ਸਿੱਖ ਮਿਸ਼ਨਰੀ ਸੁਸਾਇਟੀ ਵਿਖੇ 'ਸਿੰਘ ਸਭਾ ਲਹਿਰ' 'ਤੇ ਕਰਵਾਇਆ ਵਿਸ਼ੇਸ਼ ਸਮਾਗਮ

ਲੰਡਨ, ਮਈ (    )- ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ,  ਭਾਈ ਵੀਰ ਸਿੰਘ ਅਤੇ ਰਾਜਾ ਬਿਕਰਮ ਸਿੰਘ ਕਪੂਰਥਲਾ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗਿਆਨੀ ਅਨੂਪ ਸਿੰਘ (ਸਾਬਕਾ ਹੈੱਡ ਪ੍ਰਚਾਰਕ ਐਸ.ਜੀ.ਪੀ.ਸੀ.) ਨੇ ਕਿਹਾ ਕਿ ਜਿਸ ਵੇਲੇ ਚਾਰ ਨੌਜਵਾਨ ਸਿੱਖ ਧਰਮ ਛੱਡ ਕੇ ਇਸਾਈ ਬਣਨ ਜਾ ਰਹੇ ਸਨ ਤਾਂ ਇਨ੍ਹਾਂ ਮਹਾਨ ਵਿਦਵਾਨਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਸਮਝਾ ਕੇ ਸਿੱਖ ਧਰਮ 'ਚ ਵਾਪਸ ਲਿਆਂਦਾ ਅਤੇ ਸਿੰਘ ਸਭਾ ਲਹਿਰ ਚਲਾ ਕੇ ਅਨੇਕਾਂ ਨੌਜਵਾਨਾਂ ਨੂੰ ਸਿੱਖ ਰਹਿਤ ਮਰਯਾਦਾ, ਗੁਰੂ ਗ੍ਰੰਥ, ਗੁਰੂ ਪੰਥ ਨਾਲ ਜੋੜਿਆ | ਗਿਆਨੀ ਨੇ ਕਿਹਾ ਕਿ ਅੱਜ ਵੀ ਇਸ ਤਰ੍ਹਾਂ ਹੀ ਲਹਿਰ ਚਲਾਉਣ ਦੀ ਲੋੜ ਹੈ | ਇਸ ਸਮੇਂ ਸਿੱਖ ਮਿਸ਼ਨਰੀ ਸੁਸਾਇਟੀ ਦੇ ਸਕੱਤਰ ਹਰਚਰਨ ਸਿੰਘ ਟਾਂਕ, ਹਰਬੰਸ ਸਿੰਘ ਕੁਲਾਰ, ਮਹਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਬੁੱਟਰ, ਤੇਜਾ ਸਿੰਘ ਮਾਂਗਟ, ਗਿਆਨੀ ਨਿਰਮਲਜੀਤ, ਭਾਈ ਬਲਵਿੰਦਰ ਸਿੰਘ ਪੱਟੀ, ਭਾਈ ਅਮਰੀਕ ਸਿੰਘ ਏਅਰਪੋਰਟ ਵਾਲੇ, ਗੁਰਦੀਪ ਸਿੰਘ ਥਿੰਦ, ਸੰਤੋਖ ਸਿੰਘ ਛੋਕਰ, ਮਲਕੀਤ ਸਿੰਘ ਗਰੇਵਾਲ, ਅੰਮਿ੍ਤਪਾਲ ਸਿੰਘ, ਸੁਖਦੀਪ ਸਿੰਘ ਰੰਧਾਵਾ, ਦੀਦਾਰ ਸਿੰਘ, ਬਚਿੱਤਰ ਸਿੰਘ ਸਾਗੀ ਆਦਿ ਹਾਜ਼ਰ ਸਨ |