ਸਿੱਧਵਾਂ ਬੇਟ( ਜਸਮੇਲ ਗ਼ਾਲਿਬ)
ਇੱਥੋਂ ਥੋੜ੍ਹੀ ਦੂਰ ਪਿੰਡ ਅਮਰਗਡ਼੍ਹ ਕਲੇਰ ਪਿੰਡ ਦੇ ਸਰਪੰਚ ਕਰਨੈਲ ਸਿੰਘ ਔਲਖ ਦੇ ਕਾਲ ਚੁਣਨ ਤੋਂ ਬਾਅਦ ਸਮੂਹ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਨੇ ਆਪਸੀ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਪੰਡਤ ਪ੍ਰੇਮ ਚੰਦ ਸ਼ਰਮਾ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਲਿਆ ।ਇਸ ਸਮੇਂ ਸਮੂਹ ਮੈਂਬਰ ਚੈਤ ਨੇ ਹੱਥ ਖੜ੍ਹੇ ਕਰਕੇ ਸਰਪੰਚ ਪ੍ਰੇਮ ਚੰਦ ਸ਼ਰਮਾ ਨੂੰ ਪੂਰਨ ਤੌਰ ਤੇ ਪ੍ਰਵਾਨਗੀ ਦਿੱਤੀ ਤੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ ।ਇਸ ਸਮੇਂ ਸਮੂਹ ਕਾਂਗਰਸ ਪਾਰਟੀ ਅਤੇ ਸਮੂਹ ਨਗਰ ਨਿਵਾਸੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਸ ਸਰਪੰਚ ਪ੍ਰੇਮ ਚੰਦ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਸਮੂਹ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਨਾਲ ਚੱਲ ਰਹੇ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਇਸ ਤੋਂ ਬਾਅਦ ਪ੍ਰੇਮ ਚੰਦ ਸ਼ਰਮਾ ਨੂੰ ਸਰਪੰਚ ਅਤੇ ਸਮੂਹ ਪੰਚਾਇਤ ਨੇ ਡੇਰਾ ਰੂੰਮੀ ਭੁੱਚੋ ਕਲਾਂ ਵਿਖੇ ਨਮਸਤਕ ਹੁੰਦੇ ਹੁੰਦਿਆਂ ਹੋਇਆ ਸੰਤ ਬਾਬਾ ਸੁਖਦੇਵ ਸਿੰਘ ਤੋਂ ਅਸ਼ੀਰਵਾਦ ਲਿਆ ।ਇਸ ਸਮੇਂ ਮੈਂਬਰ ਬਲਦੇਵ ਸਿੰਘ ਸਿੱਧੂ ਪੰਚ ਜਗਦੀਸ਼ ਸਿੰਘ ਪੰਚ ਜਗਦੀਪ ਸਿੰਘ ਪੰਚ ਰਣਜੀਤ ਸਿੰਘ ਪੰਚ ਸਰਬਜੀਤ ਕੌਰ ਪੰਚ ਬਲਜੀਤ ਕੌਰ ਪੰਚ ਕਰਮਜੀਤ ਕੌਰ ਪੰਚ ਹਰਜਿੰਦਰ ਕੌਰ ਸਾਬਕਾ ਸਰਪੰਚ ਬਲਜਿੰਦਰ ਸਿੰਘ ਜੈਦ ਜਤਿੰਦਰ ਸਿੰਘ ਰਿੰਕੂ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ।