ਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਕੋਵਿਡ-19 ਦੇ ਬਚਾਅ ਲਈ ਜਾਰੀ ਹਦਾਇਤਾਂ ਦਰਸਾਉਂਦਾ ਪੋਸਟਰ ਕੀਤਾ ਜਾਰੀ

ਜਦੋਂ ਤੱਕ ਦਵਾਈ ਨਹੀਂ, ਓਦੋਂ ਤੱਕ ਢਿਲਾਈ ਨਹੀਂ - ਸੰਦੀਪ ਕੁਮਾਰ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੋਂ 'ਕੋਰੋਨਾ ਹਾਰੇਗਾ - ਅਸੀਂ ਜਿਤਾਂਗੇ' ਜਨ ਅੰਦੋਲਨ ਤਹਿਤ ਡੀ.ਪੀ.ਐਮ.ਯੂ. ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਉਨਾ ਨਾਲ ਡੀ.ਡੀ.ਐਫ. ਮੈਡਮ ਐਸ਼ਵਰਿਆ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪ੍ਰੋਗਰਾਮ ਮੈਨੇਜਰ ਰਵੀਜੋਤ ਕੋਰ ਅਤੇ ਮੈਨੇਜਰ ਪ੍ਰਿੰਸ ਕੁਮਾਰ ਵੀ ਮੋਜੂਦ ਸਨ।ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੋ 'ਕੋਰੋਨਾ ਹਾਰੇਗਾ - ਅਸੀਂ ਜਿਤਾਂਗੇ' ਜਨ ਅੰਦੋਲਨ ਤਹਿਤ ਆਮ ਜਨਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਦਵਾਈ ਨਹੀਂ, ਓਦੋਂ ਤੱਕ ਢਿਲਾਈ ਨਹੀਂ ਦੀ ਨੀਤੀ ਅਪਣਾਈ ਜਾਵੇ।

ਉਨ੍ਹਾਂ ਵਸਨੀਕਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਆਪਣਾ ਮੂੰਹ ਹਮੇਸ਼ਾ ਮਾਸਕ ਨਾਲ ਢੱਕ ਕੇ ਰੱਖੋ, ਵਾਰ-ਵਾਰ ਸਾਬਣ ਨਾਲ ਹੱਥ ਧੋਵੋ, ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਅੱਖ, ਨੱਕ, ਮੂੰਹ ਨੂੰ ਨਾ ਛੂਹੋ, ਸਰਵਜਨਿਕ ਥਾਵਾਂ 'ਤੇ ਥੁੱਕਿਆ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਖਾਂਸੀ, ਜੁਕਾਮ, ਬੁਖਾਰ ਜਾਂ ਫਲੂ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਚੈਕ ਅੱਪ ਕਰਵਾਇਆ ਜਾਵੇ।