ਜਗਰਾਉਂ, ਜਨਵਰੀ 2021 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਵਾਰਡ ਨੰਬਰ ਦੱਸ ਦੇ ਲੋਕਾਂ ਵਿਚ ਬਹੁਤ ਹੀ ਸਤਿਕਾਰ ਰੱਖਣ ਵਾਲੇ ਪਿਛਲੇ ਪੰਜ ਸਾਲ ਤੋਂ ਕੌਂਸਲਰ ਅਤੇ ਉਸ ਤੋਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਗਿੱਲ ਪਰਿਵਾਰ ਦੇ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਸਰਦਾਰ ਦਰਸ਼ਨ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ । ਪਿਛਲੇ ਆਪਣੇ ਜੀਵਨ ਦੇ ਕਾਰਜਕਾਲ ਦੌਰਾਨ ਸਰਦਾਰ ਦਰਸ਼ਨ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਆਪਣਾ ਕੰਮਕਾਜ ਦੇਖ ਰਹੇ ਸਨ । ਪਰ ਭਾਰਤ ਸਰਕਾਰ ਦੁਆਰਾ ਜੋ ਕੇ ਭਾਰਤੀ ਜਨਤਾ ਪਾਰਟੀ ਦੀ ਹੈ ਨੇ ਕਿਸਾਨ ਮਾਰੂ ਐਕਟ ਪਾਸ ਕੀਤੇ ਗਏ ਸਨ ਉਨ੍ਹਾਂ ਦੇ ਵਿਰੋਧ ਵਿਚ ਦਰਸ਼ਨ ਸਿੰਘ ਗਿੱਲ ਅਤੇ ਉਸ ਦੇ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ । ਅੱਜ ਦਰਸ਼ਨ ਸਿੰਘ ਗਿੱਲ ਇਕ ਸੱਚੇ ਸੁੱਚੇ ਈਮਾਨਦਾਰ ਅਤੇ ਕੌਮ ਅਤੇ ਇਲਾਕੇ ਪ੍ਰਤੀ ਵਫ਼ਾਦਾਰ ਸਿਪਾਹੀ ਦੇ ਤੌਰ ਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਫਿਰ ਤੋਂ ਵਾਰਡ ਨੰਬਰ ਦੱਸ ਦੀਆਂ ਨਗਰ ਪਾਲਿਕਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ । ਸਰਦਾਰ ਦਰਸ਼ਨ ਸਿੰਘ ਗਿੱਲ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਪੰਜ ਸਾਲ ਬਹੁਤੀ ਜੱਦੋ ਜਹਿਦ ਨਾਲ ਇਸ ਵਾਰਡ ਦੀ ਅਤੇ ਸਮੁੱਚੇ ਜਗਰਾਉਂ ਵਾਸੀਆਂ ਦੇ ਕੰਮਾਂਕਾਰਾਂ ਲਈ ਮੈਂ ਆਪਣੇ ਤੌਰ ਤੇ ਕਦੇ ਵੀ ਪਿੱਛੇ ਨਹੀਂ ਹਟਿਆ ਤੇ ਨਾ ਹੀ ਹਟਾਂਗਾ ਮੇਰਾ ਵਾਅਦਾ ਹੈ ਕਿ ਮੇਰੇ ਵਾਰਡ ਵਾਸੀ ਮੈਨੂੰ ਇਹ ਮਾਣ ਬਖਸ਼ਣ ਤਾਂ ਮੈਂ ਜਿਵੇਂ ਪਹਿਲਾਂ ਤੇ ਹੁਣ ਵੀ ਉਨ੍ਹਾਂ ਦੀ ਸੇਵਾ ਵਿਚ ਪੂਰਾ ਉਤਰੇਗਾ ।