You are here

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਬੋਲਣ ਤੇ ਸੁਣਨ ਤੋਂ ਅਸਮਰੱਥ ਵਿਅਕਤੀ ਦੇ ਪਰਿਵਾਰ ਦੀ ਭਾਲ ਲਈ ਸਹਿਯੋਗ ਦੀ ਅਪੀਲ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਇੱਕ ਅਜਿਹੇ ਵਿਅਕਤੀ ਦੇ ਪਰਿਵਾਰ ਨੂੰ ਲੱਭਣ ਲਈ ਸਹਿਯੋਗ ਦੀ ਮੰਗ ਕੀਤੀ ਗਈ, ਜੋ ਬੋਲਣ ਤੇ ਸੁਣਨ ਵਿੱਚ ਅਸਮਰੱਥ ਹੈ ਤਾਂ ਜੋ ਉਸ ਵਿਅਕਤੀ ਨੂੰ ਉਸਦੇ ਪਰਿਵਾਰ ਦੇ ਸਪੁਰਦ ਕੀਤਾ ਜਾ ਸਕੇ।ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਇਸ ਬੋਲੇ ਤੇ ਗੂੰਗੇ ਵਿਅਕਤੀ ਦੇ ਪਰਿਵਾਰ ਜਾਂ ਕਿਸੇ ਰਿਸ਼ਤੇਦਾਰ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਿੱਧੇ ਤੌਰ 'ਤੇ ਕੇਰਲਾ ਸਟੇਟ ਲੀਗਲ ਸਰਵਿਸਜ ਅਥਾਰਟੀ, ਨਿਆਮਾ ਸਹਾਇਆ ਭਵਨ, ਹਾਈ ਕੋਰਟ ਕੰਪਾਊਂਡ, ਐਰਨਾਕੁਲਮ, ਕੋਚੀ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਕੇਰਲਾ ਸਟੇਟ ਲੀਗਲ ਸਰਵਿਸਜ ਅਥਾਰਟੀ, ਨਿਆਮਾ ਸਹਾਇਆ ਭਵਨ, ਹਾਈ ਕੋਰਟ ਕੰਪਾਊਂਡ, ਐਰਨਾਕੁਲਮ, ਕੋਚੀ ਅਨੁਸਾਰ ਇਸ ਵਿਅਕਤੀ ਨੂੰ ਚੋਰੀ ਦੇ ਕੇਸ ਵਿੱਚ 25 ਜੂਨ, 2020 ਤੋਂ ਨਿਆਂਇਕ ਹਿਰਾਸਤ ਵਿੱਚ ਜ਼ਿਲ੍ਹਾ ਜੇਲ੍ਹ ਕੱਕਾਨਾਡ ਵਿਖੇ ਰੱਖਿਆ ਗਿਆ ਸੀ, ਜਿੱਥੇ ਉਹ ਸਾਥੀ ਕੈਦੀਆਂ ਨਾਲ ਮਿਲ-ਜੁਲ ਕੇ ਨਹੀਂ ਰਹਿ ਰਿਹਾ ਸੀ। ਹੁਣ ਇਸ ਦੋਸ਼ੀ ਨੂੰ 12 ਦਸੰਬਰ, 2020 ਤੋਂ ਬਰੀ ਕਰ ਦਿੱਤਾ ਗਿਆ ਹੈ ਪਰੰਤੂ ਉਸਦੇ ਪਰਿਵਾਰ ਬਾਰੇ ਕੋਈ ਸੂਚਨਾ ਨਾ ਹੋਣ ਕਰਕੇ ਹਾਲੇ ਜੇਂਲ੍ਹ ਵਿੱਚ ਹੀ ਹੈ