ਮਹਿਲ ਕਲਾਂ /ਬਰਨਾਲਾ- ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ ਇਕਾਈ ਪ੍ਰਧਾਨ ਜਸਮੇਲ ਸਿੰਘ ਚੰਨਣਵਾਲ ਦੀ ਅਗਵਾਈ ਹੇਠ ਔਰਤਾਂ ਦੀ ਇਕਾਈ ਬਣਾਈ ਗਈ।ਜਿਸ ਵਿੱਚ ਅਮਰਜੀਤ ਕੌਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਮੀਤ ਪ੍ਰਧਾਨ ਮਨਪ੍ਰੀਤ ਕੌਰ,ਖਜ਼ਾਨਚੀ ਗਿਆਨ ਕੌਰ,ਚਰਨਜੀਤ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਸ਼ਾਂਤੀ ਦੇਵੀ, ਸੁਰਜੀਤ ਕੌਰ,ਸੀਬੋ ਕੌਰ ਰਾਣੀ ਕੌਰ ਖਜ਼ਾਨਚੀ,ਛਿੰਦਰ ਕੌਰ, ਜਸਵੀਰ ਕੌਰ, ਗੁਰਦੇਵ ਕੌਰ, ਸ੍ਰੀਮਤੀ ਦੇਵੀ, ਜੋਗਿੰਦਰ ਕੌਰ, ਮਨਜੀਤ ਕੌਰ, ਨੂੰ ਵੱਖ-ਵੱਖ ਅਹੁਦੇ ਸੰਭਾਲੇ ਗਏ।ਇਸ ਸਮੇਂ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਬੀਬੀਆਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਬੀਬੀਆਂ ਵੱਲੋਂ ਸਰਕਾਰਾਂ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਡਟ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਸਮੇਂ ਮੁਖ਼ਤਿਆਰ ਸਿੰਘ ਬੀਹਲਾ ਖ਼ੁਰਦ, ਹਰਦੇਵ ਸਿੰਘ ਕਾਕਾ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਸਨ।