ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮਹਿਲ ਕਲਾਂ ਦੇ ਬੱਸ ਸਟੈਂਡ ਉੱਪਰ ਟ੍ਰੈਫਿਕ ਜਾਮ ਕਰਕੇ ਨਰਸਰੀ ਤੋਂ 5ਵੀਂ ਤਕ ਦੇ ਸਕੂਲ ਖੋਲ੍ਹਣ ਦੀ ਮੰਗ

ਮਹਿਲ ਕਲਾਂ/ਬਰਨਾਲਾ 7 ਫਰਵਰੀ ( ਗੁਰਸੇਵਕ ਸਿੰਘ ਸੋਹੀ )ਬੀਕੇਯੂ ਡਕੌਂਦਾ,ਬੀਕੇਯੂ ਕਾਦੀਆਂ,ਡੈਮੋਕਰੈਟਿਕ ਟੀਚਰ ਫਰੰਟ,  ਦੁਕਾਨਦਾਰ ਯੂਨੀਅਨ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ  ਅੱਜ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੰਦ ਕੀਤੇ ਸਕੂਲ ਨੂੰ ਮੁੜ ਖੁਲਾਉਣ ਨੂੰ ਲੈ ਕੇ ਅਨਾਜ ਮੰਡੀ ਕਸਬਾ ਮਹਿਲ ਕਲਾਂ ਤੋਂ ਇਕ ਰੋਸ ਮਾਰਚ ਕੱਢ  ਮਹਿਲ ਕਲਾਂ ਦੇ ਬੱਸ ਸਟੈਂਡ ਉੱਪਰ ਆਵਾਜਾਈ ਪੂਰੀ ਤਰ੍ਹਾਂ ਠੱਪ ਕਰਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਧਰਨਾ ਲਗਾ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਨਰਸਰੀ ਤੋਂ ਪ੍ਰਾਇਮਰੀ ਸਕੂਲ ਤੱਕ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹ ਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਦੀ ਮੰਗ ਕੀਤੀ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ,ਗੁਰਜੀਤ ਸਿੰਘ ਜਵੰਧਾ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਈਨਾਂ ,ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਸੀਨੀਅਰ ਆਗੂ ਅਮਰਜੀਤ ਸਿੰਘ ਠੁੱਲੀਵਾਲ, ਡੈਮੋਕਰੈਟਿਕ ਟੀਚਰ ਫਰੰਟ ਦੇ ਆਗੂ ਬਲਜਿੰਦਰ ਕੁਮਾਰ ਪ੍ਰਭੂ ,ਸਮਾਜ ਸੇਵੀ ਮੰਗਤ ਸਿੰਘ ਸਿੱਧੂ ਅਤੇ ਅਧਿਆਪਕਾ ਮਨਪ੍ਰੀਤ ਕੌਰ ਦੀਵਾਨਾ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲਾਂ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਭਵਿੱਖ ਖ਼ਤਰੇ ਵਿੱਚ ਪਾ ਕੇ ਸਰਕਾਰਾਂ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕਰਨਾ ਚਾਹੁੰਦੀਆਂ ਹਨ ਕਿਉਂਕਿ ਅੱਜ ਸ਼ਰਾਬ ਦੇ ਠੇਕੇ ਰਾਜਨੀਤਕ ਪਾਰਟੀਆਂ ਨੂੰ ਰੈਲੀਆਂ ਦੀ ਖੋਲ੍ਹੋ ਅਤੇ ਬਾਜ਼ਾਰਾਂ ਵਿੱਚ ਵੱਡੇ ਵੱਡੇ ਇਕੱਠਾ ਉੱਪਰ ਕਿਉਂ ਨ੍ਹੀਂ ਪਾਬੰਦੀ ਲਗਾਈ ਜਾ ਰਹੀ । ਫਿਰ ਸਕੂਲਾਂ ਨੂੰ ਕਿਉਂ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਉਮੀਦਵਾਰ ਪਿੰਡਾਂ ਅੰਦਰ ਵੋਟਾਂ ਘਰ ਘਰ ਜਾ ਕੇ ਮੰਗ ਰਹੇ ਹਨ। ਪਰ ਕਿਸੇ ਨੇ ਵੀ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਖਿਲਾਉਣ ਦੀ ਹਿੰਮਤ ਨਹੀਂ ਕੀਤੀ ।ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਸਿਆਸੀ ਪਾਰਟੀਆਂ ਦੇ ਪਿੰਡਾਂ ਵਿਚ ਵੋਟਾਂ ਮੰਗਣ ਆਉਣ ਤੇ ਉਨ੍ਹਾਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਨਰਸਰੀ ਤੋਂ ਪੰਜਵੀਂ ਤਕ ਬੰਦ  ਸਕੂਲ ਖੋਲ੍ਹੇ ਜਾਣ, ਕਿਉਂਕਿ ਛੋਟੇ ਬੱਚਿਆਂ ਨੂੰ ਆਨਲਾਈਨ ਪੜਾਈ ਬਾਰੇ ਬਹੁਤਾ ਨਹੀਂ ਪਤਾ। ਉਹ ਛੋਟੇ ਅਤੇ ਗਰੀਬ ਪਰਿਵਾਰਾਂ 'ਚ ਹੋਣ ਕਰਕੇ ਆਨਲਾਈਨ ਪੜਾਈ ਵਾਲੇ ਸਾਧਨ ਨਹੀਂ ਖਰੀਦ ਸਕਦੇ। ਇਸ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਸਕੂਲ ਵੀ ਖੋਲ੍ਹੇ ਜਾਣ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਧਨੇਰ, ਅਮਰਜੀਤ ਸਿੰਘ ਬੱਸੀਆਂ ਵਾਲੇ, ਲੱਖਾ ਸਿੰਘ ਖਿਆਲੀ,ਜਰਨੈਲ ਸਿੰਘ ਸਹੌਰ,ਅਮਰ ਸਿੰਘ ਸਹੌਰ, ਮਨਜੀਤ ਸਿੰਘ ਸਹੌਰ, ਮਾਸਟਰ ਅਜਮੇਰ ਸਿੰਘ ਕਾਲਸਾ, ਜਗਤਾਰ ਸਿੰਘ ਕਲਾਲ ਮਾਜਰਾ, ਜਸਵਿੰਦਰ ਸਿੰਘ ਛੀਨੀਵਾਲ ਕਲਾਂ ,ਲੋਕ ਅਧਿਕਾਰ ਲਹਿਰ ਦੇ ਆਗੂ ਹਰਜੀਤ ਸਿੰਘ ਖਿਆਲੀ, ਨਾਨਕ ਸਿੰਘ ਅਮਲਾ ਸਿੰਘ ਵਾਲਾ ਕੇਵਲ ਸਿੰਘ ਸਹੌਰ ਤੋਂ ਇਲਾਵਾ ਹੋਰ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਦੋ ਵਰਕਰ ਆਗੂ ਵੀ ਹਾਜ਼ਰ ਸਨ।