ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਇੱਥੋਂ ਥੋੜ੍ਹੀ ਦੂਰ ਪਿੰਡ ਅਮਰਗਡ਼੍ਹ ਕਲੇਰ ਦੇ ਸਰਪੰਚ ਕਰਨੈਲ ਸਿੰਘ ਔਲਖ (55)ਪੁੱਤਰ ਮਲਕੀਤ ਸਿੰਘ ਅੱਜ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ।ਸਰਪੰਚ ਕਰਨੈਲ ਸਿੰਘ ਪਿੰਡ ਦਾ ਕੁਝ ਮਸਲੇ ਸੰਬੰਧੀ ਫੈਸਲਾ ਕਰਵਾਉਣ ਲਈ ਆਪਣੇ ਘਰ ਵਿਚ ਇਕੱਠੇ ਹੋਏ ਸਨ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਤੇ ਮੋਹਤਬਰ ਸੱਜਣਾ ਨੇ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਨ੍ਹਾਂ ਨੇ ਜਵਾਬ ਦੇ ਦਿੱਤਾ ਤੇ ਅੱਗੇ ਨਿਊਰੋ ਹਸਪਤਾਲ ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ ।ਜਿੱਥੇ ਇਲਾਜ ਦੌਰਾਨ ਕਰੀਬ ਸਵੇਰੇ ਗਿਆਰਾਂ ਵਜੇ ਉਨ੍ਹਾਂ ਨੇ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ।ਸਰਪੰਚ ਕਰਨੈਲ ਸਿੰਘ ਔਲਖ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ ਬੇਟਾ ਅਤੇ ਇਕ ਬੇਟੀ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਏ ਹਨ ।ਸਵਰਗੀ ਸਰਪੰਚ ਕਰਨੈਲ ਸਿੰਘ ਦਾ ਬੇਟਾ ਬੇਅੰਤ ਸਿੰਘ ਅਤੇ ਬੇਟੀ ਇੰਦਰਪ੍ਰੀਤ ਕੌਰ ਕੈਨੇਡਾ ਵਿੱਚ ਹਨ ਜਦੋਂ ਕਿ 12 ਜਨਵਰੀ ਨੂੰ ਆਉਣ ਤੇ ਸਵਰਗੀ ਕਰਨੈਲ ਸਿੰਘ ਦਾ ਸਸਕਾਰ ਕੀਤਾ ਜਾਵੇਗਾ ।ਸਰਪੰਚ ਕਰਨੈਲ ਸਿੰਘ ਔਲਖ ਅਮਾਨ ਦਰ ਅਤੇ ਵਧੀਆ ਇਨਸਾਨ ਸਨ ।ਕਰਨੈਲ ਸਿੰਘ ਦੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਪਿੰਡ ਵਿੱਚ ਅਨੇਕਾਂ ਵਿਕਾਸ ਦੇ ਕੰਮ ਕਰਾਏ ਤੇ ਹੁਣ ਵੀ ਪਿੰਡ ਵਿੱਚ ਸਰਬ ਪੱਖੀ ਵਿਕਾਸ ਚੱਲ ਰਹੇ ਸਨ ।ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਐੱਮ ਪੀ ਰਵਨੀਤ ਸਿੰਘ ਬਿੱਟੂ,ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਹਲਕਾ ਜਗਰਾਉਂ ਮਲਕੀਤ ਸਿੰਘ ਦਾਖਾ ,ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਕਾਕਾ,ਸਰਪੰਚ ਸਰਬਜੀਤ ਸਿੰਘ ਖਹਿਰਾ ਸ਼ੇਰਪੁਰ ਕਲਾਂ ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਗੁਰਪ੍ਰੀਤ ਸਿੰਘ ਪੀਤਾ ਗਾਲਿਬ ਖੁਰਦ,ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਬ ਰਣ ਸਿੰਘ,ਨੰਬਰਦਾਰ ਹਰਦੇਵ ਸਿੰਘ ਸਿਵੀਆਂ ,ਬੀਬੀ ਬਲਜਿੰਦਰ ਕੌਰ ਸਿਵੀਆਂ,ਸਾਬਕਾ ਸਰਪੰਚ ਬਲਵਿੰਦਰ ਸਿੰਘ ਜੈਦ,ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।