ਜਲਿ੍ਹਆਂ ਵਾਲੇ ਬਾਗ਼ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼ਰਧਾਾਜਲੀ ਸਮਾਗਮ ਯਾਦਗਾਰੀ ਹੋ ਨਿਬੜਿਆ

ਲੈਸਟਰ, ਮਈ (  )-ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਸੁਸਾਇਟੀ (ਲੈਸਟਰ) ਵਲੋਂ ਜਲਿ੍ਹਆਂਵਾਲਾ ਬਾਗ ਦੇ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਯਾਦਗਾਰੀ ਸਮਾਗਮ ਕਰਵਾਇਆ ਗਿਆ ¢ਇਸ ਸਮਾਗਮ ਦੀ ਸ਼ੁਰੂਆਤ 'ਚ ਸ਼ਿੰਗਾਰਾ ਸਿੰਘ ਨੇ ਪੰਡਾਲ 'ਚ ਬੈਠੇ ਸ੍ਰੋਤਿਆਾ ਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਵਜੋਂ ਚੰਦ ਸ਼ਬਦਾਂ ਨਾਲ ਸਵਾਗਤ ਕੀਤਾ ¢ ਸਮਾਗਮ ਦੇ ਸ਼ੁਰੂ 'ਚ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਯਾਦ ਕਰਨ ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ ¢ ਸਟੇਜ ਦੇ ਸ਼ੁਰੂ ਵਿਚ ਕੁਲਵਿੰਦਰ ਕੌਰ ਨੇ 'ਮੈਂ ਧਰਤੀ ਪੰਜਾਬ ਦੀ' ਕੋਰੀਓਗ੍ਰਾਫੀ ਬਾ-ਕਮਾਲ ਪੇਸ਼ ਕੀਤੀ | ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਬੁਲਾਰਿਆਂ, ਗਾਇਕ ਕਲਾਕਾਰਾਂ ਤੇ ਕਵੀਆਂ ਦੇ ਸਵਾਗਤ 'ਚ ਤਾੜੀਆਂ, ਨਾਅਰਿਆਂ ਨਾਲ ਹਾਲ ਗੂੰਜਦਾ ਰਿਹਾ ¢ ਕੈਨੇਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਵਿਸ਼ੇਸ਼ ਮਹਿਮਾਨ ਈਸਟ ਇੰਡੀਆ ਡਿਫੈਂਸ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਚੀਮਾ ਤੇ ਲਖਵੀਰ ਖੁਨ ਖੁਨ ਨੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਮੌਜੂਦਾ ਹਾਲਾਤ ਤੋਂ ਵੀ ਜਾਣੂ ਕਰਵਾਇਆ¢ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ.ਬ.) ਦੇ ਆਰਗੇਨਾਈਜਿੰਗ ਸਕੱਤਰ ਸੂਰਤ ਸਿੰਘ ਨੇ ਵੀ ਚਰਚਾ ਕੀਤੀ ¢ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਕੰਗ ਤੇ ਦੇਵ ਦੀਵਾਨਾ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਾ ¢ ਬਲਵੀਰ ਭੁਝੰਗੀ ਗਰੁੱਪ, ਸੁਰਿੰਦਰ ਸਿੰਘ ਚਾਹਲ (ਕੈਨੇਡਾ), ਤਾਰਾ ਸਿੰਘ ਤਾਰਾ, ਸੁਖਵਿੰਦਰ ਸਿੰਘ ਗਿਲ, ਇਕਬਾਲ ਸੰਧੂ , ਗੁਰਮੀਤ ਸੰਧੂ , ਦਰਸ਼ਨ ਸਿੰਘ ਆਦਿ ਨੇ ਗਾਣਿਆਂ, ਕਵਿਤਾਵਾਂ ਰਾਹੀਂ ਸ੍ਰੋਤਿਆਾ 'ਚ ਜੋਸ਼ ਭਰਿਆ ¢ ਗੁਰਦਿਆਲ ਖੁਸ਼ਦਿਲ ਨੇ ਲਛਮਣ ਦੇ ਸਾਥ ਨਾਲ ਜਾਦੂ ਦੇ ਸ਼ੋਅ ਪੇਸ਼ ਕਰਕੇ ਪਖੰਡੀ ਬਾਬਿਆਾ ਦੇ ਪਾਜ ਜ਼ਾਹਰ ਕੀਤੇ ¢ ਸਮਾਗਮ ਦੀ ਸਫ਼ਲਤਾ 'ਚ ਡਾਕਟਰ ਚੰਨਪ੍ਰੀਤ, ਹਰਵਿੰਦਰ, ਸੁਸਾਇਟੀ ਮੈਂਬਰਾਂ ਰਾਜਾ ਹੋਠੀ , ਜਸਵੰਤ ਕੌਰ ਤੇ ਸ਼ਿੰਦਰ ਕੌਰ ਪੂਰੀ ਸਹਿਯੋਗ ਰਿਹਾ ¢ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੁਸਾਇਟੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਨੇ ਬਾ-ਖ਼ੂਬੀ ਨਿਭਾਈ