ਨਗਰ ਕੌਂਸਲ ਚੋਣਾਂ ਵਿੱਚ ਲੋਕ ਨਗਰ ਕੌਂਸਲ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ਉਤਾਵਲੇ-ਪ੍ਰੋ.ਸੁਖਵਿੰਦਰ ਸਿੰਘ 

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਪੰਜਾਬ ਵਿੱਚ ਨਗਰ ਕੌਸਲ ਦੀਆਂ ਚੋਣਾਂ ਜਲਦੀ ਹੋਣ ਵਾਲੀਆਂ ਹਨ ਪਰ ਮੌਜੂਦਾ ਕਾਗਰਸ ਸਰਕਾਰ ਅਤੇ ਦਸ ਸਾਲ ਅਕਾਲੀ ਦਲ ਦੀ ਸਰਕਾਰ ਤੋਂ ਦੁੱਖੀ ਲੋਕਾਂ ਵਲੋ ਝਾੜੂ ਨੂੰ  ਨਗਰ ਕੌਂਸਲ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ ਨਗਰ ਕੌਂਸਲ  ਵਿੱਚ ਫੈਲੇ ਭਿਰਸ਼ਟਾਚਾਰ   ਕਰਕੇ ਜਗਰਾਉਂ ਵਾਸੀ ਬਹੁਤ ਦੁੱਖੀ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦਾ ਕੋਈ ਵੀ ਕੋਨਾ ਇਮਾਨਦਾਰ ਨਹੀ ਰਿਹਾ ਚਾਹੇ ਕੋਈ ਵੀ ਕੰਮ ਕਰਾਉਣਾ ਹੋਏ  ਬਿਨਾਂ ਰਿਸਵਤ ਤੋਂ ਨਹੀਂ ਹੁੰਦਾ ਹਰ ਅਧਿਕਾਰੀ ਲਈ ਰਿਸਵਤ ਜਰੂਰੀ ਹੈ.ਨਗਰ ਕੌਸਲ ਨੂੰ ਭਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ਆਪ ਦੇ ਮੈਬਰਾਂ ਨੂੰ  ਜਿਤਾਉਣ ਦਾ ਮਨ ਬਣਾ ਲਿਆ .ਇੱਥੇ ਲੋਕਾ ਨੇ ਬਹੁਤ ਗੁੱਸੇ ਭਰੇ ਰੋਹ ਵਿੱਚ ਕਿਹਾ ਕਿ ਹੁਣ ਤੱਕ ਕੋਈ ਵੀ ਕੰਮ ਨਹੀ ਹੋਇਆ ਜੇਕਰ ਹੁਣ ਸਾਰੀਆਂ ਗਲੀਆਂ ਬਣ ਰਹੀਆਂ ਹਨ ਉਹ ਇੱਥੇ ਦੇ ਅੈਮ.ਅੈਲ.ਏ ਬੀਬੀ ਸਰਵਜੀਤ ਕੌਰ ਮਾਣੂੰਕੇ ਕਰਕੇ ਅਤੇ ਲੋਕਾਂ ਦੇ ਖੁਦ  ਕਰਕੇ ਜੋ ਸਮੇਂ ਸਮੇ ਤੇ ਧਰਨੇ ਦਿੱਤੇ ।ਇਸ ਸਮੇ ਮਾਸਟਰ ਸੁੱਚਾ ਸਿੰਘ ਨੇ ਕਿਹਾ ਕਿ ਮੈ ਹਰ ਵਕਤ ਲੋਕਾਂ ਦੀ ਸੇਵਾ ਕਰਦਾ ਆਇਆ ਹਾਂ ਅਤੇ ਅੱਗੋਂ ਹੋਰ ਵੀ ਲੋਕਾਂ ਲਈ ਕੰਮ ਕਰਾਗਾ ਮੇਰੀ ਜਿੱਤ ਲੋਕਾਂ ਦੀ ਇਮਾਨਦਾਰੀ ਦੀ ਜਿੱਤ ਹੋਵੇਗੀ ਕਿਉਂ ਕਿ ਲੋਕਾਂ ਦਾ ਕੋਈ ਵੀ ਕੰਮ ਬਿਨਾ ਰਿਸਵਤ ਨਹੀ ਹੰਦਾ  ਮੈ ਵਾਰਡ ਨੰ 2 ਨੂੰ  ਇੱਕ ਨਮੂਨੇ ਦੇ ਵਾਰਡ ਬਣਾਵਾਗਾ ।ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਖੁਸ ਹਨ ਕਿ ਕੇਜਰੀਵਾਲ ਇੱਕਲਾ ਮੁੱਖ ਮੰਤਰੀ ਹੈ ਜੋ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ ਕਿਸਾਨਾਂ ਦਾ ਦੁੱਖ ਦਰਦ ਸਮਝਦਾ ਹੈ ਇਸ ਕਰਕੇ ਸਾਰੇ ਲੋਕ ਨਗਰ ਕੌਸਲ ਵਿੱਚ ਝਾੜੂ ਨੂੰ ਵੋਟਾਂ ਪਾਉਣ ਲਈ ਉਤਾਵਲੇ ਹਨ.ਇਸ ਸਮੇ ਹਾਜਰ ਪ੍ਰੋ.ਸੁਖਵਿੰਦਰ ਸਿੰਘ ,ਪੱਪੂ ਭੰਡਾਰੀ ,ਮੇਜਰ ਸਿੰਘ ,ਸੰਨੀ ਬਤਰਾ,ਮਨਦੀਪ ਸਿੰਘ ,ਰਣਜੀਤ ਸਿੰਘ ,ਅਵਤਾਰ ਸਿੰਘ ,ਇਕਬਾਲ ਸਿੰਘ ,ਬਲਵੀਰ ਸਿੰਘ ,ਅਮਰਜੀਤ ਸਿੰਘ ,ਕੁਲਦੀਪ ਕੌਰ,ਪ੍ਰਕਾਸ ਕੌਰ,ਕਸ਼ਮੀਰ ਸਿੰਘ ,ਜਗਤਾਰ ਸਿੰਘ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।