ਜਗਰਾਓਂ (ਅਮਿਤ ਖੰਨਾ) ਜਗਰਾਓਂ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੱਲੋਂ ਸਥਾਨਕ ਕਾਂਗਰਸ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਆਪਣੇ ਦਫ਼ਤਰ ਦਾ ਉਦਘਾਟਨ ਦਾ ਆਗਾਜ਼ ਕੀਤਾ। ਸਿੱਧਵਾਂ ਬੇਟ ਰੋਡ 'ਤੇ ਕਾਂਗਰਸ ਦੇ ਦਫ਼ਤਰ ਦੇ ਉਦਘਾਟਨ ਮੌਕੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਚੋਣ ਮੈਦਾਨ ਵਿਚ ਉਤਾਰਿਆ ਉਮੀਦਵਾਰ ਵਿਧਾਇਕ ਜੱਗਾ ਹਿੱਸੋਵਾਲ ਦੀ ਚੋਣ ਮੁਹਿੰਮ ਹੁਣ ਉਨਾਂ੍ਹ ਸਾਰਿਆਂ ਦੀ ਮੁਹਿੰਮ ਹੈ। ਉਹ ਅੱਗੇ ਹੋ ਕੇ ਉਨਾਂ੍ਹ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨਾਂ੍ਹ ਜਗਰਾਓਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਭੇਜੀਆਂ ਗ੍ਰਾਟਾਂ ਅਤੇ ਲਗਾਏ ਗਏ ਵੱਡੇ ਪ੍ਰਰਾਜੈਕਟ ਸਦਕਾ ਇਸ ਵਾਰ ਵੀ ਕਾਂਗਰਸ ਦੀ ਸਰਕਾਰ ਸਥਾਪਤ ਕਰਨ ਲਈ ਵਿਧਾਇਕ ਜੱਗਾ ਨੂੰ ਵੋਟ ਪਾਉਣ। ਇਸ ਮੌਕੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਸਰਪੰਚ ਨਵਦੀਪ ਸਿੰਘ, ਬਲਾਕ ਪ੍ਰਧਾਨ ਰਵਿੰਦਰ ਸਭਰਵਾਲ, ਰਾਜੇਸ਼ ਇੰਦਰ ਸਿੱਧੂ, ਰਛਪਾਲ ਸਿੰਘ ਤਲਵਾੜਾ, ਰਵਿੰਦਰ ਨੀਟਾ ਸਭਰਵਾਲ, ਗੋਪਾਲ ਸ਼ਰਮਾ, ਇੰਦਰਜੀਤ ਸਿੰਘ ਗਾਲਿਬ, ਮੇਸ਼ੀ ਸਹੋਤਾ ਆਦਿ ਹਾਜ਼ਰ ਸਨ।