You are here

ਕਿਸਾਨੀ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ -ਪਵਿੱਤਰ ਕੌਰ ਮਾਟੀ

ਅਜੀਤਵਾਲ,ਜਨਵਰੀ  2021 ( ਬਲਵੀਰ ਸਿੰਘ ਬਾਠ )

ਤਿੱਨ ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼  ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਕਿਸਾਨੀ ਅੰਦੋਲਨ ਬਣ ਚੁੱਕਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਦੇਸ਼ ਚ ਬੈਠੇ ਸਮਾਜ ਸੇਵੀ ਉਘੇ ਲੇਖਕ ਪਵਿੱਤਰ ਕੌਰ ਮਾਟੀ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਭਾਈਚਾਰਕ ਸਾਂਝ ਦਵਾਰੇ ਤੋਂ ਕਾਇਮ ਕਰ ਦਿੱਤੀ  ਕਿਉਂਕਿ ਖੇਤੀ ਆਰਡੀਨੈਂਸ ਬਿਲ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਤੋਂ ਇਲਾਵਾ ਹਰ ਇਕ  ਧਰਮ ਦਾ ਵਿਅਕਤੀ ਇਸ ਕਿਸਾਨੀ ਅੰਦੋਲਨ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ  ਜਿਸ ਦੀ ਇਸ ਦੁਨੀਆਂ ਦੇ ਇੱਕ ਬਹੁਤ ਵੱਡੀ ਮਿਸਾਲ ਬਣ ਕੇ ਉੱਭਰ ਰਿਹਾ ਕਿਸਾਨੀ ਅੰਦੋਲਨ  ਬਸ ਜਿੱਤਾਂ ਦੇ ਐਲਾਨ ਹੀ ਬਾਕੀ ਹਨ ਕਿਸਾਨੀ ਅੰਦੋਲਨ ਆਪਣੀਆਂ ਆਖ਼ਰੀ ਬਰੂਹਾਂ ਸਰ ਕਰਦਾ ਹੋਇਆ ਅੱਗੇ ਵਧ ਰਿਹਾ ਹੈ   ਉਹ ਦਿਨ ਦੂਰ ਨਹੀਂ ਜਦੋਂ ਮੇਰੇ ਕਿਸਾਨ ਮਜ਼ਦੂਰ ਭਰਾ ਕਾਲੇ ਕਾਨੂੰਨ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਮੋਡ਼ਨਗੇ  ਕਿਸਾਨਾਂ ਮਜ਼ਦੂਰਾਂ ਦੀ ਜਿੱਤ ਲਈ ਮੈਂ ਕਾਮਨਾ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੀ ਹਾਂ  ਕਿ ਕਿਸਾਨੀ ਅੰਦੋਲਨ ਵਿਚ ਬੈਠੇ ਮੇਰੇ ਭੈਣ ਭਰਾ ਕਿਸੇ ਨੂੰ ਤੱਤੀ ਵਾ ਨਾ ਲੱਗੇ ਕਾਲੇ ਬਿੱਲ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਮੁੜਨ