ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਖੇ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਿ ਪਿੰਡ ਦੇ ਸਰਦਾਰ ਹਰਚੰਦ ਸਿੰਘ ਦਰਜੀ ਦਾ ਪੋਤਰਾ ਅਤੇ ਸਤਵੰਤ ਸਿੰਘ ਦਾ ਬੇਟਾ cਗੁਰਪ੍ਰੀਤ ਗੋਪੀ ਅਤੇ ਉਸ ਦੇ ਤਿੰਨ ਦੋਸਤ ਬਰਨਾਲੇ ਤੋਂ ਆਉਂਦੇ ਹੋਇਆਂ ਦਾ ਕਾਰ ਹਾਦਸਾ ਵਾਪਰ ਗਿਆ। ਜਿਸ ਵਿੱਚ ਗੁਰਪ੍ਰੀਤ ਗੋਪੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਬਹੁਤ ਹੀ ਛੋਟੀ ਉਮਰ ਜਿਸ ਦਾ ਜਨਮ 18/11/94 ਨੂੰ ਹੋਇਆ ਸੀ ਸਾਨੂੰ ਰਿਸ਼ਤੇਦਾਰਾਂ ਅਤੇ ਭੈਣ ਭਰਾ ਮਾਂ ਤੇ ਪਿੰਡ ਵਾਸੀ ਨੂੰ ਛੱਡ ਕੇ ਓਸ ਥਾਂ ਚਲਿਆ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਗੁਰਪ੍ਰੀਤ ਬੜੇ ਹੀ ਮਿਲਾਪੜੇ ਸੁਭਾਅ ਦਾ ਮੁੰਡਾ ਸੀ ,ਹਰ ਇੱਕ ਨੂੰ ਸਤਿਕਾਰ ਨਾਲ ਬਲਾਉਣਾ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਮੋਢੀ ਬਣ ਕੇ ਨਿੱਤਰਣਾ ਗਰੀਬਾਂ ਦੀ ਮਦਦ ਕਰਨਾ ਓਸਦੀ ਫਿਤਰਤ ਸੀ ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਗੁਰਸੇਵਕ ਸਿੰਘ ਗਹਿਲ ਮਿਲਨ ਸਟੂਡੀਓ ਨੇ ਕਿਹਾ ਕਿ ਮੈਨੂੰ ਪਤਾ ਪਿਛਲੇ ਸਾਲ ਜਦੋਂ ਕਰੋਨਾ ਚੱਲਿਆ ਤਾਂ ਐਨ,ਆਰ,ਆਈ ਵੀਰਾਂ ਤੋਂ ਮਦਦ ਲੈ ਕੇ ਘਰ-ਘਰ ਜਾਕੇ ਰਾਸ਼ਨ ਵੰਡਿਆ, ਗੋਪੀ ਮੇਰਾ ਵੀ ਬਹੁਤ ਗੂੜ੍ਹਾ ਮਿੱਤਰ ਸੀ, ਮੈਂ ਉਸ ਨੂੰ ਕਹਿਣਾ ਹੁਣ ਤੇਰੀ ਭੈਣ ਨੇ ਕਨੇਡਾ ਵਿੱਚ ਪੱਕੇ ਹੋ ਜਾਣਾ ਕੋਈ ਵੱਟੇ ਸੱਟੇ ਵਾਲਾ ਪਰਿਵਾਰ ਲੱਭ ਕੇ ਤੂੰ ਵੀ ਕਨੇਡਾ ਵਾਲੀ ਕੁੜੀ ਨਾਲ ਵਿਆਹ ਕਰਵਾ ਲੈ ਮੈਨੂੰ ਕਹਿੰਦਾ ਆਪਣੀ ਤਾਂ ਇਥੇ ਹੀ ਕਨੇਡਾ ਬਾਈ ਇਧਰਲੀ ਕੁੜੀ ਲੱਭ ਦੇ ਬਾਈ, ਹੁਣ ਉਹਦੇ ਰਿਸ਼ਤੇ ਦੀ ਗੱਲ ਨੇੜੇ ਲਗ ਹੀ ਰਹੀ ਸੀ, ਪਰ ਵਾਹਿਗੁਰੂ ਨੂੰ ਕੁਸ ਹੋਰ ਹੀ ਮਨਜ਼ੂਰ ਸੀ ਜਦੋਂ ਅੱਜ ਮੈਂ ਗੋਪੀ ਦੇ ਘਰ ਗਿਆ ਤਾਂ ਉਸ ਦਾ ਕਾਰੋਬਾਰ ਅਤੇ ਉਸ ਦੀ ਮੰਮੀ ਨੂੰ ਵੇਖ ਮੇਰਾ ਦਿਲ ਵਲੂੰਧਰਿਆ ਗਿਆ ,ਐਡੇ ਵੱਡੇ ਘਰ ਵਿਚ ਅੱਜ ਉਹਦੀ ਕੱਲੀ ਮਾਂ ਰਹਿ ਗਈ ਹੋਵੇ । ਹੇ ਵਾਹਿਗੁਰੂ ਐਡਾ ਵੱਡਾ ਪੁੱਤ ਦਾ ਵਿਛੋੜਾ ਕਿਸੇ ਮਾਂ ਨੂੰ ਨਾ ਦੇਵੀਂ .ਹੁਣ ਤਕ ਨੂੰਹ ਦਾ ਮੂੰਹ ਵੇਖਣ ਨੂੰ ਤਰਸਦੀ ਰਹੀ ਹੁਣ ਪੁੱਤ ਦਾ ਮੂੰਹ ਦੇਖਣ ਤੌ ਵੀ ਗਈ ਭੈਣ ਨੂੰ ਭਰਾ ਦੇ ਸਿਰ ਤੇ ਸ਼ੇਹਰਾ ਬੰਨਣਾ ਨਸੀਬ ਨਾ ਹੋਇਆ।ਵਾਹਿਗੁਰੂ ਮੇਰੇ ਯਾਰ ਗੁਰਪ੍ਰੀਤ ਗੋਪੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ.ਮਾਂ ,ਭੈਣ ਅਤੇ ਰਿਸ਼ਤੇਦਾਰਾਂ ਨੂੰ ਨੂੰ ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਦੀ ਸਮਰੱਥਾ ਬਖਸ਼ਣੀ ।