ਕੇਂਦਰ ਸਰਕਾਰ ਕਿਸਾਨਾ ਤੇ ਝੂਠੇ ਮੁਕੱਦਮੇ ਦਰਜ ਕਰਨੇ ਬੰਦ ਕਰੇ-ਜਥੇਦਾਰ ਦਲੀਪ ਸਿੰਘ ਚਕਰ

ਹਠੂਰ,16,ਜਨਵਰੀ 2021 -(ਕੌਸ਼ਲ ਮੱਲ੍ਹਾ)-

ਇੰਟਰਨੈਸਨਲ ਪੰਥਕ ਦਲ ਦੀ ਮੀਟਿੰਗ ਸਥਾਨਿਕ ਕਸਬਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਇੰਟਰਨੈਸਨਲ ਪੰਥਕ ਦਲ ਦੇ ਕੌਮੀ ਅਗਜ਼ੈਕਟਿਵ ਮੈਬਰ ਭਾਈ ਦਲੀਪ ਸਿੰਘ ਚਕਰ ਨੇ ਕਿਹਾ ਕਿ ਦੇਸ ਦੀ ਕਿਸਾਨ ਵਿਰੋਧੀ ਕੇਂਦਰ ਸਰਕਾਰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿਚ ਸਮੂਲੀਅਤ ਕਰ ਰਹੇ ਕਿਸਾਨਾ ਤੇ ਝੂਠੇ ਮੁਕੱਦਮੇ ਦਰਜ ਕਰਕੇ ਸੰਘਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਅੱਜ ਦੇਸ ਦਾ ਕਿਸਾਨ ਜਾਗ ਚੁੱਕਾ ਹੈ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤੇਗਾ।ਉਨ੍ਹਾ ਕਿਹਾ ਕਿ ਅੱਜ ਤੱਕ ਦੇਸ ਦੇ ਕਿਸਾਨੀ ਸੰਘਰਸ ਦੌਰਾਨ ਲਗਭਗ 70 ਕਿਸਾਨਾ ਤੇ ਝੂਠੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਸੀ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਇਹ ਦਰਜ ਕੀਤੇ ਝੂਠੇ ਮਾਮਲੇ ਤੁਰੰਤ ਰੱਦ ਕੀਤੇ ਜਾਣ ਨਹੀ ਤਾ ਇਸ ਦੇ ਸਿੱਟੇ ਆਉਣ ਵਾਲੇ ਸਮੇਂ ਵਿਚ ਗੰਭੀਰ ਹੋ ਸਕਦੇ ਹਨ।ਉਨ੍ਹਾ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਦਿੱਲੀ ਦੀ ਹਿੱਕ ਤੇ ਬੈਠ ਕੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪਿਛਲੇ 51 ਦਿਨਾ ਤੋ ਦਿਨ-ਰਾਤ ਰੋਸ ਪ੍ਰਦਰਸਨ ਕਰ ਰਿਹਾ ਹੈ ਪਰ ਆਰ ਐਸ ਐਸ ਦੀ ਕੱਠ ਪੁਤਲੀ ਬਣ ਚੁੱਕੀ ਕੇਂਦਰ ਦੀ ਬੀ ਜੇ ਪੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਇਸ ਮੌਕੇ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਇੰਟਰਨੈਸਨਲ ਪੰਥਕ ਦਲ ਮੁੱਢ ਤੋ ਹੀ ਵਿਰੋਧ ਕਰਦਾ ਆ ਰਿਹਾ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸਮੂਹ ਦੇਸ ਵਾਸੀਆ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ 26 ਜਨਵਰੀ ਦੇ ਟਰੈਕਟਰ ਮਾਰਚ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਖਿਲਾਫ ਆਪਣੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਨਾਲ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ,ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਕ੍ਰਿਸਨ ਸਿੰਘ,ਕਿਸਾਨ ਵਿੰਗ ਦੇ ਪ੍ਰਧਾਨ ਬੂਟਾ ਸਿੰਘ ਮਲਕ,ਧਾਰਮਿਕ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਡੱਲਾ,ਅਰਵਿੰਦਰ ਸਿੰਘ,ਇੰਦਰਜੋਤ ਸਿੰਘ,ਇੰਦਰਜੀਤ ਸਿੰਘ ਡੱਲਾ,ਗੁਰਜੀਤ ਸਿੰਘ,ਚਮਕੌਰ ਸਿੰਘ,ਲਵਪ੍ਰੀਤ ਸਿੰਘ ਕੋਟਮਾਨ,ਵਰਿੰਦਰ ਸਿੰਘ,ਸੁਖਵਿੰਦਰ ਸਿੰਘ ਸੋਹੀ,ਰਾਜਪਾਲ ਸਿੰਘ,ਬੂਟਾ ਸਿੰਘ,ਮੱਘਰ ਸਿੰਘ,ਚਰਨਜੀਤ ਸਿੰਘ,ਮੁਕੰਦ ਸਿੰਘ,ਰਣਜੀਤ ਸਿੰਘ ਮੱਲ੍ਹਾ,ਭਾਈ ਹਰਚੰਦ ਸਿੰਘ ਚਕਰ,ਰਵਿੰਦਰ ਸਿੰਘ ਕਾਕਾ,ਅਰਜਨ ਸਿੰਘ,ਰਜਿੰਦਰ ਸਿੰਘ ਫੌਜੀ,ਜਰਨੈਲ ਸਿੰਘ ਰਾਏ,ਪ੍ਰਿਤਪਾਲ ਸਿੰਘ ਅਖਾਂੜਾ,ਅਜਮੇਰ ਸਿੰਘ,ਅਵਤਾਰ ਸਿੰਘ,ਹਰਭਜਨ ਸਿੰਘ,ਕੁਲਦੀਪ ਸਿੰਘ,ਹਰਨੇਕ ਸਿੰਘ,ਸਤਨਾਮ ਸਿੰਘ,ਹਰਮਿੰਦਰ ਸਿੰਘ,ਸਰਬਜੀਤ ਸਿੰਘ,ਪ੍ਰਭਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਜਥੇਦਾਰ ਦਲੀਪ ਸਿੰਘ ਚਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋੲ