ਅਕਾਲੀ ਸਰਪੰਚਾਂ ਤੇ ਪਰਚੇ ਕੈਪਟਨ ਸੰਧੂ ਨੇ ਨਹੀਂ ਸਗੋਂ ਪੰਚਾਇਤੀ ਰਿਕਾਰਡ ਤਹਿਤ ਪੰਚਾਇਤੀ ਐਕਟ ਦੀਆਂ ਧੱਜੀਆਂ ਉਡਾਈਆਂ ਕਾਰਨ ਪਰਚੇ ਹੋਏ ਹਨ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਪਿਛਲੇ ਦਿਨੀਂ ਪਿੰਡ ਢੋਲਣ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਝੂਠੇ ਪਰਚੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਕਾਂਗਰਸ ਵਰਕਰਾਂ ਉੱਪਰ ਹੋਏ ਸਨ  ਜਿਨ੍ਹਾਂ ਨੂੰ ਬਾਅਦ ਵਿਚ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ ਸੀ ।ਐਸਮ ਪਿੰਡ ਢੋਲਣ ਦੇ ਸਰਪੰਚ ਰਵਿੰਦਰ ਸਿੰਘ ਜੋਗਾ ਜਤਿੰਦਰ ਸਿੰਘ ਦਾਖਾ ਸਰਪੰਚ ਜਗਦੀਸ਼ ਚੰਦ ਅਤੇ ਦਲਜੀਤ ਸਿੰਘ ਹੈਪੀ ਜਾਂਗਪੁਰੀ ਆਦਿ ਨੇ ਕਿਹਾ ਕਿ ਜੇਕਰ ਮਨਪ੍ਰੀਤ ਇਯਾਲੀ ਨੂੰ ਲੱਗਦਾ ਕਿ ਮੁਕੱਦਮੇ  ਝੂਠੇ ਹਨ ਉਹ ਅਦਾਲਤ ਦਾ ਸਹਾਰਾ ਲੈ ਕੇ ਮੁਕੱਦਮਾ ਖਾਰਜ ਕਰਵਾ ਸਕਦੇ ਹਨ  ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਹੈ ਕਿ ਜਿੱਥੇ ਤੱਕ ਪਿੰਡ ਢੋਲਣ ਦੀ ਮਹਿਲਾ ਸਰਪੰਚ ਤੇ ਪਰਚੇ ਦਾ ਮਾਮਲਾ ਹੈ ਕਿ ਉਸ ਵਿਚ ਵਿਧਾਇਕ ਇਯਾਲੀ ਨੂੰ ਅਸਲੀਅਤ ਜਾਣਕਾਰੀ ਨਹੀਂ ਜਦਕਿ ਸੱਚਾਈ ਇਹ ਹੈ ਕਿ ਸਾਬਕਾ ਪੰਚਾਇਤ ਢੋਲਣ ਤੇ  ਦਰਜ ਹੋਏ ਮੁਕੱਦਮੇ ਤੋਂ ਪਹਿਲਾਂ ਵਿਭਾਗ ਵੱਲੋਂ ਇੱਕ ਲੰਬੀ ਜਾਂਚ ਪੜਤਾਲ ਕੀਤੀ ਗਈ ਅਤੇ ਡੀ ਏ ਲੀਗਲ ਦੀ ਰਿਪੋਰਟ ਮੁਤਾਬਕ ਹੀ ਪਰਚਾ ਦਰਜ ਹੋਇਆ ਹੈ  ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਧਾਇਕ ਇਯਾਲੀ ਇੱਕ ਵਾਰ ਢੋਲਣ ਪਿੰਡ ਦੀ ਪੰਚਾਇਤ ਦਾ ਰਿਕਾਰਡ ਜ਼ਰੂਰ ਦੇਖ ਲੈਣ ਪਿੰਡ ਢੋਲਣ ਦੇ ਮੌਜੂਦ ਆ ਸਰਪੰਚ ਰਵਿੰਦਰ ਸਿੰਘ ਜੋਗਾ ਨੇ ਪੁਰਾਣੀ ਪੰਚਾਇਤ ਦਾ ਰਿਕਾਰਡ ਦਿਖਾਉਂਦਿਆਂ ਕਹਿ ਕੇ ਇਸ ਰਿਕਾਰਡ ਵਿੱਚ ਪੰਚਾਇਤੀ ਐਕਟ ਦੀਆਂ ਰੱਜ ਕੇ ਧੱਜੀਆਂ  ਉਡਾਈਆਂ ਗਈਆਂ ਹਨ ।ਇਸ ਸਮੇਂ ਸਾਧੂ ਸਿੰਘ ਸ਼ੇਖੂਪੁਰਾ ਅਮਰਜੀਤ ਸਿੰਘ ਜਾਗਪੁਰ ਗੁਰਜੀਤ ਸਿੰਘ ਇਸੇ ਵਾਲਾ ਸੁਖਵਿੰਦਰ ਸਿੰਘ ਪਮਾਲੀ ਸੁਰਿੰਦਰ ਸਿੰਘ ਢੱਟ (ਸਾਰੇ ਸਰਪੰਚ)ਹਰਮਨ ਕੁਲਾਰ ਸੁਖਪਾਲ ਸਿੰਘ ਸ਼ੈਂਪੀ ਰੁਲਦਾ ਸਿੰਘ ਪੰਡੋਰੀ ਕਮਲਜੀਤ ਸਿੰਘ ਈਸੇਵਾਲ ਤਰਲੋਕ ਸਿੰਘ ਸਬੰਧੀ ਬਲਵੀਰ ਸਿੰਘ ਗਿੱਲ ਰਾਜਨ ਪੰਚ ਪਮਾਲੀ ਬੀਬੀ ਸਰਬਜੀਤ ਕੌਰ ਬਰਾਡ਼ ਸਰਪੰਚ ਗੁਰਪ੍ਰੀਤ ਕੌਰ ਮੰਢਿਆਣੀ ਆਦਿ ਹਾਜ਼ਰ ਸਨ