ਮਹਿਲ ਕਲਾਂ/ਬਰਨਾਲਾ-ਜਨਵਰੀ 2020-(ਗੁਰਸੇਵਕ ਸਿੰਘ ਸੋਹੀ)-
ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਰਕਾਰੀ ਪ੍ਰੀ-ਪ੍ਰਾਇਮਰੀ ਸਮਰਾਟ ਸਕੂਲ ਦੇ ਦਫ਼ਤਰ ਵਾਸਤੇ ਸਮਾਜ ਸੇਵੀ ਐੱਨ,ਆਰ,ਆਈ ਮੱਖਣ ਸਿੰਘ ਸੋਹੀ ਵੱਲੋਂ ਕੁਰਸੀ ਅਤੇ ਕਾਊਂਟਰ ਟੇਬਲ ਦਿੱਤਾ ਗਿਆ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਕੂਲ ਮੁਖੀ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਮੱਖਣ ਵੀਰ ਨੇ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਅਤੇ ਵਰਦੀਆਂ ਵੰਡੀਆਂ ਹਨ। ਉਨ੍ਹਾਂ ਕਿਹਾ ਕਿ ਪੁੰਨ-ਦਾਨ ਹਰ ਵਿਅਕਤੀ ਨਹੀਂ ਕਰ ਸਕਦਾ ਕੋਈ ਵੱਡੇ ਦਿਲ ਵਾਲਾ ਹੀ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਦੀ ਬਖ਼ਸ਼ਿਸ਼ ਹੁੰਦੀ ਹੈ। ਇਸ ਸਮੇਂ ਹਾਜ਼ਰ ਹੈੱਡ ਟੀਚਰ ਸ੍ਰੀਮਤੀ ਪਰਮਜੀਤ ਕੌਰ,ਸ੍ਰੀਮਤੀ ਜਸਪਾਲ ਕੌਰ,ਕਮੇਟੀ ਮੈਂਬਰ ਗੁਰਤੇਜ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਮੱਖਣ ਸਿੰਘ ਆਸਟ੍ਰੇਲੀਆ ਦਾ ਬਹੁਤ-ਬਹੁਤ ਧੰਨਵਾਦ ਕੀਤਾ।