ਤਾਲਾਬੰਦੀ ਤੋੜਨ ਵਾਲ਼ਿਆਂ ਖਿਲਾਫ ਕਪੂਰਥਲਾ ਪੁਲਿਸ ਹੋਈ ਸਖ਼ਤ 

ਕੋਰੋਨਾ ਖਿਲਾਫ ਜਾਰੀ ਮੁਹਿੰਮ ਵਿੱਚ ਆਮ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ-ਡੀ ਐਸ ਪੀ ਸੁਰਿੰਦਰ ਸਿੰਘ

ਲਾਪਰਵਾਹੀ ਕਰਨ ਵਾਲੇ ਵਾਹਨ ਚਾਲਕਾਂ ਮੌਕੇ ਤੇ ਚਾਲਾਨ ਕੱਟਿਆਂ ਜਾਵੇਗਾ - ਜਿਲ੍ਹਾ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾਂ

ਕਪੂਰਥਲਾ , ਜੂਨ 2020 -(ਹਰਜੀਤ ਸਿੰਘ ਵਿਰਕ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਮਾਰੀ ਨੂੰ ਅੱਗੇ ਵੱਢਣ ਤੋਂ ਰੋਕਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰਨ ਵਾਸਤੇ ਜਿਲ੍ਹਾ ਕਪੂਰਥਲਾ ਪੁਲਿਸ ਮੁਖੀ ਐਸਐਸਪੀ ਸ੍ਰੀ ਸਤਿੰਦਰ ਸਿੰਘ ਵਿਰਕ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਡੀਐਸਪੀ ਕਪੂਰਥਲਾ ਸ੍ਰੀ ਸੁਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਮਾਰਗਾਂ  , ਬਜ਼ਾਰਾਂ ਅਤੇ ਨਾਕਿਆਂ ਤੇ ਵਾਹਨ ਚਾਲਕਾਂ ਨੂੰ ਸਖਤੀ ਨਾਲ ਚੈਕ ਕੀਤਾ ਜਾ ਰਿਹਾ ਹੈ , ਜਿਸ ਤਹਿਤ ਡੀਐਸਪੀ ਕਪੂਰਥਲਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗ਼ੈਰ ਜਰੂਰੀ ਕੰਮਾਂ ਤੇ ਘਰਾਂ ਤੋਂ ਬਾਹਰ ਨਿਕਲ਼ਨਾ ਘਾਹੀ ਨਹੀ ਹੈ , ਜੋ ਵੀ ਦੋ ਪਾਹੀਆਂ ਵਾਹਨ ਚਾਲਕ ਬਿਨਾ ਮਾਸਕ ਅਤੇ ਇੱਕ ਤੋਂ ਵੱਧ ਸਵਾਰੀ ਕਰਦਿਆਂ ਮਿਲਿਆ ਤਾ ਉਸ ਦਾ ਮੌਕੇ ਤੇ ਹੀ 500 ਰੂਪੈ ਦਾ ਜੁਰਮਾਨਾ ਕੀਤਾ ਜਾਵੇਗਾ । ਤਾਲਾਬੰਦੀ ਤੋੜ੍ਹਨ ਵਾਲ਼ਿਆਂ ਖਿਲਾਫ ਸਖ਼ਤ ਹੁੰਦਿਆਂ ਜਿਲ੍ਹਾ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾ ਨੇ ਕਿਹਾ ਜੋ ਵੀ ਕਾਰ ਚਾਲਕ ਬਿਨਾ ਮਾਸਕ ਅਤੇ ਤਿੰਨ ਸਵਾਰੀਆਂ ਸਮੇਤ ਡਰਾਇਵਰ ਨਿਯਮ ਦੀ ਪਾਲਣਾ ਨਹੀ ਕਰੇਗਾ ਤਾ ਉਸ ਨੂੰ 2000 ਜੁਰਮਾਨਾ ਕੀਤਾ ਜਾਵੇਗਾ । ਇਸ ਤਰ੍ਹਾਂ ਆਟੋ ਰਿਕਸ਼ਾ ਵਿੱਚ ਚਾਲਕ ਤੋਂ ਇਲਾਵਾ ਦੋ ਸਵਾਰੀ ਤੋਂ ਵੱਧ ਬੈਠਣ ਤੇ 500ਰੂਪੈ  ਜੁਰਮਾਨਾ , ਪਬਲਿਕ ਸਥਾਨਾਂ ਤੇ ਥੁੱਕਣ ਤੇ 500 ਰੂਪੈ, ਬਿਨਾ ਮਾਸਕ ਨਿਕਲਣ ਤੇ 500 ਰੂਪੈ, ਅਤੇ ਦੁਕਾਨਾਂ ਤੇ ਸਾਂਝੀਆਂ ਥਾਂਵਾਂ ਤੇ ਨਿਯਮਿਤ ਗਿਣਤੀ ਜਿਆਦਾ ਲੋਕਾਂ ਦੇ ਇਕੱਠ ਤੇ 2000ਰੂਪੈ,ਬੱਸਾਂ ਵਿੱਚ ਦੱਸੀ ਗਿਣਤੀ ਤੋਂ ਜਿਆਦਾ ਸਵਾਰੀ ਬਿਠਾਉਣ ਅਤੇ ਘਰ ਵਿੱਚ ਇਕਾਂਤਵਸ ਕੀਤੇ ਲੋਕਾਂ ਵੱਲੋਂ ਬਿਨਾ ਇਜ਼ਾਜਤ ਬਾਜ਼ਾਰਾਂ ਵਿੱਚ ਨਿਕਲਣ ਤੇ ਵੀ 2000 ਰੂਪੈ ਜੁਰਮਾਨਾ ਕੀਤਾ ਜਾਵੇਗਾ ।ਇਸ ਮੌਕੇ ਜਿਲ੍ਹਾ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਇੰਚਾਰਜ਼ ਗੁਰਬਚਨ ਸਿੰਘ ਵੱਲੋਂ ਕਪੂਰਥਲਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਆਮ  ਜਨਤਾ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਕੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਣਕਾਰੀ ਦਿੰਦਿਆਂ ਕਪੂਰਥਲਾ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਸਬ ਇੰਸਪੈਕਟਰ ਦਰਸ਼ਨ ਸਿੰਘ , ਏਐਸਆਈ ਬਲਵਿੰਦਰ ਸਿੰਘ , ਏਐਸਆਈ ਮਲਕੀਤ ਸਿੰਘ ਅਤੇ ਏਐਸਆਈ ਦਿਲਬਾਗ ਸਿੰਘ ਟਾਂਡੀ ਹਾਜ਼ਰ ਸਨ ।
(ਫੋਟੋ ਕੈਪਸ਼ਨ : -ਕਪੂ੍ਰਥਲਾ ਟ੍ਰੈਫ਼ਿਕ ਪੁਲਿਸ ਇਚਾਰਜ਼ ਦੀਪਕ ਸ਼ਰਮਾ , ਏਐਸਆਈ ਗੁਰਬਚਨ ਸਿੰਘ ਸਮੇਤ ਪੁਲਿਸ ਟੀਮ ਬਜ਼ਾਰਾਂ ਵਿੱਚ ਕੋਰੋਨਾ ਮਹਾਮਾਰੀ ਖਿਲਾਫ ਜਾਰੀ ਹਿਦਾਇਤਾਂ ਬਾਰੇ ਸ਼ਾਮ ਜਨਤਾ ਨੂੰ ਜਾਗਰੂਕ ਕਰਦੇ ਹੋਏ )