You are here

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਹੋਈ ਮਹੀਨਾਵਾਰ ਮੀਟਿੰਗ 

ਮਹਿਲ ਕਲਾਂ /ਬਰਨਾਲਾ-ਨਵੰਬਰ 2020 -(ਗੁਰਸੇਵਕ ਸੋਹੀ)

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ" ਦੀ ਮਹੀਨਾਵਾਰ ਮੀਟਿੰਗ ਕਲੱਬ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਦੀ ਪ੍ਰਧਾਨਗੀ ਹੇਠ  ਪ੍ਰੇਮ ਕੁਮਾਰ ਪਾਸੀ ਦੇ ਹੋਟਲ ਲੱਕੀ ਸਵੀਟਸ ਸ਼ਾਪ ਵਿਖੇ ਹੋਈ ।

ਜਿਸ ਵਿਚ ਡਾ. ਮਿੱਠੂ ਮੁਹੰਮਦ, ਪ੍ਰੇਮ ਕੁਮਾਰ ਪਾਸੀ,  ਸ਼ੇਰ  ਸਿੰਘ ਰਵੀ ,ਜਗਜੀਤ ਸਿੰਘ ਮਾਹਲ ,  ਭੁਪਿੰਦਰ ਸਿੰਘ ਧਨੇਰ, ਗੁਰਭਿੰਦਰ ਸਿੰਘ ਗੁਰੀ ,ਗੁਰਸੇਵਕ ਸਿੰਘ ਸੋਹੀ, ਫਿਰੋਜ਼ ਖਾਨ ,ਅਜੇ ਟੱਲੇਵਾਲ, ਜਗਜੀਤ ਸਿੰਘ ਕੁਤਬਾ ਆਦਿ ਪੱਤਰਕਾਰਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ।

ਮਹਿਲ ਕਲਾਂ ਕਿਸਾਨੀ ਘੋਲ  ਦੇ ਸ਼ਹੀਦ ਮਾਸਟਰ ਜਸਪਾਲ ਸਿੰਘ ਮਹਿਲ ਕਲਾਂ ਸਮੇਤ  ਪੂਰੇ ਪੰਜਾਬ ਵਿਚ  ਕਿਸਾਨੀ ਸੰਘਰਸ਼ ਦੌਰਾਨ ਸਾਡੇ ਨਾਲੋਂ ਸਦਾ ਲਈ ਵਿਛੜ ਚੁੱਕੇ ਸਾਥੀਆਂ ਨੂੰ ਅਤੇ ਯੂ.ਪੀ. ਦੇ ਹਾਥਰਸ ਵਿੱਚ ਸ਼ਹੀਦ ਹੋਈ ਬੱਚੀ ਨੂੰ  ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ।  

ਇਸ ਲਈ ਸਮੇਂ ਕਲੱਬ ਨੂੰ ਹੋਰ  ਬਿਹਤਰੀਨ ਢੰਗ ਨਾਲ ਚਲਾਉਣ ਲਈ ਭਰਵੀਂ ਬਹਿਸ ਕੀਤੀ ਗਈ  ਅਤੇ ਪੱਤਰਕਾਰਾਂ ਨੂੰ ਫੀਲਡ ਵਿਚ ਆ ਰਹੀਆਂ ਸਮੱਸਿਆਵਾਂ ਸਬੰਧੀ ਭਰਵੀਂ ਬਹਿਸ ਕੀਤੀ ਗਈ।

ਕਿਸਾਨੀ ਸੰਘਰਸ਼ਾਂ ਦੀ ਕਵਰੇਜ ਕਰਨ ਦੇ ਨਾਲ ਨਾਲ ਕਿਸਾਨੀ ਸੰਘਰਸ਼ ਦੀ ਪੁੂਰਨ ਹਮਾਇਤ ਕੀਤੀ ਗਈ ਅਤੇ ਆਉਣ ਵਾਲੀ 5 ਨਵੰਬਰ ਦੇ ਭਾਰਤ ਬੰਦ ਵਿੱਚ  ਗੁਣਤਾਜ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਭਰਵੀਂ ਸ਼ਮੂਲੀਅਤ  ਕੀਤੀ ਜਾਵੇਗੀ  ।

ਸਟੇਸ਼ਨ ਮਹਿਲਕਲਾਂ ਦੇ ਕੁਝ ਕੁ  ਸਰਕਾਰੀ \ਗ਼ੈਰ ਸਰਕਾਰੀ  ਅਦਾਰਿਆਂ ਵੱਲੋਂ  ਪ੍ਰੈੱਸ ਕਾਨਫਰੰਸ ਕਰਨ ਸਮੇਂ  ਕੀਤੀ ਵਿਤਕਰੇਬਾਜ਼ੀ ਦਾ ਨੋਟਿਸ ਲਿਆ ਗਿਆ ।

ਇਸ ਸਮੇਂ ਗੁਣਤਾਜ ਪ੍ਰੈਸ ਕਲੱਬ ਵਿੱਚ ਸ਼ਾਮਲ ਹੋਏ ਪੱਤਰਕਾਰ ਜਗਜੀਤ ਸਿੰਘ ਮਾਹਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਹਾਰ ਪਾ ਕੇ ਜੀ ਸਨਮਾਨਿਤ ਕੀਤਾ ਗਿਆ।    

ਇਸ ਸਮੇਂ ਹੋਰਨਾਂ ਤੋਂ ਇਲਾਵਾ ਲਕਸਦੀਪ ਗਿੱਲ, ਸਨੀ ਗਿੱਲ ,ਅਵਤਾਰ ਸਿੰਘ ਸਿੱਧੂ,  ਅਵਤਾਰ ਬੱਬੀ ਰਾਏਸਰ, ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਹੋਤਾ, ਨਰਿੰਦਰ ਸਿੰਘ ਢੀਂਡਸਾ ਆਦਿ ਹਾਜ਼ਰ ਸਨ ।