You are here

ਲੁਧਿਆਣਾ

ਨਗਰ ਕੌਂਸਲ ਚੋਣਾਂ ਵਿੱਚ ਲੋਕ ਨਗਰ ਕੌਂਸਲ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ਉਤਾਵਲੇ-ਪ੍ਰੋ.ਸੁਖਵਿੰਦਰ ਸਿੰਘ 

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਪੰਜਾਬ ਵਿੱਚ ਨਗਰ ਕੌਸਲ ਦੀਆਂ ਚੋਣਾਂ ਜਲਦੀ ਹੋਣ ਵਾਲੀਆਂ ਹਨ ਪਰ ਮੌਜੂਦਾ ਕਾਗਰਸ ਸਰਕਾਰ ਅਤੇ ਦਸ ਸਾਲ ਅਕਾਲੀ ਦਲ ਦੀ ਸਰਕਾਰ ਤੋਂ ਦੁੱਖੀ ਲੋਕਾਂ ਵਲੋ ਝਾੜੂ ਨੂੰ  ਨਗਰ ਕੌਂਸਲ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ ਨਗਰ ਕੌਂਸਲ  ਵਿੱਚ ਫੈਲੇ ਭਿਰਸ਼ਟਾਚਾਰ   ਕਰਕੇ ਜਗਰਾਉਂ ਵਾਸੀ ਬਹੁਤ ਦੁੱਖੀ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦਾ ਕੋਈ ਵੀ ਕੋਨਾ ਇਮਾਨਦਾਰ ਨਹੀ ਰਿਹਾ ਚਾਹੇ ਕੋਈ ਵੀ ਕੰਮ ਕਰਾਉਣਾ ਹੋਏ  ਬਿਨਾਂ ਰਿਸਵਤ ਤੋਂ ਨਹੀਂ ਹੁੰਦਾ ਹਰ ਅਧਿਕਾਰੀ ਲਈ ਰਿਸਵਤ ਜਰੂਰੀ ਹੈ.ਨਗਰ ਕੌਸਲ ਨੂੰ ਭਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ਆਪ ਦੇ ਮੈਬਰਾਂ ਨੂੰ  ਜਿਤਾਉਣ ਦਾ ਮਨ ਬਣਾ ਲਿਆ .ਇੱਥੇ ਲੋਕਾ ਨੇ ਬਹੁਤ ਗੁੱਸੇ ਭਰੇ ਰੋਹ ਵਿੱਚ ਕਿਹਾ ਕਿ ਹੁਣ ਤੱਕ ਕੋਈ ਵੀ ਕੰਮ ਨਹੀ ਹੋਇਆ ਜੇਕਰ ਹੁਣ ਸਾਰੀਆਂ ਗਲੀਆਂ ਬਣ ਰਹੀਆਂ ਹਨ ਉਹ ਇੱਥੇ ਦੇ ਅੈਮ.ਅੈਲ.ਏ ਬੀਬੀ ਸਰਵਜੀਤ ਕੌਰ ਮਾਣੂੰਕੇ ਕਰਕੇ ਅਤੇ ਲੋਕਾਂ ਦੇ ਖੁਦ  ਕਰਕੇ ਜੋ ਸਮੇਂ ਸਮੇ ਤੇ ਧਰਨੇ ਦਿੱਤੇ ।ਇਸ ਸਮੇ ਮਾਸਟਰ ਸੁੱਚਾ ਸਿੰਘ ਨੇ ਕਿਹਾ ਕਿ ਮੈ ਹਰ ਵਕਤ ਲੋਕਾਂ ਦੀ ਸੇਵਾ ਕਰਦਾ ਆਇਆ ਹਾਂ ਅਤੇ ਅੱਗੋਂ ਹੋਰ ਵੀ ਲੋਕਾਂ ਲਈ ਕੰਮ ਕਰਾਗਾ ਮੇਰੀ ਜਿੱਤ ਲੋਕਾਂ ਦੀ ਇਮਾਨਦਾਰੀ ਦੀ ਜਿੱਤ ਹੋਵੇਗੀ ਕਿਉਂ ਕਿ ਲੋਕਾਂ ਦਾ ਕੋਈ ਵੀ ਕੰਮ ਬਿਨਾ ਰਿਸਵਤ ਨਹੀ ਹੰਦਾ  ਮੈ ਵਾਰਡ ਨੰ 2 ਨੂੰ  ਇੱਕ ਨਮੂਨੇ ਦੇ ਵਾਰਡ ਬਣਾਵਾਗਾ ।ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਖੁਸ ਹਨ ਕਿ ਕੇਜਰੀਵਾਲ ਇੱਕਲਾ ਮੁੱਖ ਮੰਤਰੀ ਹੈ ਜੋ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ ਕਿਸਾਨਾਂ ਦਾ ਦੁੱਖ ਦਰਦ ਸਮਝਦਾ ਹੈ ਇਸ ਕਰਕੇ ਸਾਰੇ ਲੋਕ ਨਗਰ ਕੌਸਲ ਵਿੱਚ ਝਾੜੂ ਨੂੰ ਵੋਟਾਂ ਪਾਉਣ ਲਈ ਉਤਾਵਲੇ ਹਨ.ਇਸ ਸਮੇ ਹਾਜਰ ਪ੍ਰੋ.ਸੁਖਵਿੰਦਰ ਸਿੰਘ ,ਪੱਪੂ ਭੰਡਾਰੀ ,ਮੇਜਰ ਸਿੰਘ ,ਸੰਨੀ ਬਤਰਾ,ਮਨਦੀਪ ਸਿੰਘ ,ਰਣਜੀਤ ਸਿੰਘ ,ਅਵਤਾਰ ਸਿੰਘ ,ਇਕਬਾਲ ਸਿੰਘ ,ਬਲਵੀਰ ਸਿੰਘ ,ਅਮਰਜੀਤ ਸਿੰਘ ,ਕੁਲਦੀਪ ਕੌਰ,ਪ੍ਰਕਾਸ ਕੌਰ,ਕਸ਼ਮੀਰ ਸਿੰਘ ,ਜਗਤਾਰ ਸਿੰਘ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।

ਪੁਰਾਣੀ ਦਾਣਾ ਮੰਡੀ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਬਾਬਾ ਪ੍ਰੇਮ ਨਾਥ ਜੀ ਦੀ ਯਾਦ ਵਿੱਚ ਭੰਡਾਰਾ ਲਾਇਆ ਗਿਆ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਅੱਜ ਇੱਥੇ ਪੁਰਾਣੀ ਦਾਣਾ ਮੰਡੀ ਮੰਦਿਰ ਵਿਚ ਸਿਧ ਬਾਬਾ ਪ੍ਰੇਮ ਨਾਥ ਜੀ ਦੀ ਯਾਦ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਉਨ੍ਹਾਂ ਦੀ ਬਰਸੀ ਮੌਕੇ ਭੰਡਾਰਾ ਲਾਇਆ ਗਿਆ ਜਿਸ ਦੀ ਅਗਵਾਈ ਮਹੰਤ ਬਾਬਾ ਰਾਮ ਨਾਥ ਜੀ ਨੇ ਕੀਤੀ ਉਨ੍ਹਾਂ ਕਿਹਾ ਕਿ ਇਸ ਪ੍ਰਾਚੀਨ ਸਿਧ ਡੇਰੇ ਦਾ ਇਤਿਹਾਸ 350ਸਾਲ ਪੁਰਾਣਾ ਹੈ, ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਗੁਰੂ ਪ੍ਰੇਮ ਨਾਥ ਜੀ ਇਸ ਅਸਥਾਨ ਦੀ ਸੇਵਾ ਸੰਭਾਲ ਕਰਦੇ ਸਨ, ਅਤੇ ਅੱਜ ਉਨਾਂ ਦੀ ਯਾਦ ਵਿੱਚ ਇਹ ਬਰਸੀ ਸਮਾਗਮ ਤੇ ਭੰਡਾਰਾ ਲਗਾ ਕੇ ਉਨ੍ਹਾਂ ਦੀ ਪਵਿੱਤਰ ਯਾਦ ਮਨਾਈ ਗਈ ਹੈ ,ਜੋ ਪਹਿਲਾਂ ਵੀ ਹਰ ਸਾਲ ਮਨਾਈ ਜਾਂਦੀ ਹੈ ਅਤੇ ਅੱਗੇ ਹਰ ਸਾਲ ਮਨਾਈ ਜਾਇਆ ਕਰੇਗੀ। ਅੱਜ ਦੇ ਇਸ ਭੰਡਾਰੇ ਤੇ ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਹੋਰਨਾਂ ਤੋਂ ਇਲਾਵਾ ਮਹੇਸ਼ ਗਿਰੀ ਜੀ, ਮਹੰਤ ਰਾਮ ਨਾਥ ਜੀ,ਅਨੀਸ਼ ਪੰਡਤ ਜੀ ਅਤੇ ਜਗਰਾਉਂ ਦੇ ਲਗਭਗ ਸਾਰੇ ਮੰਦਿਰਾਂ ਦੇ ਸੰਤ ਮਹਾਂਪੁਰਸ਼, ਅਤੇ ਸ਼ਹਿਰ ਦੇ ਮਾਨਯੋਗ ਲੋਕ ਵੀ ਇਸ ਭੰਡਾਰੇ ਵਿਚ ਸ਼ਾਮਿਲ ਹੋਏ। ਅਤੇ ਹੋਰਨਾਂ ਤੋਂ ਇਲਾਵਾ ਕਪਿਲ ਬਾਂਸਲ, ਅਮਿਤ ਬਾਂਸਲ, ਵਿਸ਼ਾਲ ਢੰਡਾ, ਦਵਿੰਦਰ ਜੈਨ, ਅਮਿਤ ਜੋਸ਼ੀ, ਰੌਕੀ ਗੋਇਲ, ਪਿਊਸ਼ ਗੋਇਲ , ਕਮਲ ਬਾਂਸਲ, ਅਮਿਤ ਸਿੰਗਲ, ਕੁਲਦੀਪ ਸਿੰਘ ਕੋਮਲ, ਮੋਹਿਤ ਗੋਇਲ, ਜੋਗਿੰਦਰ ਚੋਹਾਨ, ਜੀਵਨ ਕੋਹਲੀ, ਅਜੇ ਬਾਂਸਲ, ਆਦਿ ਹਾਜ਼ਰ ਸਨ, ਭੰਡਾਰਾ ਅਤੁੱਟ ਵਰਤਾਇਆ ਗਿਆ।

ਲਾਲਾ ਲਾਜਪਤ ਰਾਏ ਜੀ ਦੇ ਘਰ ਅਤੇ ਬੁੱਤ ਦੀ ਸਾਂਭ ਸੰਭਾਲ ਲਈ ਪ੍ਰਧਾਨਮੰਤਰੀ ਤੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਸ਼੍ਰੀ ਅਗਰਸੇਨ ਕਮੇਟੀ (ਆਰ ਜੇ ਆਈ) ਦੇ ਉਪ-ਪ੍ਰਧਾਨ ਕਮਲਦੀਪ ਬਾਂਸਲ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ, ਭਾਰਤ ਦੀ ਆਜ਼ਾਦੀ ਦਾ ਨੀਂਹ ਪੱਥਰ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਬਾਰੇ   ਡਾਕ ਰਾਹੀਂ ਜਾਗਰੂਕ ਕੀਤਾ।  ਕਮਲ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਜੱਦੀ ਘਰ ਵਿਖੇ ਸਥਿਤ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਮੂਰਤੀ  ਨੂੰ ਜੰਗਾਲ ਲੱਗ ਚੁੱਕੀ ਹੈ ਅਤੇ ਮੂਰਤੀ ਕਈ ਥਾਵਾਂ ਤੇ ਟੁੱਟ ਗਈ ਹੈ।  ਬਾਂਸਲ ਨੇ ਕਿਹਾ ਕਿ ਲਾਲਾ ਜੀ ਵਰਗੇ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਸੁਤੰਤਰ ਭਾਰਤ ਵਿੱਚ ਸਾਹ ਲੈ ਰਹੇ ਹਾਂ।  ਸ਼੍ਰੀ ਅਗਰਸੈਨ ਸੰਮਤੀ (ਰਾਜਿ) ਜਗਰਾਉਂ ਦੇ ਪ੍ਰਧਾਨ ਪਿਯੂਸ਼ ਗਰਗ, ਚੇਅਰਮੈਨ ਅਮਿਤ ਸਿੰਘਲ ਅਤੇ ਜਨਰਲ ਸੱਕਤਰ ਜਿਤੇਂਦਰ ਗਰਗ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਘਰ ਹੈ ਜਿਸਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ।  ਅਤੇ ਉਸਦੀ ਮੂਰਤੀ ਨੂੰ ਸਰਕਾਰ ਨੇ ਧਿਆਨ ਵਿੱਚ ਨਹੀਂ ਰੱਖਿਆ.  ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਨਿਸ਼ਾਨ ਸਾਡੇ ਦੇਸ਼ ਦੀ ਅਨਮੋਲ ਵਿਰਾਸਤ ਹਨ, ਜੇਕਰ ਸਰਕਾਰ / ਪ੍ਰਸ਼ਾਸਨ ਦੋਵੇ ਸੰਭਾਲ ਨਹੀਂ ਕਰ ਸਕਦੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ।  ਉਨ੍ਹਾਂ ਕਿਹਾ ਕਿ ਇਨ੍ਹਾਂ ਸੰਕੇਤਾਂ ਨੂੰ ਵੇਖਦਿਆਂ ਹੀ ਸਾਡੀ ਨੌਜਵਾਨ ਪੀੜ੍ਹੀ ਦੇਸ਼ ਲਈ ਕੰਮ ਕਰਨ ਲਈ ਪ੍ਰੇਰਿਤ ਹੋਵੇਗੀ।  ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਬਲੀਦਾਨ ਦਿਵਸ ਦੇ ਮੌਕੇ ਅਤੇ ਕੋਈ ਵੀ ਸਰਕਾਰੀ ਨੁਮਾਇੰਦਾ ਉਨ੍ਹਾਂ ਦੇ ਜੱਦੀ ਘਰ ਮੱਥਾ ਟੇਕਣ ਲਈ ਨਹੀਂ ਪਹੁੰਚਿਆ, ਜੋ ਕਿ ਬਹੁਤ ਦੁੱਖ ਦੀ ਗੱਲ ਹੈ।  ਹਰ ਸਾਲ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਅਤੇ ਜਨਮਦਿਨ 'ਤੇ, ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਪਣੇ ਜੱਦੀ ਘਰ ਪਹੁੰਚਣਾ ਚਾਹੀਦਾ ਹੈ.  ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਸਤਿਕਾਰਤ ਮੁੱਖ ਮੰਤਰੀ ਸਾਡੇ ਮੈਂਬਰ ਵੱਲੋਂ ਭੇਜੇ ਈਮੇਲ ਦਾ ਨਿਸ਼ਚਤ ਤੌਰ 'ਤੇ ਜਵਾਬ ਦੇਣਗੇ ਅਤੇ ਜਲਦੀ ਹੀ ਸਰਕਾਰ ਵੱਲੋਂ ਲਾਲਾ ਜੀ ਦੇ ਪੁਰਖੀ ਘਰ ਅਤੇ ਬੁੱਤ ਦੀ ਦੇਖਭਾਲ ਲਈ ਆਰੰਭ ਕੀਤੀ ਜਾਵੇਗੀ।  ਇਸ ਮੌਕੇ ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਲਾਲਾ ਜੀ ਦੇ ਜੱਦੀ ਘਰ ਨੂੰ ਸੰਭਾਲ ਨਹੀਂ ਕਰ ਸਕਦੀ ਤਾਂ ਇਸ ਦੀ ਜ਼ਿੰਮੇਵਾਰੀ ਸਾਡੀ ਸੰਸਥਾ ਨੂੰ ਦੇਣੀ ਚਾਹੀਦੀ ਹੈ।

ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਪਿੰਡ ਗਾਲਬ ਰਣ ਸਿੰਘ ਵਿੱਚ ਨਗਰ ਕੀਰਤਨ ਸਜਾਇਆ ਗਿਆ

ਜਗਰਾਓਂ /ਸਿੱਧਵਾਂ ਬੇਟ, ਜਨਵਰੀ 2021  - (ਜਸਮੇਲ ਗਾਲਿਬ  )- 

   ਸਾਹਿਬ ਏ ਕਮਾਲ ਸਿੱਖ ਜਗਤ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਿੱਖ ਸੰਗਤਾਂ ਵੱਲੋਂ ਪਿੰਡ ਗਾਲਬ ਰਣ ਸਿੰਘ ਵਿੱਚ  ਅਖੰਡ ਪਾਠ  ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ  ਪੰਜ ਪਿਆਰਿਆਂ ਦੀ ਅਗਵਾਈ ਚ ਪਵਿੱਤਰ ਪਾਲਕੀ ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ  ਜੋ ਕਿ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ। ਸ਼ਾਮ ਸਮੇਂ ਗੁਰਦੁਆਰਾ ਪਿੰਡ ਗਾਲਬ ਰਣ ਸਿੰਘ ਵਿੱਚ ਸੰਪੂਰਨ ਹੋਇਆ ।ਇਸ ਮੌਕੇ ਸੰਗਤਾਂ ਵੱਲੋਂ ਵੱਖ ਵੱਖ ਪੜਾਵਾਂ ਤੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਲਈ ਚਾਹ ਮੱਠੀਆਂ ਸਮੋਸੇ ਫਲਾਂ ਆਦਿ ਦੇ ਲੰਗਰ ਸਜਾਏ ਗਏ ।ਭਾਈ ਗੁਰਭਾਗ ਸਿੰਘ ਮਰੂੜ ਦੇ ਢਾਡੀ ਜਥੇ ਨੇ ਪਵਿੱਤਰ ਬਾਣੀ ਦੇ ਰਸ ਭਿੰਨੇ ਗੁਰੂ ਦੇ ਇਤਿਹਾਸ ਨੂੰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਿੱਖ ਲਿਬਾਸ ਚ ਸਜੀਆਂ ਸੰਗਤਾਂ ਸਭ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ ।ਇਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਸਰਤਾਜ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ ਸਰਪੰਚ ਜਗਦੀਸ਼ ਚੰਦ ਸ਼ਰਮਾ ਮੈਂਬਰ ਨਿਰਮਲ ਸਿੰਘ, ਮੈਂਬਰ ਹਰਮੰਦਰ ਸਿੰਘ ਫੌਜੀ ,ਸੁਰਿੰਦਰਪਾਲ ਸਿੰਘ ਫੌਜੀ ,ਜਗਸੀਰ ਸਿੰਘ ਮੈਂਬਰ,ਹਿੰਮਤ ਸਿੰਘ ਸੰਪੂਰਨ ਸਿੰਘ  ਬਲਜਿੰਦਰ ਸਿੰਘ ਨੰਦ ਜਸਵਿੰਦਰ ਸਿੰਘ ਬੱਗਾ,ਜਗਜੀਤ ਸਿੰਘ  ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ  

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਪਿਆਰ ਮਨਾਉਣ ਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ :ਪ੍ਰਧਾਨ ਸਰਤਾਜ ਸਿੰਘ ਗਾਲਬ

ਜਗਰਾਓਂ /ਸਿੱਧਵਾਂ ਬੇਟ, ਜਨਵਰੀ 2021  - (ਜਸਮੇਲ ਗਾਲਿਬ  )- 

ਪਿੰਡ ਗਾਲਬ ਰਣ ਸਿੰਘ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਹੈ  ਕਿ ਜਿਨ੍ਹਾਂ ਨੇ ਮਨ ਧਨ ਅਤੇ ਹੱਥੀਂ ਸੇਵਾ ਕੀਤੀ ਅਸੀਂ ਗੁਰਦੁਆਰਾ ਪ੍ਰਬੰਧ ਕਮੇਟੀ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ  ਉਨ੍ਹਾਂ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਨੇ  ਬੜੀ ਸ਼ਰਧਾ ਅਤੇ ਪਿਆਰ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਪਿਆਰ ਦਾ ਸਾਥ ਦਿੱਤਾ ।ਇਸ ਸਮੇਂ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਕਿਹਾ ਹੈ ਕਿ ਢਾਡੀ ਜਥਿਆਂ ਵੱਲੋਂ ਗੁਰੂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਸਮੇਂ ਖਜ਼ਾਨਚੀ ਕੁਲਵਿੰਦਰ ਸਿੰਘ,ਸਰਪੰਚ ਜਗਦੀਸ਼ ਚੰਦ ਸ਼ਰਮਾ, ਨਿਰਮਲ ਸਿੰਘ ਮੈਂਬਰ ਹਰਿਮੰਦਰ ਸਿੰਘ ਮੈਂਬਰ ਸੁਰਿੰਦਰਪਾਲ ਸਿੰਘ ਫੌਜੀ,ਮੈਂਬਰ ਜਗਸੀਰ ਸਿੰਘ ਕਾਲਾ ਹਿੰਮਤ ਸਿੰਘ  ਬਲਜਿੰਦਰ ਸਿੰਘ ਨੰਦ ਆਦਿ ਹਾਜ਼ਰ ਸਨ । 

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਬੋਲਣ ਤੇ ਸੁਣਨ ਤੋਂ ਅਸਮਰੱਥ ਵਿਅਕਤੀ ਦੇ ਪਰਿਵਾਰ ਦੀ ਭਾਲ ਲਈ ਸਹਿਯੋਗ ਦੀ ਅਪੀਲ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਇੱਕ ਅਜਿਹੇ ਵਿਅਕਤੀ ਦੇ ਪਰਿਵਾਰ ਨੂੰ ਲੱਭਣ ਲਈ ਸਹਿਯੋਗ ਦੀ ਮੰਗ ਕੀਤੀ ਗਈ, ਜੋ ਬੋਲਣ ਤੇ ਸੁਣਨ ਵਿੱਚ ਅਸਮਰੱਥ ਹੈ ਤਾਂ ਜੋ ਉਸ ਵਿਅਕਤੀ ਨੂੰ ਉਸਦੇ ਪਰਿਵਾਰ ਦੇ ਸਪੁਰਦ ਕੀਤਾ ਜਾ ਸਕੇ।ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਇਸ ਬੋਲੇ ਤੇ ਗੂੰਗੇ ਵਿਅਕਤੀ ਦੇ ਪਰਿਵਾਰ ਜਾਂ ਕਿਸੇ ਰਿਸ਼ਤੇਦਾਰ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਿੱਧੇ ਤੌਰ 'ਤੇ ਕੇਰਲਾ ਸਟੇਟ ਲੀਗਲ ਸਰਵਿਸਜ ਅਥਾਰਟੀ, ਨਿਆਮਾ ਸਹਾਇਆ ਭਵਨ, ਹਾਈ ਕੋਰਟ ਕੰਪਾਊਂਡ, ਐਰਨਾਕੁਲਮ, ਕੋਚੀ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਕੇਰਲਾ ਸਟੇਟ ਲੀਗਲ ਸਰਵਿਸਜ ਅਥਾਰਟੀ, ਨਿਆਮਾ ਸਹਾਇਆ ਭਵਨ, ਹਾਈ ਕੋਰਟ ਕੰਪਾਊਂਡ, ਐਰਨਾਕੁਲਮ, ਕੋਚੀ ਅਨੁਸਾਰ ਇਸ ਵਿਅਕਤੀ ਨੂੰ ਚੋਰੀ ਦੇ ਕੇਸ ਵਿੱਚ 25 ਜੂਨ, 2020 ਤੋਂ ਨਿਆਂਇਕ ਹਿਰਾਸਤ ਵਿੱਚ ਜ਼ਿਲ੍ਹਾ ਜੇਲ੍ਹ ਕੱਕਾਨਾਡ ਵਿਖੇ ਰੱਖਿਆ ਗਿਆ ਸੀ, ਜਿੱਥੇ ਉਹ ਸਾਥੀ ਕੈਦੀਆਂ ਨਾਲ ਮਿਲ-ਜੁਲ ਕੇ ਨਹੀਂ ਰਹਿ ਰਿਹਾ ਸੀ। ਹੁਣ ਇਸ ਦੋਸ਼ੀ ਨੂੰ 12 ਦਸੰਬਰ, 2020 ਤੋਂ ਬਰੀ ਕਰ ਦਿੱਤਾ ਗਿਆ ਹੈ ਪਰੰਤੂ ਉਸਦੇ ਪਰਿਵਾਰ ਬਾਰੇ ਕੋਈ ਸੂਚਨਾ ਨਾ ਹੋਣ ਕਰਕੇ ਹਾਲੇ ਜੇਂਲ੍ਹ ਵਿੱਚ ਹੀ ਹੈ

ਮੁੱਖ ਮੰਤਰੀ ਵੱਲੋਂ 7 ਜਨਵਰੀ ਤੋਂ ਵਰਚੂਅਲੀ ''ਯੂਥ ਆਫ ਪੰਜਾਬ'' ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਜਨਵਰੀ ਤੋਂ ਵਰਚੂਅਲੀ ''ਯੂਥ ਆਫ ਪੰਜਾਬ'' ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ - ਸੁਖਵਿੰਦਰ ਸਿੰਘ ਬਿੰਦਰਾ

ਮੁਹਿੰਮ ਤਹਿਤ ਨੌਜਵਾਨਾਂ ਨੂੰ ਵੰਡੀਆਂ ਜਾਣਗੀਆਂ ਸਪੋਰਟਸ ਕਿੱਟਾਂ

ਲੁਧਿਆਣਾ ਵਿਖੇ 7 ਤੇ 28 ਜਨਵਰੀ ਨੂੰ ਕੀਤੇ ਜਾਣਗੇ ਦੋ ਸਮਾਗਮ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ 7 ਜਨਵਰੀ, 2021 ਤੋ਼ ਵਰਚੂਅਲ ਤੌਰ 'ਤੇ 'ਯੂਥ ਆਫ ਪੰਜਾਬ' ਮੁਹਿੰਮ ਦੀ ਸੂਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਮੁਫਤ ਖੇਡ ਕਿੱਟਾਂ ਵੰਡੀਆਂ ਜਾਣਗੀਆਂ।

ਸ਼੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ 7 ਜਨਵਰੀ, 2021 ਨੂੰ ਲੁਧਿਆਣਾ ਤੋਂ ਕੀਤੀ ਜਾਵੇਗੀ, ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਖੇਤਰਾਂ ਦੇ ਯੂਥ ਕਲੱਬਾਂ ਨੂੰ ਸਪੋਰਟਸ ਕਿੱਟਾਂ ਨੌਜਵਾਨਾਂ ਨੂੰ ਵੰਡਣ ਲਈ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇੱਕ ਹੋਰ ਸਮਾਗਮ 28 ਜਨਵਰੀ, 2021 ਨੂੰ ਹੋਵੇਗਾ, ਜਿੱਥੇ ਲੁਧਿਆਣਾ ਦੇ ਦਿਹਾਤੀ ਇਲਾਕਿਆਂ ਦੇ ਯੂਥ ਕਲੱਬਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸਮਾਗਮ ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣਗੇ।

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸੈਂਕੜੇ ਯੂਥ ਕਲੱਬ ਇਨ੍ਹਾਂ ਦੋਵਾਂ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕਈ ਉਦਯੋਗਿਕ ਘਰਾਣਿਆਂ ਜਿਵੇਂ ਕਿ ਹੀਰੋ ਈਕੋਟੈਕ, ਏਵਨ ਸਾਈਕਲਜ਼, ਕੰਗਾਰੂ ਇੰਡਸਟਰੀਜ਼, ਹਾਈਵੇਅ ਇੰਡਸਟਰੀਜ਼, ਕੇ.ਜੇ. ਫੋਰਜਿੰਗ ਆਦਿ ਇਸ ਮੁਹਿੰਮ ਦੇ ਸਬੰਧ ਵਿੱਚ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਹਰੇਕ ਖੇਡ ਕਿੱਟ ਵਿੱਚ ਕ੍ਰਿਕਟ, ਵਾਲੀਬਾਲ ਅਤੇ ਫੁੱਟਬਾਲ ਦੀਆਂ ਕਿੱਟਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਖੇਡ ਕਿੱਟ ਨੂੰ ਹਰੇਕ ਖੇਤਰ ਵਿੱਚ 70-80 ਨੌਜਵਾਨਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਕਿੱਟ ਵਿੱਚ ਟੀਮ ਦੀਆਂ ਪੂਰੀਆਂ ਖੇਡ ਕਿੱਟਾਂ ਸ਼ਾਮਿਲ ਹਨ।

ਸ਼੍ਰੀ ਬਿੰਦਰਾ ਨੇ ਦੱਸਿਆ ਕਿ ਜੇ ਕੋਈ ਵੀ ਯੂਥ ਕਲੱਬ ਜਿਸ ਨੇ ਖੇਡਾਂ ਦੇ ਖੇਤਰ ਵਿੱਚ ਜਾਂ ਕਿਸੇ ਸਮਾਜਿਕ ਕੰਮ ਲਈ ਜਾਂ ਕੋਵਿਡ ਦੌਰਾਨ ਕੰਮ ਕੀਤਾ ਹੈ ਤਾਂ ਈਮੇਲ ਆਈ.ਡੀ. chairmanyouthboardpb@gmail.com ਜਾਂ ਫੋਨ ਨੰਬਰ 95772-00003 'ਤੇ ਇਨ੍ਹਾਂ ਕੰਮਾਂ ਨਾਲ ਸਬੰਧਤ ਫੋਟੋਆਂ/ਦਸਤਾਵੇਜ਼ਾਂ ਨਾਲ ਅਰਜ਼ੀ ਦੇ ਸਕਦਾ ਹੈ ਅਤੇ ਅਪਲਾਈ ਕਰਨ ਵਾਲੇ ਅਰਜ਼ੀਕਰਤਾ ਵੱਲੋਂ ਦਿੱਤੇ ਪ੍ਰਮਾਣ ਪੱਤਰਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਮੁਫਤ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸ਼੍ਰੀ ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਵਿੱਚ ਪੰਜਾਬ ਦੀ ਜਵਾਨੀ ਦੀ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਰਾਜ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੇ ਹੋਰ ਸਮਾਗਮ ਕੀਤੇ ਜਾਣਗੇ।

CHIEF MINISTER PUNJAB TO LAUNCH PUNJAB YOUTH DEVELOPMENT BOARD’S “YOUTH OF PUNJAB

” CAMPAIGN ON JANUARY 7: SUKHWINDER SINGH BINDRA

SAYS UNDER THIS CAMPAIGN, SPORTS KITS TO BE DISTRIBUTED TO YOUTH

TWO FUNCTIONS TO BE HELD IN LUDHIANA ON JANUARY 7 & 28

January 5-2021, Ludhiana, (Jan Shakti News )

Punjab Youth Development Board Chairman Mr Sukhwinder Singh Bindra has informed that Chief Minister Capt Amarinder Singh Punjab would be launching “Youth of Punjab” campaign in the state on January 7, 2021. He said that under this campaign, free sports kits would be distributed to the youth in all districts of Punjab.

In a press statement issued here today, Mr Sukhwinder Singh Bindra said that this campaign would be officially launched by Capt Amarinder Singh through video conferencing from Ludhiana on January 7, 2021, where youth clubs from the urban areas of district Ludhiana, would be handed over sports kits, followed by another function on January 28, 2021, where youth clubs of rural areas of Ludhiana would be covered. He informed that both these functions would be organised at Bachat Bhawan, Ludhiana.

Mr Sukhwinder Singh Bindra stated that hundreds of youth clubs of district Ludhiana would be covered in both these functions. He informed that several industrial houses such as Hero Ecotech, Avon Cycles, Kangaroo industries, Highway Industries, KJ Forgings etc are actively supporting the Punjab Youth Development Board regarding this campaign.

He stated that each sports kit would include kits for cricket, volleyball and football. He said that this sports kit can be used by 70-80 youth in each area because they include kits of team sports.

Mr Bindra stated that if any youth club, which has worked in the field of sports or for any social cause or during Covid, can apply along with supporting photographs/documents at email ID chairmanyouthboardpb@gmail.com or at phone number 95772-00003. He said that once they apply, their credentials would be checked and free sports kits would be provided to them.

Mr. Bindra said that the Punjab Government led by Capt. Amarinder Singh is committed to the progress of Punjab's Youth in all spheres. Appealing to the Youth of the state to stay away from drugs and show maximum participation in sports, as Punjab is a state that has produced several international and national level players.

He said that more such functions would also be organised in other parts of the state in coming days.

Finance Minister Manpreet Singh Badal launches Xcelerator Ludhiana

 “Sadda Karobaar, Punjab di Shaan” through video conferencing

The program will help scale businesses faster and support Punjab’s transformation: Vini Mahajan

Function organised at CICU Complex today

January 5-2021, Ludhiana (Jan Shakti News) 

The Global Alliance for Mass Entrepreneurship (GAME) in partnership with Department of Industries & Commerce (Government of Punjab) and Chamber of Industrial & Commercial Undertakings (CICU) launched the Xcelerator Ludhiana - “Sadda Karobaar, Punjab di Shaan” program in Ludhiana. Xcelerator is a 6-month business accelerator program to support promising mass entrepreneurs (SMEs) in improving their productivity, efficiency, and profitability and scale their businesses faster.

The Program was launched through video conferencing by Mr Manpreet Singh Badal, Finance Minister, Government of Punjab as Chief Guest along with Mrs. Vini Mahajan, Chief Secretary, Government of Punjab in the presence of Mr. Alok Shekhar, Principal Secretary Industries & Commerce, Government of Punjab, Mr. Sachit Jain, Vice Chairman & MD, Vardhman Special Steels, and Chair of GAME Punjab Taskforce, Mr. Ravi Venkatesan, Founder, GAME, Deputy Commissioner Ludhiana Mr Varinder Kumar Sharma, ADC (D) Mr Sandeep Kumar, Mr Upkar Singh Ahuja, President, CICU, among other notable guests and entrepreneurs.

The event marked the start of the first cohort of Xcelerator Ludhiana with 27 entrepreneurs in the Rs 2 crore to Rs 50 crore annual revenue category who were selected from an application pool of over 450. The Xcelerator program has been inspired by the Scale Up Program by Daniel Isenberg, also a speaker at the event and advisor to Xcelerator, that has been implemented in other developing and developed countries such as Colombia, Brazil and USA. The program is being led by the GAME Punjab Taskforce with Mr. Sachit Jain as the chair along with Mr. Upkar Singh Ahuja, President, CICU and other key stakeholders from government, industries, banks, academic institutes and media.

“The entrepreneurial spirit of Punjab is well known and, in the last few years, we have made consistent strides towards a more business friendly environment in the state. We are committed to create more opportunities for existing and new entrepreneurs, attract more investment and amplify ease of doing business for robust industrial growth. On the same lines, I am very happy to launch the Xcelerator initiative by GAME starting with Punjab’s largest industrial hub - Ludhiana and hope that this initiative, geared towards providing the much needed handholding for mass entrepreneurs, will strengthen the entrepreneurship ecosystem in Punjab,” said Mr Manpreet Singh Badal, Finance Minister of Punjab, in his address through video conferencing.

Mrs Vini Mahajan, Chief Secretary to the Government of Punjab said, “This Xcelerator is an important step towards amplifying the entrepreneurial dynamism and enabling a conducive entrepreneurship ecosystem for the growth of Micro, Small, and Medium Enterprises (MSMEs) in Punjab. Initiatives like ‘Startup Punjab’ and ‘Invest Punjab’, which was recently recognised as the top performing investment promotion agency in the country by the Department for Promotion of Industry and Internal Trade (DPIIT), are examples of the state government’s efforts towards achieving this end. The Government of Punjab is committed to support GAME and other stakeholders in this programme.”

“We are extremely delighted to have the Government of Punjab partner with us in this effort to amplifying growth of entrepreneurship in local ecosystems. Ludhiana has been chosen as the first location for this program because of the entrepreneurial energy which exists and potential to create a model that can be replicated across Punjab and the rest of the country. The high calibre of the entrepreneurs chosen to be part of Xcelerator Ludhiana and their success we hope will inspire a thriving entrepreneurial environment,” said Mr Ravi Venkatesan, Founder, Global Alliance for Mass Entrepreneurship (GAME) and Former Chairman of Microsoft India and Bank of Baroda.

“As an important support to Punjab’s industrial transformation, Ludhiana has huge potential in some of its core-sectors like agri-tech, textiles, healthcare, light engineering, auto components, in which there is robust local expertise and a rich ecosystem of customers, suppliers etc. Hence, Xcelerator has been designed in a way that will help small businesses scale up faster in a short span of time and will also help them sustain market realities. This pilot of Xcelerator will set the base for the expansion of the program across different districts of Punjab. Building a self-sustaining pipeline of entrepreneurs, by investing in education and incubation is the need of the hour,” said Mr Sachit Jain, Vice Chairman and Managing Director, Vardhman Special Steels Ltd.

Deputy Commissioner Mr Varinder Kumar Sharma said that Xcelerator is a curated small business accelerator program to support promising growth enterprises of Ludhiana towards increased productivity, efficiency and profitability. The program has been co-designed and is led by leading industry experts, past & current bureaucrats, academic institutions, veteran entrepreneurs, trade associations, experts from banks & financial institutions, representatives from the local entrepreneurship ecosystem and the Government of Punjab.

The Xcelerator program, post completion of successful pilot, is expected to be rolled out across other districts of Punjab led by the local ecosystems and stakeholders to massively amplify business growth for mass entrepreneurs and play a critical role in reviving the business dynamism of Punjab.

BOX: About GAME:

Global Alliance for Mass Entrepreneurship (GAME) is an alliance of organisations committed to creating an entrepreneurial movement in India that results in 10 million new entrepreneurs, half of them women, who will create 50 million livelihoods by 2030. We define Mass Entrepreneurship as job seekers becoming job creators -entrepreneurs employing between 5 - 50 people. GAME is a non-profit operating as a project under Junior Achievement India Services.

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਐਕਸੀਲੇਟਰ

ਲੁਧਿਆਣਾ - 'ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ' ਪ੍ਰੋਗਰਾਮ ਦੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਰਸ਼ਮੀ ਸ਼ੁਰੂਆਤ

ਸੀਸੂ ਕੰਪਲੈਕਸ ਲੁਧਿਆਣਾ ਵਿਖੇ ਸਮਾਗਮ ਆਯੋਜਿਤ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਗਲੋਬਲ ਅਲਾਇੰਸ ਫਾਰ ਮਾਸ ਇੰਟ੍ਰਨਪ੍ਰਨਯਰਿਯੂਸ਼ਿਪ (ਗੇਮ) ਵੱਲੋਂ ਉਦਯੋਗ ਅਤੇ ਵਣਜ ਵਿਭਾਗ (ਪੰਜਾਬ ਸਰਕਾਰ) ਅਤੇ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਐਕਸੀਲੇਟਰ ਲੁਧਿਆਣਾ - 'ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ' ਪ੍ਰੋਗਰਾਮ ਦੀ ਸ਼ੁਰ{ਆਤ ਹੋਈ। ਇਹ 6 ਮਹੀਨਿਆਂ ਦਾ ਕਾਰੋਬਾਰ ਐਕਸਲੇਟਰ ਪ੍ਰੋਗਰਾਮ ਹੈ ਜੋ ਉੱਧਮੀਆਂ ਦੇ ਉਤਪਾਦ, ਕੁਸ਼ਲਤਾ ਅਤੇ ਮੁਨਾਫੇ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਵਿੱਚ ਉਛਾਲ ਲਿਆਉਣ ਲਈ ਸਹਾਈ ਸਿੱਧ ਹੋਵੇਗਾ।

ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀ ਸ.ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਪੰਜਾਬ ਸਰਕਾਰ, ਮੁੱਖ ਸਕੱਤਰ, ਪੰਜਾਬ ਸਰਕਾਰ ਸ਼੍ਰੀਮਤੀ ਵਿਨੀ ਮਹਾਜਨ, ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ, ਗੇਮ ਦੇ ਸੰਸਥਾਪਕ ਸ਼੍ਰੀ ਰਵੀ ਵੈਂਕਟਸਨ, ਡੈਨੀਅਲ ਇਸੇਨਬਰਗ, ਸਮਾਰੋਹ ਦੇ ਇੱਕ ਸਪੀਕਰ ਅਤੇ ਐਕਸੀਲੇਰੇਟਰ ਦੇ ਸਲਾਹਕਾਰ, ਜੋ ਕਿ ਹੋਰ ਵਿਕਾਸਸ਼ੀਲ ਅਤੇ ਵਿਕਸਤ ਦੇਸ਼ਾਂ ਜਿਵੇਂ ਕਿ ਕੋਲੰਬੀਆ, ਬ੍ਰਾਜ਼ੀਲ ਅਤੇ ਅਮਰੀਕਾ ਵਿੱਚ ਲਾਗੂ ਕੀਤਾ ਗਿਆ ਹੈ, ਨੇ ਵੀਡੀਓ ਕਾਨਫਰੰਸ ਰਾਹੀਂ ਅਤੇ ਸ੍ਰੀ ਸਚਿਤ ਜੈਨ, ਵਾਈਸ ਚੇਅਰਮੈਨ ਅਤੇ ਐਮ.ਡੀ, ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਗੇਮ ਪੰਜਾਬ ਟਾਸਕਫੋਰਸ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸ੍ਰੀ ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ., ਹੋਰ ਪ੍ਰਮੁੱਖ ਮਹਿਮਾਨਾਂ ਅਤੇ ਉੱਦਮੀਆਂ ਵੱਲੋਂ ਸੀਸੂ ਕੰਪਲੈਕਸ ਫੋਕਲ ਪੁਆਇੰਟ ਲੁਧਿਆਣਾ ਤੋਂ ਕੀਤੀ।

ਸਮਾਰੋਹ ਵਿੱਚ ਐਕਸੀਲੇਟਰ ਲੁਧਿਆਣਾ ਦੇ ਪਹਿਲੇ ਸਮੂਹ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ 2 ਕਰੋੜ ਰੁਪਏ ਤੋਂ 50 ਕਰੋੜ ਰੁਪਏ ਸਾਲਾਨਾ ਦੇ ਵਪਾਰ ਕਰਨ ਵਾਲੇ 27 ਉੱਦਮੀਆਂ ਨੂੰ ਇਸ ਪਾਇਲਟ ਪ੍ਰੋਜੈਕਟ ਰਾਹੀਂ ਸ਼ਾਮਲ ਕੀਤਾ ਗਿਆ। ਇਸ ਵਿੱਚ ਸ਼ਾਮਲ ਹੋਣ ਲਈ ਲੱਗਭਗ 450 ਤੋਂ ਵੱਧ ਦੇ ਇੱਕ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਸਨ।

ਆਪਣੇ ਸੰਬੋਧਨ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੱਸਿਆ ਕਿ ਪੰਜਾਬ ਦੀ ਉੱਦਮੀ ਭਾਵਨਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਅਸੀਂ ਰਾਜ ਵਿੱਚ ਵਪਾਰਕ ਮਾਹੌਲ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਅਤੇ ਨਵੇਂ ਉੱਦਮੀਆਂ ਲਈ ਵਧੇਰੇ ਮੌਕੇ ਪੈਦਾ ਕਰਨ, ਵਧੇਰੇ ਨਿਵੇਸ਼ ਨੂੰ ਆਕਰਸ਼ਤ ਕਰਨ ਅਤੇ ਮਜ਼ਬੂਤ ਉਦਯੋਗਿਕ ਵਿਕਾਸ ਲਈ ਕਾਰੋਬਾਰ ਕਰਨ ਵਿੱਚ ਅਸਾਨਤਾ ਵਧਾਉਣ ਲਈ ਵਚਨਬੱਧ ਹਾਂ।

''ਇਸੇ ਤਰਜ਼ 'ਤੇ, ਮੈਂ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਕੇਂਦਰ-ਲੁਧਿਆਣਾ ਵਿੱਚ ਸ਼ੁਰੂ ਹੋਈ ਇਸ ਸਕੀਮ ਨੂੰ ਸੁਰੂ ਕਰਦਿਆਂ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਉੱਦਮ, ਉਦਯੋਗਪਤੀਆਂ ਨੂੰ ਪ੍ਰਫੁੱਲਿਤ ਕਰੇਗਾ,'' ਸ੍ਰੀ ਬਾਦਲ ਨੇ ਕਿਹਾ।

ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਇਹ ਐਕਸੀਲੇਟਰ ਉਦਯੋਗਿਕ ਗਤੀ ਨੂੰ ਵਧਾਉਣ ਅਤੇ ਪੰਜਾਬ ਵਿੱਚ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜਜ਼ (ਐਮਐਸਐਮਈਜ਼) ਨੂੰ ਉਤਸ਼ਾਹਤ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਇਸ ਪ੍ਰੋਗਰਾਮ ਵਿਚ ਗੇਮ ਅਤੇ ਹੋਰ ਹਿੱਸੇਦਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ। ਂਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪ੍ਰੋਗਰਾਮ ਲਈ ਲੁਧਿਆਣਾ ਨੂੰ ਦੇਸ਼ ਦੇ ਪਹਿਲੇ ਸ਼ਹਿਰ ਵਜੋਂ ਚੁਣਿਆ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਐਕਸੀਲੇਟਰ ਇੱਕ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਾਲਾ ਐਕਸਲੇਟਰ ਪ੍ਰੋਗਰਾਮ ਹੈ, ਜੋ ਕਿ ਸ਼ਹਿਰ ਦੇ ਉਦਯੋਗਪਤੀਆਂ ਲਈ ਬਹੁਤ ਲਾਹੇਵੰਦ ਹੋਵੇਗਾ।