ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮੋਗਾ ਦੀਆਂ ਜਥੇਬੰਦੀਆਂ ਵੱਲੋਂ ਮੂੰਗੀ ਅਤੇ ਮੱਕੀ ਦੀ ਐਮ ਐਸ ਪੀ ਨੂੰ ਯਕੀਨੀ ਬਣਾਉਣ ਲਈ  ਐਸ ਡੀ ਐਮ ਧਰਮਕੋਟ ਨੂੰ ਦਿੱਤਾ ਮੰਗ ਪੱਤਰ

ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਫੌਰੀ ਕਰੇ ਹੱਲ-ਸੁੱਖ ਗਿੱਲ ਜਿਲ੍ਹਾ ਪ੍ਰਧਾਨ
ਧਰਮਕੋਟ /ਮੋਗਾ ,18 ਜੂਨ (ਮਨੋਜ ਕੁਮਾਰ ਨਿੱਕੂ )ਅੱਜ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮੋਗਾ ਦੀਆਂ ਜਥੇਬੰਦੀਆਂ ਵੱਲੋਂ ਮੂੰਗੀ ਅਤੇ ਮੱਕੀ ਦੀ ਐਮ ਐਸ ਪੀ ਨੂੰ ਯਕੀਨੀ ਬਣਾਉਣ ਲਈ ਐਸ ਡੀ ਐਮ ਧਰਮਕੋਟ ਨੂੰ ਮੰਗ ਪੱਤਰ ਪੱਤਰ ਦਿੱਤਾ ਗਿਆ,ਇਸ ਮੌਕੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਬੀਕੇਯੂ ਪੰਜਾਬ ਅਤੇ ਸੂਰਤ ਸਿੰਘ ਕਾਮਰੇਡ ਨੇ ਬੋਲਦਿ ਆਂ ਕਿਹਾ ਕੇ ਅਸੀ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦਾ ਤੁਰੰਤ ਹੱਲ ਕਰਨ ਲਈ ਹੇਠ ਲਿਖੀਆਂ ਮੰਗਾਂ ਨੂੰ ਫੌਰੀ ਹੱਲ ਕਰਨ ਦੀ ਮੰਗ ਕਰਦੇ ਹਾਂ।
1.ਪੰਜਾਬ ਸਰਕਾਰ ਵਲੋਂ ਮੂੰਗੀ ਦੀ ਖਰੀਦ ਕਰਨ ਦੇ ਐਲਾਨ ਨੂੰ ਮੰਡੀਆਂ ਵਿੱਚ ਕੇਂਦਰ ਵਲੋਂ ਨਿਰਧਾਰਤ ਐਮ ਐਸ ਪੀ ਅਨੁਸਾਰ ਖਰੀਦ ਕਰਕੇ ਅਮਲੀ ਜਾਮਾ ਪਹਿਨਾਇਆ ਜਾਵੇ।
2.ਮੂੰਗੀ ਦੀ ਖਰੀਦ ਸਬੰਧੀ  ਫ਼ਰਦ, ਏਕੜ ਪ੍ਰਤੀ 5 ਕੁਇੰਟਲ ਕੋਟਾ ਫਿਕਸ ਕਰਨ ਸਮੇਤ ਲਾਈਆਂ ਕਿਸਾਨ ਮਾਰੂ ਬੇਲੋੜੀਆਂ ਸ਼ਰਤਾਂ ਫੌਰੀ ਹਟਾ ਕੇ ਦਾਣਾ ਦਾਣਾ ਖਰੀਦਿਆ ਜਾਣਾ ਯਕੀਨੀ ਬਣਾਇਆ ਜਾਵੇ।
3.ਮੱਕੀ ਕਾਸ਼ਤਕਾਰਾਂ ਦੀ ਫ਼ਸਲ ਨੂੰ ਐਮ ਐਸ ਪੀ ਤੇ ਖਰੀਦ ਦੀ ਗਾਰੰਟੀ ਕੀਤੀ ਜਾਵੇ।
4.ਪੰਜਾਬ ਦੇ ਸਾਰੇ ਇਲਾਕਿਆਂ ਵਿਚ ਸੂਏ, ਕੱਸੀਆਂ ਅਤੇ ਰਜਬਾਹਿਆਂ ਨੂੰ ਸੁਚਾਰੂ ਢੰਗ ਨਾਲ ਪਾਣੀ ਛੱਡ ਕੇ ਤੁਰੰਤ ਚਲਾਇਆ ਜਾਵੇ।ਹਰ ਇਲਾਕੇ ਨੂੰ ਬੱਣਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
       ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਦੇ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਉਪਰੋਕਤ ਮੰਗਾਂ ਨੂੰ ਪੂਰਾ ਕਰਨਾ ਬੇਹੱਦ ਜ਼ਰੂਰੀ ਹੈ ਨਹੀ ਤਾਂ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਦਾਅਵਿਆਂ ਦੀ ਭਰੋਸੇਯੋਗਤਾ ਉੱਪਰ ਗੰਭੀਰ ਸਵਾਲ ਖੜੇ ਹੋ ਜਾਣਗੇ। ਉਮੀਦ ਹੈ ਪੰਜਾਬ ਸਰਕਾਰ ਤੁਰੰਤ ਧਿਆਨ ਦੇ ਕੇ ਉਪਰੋਕਤ ਮੰਗਾਂ ਨੂੰ ਹੱਲ ਕਰੇਗੀ,ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਚ ਸ਼ਾਮਲ ਜਥੇਬੰਦੀਆਂ ਦੇ ਆਗੂ ਸੁੱਖਾ ਸਿੰਘ ਵਿਰਕ,ਜਥੇਦਾਰ ਸਤਨਾਮ ਸਿੰਘ ਲੋਹਗੜ੍ਹ,ਫਤਿਹ ਸਿੰਘ ਭਿੰਡਰ,ਰਛਪਾਲ ਸਿੰਘ ਭਿੰਡਰ,ਜਰਨੈਲ ਸਿੰਘ ਲੋਹਗੜ੍ਹ,ਅਵਤਾਰ ਸਿੰਘ ਸੈਦਮੁਹੰਮਦ,ਜਰਨੈਲ ਸਿੰਘ ਕੋਟ ਈਸੇ ਖਾਂ,ਗੁਰਦਿਆਲ ਸਿੰਘ ਘਾਲੀ ਆਦਿ ਕਿਸਾਨ ਹਾਜਰ ਸਨ!