You are here

ਲੁਧਿਆਣਾ

ਮਾਘ ਮਹੀਨੇ ਨੂੰ ਮੁੱਖ ਰੱਖਦਿਆਂ  ਕੀਤਾ ਭਰਵਾਤ ਫੇਰੀ ਦਾ ਆਰੰਭ 

ਜਗਰਾਉਂ, ਜਨਵਰੀ 2021 -(ਵਿਸ਼ਾਲ ਗਿੱਲ / ਮਨਜਿੰਦਰ ਗਿੱਲ  )-

ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਰਾਣੀ ਵਾਲਾ ਖੂਹ ਅਗਵਾੜ ਲਧਾਈ ਜਗਰਾਉਂ ਵਿਖੇ ਸਮੂਹ ‌ਮੁਹੱਲਾ ਨਿਵਾਸੀਆਂ ਵੱਲੋਂ ਅੱਜ ਮਾਘ ਮਹੀਨੇ ਦੀ ਸੰਗਰਾਂਦ ਨੂੰ  ਭਰਵਾਤ ਫੇਰੀ ਦੀ‌ ਆਰੰਭਤਾ  ਕੀਤੀ ਗੲੀ। ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਗੁਰਚਰਨ ਸਿੰਘ ਜੀ, ਬਾਬਾ ਪਾਲ ਸਿੰਘ ਜੀ ਅਤੇ ਬੀਬੀ ਗੁਰਪ੍ਰੀਤ ਕੌਰ ਸਿੱਧੂ, ਭਾਰਤੀ ਗਿੱਲ , ਦਰਸ਼ਨ ਸਿੰਘ ਗਿੱਲ , ਅਮਰਨਾਥ ਕਲਿਆਣ, ਰਾਮਦਾਸ ਨੀਟੂ,  ਮਨਜਿੰਦਰ ਸਿੰਘ ਮੋਪੀ , ਸੁਰਜੀਤ ਸਿੰਘ ਬਰਨਾਲਾ, ਰਾਜੂ  , ਰਾਹੁਲ ਘਾਰੂ, ਪਰਿਵਾਰਾਂ ਵਿੱਚ  ਗਿੱਲ ਪਰਿਵਾਰ, ਸਹੋਤਾ ਪਰਿਵਾਰ, ਕਲਿਆਣ ਪਰਿਵਾਰ,  ਦੁਆਬੀਆ ਪਰਿਵਾਰ, ਕੰਡਿਆਰ‌ ਪਰਿਵਾਰ  , ਸੱਦੋਵਾਲੀਆ ਪਰਿਵਾਰ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ।

ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ

ਲੁਧਿਆਣਾ, ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਗਾਏ ਹਨ।

ਉਨ੍ਹਾਂ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਵਿਆਹ ਸ਼ਾਦੀਆਂ ਅਤੇ ਖੁਸ਼ੀ ਤੇ ਸਮਾਗਮਾਂ ਦੌਰਾਨ ਸ਼ਰੇਆਮ ਸੜ੍ਹਕ 'ਤੇ ਪਟਾਕੇ ਚਲਾਉਣ, ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਜਿਸ ਨਾਲ ਸੜ੍ਹਕ 'ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੋਵੇ ਅਤੇ ਆਮ ਜਨਤਾ ਨੂੰ ਮਸ਼ਕਿਲ ਪੇਸ਼ ਆਉਂਦੀ ਹੋਵੇ 'ਤੇ ਪਾਬੰਦੀ ਲਗਾਈ ਜਾਂਦੀ ਹੈ।

ਜਾਰੀ ਹੁਕਮਾਂ ਵਿੱਚ ਸ੍ਰੀ ਅਗਰਵਾਲ ਨੇ ਦੱਸਿਆ ਕਿ ਕਮਿਸ਼ਨਰੇਟ ਲੁਧਿਆਣਾ ਦੀਆਂ ਵੱਖ-ਵੱਖ ਸੜ੍ਹਕਾਂ 'ਤੇ ਜੋ ਮੈਰਿਜ ਪੈਲੇਸ ਸਥਿਤ ਹਨ, ਉਨ੍ਹਾਂ ਵਿਚ ਆਮ ਜਨਤਾ ਵੱਲੋਂ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਂਦੇ ਹਨ, ਬੈਂਡ ਬਾਜੇ ਵਜਾ ਕੇ ਨੱਚਦੇ ਹਨ, ਪਾਲਕੀ, ਹਾਥੀ, ਘੋੜੇ ਜਿਨ੍ਹਾਂ 'ਤੇ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜ੍ਹਕ ਦੇ ਵਿਚਕਾਰ ਹੁੰਦੇ ਹਨ ਅਤੇ ਮੈਰਿਜ਼ ਪੈਲੇਸ ਦੇ ਬਾਹਰ ਗੱਡੀਆਂ ਪਾਰਕ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸੜ੍ਹਕ ਦਾ ਕਾਫੀ ਹਿੱਸਾ ਰੁੱਕ ਜਾਂਦਾ ਹੈ ਅਤੇ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਜ਼ਿਆਦਾ ਆਵਾਜਾਈ ਹੋਦ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ, ਜਿਸ ਨਾਲ ਆਮ ਜਨਤਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ, ਸਹੂਲੀਅਤ ਨੂੰ ਮੁੱਖ ਰੱਖਦੇ ਹੋਏ ਇਸ ਪ੍ਰਕਿਰਿਆ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਭਾਰੀ ਵਾਹਨਾਂ ਦੀ ਸ਼ਹਿਰ ਵਿਚ ਦਾਖ਼ਲੇ ਨਾਲ ਆਮ ਜਨਤਾ ਦੇ ਜਾਨੀ ਅਤੇ ਮਾਲੀ ਨੁਕਸਾਨ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦੇ ਖੇਤਰ ਵਿੱਚ ਸਵੇਰੇ 8:00 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਭਾਰੀ ਵਾਹਨਾਂ (ਹੈਵੀ ਕਮਰਸ਼ੀਅਲ ਵਹੀਕਲਜ਼) ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਰਮਿਆਨੇ (ਮੀਡੀਅਮ) ਅਤੇ ਛੋਟੇ (ਲਾਈਟ ਵਹੀਕਲਜ਼ ਕਮਰਸ਼ੀਅਲ) ਨੂੰ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਹੈ।

ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਰਾਤ ਸਮੇਂ ਕਾਫੀ ਦੇਰ ਤੱਕ ਹੋਟਲ, ਰੈਸਟੋਰੈਟ/ਢਾਬੇ, ਸ਼ਰਾਬ ਦੀਆਂ ਦੁਕਾਨਾਂ ਆਦਿ ਖੁਲੇ ਰਹਿੰਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋੋ ਗੈਰ ਕਾਨੂੰਨੀ ਧੰਦੇ ਕੀਤੇ ਜਾਦੇ ਹਨ, ਕਈ ਵਾਰੀ ਸ਼ਰਾਰਤੀ ਅਨਸਰਾਂ ਵਲੋੋ ਇਹਨਾਂ ਹੋਟਲ/ਢਾਬਿਆ, ਸ਼ਰਾਬ ਦੀਆ ਦੁਕਾਨਾਂ 'ਤੇ ਹੁਲੜਬਾਜੀ ਕੀਤੀ ਜਾਦੀ ਹੈ। ਜਿਸ ਨਾਲ ਆਮ ਜਨਤਾ ਵਿਚ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ ਅਤੇ ਅਮਨ ਕਾਨੂੰਨ ਵਿਵਸਥਾ ਨੂੰ ਵੀ ਠੇਸ ਪਹੁੰਚਦੀ ਹੈ। ਇਸ ਲਈ ਪੁਲਿਸ ਕਮਿਸ਼ਨਰ ਵੱਲੋਂ ਰਾਤ ਦੇ ਸਮੇ ਹੋਟਲ/ਢਾਬਿਆਂ ਅਤੇ ਸ਼ਰਾਬ ਦੀਆ ਦੁਕਾਨਾਂ 'ਤੇ ਅਜਿਹੀਆਂ ਗੈਰ-ਕਾਨੂੰਨੀ ਘਟਨਾਵਾ ਨੂੰ ਰੋਕਣ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਹੋਟਲ, ਰੈਸਟੋਰੈਟ/ਢਾਬੇ 11:30 ਪੀ.ਐਮ. ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 11:00 ਪੀ.ਐਮ. ਤੋ ਬਾਅਦ ਖੁੱਲੇ ਰਹਿਣ 'ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਬਿਨ੍ਹਾਂ ਇਜਾਜਤ ਲਏ ਮੈਰਿਜ ਪੈਲੇਸ, ਧਾਰਮਿਕ ਸਥਾਨ, ਧਰਨੇ, ਜਲੂਸ, ਧਾਰਮਿਕ ਪ੍ਰੋਗਰਾਮ ਦੌਰਾਨ ਉਚੀ ਅਵਾਜ ਵਿੱਚ ਲਾਊਡ ਸਪੀਕਰ ਲਗਾਉਣ 'ਤੇ ਨੋਇਸ ਪੋਲਿਊਸ਼ਨ(ਰੈਗੂਲੇਸ਼ਨ ਅਤੇ ਕੰਟਰੋਲ ਰੂਲ 2002) ਦੀ ਉਲੰਘਣਾ ਕਰਨ ਅਤੇ ਪੈਰਾਮੀਟਰ ਤੋਂ ਵੱਧ ਅਵਾਜ ਕਰਨ 'ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਨੋਇਸ ਪੋਲਿਊਸ਼ਨ(ਰੈਗੂਲੇਸ਼ਨ ਅਤੇ ਕੰਟਰੋਲ ਰੂਲ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾਂ, ਮਾਨਯੋਗ ਅਦਾਲਤਾਂ ਦੇ 100 ਮੀਟਰ ਦੇ ਏਰੀਆ ਨੂੰ ਸਾਇਲੈਸ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਏਰੀਏ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ।

ਪੁਲਿਸ ਕਮਿਸ਼ਨਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪੈਟਰੋਲ ਪੰਪ, ਐੱਲ.ਪੀ.ਜੀ. ਗੈਸ ਏਜੰਸੀਆਂ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫ਼ਤਰਾਂ ਵਿੱਚ ਇੱਕ ਮਹੀਨੇ ਦੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਅਦਾਰਿਆਂ ਤੋਂ ਅਕਸਰ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਲੋਕ ਹਿੱਤ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਬਚਿਆ ਜਾ ਸਕੇ।

ਇਹ ਹੁਕਮ ਜਾਰੀ ਹੋਣ ਤੋਂ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।

ਸਿੱਧਵਾਂ ਨਹਿਰ ਦੇ ਪੁੱਲ ਨੂੰ ਚੌੜਾ ਕਰਨ ਦਾ ਕੰਮ ਫਰਵਰੀ ਮਹੀਨੇ ਦੇ ਅੱਧ ਤੱਕ ਹੋ ਜਾਵੇਗਾ ਮੁਕੰਮਲ - ਭਾਰਤ ਭੂਸ਼ਣ ਆਸ਼ੂ

50 ਪ੍ਰਤੀਸ਼ਤ ਕੰਮ ਹੋ ਚੁੱਕਾ ਪੂਰਾ, ਬਾਕੀ ਕੰਮ ਚੱਲ ਰਿਹਾ ਜ਼ੋਰਾਂ-ਸ਼ੋਰਾਂ 'ਤੇ - ਆਸ਼ੂ

ਲੁਧਿਆਣਾ, ਜਨਵਰੀ 2021 -(ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ  )-

 ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਸਨੀਕਾਂ ਦੀ ਭਲਾਈ ਲਈ, ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਾਲ ਜੋੜਨ ਵਾਲੀ ਸਿੱਧਵਾਂ ਨਹਿਰ ਦੇ ਪੁੱਲ ਚੌੜਾ ਕਰਨ ਦਾ ਕੰਮ ਫਰਵਰੀ 2021 ਦੇ ਅੱਧ ਤੱਕ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ 50 ਪ੍ਰਤੀਸ਼ਤ ਤੋਂ ਵੱਧ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੱਲਰਾਂ ਨੂੰ ਖੜਾ ਕਰਨ ਦਾ ਮੁੱਖ ਕੰਮ ਵੀ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ।

ਭਾਰਤ ਭੂਸ਼ਣ ਆਸ਼ੂ ਨੇ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਹੋਰਾਂ ਦੇ ਨਾਲ ਨਿਰਮਾਣ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਹ ਚਿਰੌਕਣੀ ਮੰਗੀ ਸੀ, ਕਿਉਂਕਿ ਵਾਹਨਾਂ ਦੀ ਆਵਾਜਾਈ ਵਿੱਚ ਵਾਧਾ ਹੋਣ  ਕਾਰਨ, ਇਨ੍ਹਾਂ ਪੁੱਲਾਂ 'ਤੇ ਟ੍ਰੈਫਿਕ ਜਾਮ ਲੱਗਾ ਰਹਿੰਦਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ (ਐਮ.ਸੀ. ਜ਼ੋਨ ਡੀ ਦਫਤਰ ਨੇੜੇ) ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਨੂੰ ਚੌੜਾ ਕਰਨ ਦਾ ਕੰਮ 1.40 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਇਹ ਪ੍ਰੋਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਪੰਜਾਬ ਸਿੰਜਾਈ ਵਿਭਾਗ ਵੱਲੋਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਫਰਵਰੀ 2021 ਦੇ ਅੱਧ ਤੱਕ ਹਰ ਹੀਲੇ ਪੂਰਾ ਹੋ ਜਾਵੇਗਾ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਿੱਧਵਾਂ ਨਹਿਰ ਦਾ ਮੌਜੂਦਾ ਪੁਲ ਜੋਕਿ 4 ਮੀਟਰ ਹੈ ਨੂੰ 9 ਮੀਟਰ ਚੌੜਾ ਕੀਤਾ ਜਾ ਰਿਹਾ ਹੈ

ਅਤੇ ਇਲਾਕਾ ਨਿਵਾਸੀਆਂ ਨੂੰ ਇਸਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਸੇ ਵੱਲ ਆਉਂਦੇ ਸਮੇਂ ਬਦਲਵੇਂ ਰਸਤੇ ਅਪਣਾਉਣ ਕਿਉਂਕਿ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਟ੍ਰੈਫਿਕ ਨੂੰ ਨਾਲ ਦੇ ਪੁਲ ਤੋਂ ਮੋੜਿਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲ ਨੂੰ ਚੌੜਾ ਕਰਨ ਦਾ ਕੰਮ ਫਰਵਰੀ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।

 

ਅਕਾਲੀ ਦਲ ਨੇ ਕੀਤੀ ਪਹਿਲ-ਚੋਣਾਂ ਲਈ ਪਹਿਲੀ 13 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਸਹਾਇਕ ਅਬਜ਼ਰਬਰ ਤੀਰਥ ਸਿੰਘ ਮਾਹਲਾ ਸਮੇਤ ਕਲੇਰ, ਗਰੇਵਾਲ ਤੇ ਮੱਲ੍ਹਾ ਸਨ ਹਾਜ਼ਰ

ਜਗਰਾਉਂ ,ਜਨਵਰੀ  2021 -(ਗੁਰਕੀਰਤ ਜਗਰਾਉਂ ਅਤੇ ਵਿਸ਼ਾਲ ਗਿੱਲ )-

ਪੰਜਾਬ ’ਚ ਨਗਰ ਕੌਂਸਲ ਚੋਣਾਂ ਦੀਆਂ ਸਰਗਰਮੀਆਂ ਪੂਰਾ ਜ਼ੋਰ ਫੜ੍ਹ ਚੁੱਕੀਆਂ ਹਨ। ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਤਲਾਸ਼ ਅਤੇ ਐਲਾਨਣ ’ਚ ਰੁਝੀਆਂ ਹੋਈਆਂ ਹਨ। ਹਲਕਾ ਜਗਰਾਉਂ ਤੋਂ ਐਸ. ਆਰ. ਕਲੇਰ ਦੀ ਅਗਵਾਈ ’ਚ ਲੜੀ ਜਾਣ ਵਾਲੀ ਅਕਾਲੀ ਦਲ ਚੋਣ ਸਬੰਧੀ ਮੀਟਿੰਗਾਂ ਦਾ ਦੌਰ ਪਿੱਛਲੇ ਦਿਨਾਂ ਤੋਂ ਜਾਰੀ ਹੈ। ਅੱਜ ਪਾਰਟੀ ਵੱਲੋਂ ਨਿਯੁਕਤ ਸਹਾਇਕ ਅਬਜ਼ਰਵਰ ਤੀਰਥ ਸਿੰਘ ਮਾਹਲਾ ਦੀ ਹਾਜ਼ਰੀ ’ਚ ਇਕ ਲੰਬੀ ਮੀਟਿੰਗ ਹੋਈ, ਜਿਸ ’ਚ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਯੂਥ ਆਗੂ ਕੰਵਲਜੀਤ ਸਿੰਘ ਮੱਲ੍ਹਾ ਨੇ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਜਗਰਾਉਂ ਦੀਆਂ 23 ਸੀਟਾਂ ’ਚੋਂ 13 ਸੀਟਾਂ ’ਤੇ ਉਮੀਦਵਾਰਾਂ ਦਾ ਅੱਜ ਐਲਾਨ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਵਾਰਡ ਨੰਬਰ 1 ਤੋਂ ਬੀਬੀ ਕਮਲਜੀਤ ਕੌਰ ਥਿੰਦ ਪਤੀ ਬਿਕਰਮਜੀਤ ਸਿੰਘ ਥਿੰਦ ਅਤੇ ਵਾਰਡ ਨੰਬਰ 3 ਤੋਂ ਬੀਬੀ ਰਜਿੰਦਰ ਕੌਰ ਠੁਕਰਾਲ ਪਤੀ ਅਜੀਤ ਸਿੰਘ ਠੁਕਰਾਲ, ਵਾਰਡ ਨੰਬਰ 6 ਤੋਂ ਦੇਵ ਸਿੰਘ ਵੈਦੂ, ਵਾਰਡ ਨੰਬਰ 7 ਤੋਂ ਬੀਬੀ ਗੁਰਪ੍ਰੀਤ ਕੌਰ ਸਿੱਧੂ ਪਤੀ ਲਾਲੀ ਪਹਿਲਵਾਨ, ਵਾਰਡ ਨੰਬਰ 8 ਤੋਂ ਵਰਿੰਦਰਪਾਲ ਸਿੰਘ ਪਾਲੀ, ਵਾਰਡ ਨੰਬਰ 10 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰਬਰ 11 ਤੋਂ ਬੀਬੀ ਹਰਵਿੰਦਰ ਕੌਰ ਪਤੀ ਕਰਮਜੀਤ ਸਿੰਘ, ਵਾਰਡ ਨੰਬਰ 15 ਤੋਂ ਸਤੀਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ, ਵਾਰਡ ਨੰਬਰ 18 ਤੋਂ ਰਾਜਾ ਵਰਮਾ, ਵਾਰਡ ਨੰਬਰ 19 ਤੋਂ ਬੀਬੀ ਸੁਰਜੀਤ ਕੌਰ ਪਤੀ ਹਰਵਿੰਦਰ ਸਿੰਘ, ਵਾਰਡ ਨੰਬਰ 20 ਤੋਂ ਰਜਿੰਦਰ ਸਰਮਾ ਰੂਬੀ ਠੇਕੇਦਾਰ, ਵਾਰਡ ਨੰਬਰ 21 ਤੋਂ ਬੀਬੀ ਹਰਜੀਤ ਕੌਰ ਪਤੀ ਮਨਜੀਤ ਸਿੰਘ ਤੇ ਵਾਰਡ ਨੰਬਰ 23 ਤੋਂ ਬੀਬੀ ਕੈਥਰੀਨ ਪਤੀ ਜੋਨਸਨ ਨੂੰ ਹਰੀ ਝੰਡੀ ਦੇ ਕੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਗਿਆ ਹੈ ।

ਯੂਥ ਆਗੂ ਨੂੰ ਸਦਮਾ ਪਿਤਾ ਦੀ ਮੌਤ

ਹਠੂਰ,12,ਜਨਵਰੀ-(ਕੌਸ਼ਲ ਮੱਲ੍ਹਾ)-

ਸ੍ਰੋਮਣੀ ਅਕਾਲੀ ਦਲ (ਬਾਦਲ) ਯੂਥ ਵਿੰਗ ਦੇ ਸੀਨੀਅਰ ਆਗੂ ਮੇਹਰਦੀਪ ਸਿੰਘ ਹਠੂਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਸਤਿਕਾਰਯੋਗ ਪਿਤਾ ਸੇਵਾ ਮੁਕਤ ਥਾਣੇਦਾਰ ਸੰਤੋਖ ਸਿੰਘ ਢਿੱਲੋ ਅਚਾਨਿਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿਚ ਹਲਕਾ ਇੰਚਾਰਜ ਐਸ ਆਰ ਕਲੇਰ,ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਐਸ ਜੀ ਪੀ ਸੀ ਦੇ ਮੈਬਰ ਜਗਜੀਤ ਸਿੰਘ ਤਲਵੰਡੀ ਅਤੇ ਇਲਾਕੇ ਦੀਆ ਗ੍ਰਾਮ ਪੰਚਾਇਤਾ ਨੇ ਢਿੱਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸੇਵਾ ਮੁਕਤ ਥਾਣੇਦਾਰ ਸੰਤੋਖ ਸਿੰਘ ਢਿੱਲੋ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ 16 ਜਨਵਰੀ ਦਿਨ ਸਨੀਵਾਰ ਨੂੰ ਦੁਪਹਿਰ ਬਾਰਾ ਵਜੇ ਤੋ ਲੈ ਕੇ ਇੱਕ ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਪਿੰਡ ਹਠੂਰ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂ ਸੇਵਾ ਮੁਕਤ ਥਾਣੇਦਾਰ ਸੰਤੋਖ ਸਿੰਘ ਢਿੱਲੋ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

ਫੋਟੋ ਕੈਪਸਨ:- ਸੇਵਾ ਮੁਕਤ ਥਾਣੇਦਾਰ ਸੰਤੋਖ ਸਿੰਘ ਢਿੱਲੋ ਦੀ ਪੁਰਾਣੀ ਤਸਵੀਰ

ਗ੍ਰਾਮ ਪੰਚਾਇਤ ਡੱਲਾ ਨੇ 22 ਧੀਆ ਦੀ ਲੋਹੜੀ ਮਨਾਈ

ਹਠੂਰ,12,ਜਨਵਰੀ-(ਕੌਸ਼ਲ ਮੱਲ੍ਹਾ)-

ਸਮੂਹ ਪਿੰਡ ਵਾਸੀਆ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 22 ਧੀਆ ਦੀ ਲੋਹੜੀ ਮਨਾਈ ਗਈ,ਜਿਸ ਵਿਚ ਪਿੰਡ ਦੀਆ ਔਰਤਾ ਨੇ ਵੱਧ ਚੜ੍ਹ ਕੇ ਹਿਸਾ ਲਿਆ।ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਪ੍ਰਿੰਸੀਪਲ ਸਤਵੰਤ ਕੌਰ ਲੁਧਿਆਣਾ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਸਹਿਕਾਰੀ ਸਭਾ ਡੱਲਾ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਨੂੰ ਘਰ ਵਿਚ ਜਨਮ ਲੈਣ ਤੇ ਭਾਰ ਸਮਝਿਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਸਾਡੇ ਸਮਾਜ ਨੂੰ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ ਕਿਉਕਿ ਧੀਆ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਰਹੀਆ ਹਨ।ਇਸ ਮੌਕੇ ਗ੍ਰਾਮ ਪੰਚਾਇਤ ਡੱਲਾ ਵੱਲੋ 22 ਧੀਆ ਦੀਆ ਮਾਵਾ ਨੂੰ ਗਰਮ ਕੱਪੜੇ,ਸਾਲ,ਲੋਈਆ,ਮੂੰਗਫਲੀ,ਰਿਊੜੀਆ ਤੋ ਇਲਾਵਾ ਵੱਖ-ਵੱਖ ਤਰ੍ਹਾ ਦੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਮਾਵਾਂ ਦਾ ਧੰਨਵਾਦ ਕੀਤਾ ਗਿਆ।ਅਖੀਰ ਵਿਚ ਗ੍ਰਾਮ ਪੰਚਾਇਤ ਡੱਲਾ ਨੇ ਜਗਤਾਰ ਸਿੰਘ ਮੀਨੀਆ ਕੈਨੇਡਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਪ੍ਰਧਾਨ ਤੇਲੂ ਸਿੰਘ, ਪ੍ਰਧਾਨ ਜੋਰਾ ਸਿੰਘ ਸਰਾਂ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ, ਗੁਰਦੀਪ ਸਿੰਘ,ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਜਸਵਿੰਦਰ ਕੌਰ,ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ ਡੱਲਾ,ਗੁਰਨਾਮ ਸਿੰਘ,ਸਿਮਰਨਜੀਤ ਸਿੰਘ ਮਾਨ,ਹਰਵਿੰਦਰ ਸਰਮਾਂ,ਅਮਰ ਸਿੰਘ, ਕੁਲਵਿੰਦਰ ਸਿੰਘ,ਇਕਬਾਲ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਪਿੰ੍ਰਸੀਪਲ ਸਤਵੰਤ ਕੌਰ ਲੁਧਿਆਣਾ ਅਤੇ ਗ੍ਰਾਮ ਪੰਚਾਇਤ ਡੱਲਾ 22 ਧੀਆ ਦੀਆ ਮਾਵਾਂ ਨੂੰ ਸਨਮਾਨਿਤ ਕਰਦੇ ਹੋਏ।

ਦਿੱਲੀ ਧਰਨੇ ਚ ਜਾ ਰਹੇ ਜਗਰਾਉਂ ਦੇ ਨੌਜਵਾਨ ਦੀ ਐਕਸੀਡੈਂਟ ਰਾਹੀਂ ਮੌਤ  

ਜਗਰਾਉਂ ,ਜਨਵਰੀ 2021( ਗੁਰਕੀਰਤ ਜਗਰਾਉਂ,   ਮਨਜਿੰਦਰ ਗਿੱਲ ) 

 

ਕਿਸਾਨ ਸੰਘਰਸ਼ ਦੌਰਾਨ ਦਿੱਲੀ ਜਾ ਰਹੇ ਨੌਜਵਾਨ ਦੀ ਸਰਹਿੰਦ ਨਜ਼ਦੀਕ ਐਕਸੀਡੈਂਟ ਰਾਹੀਂ ਮੌਤ ਹੋ ਗਈ  । ਜਾਣਕਾਰੀ ਅਨੁਸਾਰ  ਗੁਰੂ ਤੇਗ ਬਹਾਦਰ ਮੁਹੱਲੇ ਦੇ ਵਾਸੀ ਗੁਰਪ੍ਰੀਤ ਸਿੰਘ ਸੋਨੂੰ ਪੁੱਤਰ ਮਿਹਰ ਸਿੰਘ  ਜੋ ਕਿ ਦਿੱਲੀ ਸੰਘਰਸ਼ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਐਕਸੀਡੈਂਟ ਰਾਹੀਂ ਮਾਰਿਆ ਗਿਆ  ।   ਉਸ ਦਾ ਸਾਥੀ ਗੁਰਮੀਤ ਸਿੰਘ ਗੀਤਾ ਪੁੱਤਰ ਜਗਜੀਤ ਸਿੰਘ ਵਾਸੀ ਜਗਰਾਉਂ ਜ਼ਖ਼ਮੀ ਹੋ ਗਿਆ  । ਮਿਲੀ ਜਾਣਕਾਰੀ ਅਨੁਸਾਰ ਅੰਤਮ ਸੰਸਕਾਰ 12 ਜਨਵਰੀ ਸਵੇਰੇ 11 ਵਜੇ ਸ਼ਮਸ਼ਾਨਘਾਟ ਸ਼ੇਰਪੁਰਾ ਰੋਡ ਜਗਰਾਉਂ ਵਿਖੇ ਕੀਤਾ ਜਾਵੇਗਾ  ।

 

ਸ਼ਹੀਦ ਕਿਸਾਨਾਂ ਦੇ ਨਾਮ ਤੇ ਇਸ ਵਾਰ ਕਾਲੀ ਲੋਹੜੀ ਮਨਾਈ ਜਾਵੇਗੀ: ਆਪ ਬਲਾਕ ਪ੍ਰਧਾਨ ਛਿੰਦਰਪਾਲ ਸਿੰਘ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਵਾਰ ਸ਼ਹੀਦ  ਕਿਸਾਨਾਂ ਦੇ ਨਾਮ ਤੇ ਕਾਲੀ ਲੋਹੜੀ ਮਨਾਈ ਜਾਵੇਗੀ ।ਉਨ੍ਹਾਂ ਕਿਹਾ ਕਿ 13 ਜਨਵਰੀ ਨੂੰ ਲੋਹੜੀ ਦੀ ਸ਼ਾਮ ਇਸ  ਵਰ ਕਿਸਾਨ  ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਜਾਵੇਗੀ ਉਨ੍ਹਾਂ ਕਹਿ ਕੇ ਅੱਜ ਸਾਡਾ ਅੰਨਦਾਤਾ ਆਪਣੀ ਹੋਂਦ ਬਚਾਉਣ ਨੂੰ ਲੈ ਕੇ ਕੇਂਦਰ ਦੇ ਖੇਤੀ ਬਾਰੇ ਕਾਲੇ ਕਾਨੂੰਨ ਖ਼ਿਲਾਫ਼  ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਾਰਡਰ ਉੱਤੇ ਜਨ ਰਾਤ ਅੰਦੋਲਨ ਕਰ ਰਿਹਾ ਹੈ ।ਇਸ ਅੰਦੋਲਨ ਵਿਚ ਡਟੇ ਹੋਏ ਪੰਜਾਹ ਤੋਂ ਵੱਧ ਸਾਡੇ ਕਿਸਾਨ ਭਰਾ ਸ਼ਹੀਦੀਆਂ ਪਾ ਗਏ ਹਨ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰੋਜ਼ਾਨਾ ਸਾਡੇ ਪੰਜਾਬ ਵਿੱਚ ਦਿੱਲੀ ਦੀ ਸਰਹੱਦ ਉੱਤੇ ਰੋਜ਼ਾਨਾ ਸ਼ਹੀਦਾਂ ਦੀਆਂ ਲਾਸ਼ਾਂ ਆ ਰਹੀਆਂ ਹਨ ।ਬਲਾਕ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਅੱਜ ਸਾਡਾ ਦੇਸ਼ ਦਾ ਹਾਕਮ ਅੰਨ੍ਹਾ ਬੋਲਾ ਅਤੇ ਗੂੰਗਾ ਹੈ ਹੋ ਚੁੱਕਾ ਹੈ ਜੋ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਪੰਜਾਬ ਦੇ ਹਰ ਪਿੰਡ, ਸ਼ਹਿਰ,ਮੁਹੱਲੇ,ਗਲੀ ਵਿਚ ਲੋਹੜੀ  ਦੀ ਸ਼ਾਮ ਨੂੰ ਕਿਸਾਨ ਸੰਘਰਸ਼  ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣਗੇ ਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਦਿਲਦਾਰ ਰੂਪੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ  ਇਸ ਵਾਰ ਲੋਹੜੀ ਦੀ ਅੱਗ ਵਿੱਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣ ।

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 1506 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 94.94% ਹੋਈ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

 ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 1506 ਸੈਂਪਲ ਲਏ ਗਏ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 25117 ਮਰੀਜ਼ਾਂ ਵਿਚੋਂ 94.94% (23847 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕੁਝ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਜਾਂ ਸ਼ੱਕੀ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਸੇ ਤਰ੍ਹਾਂ ਅੱਜ ਵੀ 1506 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 294 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 23847 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 29 ਮਰੀਜ਼ (15 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 14 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 5606659 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 558988 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 530097 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1671 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 25117 ਹੈ, ਜਦਕਿ 3774 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 1 ਮੌਤ ਦੀ ਪੁਸ਼ਟੀ ਹੋਈ ਹੈ (ਜੋ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 973 ਅਤੇ 460 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 55519 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 900 ਵਿਅਕਤੀ ਇਕਾਂਤਵਾਸ ਹਨ। ਅੱਜ 53 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।

ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ, ਜਿਸ ਨਾਲ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

 

1506 samples for COVID-19 taken in Ludhiana district

Recovery rate of COVID-19 patients reaches at 94.94%

Ludhiana, January 11-2021, (Jan Shakti News )

Deputy Commissioner Varinder Kumar Sharma today informed that under the “Mission Fateh” of the Punjab government, the number of COVID-19 patients getting cured in district Ludhiana is increasing with each passing day. He said that there are 294 active patients in the district at present.

He said that sincere efforts are being made to keep people safe from Covid-19. He said that a total of 29 patients (15 new patients from district Ludhiana and 14 from other states/districts) have tested positive in the last 24 hours.

He further said that till date, a total of 560659 samples have been taken, out of which a report of 558988 samples have been received, of which 530097 samples were found negative while reports of 1671 samples were pending. He said that now, the total number of patients related to Ludhiana is 25117, while 3774 patients belong to other districts/states.

He said that unfortunately, 1 patient lost their lives today (from district Ludhiana). Now, the total number of persons who lost their lives including 973 people from Ludhiana and 460 from other districts.

He informed that till date, 55519 persons have been kept under home quarantine in the district and at present, the number of such persons is 900. Today, 53 persons were sent for home quarantine.

He said that whenever the District Administration and Health Department Ludhiana finds out about any positive or suspected COVID 19 person, their samples are immediately sent for testing. Similarly, 1506 samples of suspected patients were sent for testing today and their results are expected shortly.

Deputy Commissioner Varinder Kumar Sharma appealed to the residents to adhere all the safety protocols like wearing masks, maintaining social distance and washing hands frequently of the Punjab government to not only save themselves but keeping everyone around safe.