ਵਾਰਡ ਨੰਬਰ - 23 ਨੂੰ ਨਸ਼ਾ ਮੁਕਤ ਅਤੇ ਸੁਨਹਿਰਾ ਬਣਾਉਣ ਦਾ ਕੀਤਾ ਐਲਾਨ- ਪ੍ਰਿਯੰਕਾ ਆਨੰਦ
ਲੁਧਿਆਣਾ, 05 ਸਤੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਹਰਪਾਲ ਸੁਨਹਿਰਾ ਭਾਰਤ ਪਾਰਟੀ ਵਿੱਚ ਪ੍ਰਿਯੰਕਾ ਆਨੰਦ ਆਪਣੇ ਸਾਥੀਆਂ ਸਮੇਤ ਹੋਏ ਸ਼ਾਮਿਲ I ਇਸ ਖੁਸ਼ੀ ਦੇ ਮੌਕੇ ਤੇ ਅੱਜ ਲੁਧਿਆਣਾ ਦੇ ਨਿਊ ਸੁੰਦਰ ਨਗਰ ਇਲਾਕੇ ਵਿਚ ਸਨਮਾਨ ਸਮਾਰੋਹ ਰੱਖਿਆ ਗਿਆ | ਮੈਡਮ ਪ੍ਰਿਯੰਕਾ ਆਨੰਦ ਨੂੰ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ੍ਰੀ ਰਾਕੇਸ਼ ਕੁਮਾਰ ਜੀ ਨੇ ਸਨਮਾਨਿਤ ਕਰਕੇ ਅਤੇ ਨਿਯੁਕਤੀ ਪੱਤਰ ਦੇ ਕੇ ਵਾਰਡ ਨੰਬਰ 23 ਤੋਂ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਤੇ ਪ੍ਰਿਯੰਕਾ ਆਨੰਦ ਨੇ ਪਾਰਟੀ ਹਾਈ ਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਵਾਰਡ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ I ਇਸ ਨੂੰ ਸੁਧਾਰਨ ਲਈ ਸਾਨੂੰ ਇਕਜੁਟ ਹੋਣ ਦੀ ਲੋੜ ਹੈ | ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਤੇਜੀ ਸੰਧੂ ਜੀ ਜੋ ਕਿ ਬਿਨਾ ਕਿਸੇ ਲਾਲਚ ਅਤੇ ਬਿਨਾ ਕਿਸੇ ਸਹਾਇਤਾ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ I ਉਹਨਾਂ ਨੇ ਵੀ ਸੁਨਹਿਰਾ ਭਾਰਤ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਨਾਲ ਸਾਥ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਲੁਧਿਆਣੇ ਨੂੰ ਪੂਰੇ ਪੰਜਾਬ ਦਾ ਸਾਫ ਸੁਥਰਾ ਇਲਾਕਾ ਬਣਾਵਾਂਗੇ | ਇਸਦੇ ਨਾਲ ਹੀ ਉੱਗੇ ਸਮਾਜ ਸੇਵਕ ਸ਼੍ਰੀ ਗੁਰਸੇਵਕ ਬਰਾੜ ਜੀ ਨੇ ਕਿਹਾ ਕੇ ਸੁਨਹਿਰਾ ਭਾਰਤ ਪਾਰਟੀ ਨਾਲ ਤਨ ਦੇਹ ਦੇ ਨਾਲ ਸਾਥ ਦੇਣ ਦਾ ਵਾਦਾ ਕਰਦੇ ਹੋਏ ਲੁਧਿਆਣਾ ਸ਼ਹਿਰ ਦਾ ਨਕਸ਼ਾ ਸਾਫ ਸੁਥਰਾ ਰੱਖਣ ਦੀ ਗੱਲ ਵੀ ਕਹੀ ਅਤੇ ਪਾਰਟੀ ਨੂੰ ਹੋਰ ਬੁਲੰਦੀਆਂ ਤਕ ਪਹੁੰਚਾਉਣ ਦੀ ਗੱਲ ਕੀਤੀ I ਇਸ ਪ੍ਰੋਗਰਾਮ ਵਿੱਚ ਲੋਕਾਂ ਨੇ ਨਾਲ ਸਾਥ ਦੇਣ ਦਾ ਭਰਪੂਰ ਹੁੰਗਾਰਾ ਦਿੱਤਾ I ਇਸ ਮੌਕੇ ਤੇ ਪਹੁੰਚੇ ਪਾਰਟੀ ਦੇ ਪ੍ਰਮੁੱਖ ਸ਼੍ਰੀ ਰਾਕੇਸ਼ ਕੁਮਾਰ ਜੀ, ਇੰਟਰਨੈਸ਼ਨਲ ਪਾਰਟੀ ਸਟਾਰ ਪ੍ਰਚਾਰਕ ਨਰਿੰਦਰ ਨੂਰ, ਸਮਾਜ ਸੇਵਿਕਾ ਤੇਜੀ ਸੰਧੂ ਜੀ, ਸਮਾਜ ਸੇਵਕ ਸ਼੍ਰੀ ਗੁਰਸੇਵਕ ਬਰਾੜ, NGO ਚੇਅਰਮੈਨ ਸ਼੍ਰੀਮਤੀ ਨਿਰਮਲ ਜੀ, ਅਜੈ ਗਿੱਲ, ਪ੍ਰਿਯੰਕਾ ਆਨੰਦ, ਰਾਜਨਦੀਪ ਕੌਰ, ਪ੍ਰਭਜੋਤ ਕੌਰ, ਗਗਨ ਆਨੰਦ, ਸ਼ੈਂਕੀ ਜਿੰਦਲ, ਜਗਜੀਤ ਸਿੰਘ, ਜਗਰੂਪ ਸਿੰਘ ਗਰੇਵਾਲ, ਚਮਕੌਰ ਦਾਸ,ਸੰਜੀਵ ਅਰੋੜਾ, ਮਨਦੀਪ ਦੁੱਗਲ, ਸੰਮੀ, ਸੋਨੀਆ ਸਚਦੇਵਾ ਅਤੇ ਬਾਕੀ ਸਮੂਹ ਪਾਰਟੀ ਮੇਂਬਰ ਨੇ ਮੈਡਮ ਪ੍ਰਿਯੰਕਾ ਆਨੰਦ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ I