You are here

ਪੰਜਾਬ 'ਚ ਨਵਜੰਮੇ ਬੱਚੇ ਸਮੇਤ 23 ਮੌਤਾਂ, 959 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

 

ਚੰਡੀਗੜ੍ਹ, ਅਗਸਤ2020 /(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ ਜਿੱਥੇ 23 ਵਿਅਕਤੀਆਂ ਦੀ ਜਾਨ ਲੈ ਲਈ ਇਨ੍ਹਾਂ 'ਚ ਪਟਿਆਲੇ ਦਾ ਇਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ।ਉਥੇ ਸੱਜਰੇ ਮਾਮਲਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 400 ਨੂੰ ਪਾਰ ਕਰ ਗਿਆ ਹੈ ਤੇ ਮਹਾਮਾਰੀ ਨੇ 405 ਵਿਅਕਤੀਆਂ ਦੀ ਜਾਨ ਲੈ ਲਈ। ਸੂਬੇ ਵਿੱਚ ਸੱਜਰੇ ਮਾਮਲਿਆਂ ਦਾ ਨਵਾਂ ਰਿਕਾਰਡ ਬਣਿਆ ਹੈ ਤੇ ਇੱਕੋ ਦਿਨ ਵਿੱਚ 959 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਾਗ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 17 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 17063 ਤੱਕ ਪਹੁੰਚ ਗੀ ਹੈ।ਏਸੇ ਤਰ੍ਹਾਂ ਸ਼ਨਿਚਰਵਾਰ ਨੂੰ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣੇ ਤੇ ਬਠਿੰਡੇ 'ਚ ਮਿਲੇ। ਲੁਧਿਆਣੇ ਵਿਚ 193 ਲੋਕ ਇਨਫੈਕਟਿਡ ਪਾਏ ਗਏ ਹਨ ਜਦਕਿ ਬਠਿੰਡੇ ਵਿਚ ਵੀ ਰਿਕਾਰਡ 133 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ। ਇਸ ਦੇ ਨਾਲ ਹੀ ਲੁਧਿਆਣੇ 'ਚ ਹੀ ਰਿਕਾਰਡ 10 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਸ਼ਨਿਚਰਵਾਰ ਨੂੰ ਜਿਨ੍ਹਾਂ ਲੋਕਾਂ ਨੇ ਦਮ ਤੋੜਿਆ, ਉਨ੍ਹਾਂ 'ਚ ਕਪੂਰਥਲਾ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ 70 ਸਾਲਾ ਬਾਬਾ ਦਇਆ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਨੇ ਲੁਧਿਆਣੇ 'ਚ ਦਮ ਤੋੜਿਆ। ਲੁਧਿਆਣੇ 'ਚ ਦਮ ਤੋੜਨ ਵਾਲਿਆਂ 'ਚ ਛੇ ਮਰਦ ਤੇ ਚਾਰ ਔਰਤਾਂ ਸ਼ਾਮਲ ਹਨ। ਜਲੰਧਰ ਵਿਚ ਵੀ 91 ਲੋਕ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀ ਮੇਨ ਬ੍ਰਾਂਚ ਦਾ ਚੀਫ ਮੈਨੇਜਰ ਤੇ ਵੱਖ-ਵੱਖ ਬੈਂਕਾਂ ਦੇ 14 ਮੁਲਾਜ਼ਮ ਤੇ ਦੋ ਡਾਕਟਰ ਵੀ ਸ਼ਾਮਲ ਹਨ। ਉੱਥੇ ਸੰਗਰੂਰ 'ਚ 18 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ ਹਨ ਤੇ ਇਨ੍ਹਾਂ 'ਚ ਸੱਤ ਕੈਦੀ ਵੀ ਹਨ। ਜੇਲ੍ਹਾਂ 'ਚ ਕੋਰੋਨਾ ਦੇ ਕੇਸ ਮਿਲਣ ਕਾਰਨ ਸਰਕਾਰ ਨੇ ਜੇਲ੍ਹਾਂ 'ਚ ਬੰਦ ਕੈਦੀਆਂ ਤੇ ਸਟਾਫ ਦਾ ਵੀ ਟੈਸਟ ਕਰਨ ਦਾ ਫ਼ੈਸਲਾ ਕੀਤਾ ਹੈ।