ਪੰਜਾਬੀ ਦੇ ਸਿਰਮੌਰ ਲੇਖਕ ਸਵ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ

ਅਜੀਤਵਾਲ , ਫ਼ਰਵਰੀ  2021 -(ਬਲਵੀਰ ਸਿੰਘ ਬਾਠ ) 

ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਪੰਜਾਬੀ ਦੇ ਸਿਰਮੌਰ ਲੇਖਕ  ਸਵਰਗੀ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਦਾਰ ਸਰਬਜੀਤ ਸਿੰਘ ਕਮਲ ਨੇ ਕਿਹਾ ਕਿ  ਜਸਵੰਤ ਸਿੰਘ ਕਮਲ  ਸਾਹਿਤਕ ਖੇਤਰ ਵਿੱਚ ਸਭ ਤੋਂ ਵੱਧ ਪੜ੍ਹਨ ਵਾਲਾ ਲੇਖਕ ਮੰਨਿਆ ਜਾ ਰਿਹਾ ਹੈ  ਉਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਕਵਿਤਾ ਲੇਖ ਨਾਵਲ  ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਲਿਟਰੇਚਰ  ਬੱਚੇ ਬੱਚੇ ਦੀ ਜ਼ਬਾਨ ਤੇ ਸੁਣਿਆ ਜਾ ਸਕਦਾ ਹੈ  ਉਨ੍ਹਾਂ ਕਿਹਾ ਕਿ ਅੱਜ ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ ਦੀ ਯਾਦ ਚ ਸਾਹਿਤਕ ਸਮਾਗਮ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਅੱਜ ਢੁੱਡੀਕੇ ਵਿਖੇ   ਲੇਖਕ ਕਹਾਣੀਕਾਰਾਂ ਆਦਿ ਨੇ ਆਪਣੀ ਹਾਜ਼ਰੀ ਲਵਾਈ  ਇਸ ਸਮੇਂ ਪ੍ਰਿੰਸੀਪਲ ਬਲਦੇਵ  ਬਾਵਾ ਨੇ ਕਿਹਾ ਕਿ ਇਸ ਇਹ ਸਮਾਗਮ ਅਗਲੀ ਵਾਰ ਤੋਂ ਵਡੇਰਾ  ਤੇ ਵਧੀਆ ਸਮਾਗਮ ਵੱਡੀ ਪੱਧਰ ਤੇ ਕਰਵਾਇਆ ਜਾਵੇਗਾ ਇਸ ਸਮੇਂ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ  ਇਸ ਸਮੇਂ ਮਾਸਟਰ ਹਰੀ ਸਿੰਘ   ਕੈਪਟਨ  ਜਸਬੀਰ ਸਿੰਘ ਗਿੱਲ  ਕੈਪਟਨ ਜਸਬੀਰ ਸਿੰਘ ਗਿੱਲ  ਸਵਰਨ ਸਿੰਘ ਐਬਟਸਫੋਰਡ  ਇਸ ਤੋਂ ਇਲਾਵਾ  ਪ੍ਰਸਿੱਧ ਲੇਖਕਾ ਨੇ  ਜਸਵੰਤ ਸਿੰਘ ਕੰਵਲ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ