You are here

ਲੁਧਿਆਣਾ

ਪਿੰਡ ਅਮਰਗੜ੍ਹ ਕਲੇਰ ਦੇ ਸਰਪੰਚ ਕਰਨੈਲ ਸਿੰਘ ਔਲਖ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ  ਅਮਰਗਡ਼੍ਹ  ਕਲੇਰ  ਦੇ ਸਰਪੰਚ ਕਰਨੈਲ ਸਿੰਘ ਔਲਖ (55)ਪੁੱਤਰ ਮਲਕੀਤ ਸਿੰਘ ਅੱਜ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ।ਸਰਪੰਚ ਕਰਨੈਲ ਸਿੰਘ ਪਿੰਡ ਦਾ ਕੁਝ ਮਸਲੇ ਸੰਬੰਧੀ ਫੈਸਲਾ ਕਰਵਾਉਣ ਲਈ ਆਪਣੇ ਘਰ ਵਿਚ ਇਕੱਠੇ ਹੋਏ ਸਨ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਤੇ ਮੋਹਤਬਰ ਸੱਜਣਾ  ਨੇ ਜਗਰਾਉਂ ਦੇ ਹਸਪਤਾਲ  ਲਿਜਾਇਆ ਗਿਆ  ਪਰ ਉੱਥੇ ਉਨ੍ਹਾਂ ਨੇ ਜਵਾਬ ਦੇ ਦਿੱਤਾ ਤੇ ਅੱਗੇ ਨਿਊਰੋ ਹਸਪਤਾਲ ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ ।ਜਿੱਥੇ ਇਲਾਜ ਦੌਰਾਨ ਕਰੀਬ ਸਵੇਰੇ ਗਿਆਰਾਂ ਵਜੇ ਉਨ੍ਹਾਂ ਨੇ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ।ਸਰਪੰਚ ਕਰਨੈਲ ਸਿੰਘ ਔਲਖ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ ਬੇਟਾ ਅਤੇ ਇਕ ਬੇਟੀ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਏ ਹਨ ।ਸਵਰਗੀ ਸਰਪੰਚ ਕਰਨੈਲ ਸਿੰਘ ਦਾ ਬੇਟਾ ਬੇਅੰਤ ਸਿੰਘ ਅਤੇ ਬੇਟੀ ਇੰਦਰਪ੍ਰੀਤ ਕੌਰ ਕੈਨੇਡਾ ਵਿੱਚ ਹਨ ਜਦੋਂ ਕਿ 12 ਜਨਵਰੀ ਨੂੰ ਆਉਣ ਤੇ ਸਵਰਗੀ ਕਰਨੈਲ ਸਿੰਘ ਦਾ ਸਸਕਾਰ ਕੀਤਾ ਜਾਵੇਗਾ ।ਸਰਪੰਚ ਕਰਨੈਲ ਸਿੰਘ ਔਲਖ ਅਮਾਨ ਦਰ ਅਤੇ ਵਧੀਆ ਇਨਸਾਨ ਸਨ ।ਕਰਨੈਲ ਸਿੰਘ ਦੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਪਿੰਡ ਵਿੱਚ ਅਨੇਕਾਂ ਵਿਕਾਸ ਦੇ ਕੰਮ ਕਰਾਏ ਤੇ ਹੁਣ ਵੀ ਪਿੰਡ ਵਿੱਚ ਸਰਬ ਪੱਖੀ ਵਿਕਾਸ ਚੱਲ ਰਹੇ ਸਨ ।ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਐੱਮ ਪੀ ਰਵਨੀਤ ਸਿੰਘ ਬਿੱਟੂ,ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਹਲਕਾ ਜਗਰਾਉਂ ਮਲਕੀਤ ਸਿੰਘ ਦਾਖਾ ,ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਕਾਕਾ,ਸਰਪੰਚ ਸਰਬਜੀਤ ਸਿੰਘ ਖਹਿਰਾ ਸ਼ੇਰਪੁਰ ਕਲਾਂ ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਗੁਰਪ੍ਰੀਤ ਸਿੰਘ ਪੀਤਾ ਗਾਲਿਬ ਖੁਰਦ,ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਬ ਰਣ ਸਿੰਘ,ਨੰਬਰਦਾਰ ਹਰਦੇਵ ਸਿੰਘ ਸਿਵੀਆਂ ,ਬੀਬੀ ਬਲਜਿੰਦਰ ਕੌਰ ਸਿਵੀਆਂ,ਸਾਬਕਾ ਸਰਪੰਚ ਬਲਵਿੰਦਰ ਸਿੰਘ ਜੈਦ,ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਮਿਸ਼ਨ ਫਤਿਹ-ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 2306 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 94.84% ਹੋਈ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

 ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 2306 ਸੈਂਪਲ ਲਏ ਗਏ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 25102 ਮਰੀਜ਼ਾਂ ਵਿਚੋਂ 94.84% (23808 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕੁਝ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਜਾਂ ਸ਼ੱਕੀ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਸੇ ਤਰ੍ਹਾਂ ਅੱਜ ਵੀ 2306 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 319 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 23808 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 40 ਮਰੀਜ਼ (33 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 7 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 559153 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 557639 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 528777 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1514 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 25102 ਹੈ, ਜਦਕਿ 3760 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 1 ਮੌਤ ਦੀ ਪੁਸ਼ਟੀ ਹੋਈ ਹੈ (ਜੋ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 972 ਅਤੇ 460 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 55466 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 940 ਵਿਅਕਤੀ ਇਕਾਂਤਵਾਸ ਹਨ। ਅੱਜ 86 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।

ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ, ਜਿਸ ਨਾਲ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

2306 samples for COVID-19 taken in Ludhiana district

Recovery rate of COVID-19 patients reaches at 94.84%

Ludhiana, January 10- 2021 (Jan Shakti News )

Deputy Commissioner Varinder Kumar Sharma today informed that under the “Mission Fateh” of the Punjab government, the number of COVID-19 patients getting cured in district Ludhiana is increasing with each passing day. He said that there are 319 active patients in the district at present.

He said that sincere efforts are being made to keep people safe from Covid-19. He said that a total of 40 patients (33 new patients from district Ludhiana and 7 from other states/districts) have tested positive in the last 24 hours.

He further said that till date, a total of 559153 samples have been taken, out of which a report of 557639 samples have been received, of which 528777 samples were found negative while reports of 1514 samples were pending. He said that now, the total number of patients related to Ludhiana is 25102, while 3760 patients belong to other districts/states.

He said that unfortunately, 1 patient lost their lives today ( from district Jalandhar). Now, the total number of persons who lost their lives including 972 people from Ludhiana and 460 from other districts.

He informed that till date, 55466 persons have been kept under home quarantine in the district and at present, the number of such persons is 940. Today, 86 persons were sent for home quarantine.

He said that whenever the District Administration and Health Department Ludhiana finds out about any positive or suspected COVID 19 person, their samples are immediately sent for testing. Similarly, 2306 samples of suspected patients were sent for testing today and their results are expected shortly.

Deputy Commissioner Varinder Kumar Sharma appealed to the residents to adhere all the safety protocols like wearing masks, maintaining social distance and washing hands frequently of the Punjab government to not only save themselves but keeping everyone around safe.

ON DIRECTIONS OF CHIEF MINISTER, BLANKETS & FOOTWEAR DISTRIBUTED TO HOMELESS- DEPUTY COMMISSIONER

BLANKETS & FOOTWEAR DISTRIBUTED FROM FUNDS RECEIVED FROM CHIEF MINISTER OFFICE

Ludhiana, January 10-2021 (Jan Shakti News )

As a humanitarian gesture and on the directions of Chief Minister Capt Amarinder Singh, Deputy Commissioner Mr Varinder Kumar Sharma distributed blankets and footwear to the needy at the MC night shelter near Clock Tower, here late last evening. He was also accompanied by ADC (General) Mr Amarjit Bains, MC Additional Commissioner Mr Rishi Pal Singh, besides several others.

Deputy Commissioner Mr Varinder Kumar Sharma informed that due to ongoing cold wave, the Chief Minister office had sent funds to all Deputy Commissioners of the state, after which blankets and footwear were arranged. He said that the district administration would cover all homeless persons to provide them with a warm refuge so that they don’t face any hardship during the ongoing winter season.

He said the district administration would always support and provide help to the homeless and the needy. He asked Municipal Corporation officials to make sure that no beggar or homeless person spends night without roof over their head or blankets during this winter season.

Reiterating his commitment to serve underprivileged sections, Mr Varinder Kumar Sharma called upon people to join hands with district administration in its endeavour by donating maximum to Red Cross society so that their help could reach the needy people.

ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬੇਘਰ ਲੋਕਾਂ ਨੂੰ ਵੰਡੇ ਗਏ ਕੰਬਲ ਤੇ ਬੂਟ - ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਦਫ਼ਤਰ ਵੱਲੋਂ ਪ੍ਰਾਪਤ ਕੀਤੇ ਗਏ ਫੰਡ ਰਾਹੀਂ ਵੰਡੇ ਗਏ ਬੂਟ ਤੇ ਕੰਬਲ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮਾਨਵਤਾ ਦੇ ਹਿੱਤ ਵਜੋਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੱਲ ਦੇਰ ਸ਼ਾਮ ਸਥਾਨਕ ਘੰਟਾ ਘਰ ਨੇੜੇ ਨਗਰ ਨਿਗਮ ਦੇ ਰਹਿਣ ਵਸੇਰਾ ਵਿਖੇ ਲੋੜਵੰਦਾਂ ਨੂੰ ਕੰਬਲ ਅਤੇ ਬੂਟ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਰਿਸ਼ੀ ਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੱਲ ਰਹੀ ਸ਼ੀਤ ਲਹਿਰ ਕਾਰਨ ਮੁੱਖ ਮੰਤਰੀ ਦਫ਼ਤਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਫੰਡ ਭੇਜੇ ਸਨ, ਜਿਸ ਤੋਂ ਬਾਅਦ ਕੰਬਲ ਅਤੇ ਬੂਟਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਬੇਘਰ ਵਿਅਕਤੀਆਂ ਦੇ ਓਟ ਆਸਰੇ ਲਈ ਨਿੱਘੇ ਰਹਿਣ ਬਸੇਰੇ ਦਾ ਪ੍ਰਬੰਧ ਕਰੇਗਾ ਤਾਂ ਜੋ ਸਰਦੀਆਂ ਦੇ ਚੱਲ ਰਹੇ ਮੌਸਮ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਬੇਘਰੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਕੋਈ ਵੀ ਮੰਗਤਾ ਜਾਂ ਬੇਘਰ ਵਿਅਕਤੀ ਇਸ ਸਰਦੀ ਦੇ ਮੌਸਮ ਵਿਚ ਆਪਣੇ ਸਿਰ ਉੱਤੇ ਛੱਤ ਬਗੈਰ ਜਾਂ ਕੰਬਲ ਤੋਂ ਬਗੈਰ ਰਾਤ ਨਾ ਗੁਜਾਰੇ।

ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹਰ ਵਰਗ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਲੋਕਾਂ ਨੂੰ ਰੈਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਦਾਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਸਹਾਇਤਾ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ।

 

Asi ਜਨਕ ਰਾਜ ਨੂੰ si ਵਜੋਂ ਮਿਲੀ ਤਰਕੀ

ਜਗਰਾਉਂ ਜਨਵਰੀ 2021 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਮਾਨਯੋਗ  ਡੀ ਜੀ ਪੀ ਸਾਹਿਬ ਪੰਜਾਬ ਸ੍ਰੀ ਦਿਨਕਰ ਗੁਪਤਾ ਆਈ ਪੀ ਐੱਸ ਜੀ ਦੇ ਵਲੋਂ ਏ ਐਸ ਆਈ ਜਨਕ ਰਾਜ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਐਸ ਆਈ ਦੀ ਤਰੱਕੀ ਦਿੱਤੀ ਗਈ। ਇਸ ਤੋਂ ਇਲਾਵਾ ਜਨਕ ਰਾਜ ਨੂੰ 2018,2019ਸਾਲ,2020 ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵਡੇ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵਡੀ ਮਾਤਰਾ ਵਿੱਚ ਹੈਰੋਇਨ, ਨਸ਼ੀਲੀਆਂ ਗੋਲੀਆਂ,ਚੂਰਾ ਪੋਸਤ ਡਰਗ ਮਨੀ ਆਦਿ ਰਿਕਵਰ ਕਰਕੇ ਦੋ ਵਾਰ ਡੀ  ਜੀ ਪੀ ਕਮਾਨ ਡੇਸ਼ਨ ਡਿਸਕ  ਨਾਲ ਸਨਮਾਨਿਤ ਕੀਤਾ ਗਿਆ। ਅਤੇ ਇਸ ਸਾਲ 2020 ਕਰੋਨਾ ਮਹਾਮਾਰੀ ਦੋਰਾਨ ਵਧੀਆ ਸੇਵਾਵਾਂ ਦੇਣ ਬਦਲੇ ਡੀ ਜੀ ਪੀ ਸਾਹਿਬ ਵਲੋਂ ਕਰੋਨਾ ਸਪੈਸ਼ਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਬ ਇੰਸਪੈਕਟਰ ਜਨਕ ਰਾਜ ਦੀਆਂ ਸਮਾਜ ਪ੍ਰਤੀ ਆਪਣੀ 30ਸਾਲ ਦੀ ਸਰਵਿਸ ਦੋਰਾਨ ਸ਼ਲਾਘਾਯੋਗ  ਸੇਵਾਵਾਂ ਬਦਲੇ ਇਹਨਾਂ ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਵਲੋਂ ਰਾਸ਼ਟਰਪਤੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕੇਂਦਰ ਦੀ ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ :ਪ੍ਰਧਾਨ ਪਲਵਿੰਦਰ ਕੌਰ ਮੰਗਾ

ਜਗਰਾਓਂ/ਲੁਧਿਆਣਾ,ਜਨਵਰੀ 2021  - (ਜਸਮੇਲ ਗਾਲਿਬ)-

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਦੇਸ਼ ਨੂੰ ਬਰਬਾਦ ਕਰਨ ਤੋਂ ਸਿਵਾ ਕੁਝ ਨਹੀਂ ਹਨ  ।ਹੁਣ ਸਮੁੱਚਾ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਇਨ੍ਹਾਂ ਫਾਸ਼ੀਵਾਦੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਰ ਜਾਂ ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ  ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜ਼ਦੂਰ ਯੂਨੀਅਨ ਅਤੇ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਮੋਗਾ   ਪਲਵਿੰਦਰ ਕੌਰ ਸਹੋਤਾ ਮੰਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਡੇ ਵੱਡੇ ਦੇਸ਼ ਦੇ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਚੁੱਕੀ ਹੈ ।ਜਿਸ ਨਾਲ ਦੇਸ਼ ਅੰਦਰ ਅੰਦਰ ਵੱਡੇ ਪੱਧਰ ਤੇ ਲੋਕ ਬੇਰੁਜ਼ਗਾਰੀ ਵੱਲ ਧੱਕੇ ਜਾਣਗੇ ਉੱਥੇ ਮਹਿੰਗਾਈ ਹੋਰ ਅਸਮਾਨ ਛੂਹੇਗੀ ।ਇਸ ਸਮੇਂ ਪਲਵਿੰਦਰ ਕੌਰ ਮੰਗਾ ਨੇ ਕਿਹਾ ਹੈ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਲੱਖਾਂ ਕਿਸਾਨ ਤੇ ਮਜ਼ਦੂਰ ਕੜਕਦੀ ਠੰਢ ਵਿੱਚ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋ ਰਹੇ ਹਨ  ਪਰ ਸਰਕਾਰ ਉਨ੍ਹਾਂ ਨੂੰ ਹੱਕ ਦੇਣ ਦੀ ਬਜਾਏ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਤਸ਼ੱਦਦ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਚਾਹੀਦਾ ਘੁੱਪ ਆਪਣਾ ਅੜੀਅਲ ਰਵੱਈਆ ਛੱਡ ਕੇ ਇਨ੍ਹਾਂ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਹੋਏ ਕਿਸਾਨ ਮਜ਼ਦੂਰਾਂ ਦੇ ਵਿੱਢੇ ਅੰਦੋਲਨ ਨੂੰ ਸ਼ਾਂਤ ਕਰਨ ਵਿੱਚ ਮੋਹਰੀ ਰੋਲ ਨਿਭਾਵੇ ।ਉਨ੍ਹਾਂ ਪਿਛਲੇ ਦਿਨੀਂ ਸੰਗਰੂਰ ਵਿੱਚ ਕਿਸਾਨਾਂ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੇ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ।

ਮਹੰਤ ਬਾਬਾ ਪ੍ਰਤਾਪ ਸਿੰਘ ਨਾਨਕਸਰ ਵਾਲਿਆਂ ਦੀ 8ਵੀ ਬਰਸੀ ਦੇ ਸਮਾਗਮ 10 ਜਨਵਰੀ ਤੋਂ ਸ਼ੁਰੂ ਅਤੇ 14 ਜਨਵਰੀ ਨੂੰ ਪੈਣਗੇ ਅਖੰਡ ਪਾਠਾਂ ਦੇ ਭੋਗ

ਜਗਰਾਓਂ/ਲੁਧਿਆਣਾ,ਜਨਵਰੀ 2021  - (ਜਸਮੇਲ ਗਾਲਿਬ )-

 

ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਨਾਨਕਸਰ ਵਾਲਿਆਂ ਦੀ ਸਾਲਾਨਾ ਅੱਠਵੀਂ ਬਰਸੀ ਉਨ੍ਹਾਂ ਦੇ ਵਰਸੋਏ ਮੌਜੂਦਾ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਵਿੱਚ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ 10 ਤੋਂ 14 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ  ਇਸ ਮੌਕੇ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਨੇ ਦੱਸਿਆ ਕਿ ਮਹੰਤ ਬਾਬਾ ਪ੍ਰਤਾਪ ਸਿੰਘ ਨਾਨਕਸਰ ਦੀ ਮਿੱਠੀ ਨਿੱਘੀ ਯਾਦ ਚ 10 ਜਨਵਰੀ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਪਹਿਲੀ ਲੜੀ ਦੇ ਪਾਠ ਪ੍ਰਕਾਸ਼  ਹੋਣਗੇ ।ਜਿਨ੍ਹਾਂ ਦੇ ਭੋਗ 12 ਜਨਵਰੀ ਨੂੰ ਪੈਣ ਉਪਰੰਤ ਦੂਸਰੀ ਲਡ਼ੀ ਦੇ ਪਾਠ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ ਅਤੇ ਸਮਾਪਤੀ 14 ਜਨਵਰੀ (1ਮਾਘ) ਨੂੰ ਪਾਏ ਜਾਣਗੇ ।ਇਨ੍ਹਾਂ ਪੰਜ ਰੋਜ਼ਾ ਨਿਰੋਲ ਗੁਰਮਤਿ ਜਪ ਤਪ ਸਮਾਗਮ ਦੌਰਾਨ ਆਖਰੀ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ  ਜਿਨ੍ਹਾਂ ਵਿੱਚ ਪ੍ਰਸਿੱਧ ਕੀਰਤਨੀਏ ਜਥੇ ਨਾਨਕਸਰ ਸੰਪਰਦਾਇ ਦੇ ਸੰਤ ਮਹਾਂਪੁਰਸ਼ ਪੰਥ ਦੀਆਂ ਸਿਮਰੋ ਹਸਤੀਆਂ ਧਾਰਮਕ ਸਮਾਜਿਕ ਅਤੇ ਰਾਜਨੀਤਕ ਆਗੂ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ।

ਨਗਰ ਕੌਂਸਲ ਚੋਣਾਂ ਚ ਦਰਸ਼ਨ ਸਿੰਘ ਗਿੱਲ 10 ਨੰਬਰ ਵਾਰਡ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ  

ਜਗਰਾਉਂ, ਜਨਵਰੀ 2021 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਾਰਡ ਨੰਬਰ ਦੱਸ ਦੇ ਲੋਕਾਂ ਵਿਚ ਬਹੁਤ ਹੀ ਸਤਿਕਾਰ ਰੱਖਣ ਵਾਲੇ ਪਿਛਲੇ ਪੰਜ ਸਾਲ ਤੋਂ ਕੌਂਸਲਰ ਅਤੇ ਉਸ ਤੋਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਗਿੱਲ ਪਰਿਵਾਰ ਦੇ  ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਸਰਦਾਰ ਦਰਸ਼ਨ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ  । ਪਿਛਲੇ ਆਪਣੇ ਜੀਵਨ ਦੇ ਕਾਰਜਕਾਲ ਦੌਰਾਨ ਸਰਦਾਰ ਦਰਸ਼ਨ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ  ਆਪਣਾ ਕੰਮਕਾਜ ਦੇਖ ਰਹੇ ਸਨ  । ਪਰ ਭਾਰਤ ਸਰਕਾਰ ਦੁਆਰਾ ਜੋ ਕੇ ਭਾਰਤੀ ਜਨਤਾ ਪਾਰਟੀ ਦੀ ਹੈ ਨੇ ਕਿਸਾਨ ਮਾਰੂ ਐਕਟ ਪਾਸ ਕੀਤੇ ਗਏ ਸਨ ਉਨ੍ਹਾਂ ਦੇ ਵਿਰੋਧ ਵਿਚ ਦਰਸ਼ਨ ਸਿੰਘ ਗਿੱਲ ਅਤੇ ਉਸ ਦੇ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ । ਅੱਜ ਦਰਸ਼ਨ ਸਿੰਘ ਗਿੱਲ ਇਕ ਸੱਚੇ ਸੁੱਚੇ ਈਮਾਨਦਾਰ ਅਤੇ ਕੌਮ ਅਤੇ ਇਲਾਕੇ ਪ੍ਰਤੀ ਵਫ਼ਾਦਾਰ ਸਿਪਾਹੀ ਦੇ ਤੌਰ ਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਫਿਰ ਤੋਂ ਵਾਰਡ ਨੰਬਰ ਦੱਸ ਦੀਆਂ ਨਗਰ ਪਾਲਿਕਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ  । ਸਰਦਾਰ ਦਰਸ਼ਨ ਸਿੰਘ ਗਿੱਲ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਪੰਜ ਸਾਲ ਬਹੁਤੀ ਜੱਦੋ ਜਹਿਦ ਨਾਲ ਇਸ ਵਾਰਡ ਦੀ ਅਤੇ ਸਮੁੱਚੇ ਜਗਰਾਉਂ ਵਾਸੀਆਂ ਦੇ ਕੰਮਾਂਕਾਰਾਂ ਲਈ ਮੈਂ ਆਪਣੇ ਤੌਰ ਤੇ ਕਦੇ ਵੀ ਪਿੱਛੇ ਨਹੀਂ ਹਟਿਆ ਤੇ ਨਾ ਹੀ ਹਟਾਂਗਾ ਮੇਰਾ ਵਾਅਦਾ ਹੈ ਕਿ ਮੇਰੇ ਵਾਰਡ ਵਾਸੀ  ਮੈਨੂੰ ਇਹ ਮਾਣ ਬਖਸ਼ਣ ਤਾਂ ਮੈਂ ਜਿਵੇਂ ਪਹਿਲਾਂ ਤੇ ਹੁਣ ਵੀ ਉਨ੍ਹਾਂ ਦੀ ਸੇਵਾ ਵਿਚ ਪੂਰਾ ਉਤਰੇਗਾ  । 

ਜਗਰਾਉਂ ਰੇਲਵੇ ਓਵਰ ਬ੍ਰਿਜ ਤੇ ਹੋਏ ਹਾਦਸੇ ਵਿੱਚ ਬਾਲ ਬਾਲ ਬਚੇ ਦੋ ਵਿਅਕਤੀ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਬੀਤੀ ਰਾਤ ਜਗਰਾਉਂ ਰੇਲਵੇ ਓਵਰ ਬ੍ਰਿਜ ਤੋਂ ਸ਼ਹਿਰ ਵਲ ਨੂੰ ਆ ਰਹੀ ਇਕ ਗੱਡੀ ਉਸ ਵੇਲੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਗਡੀ ਚਾਲਕ ਨੂੰ ਆਪਣੀ ਗਡੀ ਬੜੀ ਜ਼ੋਰ ਨਾਲ  ਡਵੈਡਰ ਵਿਚ ਟਕਰਾ ਕੇ ਤਿੰਨ ਵਾਰ ਪਲਟੀ ਖਾ ਗਈ ਅਤੇ ਉਸ ਵਿਚ ਸਵਾਰ ਦੋ ਆਦਮੀ ਬਾਲ ਬਾਲ ਬੱਚ ਗਏ। ਕਿਉਂਕਿ ਏਅਰ ਬੈਗ ਮੋਕੇ ਤੇ ਖੁਲ ਜਾਣ ਕਰਕੇ ਦੋਨੋਂ ਹੀ ਸਵਾਰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਗਡੀ ਤੋਂ ਬਾਹਰ ਕੱਢ ਲੲਏ ਗੲਏ,ਪਰ ਗਡੀ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ, ਅਜੇ ਇਹ ਹਾਦਸਾ ਹੋਇਆ ਹੀ ਸੀ ਇਕ ਹੋਰ ਗਡੀ ਡਵੈਡਰ ਵਿਚ ਆ ਟਕਰਾਈ, ਲਗਾਤਾਰ ਅੱਜ ਦੇ ਦਿਨ ਇਹ ਤੀਸਰਾ ਹਾਦਸਾ ਸੀ, ਉਥੇ ਹੋਏ ਭਾਰੀ ਇਕੱਠ ਵਿੱਚ ਲੋਕਾਂ ਦਾ ਕਹਿਣਾ ਸੀ ਕਿ ਮਿਉਂਸਪਲ ਕਮੇਟੀ ਵੱਲੋਂ ਕੲਈ ਵਾਰ ਕਹਿਣ ਦੇ ਬਾਵਜੂਦ ਵੀ ਇਥੇ ਲਾਇਟ ਨਾ ਹੋਣ ਕਾਰਨ ਹੀ ਰੋਜ਼ ਹਾਦਸੇ ਦੇ ਸ਼ਿਕਾਰ ਲੋਕ ਆਪਣਾ ਨੁਕਸਾਨ ਕਰ ਬੈਠਦੇ ਹਨ। ਪੁਲ ਤੇ ਅਕਸਰ ਹਨੇਰੇ ਕਾਰਨ ਕਈ ਵਾਰਦਾਤਾਂ ਵੀ ਹੁੰਦੀਆਂ ਰਹੀਆਂ ਹਨ, ਪਤਾ ਨਹੀਂ ਕਿਉਂ ਪ੍ਰਸ਼ਾਸਨ ਬਾਰ ਬਾਰ ਜਗਾਉਣ ਤੇ ਵੀ ਨਹੀਂ ਜਾਗ ਰਿਹਾ, ਹੁਣ ਚੋਣਾਂ ਨੇੜੇ ਆ ਰਹੀਆਂ ਹਨ ਤੇ ਭਾਰੀ ਵਾਅਦੇ ਵੀ ਕੀਤੇ ਜਾਣਗੇ।