ ਸਟਾਫ ਨੂੰ ਜਾਣੂੰ ਕਰਵਾਇਆ ਗਿਆ। ਇਸ ਮੀਟਿੰਗ ਤੋਂ ਬਾਅਦ ਵੈਕਸੀਨ ਲਗਾਉਣ ਦੀ ਮੁਹਿੰਮ ਦਾ ਆਗਾਜ਼ ਹੋਇਆ, ਜਿਸ 'ਤੇ ਸਭ ਨਾਲੋਂ ਪਹਿਲਾਂ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ ਤੋਂ ਇਲਾਵਾ ਡਾ. ਸੁਰਿੰਦਰ ਸਿੰਘ, ਡਾ. ਧੀਰਜ ਸਿੰਗਲਾ, ਡਾ. ਦੀਪਕ ਗੋਇਲ, ਡਾ. ਸੁਮਿਤਾ ਸਹਿਦੇਵ, ਡਾ. ਸੰਗੀਨਾ ਗਰਗ, ਡਾ. ਰਾਧਾ ਗੋਇਲ, ਡਾ. ਅਮਨਦੀਪ ਕੌਰ ਤੋਂ ਇਲਾਵਾ ਬਾਕੀ ਸਟਾਫ ਅਤੇ ਕਰਮਚਾਰੀਆਂ 'ਤੇ ਟੀਕਾ ਲਗਾਇਆ ਗਿਆ। ਐੱਸਐੱਮਓ ਡਾ. ਮਹਿੰਦਰਾ ਨੇ ਦੱਸਿਆ ਕਿ ਇਸ ਟੀਕਾਕਰਨ ਵਿਚ ਕੋਵਿਸ਼ੀਲਡ ਵੈਕਸੀਨ ਸੀਰਮ ਇੰਸਟੀਚਿਊਟ ਆਕਸਫੋਰਡ ਐਸਟਰਾ ਵੈਕਸੀਨ ਦੀ ਵਰਤੋਂ ਕੀਤੀ ਗਈ ਹੈ। ਅੱਜ ਜਿਨ੍ਹਾਂ ਦੇ ਵੀ ਟੀਕੇ ਸ਼ੀਸ਼ੇ ਲਗਵਾਏ ਗਏ ਹਨ, ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਧਾ ਘੰਟਾ ਅਬਜਰਵੇਸ਼ਨ ਵਿਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਸਿਵਲ ਹਸਪਤਾਲ ਵਿਖੇ 2 ਵੈਕਸੀਨ ਰੂਮ ਸਥਾਪਤ ਕੀਤੇ ਗਏ ਹਨ।