ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲਾਂ ਵੱਲੋਂ ਥਾਣਾ ਟੱਲੇਵਾਲ  ਦੀ ਮੁੱਖ ਅਫ਼ਸਰ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ

(ਫੋਟੋ :- ਥਾਣਾ ਟੱਲੇਵਾਲ ਦੀ ਮੁਖੀ ਮੈਡਮ ਅਮਨਦੀਪ ਕੌਰ ਦਾ ਸਨਮਾਨ ਕਰਦੇ ਹੋਏ ਲੇਖਕ ਅਵਤਾਰ ਸਿੰਘ ਬੱਬੀ ਗੁਰਸੇਵਕ ਸਿੰਘ ਮੱਲ੍ਹਾ)

ਮਹਿਲ ਕਲਾਂ /ਬਰਨਾਲਾ , ਅਪ੍ਰੈਲ 2020 -(ਗੁਰਸੇਵਕ ਸਿੰਘ ਸਹੋਤਾ)- 

ਪੂਰੀ ਦੁਨੀਆਂ ਚ ਮਹਾਵਾਰੀ ਬਣ ਚੁੱਕੇ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਅਤੇ ਪੰਜਾਬ ਪੁਲਸ ਦੇ ਕਰਮਚਾਰੀ ਦਿਨ ਰਾਤ ਡਿਊਟੀ ਕਰ ਰਹੇ ਹਨ। ਜੋ ਕੇ ਵਧਾਈ ਦੀ ਪਾਤਰ ਹੈ । ਜਿਨਾਂ  ਨੇ ਪੂਰੀ ਸਥਿਤੀ ਨੂੰ ਕੰਟਰੋਲ ਕੀਤਾ ਹੋਇਆ ਹੈ। ਇਹ ਵਿਚਾਰ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਨੇ ਅੱਜ ਪੁਲਿਸ ਥਾਣਾ ਟੱਲੇਵਾਲ ਦੀ ਮੁੱਖ ਅਫ਼ਸਰ ਮੈਡਮ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਪਬਲਿਕ ਨੂੰ ਕੰਟਰੋਲ ਨਾ ਕਰਦੀ ਤਾਂ ਕੋਰੋਨਾ ਦੀ ਬਿਮਾਰੀ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਾ ਸੀ । ਪ੍ਰਧਾਨ ਮੱਲ੍ਹਾ ਨੇ ਕਿਹਾ ਕਿ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹਾ ਦੇ ਸਨੌਰ ਵਿਖੇ ਡਿਊਟੀ ਦੌਰਾਨ ਏ ਐਸ ਆਈ  ਹਰਜੀਤ ਸਿੰਘ ਤੇ ਇੱਕ ਨਹਿੰਗ ਸਿੰਘ ਵੱਲੋਂ ਹਮਲਾ ਕਰਕੇ ਉਸ ਦਾ ਹੱਥ ਕੱਟ ਦਿੱਤਾ ਸੀ, ਜੋ ਡਾਕਟਰਾਂ ਨੇ ਬਾਅਦ ਵਿੱਚ ਅਪਰੇਸ਼ਨ ਨਾਲ ਜੋੜ ਦਿੱਤਾ । ਇਸ ਬਹਾਦਰ ਅਫਸਰ ਨੂੰ ਅਸੀ ਸਿਲੂਟ ਕਰਦੇ ਹਾਂ।  ਇਸ ਕਰਕੇ ਸਾਨੂੰ ਵੀ ਪੰਜਾਬ ਪੁਲਸ  ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਫੇਰ ਹੀ ਅਸੀਂ ਕੋਰੋਨਾ  ਦੀ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਥਾਣਾ ਮਹਿਲ ਕਲਾਂ ਤੇ ਠੁੱਲੀਵਾਲ ਦੇ ਮੁੱਖ ਅਫਸਰਾਂ ਦਾ ਵੀ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਲੇਖਕ ਅਵਤਾਰ ਸਿੰਘ ਬੱਬੀ ਗੁਰਸੇਵਕ ਸਿੰਘ ਸੋਹੀ ਹਾਜ਼ਰ ਸਨ ।