You are here

ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਮਨਰੇਗਾ ਵਰਕਰਾਂ ਤੇ ਮੇਟਾਂ ਦੇ ਕੰਮਾ ਉੱਪਰ ਰਾਜਨੀਤਕ ਦਖਲ ਬੰਦ ਕਰੇ। ਹਿਸੋਵਾਲ ਤੇ ਹਿਮਾਂਯੂੰਪੁਰਾ।

ਮੁੱਲਾਂਪੁਰ ਦਾਖਾ 4 ਅਗਸਤ  (ਸਤਵਿੰਦਰ ਸਿੰਘ ਗਿੱਲ) ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋ ਪਿੰਡ ਸੋਹੀਆ ਵਿਖੇ ਮਨਦੀਪ ਕੌਰ ਤੇ ਬਲਜੀਤ ਕੌਰ ਦੀ ਪ੍ਰਧਾਨਗੀ ਵਿੱਚ 
ਮੀਟਿੰਗ ਹੋਈ। 
ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਤੇ ਚਰਨਜੀਤ ਸਿੰਘ ਹਿਮਾਯੂੰਪੁਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਸਿਆਸੀ ਪਾਰਟੀ ਨਾਲ ਸਬੰਧਤ ਕੁਝ ਵਲੰਟੀਅਰਾਂ ਵੱਲੋਂ ਪਿੰਡਾ ਵਿੱਚ ਮਜਦੂਰਾ ਤੇ ਮੇਟਾਂ ਨੂੰ ਅਪਣੇ ਗੈਰ ਕਾਨੂੰਨੀ ਢੰਗ ਨਾਲ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਪਿੰਡ ਦੇ ਕੰਮ ਕਰਨ ਮਜਦੂਰਾਂ ਦੇ ਮਸਰੋਲ ਆਉਣ ਤੇ ਵੀ ਕੰਮ ਨਹੀ ਚਲਾਇਆ ਜਾ ਰਿਹਾ। ਮੇਟਾਂ ਨੂੰ ਜਬਰੀ ਹਟਾਉਣ ਲਈ  ਪ੍ਰਸਾਸਨ ਅਧਿਕਾਰੀਆ ਤੇ ਰਾਜਨੀਤਕ ਦਬਾਅ ਪਾਇਆ ਜਾ ਰਿਹਾ ਹੈ।  ਨਾ ਤਾ ਕੋਈ ਪਿਡਾ ਵਿੱਚ ਮੇਟਾਂ ਨੂੰ ਹਟਾਉਣ ਜਾ ਰੱਖਣ ਲਈ  ਆਮ ਇਜਲਾਸ ਕੀਤਾ ਜਾ ਰਿਹਾ ਹੈ ਨਾ ਮਜਦੂਰਾਂ ਦੀ ਸਹਿਮਤੀ ਲਈ  ਜਾ ਰਹੀ ਹੈ ।ਇਹ  ਸਭ ਕੁੱਝ ਰਾਜਨੀਤਕ ਧੱਕਾ ਕੀਤਾ ਜਾ ਰਿਹਾ ਹੈ। ਇਹ ਸਭ ਕੁੱਝ ਮਨਰੇਗਾ ਐਕਟ 2005  ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਰਹੀਆਂ ।
ਉਹਨਾਂ ਨੇ ਦੱਸਿਆ ਕਿ ਜੇਕਰ ਪੰਜਾਬ ਅੰਦਰ ਮੇਟਾਂ ਨੂੰ ਜਬਰੀ ਹਟਾਉਣਾ ਬੰਦ ਨਾ ਕੀਤਾ ਤੇ ਮਨਰੇਗਾ ਦੇ ਕੰਮਾ ਵਿਚ ਸਿਆਸੀ ਦਖਲਅੰਦਾਜ਼ੀ  ਬੰਦ ਨਾ ਕੀਤੀ ਗਈ। ਮਨਰੇਗਾ ਮਜਦੂਰਾਂ ਨੂੰ ਕੰਮ ਨਾ ਦਿੱਤਾ ਗਿਆ,  ਕੀਤੇ ਕੰਮ ਦੀ ਪਮਾਇਸ ਬੰਦ ਨਾ ਕੀਤੀ ਗਈ, ਸੜਕਾਂ ਦੀਆ ਬਰਮਾਂ ਦਾ ਕੰਮ ਜਲਦੀ ਚਾਲੂ ਨਾ ਕੀਤਾ ਤੇ ਕੰਮ ਕਰਦੇ ਮਜਦੂਰਾਂ ਦੀ ਹਾਜਰੀ ਪਹਿਲਾਂ ਦੀ ਤਰਾਂ ਕੰਮ ਕਰਨ ਵਾਲੀ ਥਾਂ 'ਤੇ ਹੀ ਹਾਜ਼ਰੀ ਲਵਾਈ ਜਾਵੇ। ਲੋਕੇਸਂਨ ਮੁਤਾਬਿਕ ਹਾਜ਼ਰੀ ਲਗਾਉਣੀ ਬੰਦ ਕੀਤੀ ਜਾਵੇ । ਜੇਕਰ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ। 
ਇਸ ਮੋਕੇ ਪ੍ਰਮਿੰਦਰ ਕੁਮਾਰ, ਬਲਵੀਰ ਸਿੰਘ ਹੇਰਾਂ, ਬੰਤ ਸਿੰਘ ਐਤੀਆਣਾ, ਗੁਰਪ੍ਰੀਤ ਸਿੰਘ ਮੇਟ ਕੁਲਦੀਪ ਕੌਰ, ਪਰਮਜੀਤ ਕੌਰ ਸਾਰੇ ਸੂਹੀਆ ਹਾਜਰ ਸਨ।