ਧਾਰਮਿਕ ਨੂਰੀ ਦੀਵਾਨ ਸਜਾਏ

ਜਗਰਾਓ,ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਅਤੇ ਸੰਤ ਬਾਬਾ ਦਰਬਾਰਾ ਸਿੰਘ ਜੀ ਲੋਪੋ ਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਮੱਲ੍ਹਾ ਦੀਆ ਸਮੂਹ ਸੰਗਤਾ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਗੁਰਦੁਆਰਾ ਸ੍ਰੀ ਮਾਨ ਸੰਤ ਬਾਬਾ ਮੱਘਰ ਸਿੰਘ ਜੀ ਦੇ ਸਥਾਨ ਪਿੰਡ ਮੱਲ੍ਹਾ ਵਿਖੇ ਧਾਰਮਿਕ ਨੂਰੀ ਦੀਵਾਨ ਸਜਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਤੇ ਦਿੱਲੀ ਸੰਘਰਸ ਕਰ ਰਹੇ ਕਿਸਾਨਾ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਮਨਜੀਤ ਸਿੰਘ ਲਾਡੀ ਦੇ ਕਵੀਸਰੀ ਜੱਥੇ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਲੋਪੋ ਸੰਪਰਦਾਏ ਦੇ ਮੁੱਖ ਸੇਵਾਦਾਰ ਸµਤ ਬਾਬਾ ਜਗਜੀਤ ਸਿµਘ ਲੋਪੋ ਵਾਲਿਆ ਨੇ ਵੱਡੀ ਗਿਣਤੀ ਵਿਚ ਪਹੁੰਚੀਆ ਗੁਰਸੰਗਤਾ ਨਾਲ ਅਨਮੋਲ ਪ੍ਰਬਚਨ ਕਰਦਿਆ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਸਿੱਖ ਕੌਮ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜੋ ਬਹੁਤ ਹੀ ਵੱਡੀ ਕੁਰਬਾਨੀ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਗੁਰੂ ਸਾਹਿਬਾ ਜੀ ਦੀਆ ਕੁਰਬਾਨੀਆ ਨੂੰ ਭੁਲਾ ਕੇ ਨਸ਼ਿਆਂ ਦੀ ਦਲ-ਦਲ ਵਿਚ ਧਸਦੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਦਾ ਸਿੱਖ ਨੌਜਵਾਨ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੋਂ ਭਟਕ ਰਿਹਾ ਹੈ ਜੋ ਗµਭੀਰ ਚਿµਤਾ ਦਾ ਵਿਸ਼ਾ ਹੈ।ਸµਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆ ਨੇ ਕਿਹਾ ਕਿ ਸਿੱਖ ਧਰਮ ਦਾ ਆਪਣਾ ਅਮੀਰ ਵਿਰਸਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂµ ਕਰਵਾਇਆ ਜਾਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਉਹ ਆਪਣੀ ਅਮੀਰ ਪ੍ਰµਪਰਾ ਅਤੇ ਗੌਰਵਮਈ ਇਤਿਹਾਸ ਦੀ ਰਾਖੀ ਲਈ ਅੱਗੇ ਆਉਣ।ਉਨ੍ਹਾ ਕਿਹਾ ਕਿ ਬਾਣੀ ਹਮੇਸ਼ਾਂ ਸਾਨੂੰ ਪਿਆਰ, ਸਦਭਾਵਨਾ,ਇੱਕਜੁੱਟਤਾ,ਸ਼ਾਂਤੀ ਅਤੇ ਮਨੁੱਖੀ ਮਰਿਯਾਦਾ ਵਿਚ ਰਹਿਕੇ ਜੀਵਨ ਗੁਜਾਰਨ ਦਾ ਸµਦੇਸ਼ ਦਿµਦੀ ਹੈ।ਉਨ੍ਹਾਂ ਸµਗਤਾਂ ਨੂੰ ਉਪਦੇਸ਼ ਦਿµਦਿਆਂ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿµਦੇ ਹੋਏ ਸਵੱਛ ਜੀਵਨ ਜਿਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।ਇਸ ਦੇ ਨਾਲ ਹੀ ਉਹਨਾਂ ਗਊ ਗਰੀਬ ਦੀ ਰੱਖਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਂਝੇ ਯਤਨ ਆਰµਭ ਕਰਨ ਦਾ ਸੱਦਾ ਦਿੱਤਾ ਅਤੇ ਦਿੱਲੀ ਦੇ ਕਿਸਾਨੀ ਸੰਘਰਸ ਨੂੰ ਸਾਥ ਦੇਣ ਦੀ ਅਪੀਲ ਕੀਤੀ।ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾ ਦਾ ਧੰਨਵਾਦ ਕੀਤਾ।ਇਸ ਸਮੇਂ ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ,ਬਾਜ ਸਿੰਘ ਸੇਖੋ ਬਾਰਨਹਾੜਾ,ਹੈਡ ਗ੍ਰੰਥੀ ਭਾਈ ਹਰਭਗਵਾਨ ਸਿੰਘ,ਪ੍ਰਗਟ ਸਿੰਘ ਸੰਧੂ,ਜਗਦੀਪ ਸਿੰਘ,ਬਾਰਾ ਸਿੰਘ ਮੱਲੇਆਣਾ,ਹਰਨਾਮ ਸਿੰਘ,ਜਗਜੀਤ ਸਿੰਘ, ਜਗਜਿੰਦਰ ਸਿੰਘ,ਸੁਖਜਿੰਦਰ ਸਿੰਘ,ਸੁੱਖੀ ਮੱਲ੍ਹਾ,ਜੱਗਾ ਮੱਲ੍ਹਾ,ਤਰਲੋਚਣ ਸਿµਘ,ਬੂਟਾ ਸਿµਘ,ਪ੍ਰਧਾਨ ਗੁਰਦੇਵ ਸਿµਘ ਮੱਲ੍ਹਾ,ਕੰਵਲਦੀਪ ਸਿµਘ ਟੋਨੀ,ਸੋਨੀ ਸਿੰਘ,ਸਰਬਜੀਤ ਸਿੰਘ,ਮਨਜੀਤ ਸਿੰਘ,ਚਰਨ ਸਿੰਘ ਖਾਲਸਾ,ਲਖਵੀਰ ਸਿµਘ, ਕਰਮਜੀਤ ਸਿµਘ,ਰਾਜੂ ਮੱਲ੍ਹਾ,ਬਲਜਿੰਦਰ ਸਿµਘ,ਬਲਵੀਰ ਸਿੰਘ,ਹਰਨੇਕ ਸਿੰਘ,ਸਿਕੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਸਨਮਾਨਿਤ ਕਰਦੀ ਹੋਈ ਗੁਰਦੁਆਰਾ ਸਾਹਿਬ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ।