ਜਗਰਾਉਂ, ਜਨਵਰੀ 2021(ਰਾਣਾ ਸ਼ੇਖਦੌਲਤ) ਮਹਾਨ ਤਪੱਸਵੀ ਨਾਮ ਦੇ ਰਸੀਏ,ਨਾਨਕਸਰ ਕਲੇਰਾਂ ਦੇ ਅਨਮੋਲ ਰਤਨ ਸੱਚਖੰਡ ਵਾਸੀ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ (ਬੱਗੜ)ਜੀ ਦੀ ਨਿੱਘੀ ਯਾਦ ਵਿੱਚ ਅੱਠਵੀਂ ਬਰਸੀ ਦੇ ਸਮਾਗਮ ਤਿੰਨ ਦਿਨਾਂ ਤੋਂ ਚੱਲ ਰਹੇ ਸਨ ਅੱਜ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਮੌਕੇ 657ਆਖੰਡ ਪਾਠ ਸਾਹਿਬ ਅਤੇ ਇੱਕ ਸਹਿਜਪਾਠ ਦੇ ਭੋਗ ਪਾਏ ਗਏ ਇਹ ਸਮਾਗਮ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ ਜੀ ਤੋਂ ਵਰੋਸਾਏ ਹੋਏ ਬਾਬਾ ਹਰਬੰਸ ਸਿੰਘ ਮਹੰਤ ਦੀ ਕਾਰਗੁਜ਼ਾਰੀ ਹੇਠ ਚੱਲ ਰਹੇ ਸਨ ਇਸ ਸਮਾਗਮ ਵਿੱਚ ਬਾਬਾ ਗੁਰਚਰਨ ਸਿੰਘ, ਬਾਬਾ ਗੁਰਜੀਤ ਸਿੰਘ,ਬਾਬਾ ਸੇਵਾ ਸਿੰਘ(ਬਾਗ ਬਾਬਾ ਕੁੰਦਨ ਸਿੰਘ) ਬਾਬਾ ਬਲਵੰਤ ਸਿੰਘ ਸੁਖਮਨੀ ਸਾਹਿਬ, ਬਾਬਾ ਸਤਨਾਮ ਸਿੰਘ ਸੀਸ ਮਹਿਲ ਅਤੇ ਅਨੇਕਾਂ ਮਹਾਂਪੁਰਸ਼ਾ ਨੇ ਆਪਣੀ ਹਾਜਰੀ ਲਵਾਈ।ਬਾਬਾ ਮਹੰਤ ਪ੍ਰਤਾਪ ਸਿੰਘ ਜੀ ਨੇ ਆਪਣਾ ਜੀਵਨ ਦੁਨੀਆਂ ਨੂੰ ਸਿੱਧੇ ਰਸਤੇ ਪਾਉਣ ਅਤੇ ਭਲਾਈ ਦੇ ਕੰਮਾਂ ਵਿੱਚ ਲਗਾ ਦਿੱਤਾ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕਰਕੇ ਸੁਖਮਨੀ ਸਾਹਿਬ ਵਿੱਚ ਸੇਵਾ ਕਰਨ ਦਾ ਮਾਨ ਹਾਸ਼ਿਲ ਕੀਤਾ ਅਤੇ ਆਪਣਾ ਜੀਵਨ ਨੂੰ ਸਫਲ ਬਣਾਇਆ ਇਸ ਸਮਾਗਮ ਵਿੱਚ ਰਾਗੀਆਂ ਵੱਲੋਂ ਧੰਨ ਧੰਨ ਬਾਬਾ ਮਹੰਤ ਪ੍ਰਤਾਪ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ।