ਗੁਰੂ ਘਰ ਦੀ ਆੜ ਵਿੱਚ ਹਜ਼ਾਰਾਂ ਤੋਂ ਨੌੰ ਗੁਣਾ ਦੇਣ ਵਾਲਾ ਬਾਬਾ ਗੁਰਮੇਲ ਸਿੰਘ ਕੁਠਾਲਾ ਕਰੋੜਾਂ ਰੁਪਏ ਲੈ ਕੇ ਫ਼ਰਾਰ

ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-

ਗੁਰਦੁਆਰਾ ਬੇਗਮਪੁਰਾ ਕੁਠਾਲਾ ਵਿਖੇ ਇੱਕ ਮਹੀਨੇ ਦੇ ਵਿੱਚ ਨੌੰ ਗੁਣਾ ਪੈਸੇ ਕਰਨ ਵਾਲਾ ਬਾਬਾ ਗੁਰਮੇਲ ਸਿੰਘ ਕੁਠਾਲਾ ਸੰਗਤਾਂ ਦੇ ਕਰੋੜਾਂ ਰੁਪਏ ਲੈ ਕੇ ਦੋ ਮਹੀਨਿਆਂ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਇਹ ਬਾਬਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਲੋਕਾਂ ਤੋਂ ਪੈਸੇ ਬਟੋਰਦਾ ਸੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਬੁਕਿੰਗ ਕਰਵਾਉਣ ਲਈ ਨਿਮਨ ਲਿਖਤ ਖਾਤੇ ਵਿੱਚ ਭੇਟਾ ਜਮ੍ਹਾਂ ਕਰਵਾਉਦਾ ਸੀ ਪਹਿਲਾ ਤਿੱਨ ਹਜਾਰ ਹਜਾਰ ਉਸ ਤੋਂ ਬਾਅਦ ਤੀਹ  ਹਜਾਰ ਫਿਰ ਤਿੱਨ ਲੱਖ ਜਮ੍ਹਾਂ ਕਰਵਾਉਣ ਲੱਗਿਆ। ਤਿੱਨ ਹਜਾਰ ਤੋਂ ਨੌੰ ਗੁਣਾ ਸੰਗਤਾਂ ਵਿਚ ਪੈਸੇ ਦੇ ਕੇ ਆਪਣਾ ਨਾਮ ਅਤੇ ਬਿਸਵਾਸ ਬਣਾ ਲਿਆ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਹੈ ਕਿ ਬਾਬਾ ਦੋ ਮਹੀਨਿਆਂ ਤੋਂ ਗਾਇਬ ਹੈ ਤਾਂ ਗੁੱਸੇ ਵਿਚ ਆਈਆਂ  ਸੰਗਤਾਂ ਨੇ ਬਾਬੇ ਦੇ ਪਰਿਵਾਰ ਨੂੰ ਘੇਰ ਲਿਆ ਪਰਿਵਾਰ ਵਾਲਿਆਂ ਨੇ ਰੋ ਰੋ  ਸੰਗਤਾਂ ਤੋਂ ਛੁਟਕਾਰਾ ਪਾ ਲਿਆ ਅਤੇ ਪੁੱਛਣ ਤੇ ਦੱਸਿਆ ਕਿ ਸਾਨੂੰ ਕੁਝ ਨਹੀਂ ਪਤਾ ਉਹ ਕਿੱਥੇ ਗਿਆ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਖਬਰਾਂ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਚੁੱਪ ਵੱਟੀ ਬੈਠਾ ਰਿਹਾ।ਪਰ ਹੁਣ ਜਦੋਂ ਗੁਰਦੁਆਰੇ ਦੇ ਵਿਚ ਸੰਗਤਾਂ ਵੱਲੋਂ ਗੁੱਸਾ ਪ੍ਰਗਟਾਇਆ ਗਿਆ ਤਾ ਥਾਣਾ ਸੰਦੌੜ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲੁੱਟੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ। ਲੋਕਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਬਾਬਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਧੰਦਾ ਚਲਾ ਰਿਹਾ ਹੈ ਪਰ ਹੁਣ ਦੇਖਦੇ ਹਾਂ ਕਦੋਂ ਤਕ ਇਸ ਮਸਲੇ ਦਾ ਛਿੱਟਾ ਪ੍ਰਸ਼ਾਸਨ ਲੋਕਾਂ ਸਾਹਮਣੇ ਰੱਖੇਗਾ। ਲੁੱਟੇ ਗਏ ਸੰਗਤਾਂ ਦੇ ਪੈਸੇ ਵਾਪਸ ਮੁੜਨਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।