You are here

ਪੁਲਬਾਮਾ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਮੋਮਬੱਤੀਆਂ ਨਾਲ ਪਿੰਡ-ਪਿੰਡ ਮਾਰਚ ਕੱਢਿਆ ਜਾਵੇਗਾ।

ਕਿਸਾਨੀ ਹਿੱਤਾਂ ਲਈ 18 ਫਰਵਰੀ ਨੂੰ 12 ਤੋਂ 4 ਵੱਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ    

ਰਾਏਕੋਟ/ਲੁਧਿਆਣਾ-ਫ਼ਰਵਰੀ- (ਗੁਰਸੇਵਕ ਸਿੰਘ ਸੋਹੀ)- ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਸਰਪੰਚ ਅਮਰਜੀਤ ਸਿੰਘ (ਭੋਲੂ) ਪਿੰਡ ਚੱਕ ਭਾਈਕਾ ਦੀ ਪ੍ਰਧਾਨਗੀ ਹੇਠ ਪਿੰਡ ਫੇਰੂਰਾਹੀਂ ਵਿਖੇ   ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕੱਲ੍ਹ ਨੂੰ ਪੁਲਵਾਮਾ (ਪੁਲਬਾਸਾ) ਵਿਖੇ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਮੋਮਬੱਤੀ ਨਾਲ ਪਿੰਡ-ਪਿੰਡ ਮਾਰਚ ਕੱਢਿਆ ਜਾਵੇਗਾ। ਮਿਤੀ 18-2-21 ਨੂੰ 3 ਖੇਤੀ ਕਾਨੂੰਨਾਂ ਖ਼ਿਲਾਫ਼ ਰੱਦ ਕਰਵਾਉਣ ਲਈ 12 ਤੋਂ 4 ਵਜੇ ਤੱਕ ਟਰੇਨਾਂ ਬੰਦ ਕੀਤੀਆਂ ਜਾਣਗੀਆਂ। ਸਾਰੇ ਭਾਰਤ ਵਿੱਚ ਸੰਯੁਕਤ ਕਿਸਾਨ ਮੋਰਚੇ ਵਜੋਂ ਜੋ ਵੀ ਹਦਾਇਤ ਆਵੇਗੀ ਉਸ ਦੀ ਪਾਲਣਾ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਹਾਜ਼ਰ ਅਮਰਜੀਤ ਸਿੰਘ ਸਰਪੰਚ, ਕਿਰਪਾਲ ਸਿੰਘ ਚੱਕ ਭਾਈਕਾ,   ਰਣਧੀਰ ਸਿੰਘ ਧੀਰਾ, ਬਲਦੇਵ ਸਿੰਘ ਛੀਨੀਵਾਲ ਖੁਰਦ, ਬਲੌਰ ਸਿੰਘ ਫੇਰੂਰਾਈ, ਭਜਨ ਸਿੰਘ, ਹਰਨੇਕ ਸਿੰਘ,.ਬਹਾਦਰ ਸਿੰਘ ਅੱਚਰਵਾਲ, ਹਰਿੰਦਰ ਸਿੰਘ ਸਿਵੀਆ ਆਦਿ ਕਿਸਾਨ ਹਾਜ਼ਰ ਸਨ।