You are here

ਸਰਦਾਰ ਰੇਸ਼ਮ ਸਿੰਘ ਬਣੇ ਨਾਇਬ ਤਹਿਸੀਲਦਾਰ  

ਜੇ ਤੁਸੀਂ ਲੋਕਦਰਦੀ ਹੋ ਤਾਂ ਤਰੱਕੀ ਵੀ ਤੁਹਾਡੇ ਪੈਰ ਚੁੰਮਦੀ ਹੈ  

ਇਸੇ ਤਰ੍ਹਾਂ ਸ ਰੇਸ਼ਮ ਸਿੰਘ ਨਾਇਬ ਤਹਿਸੀਲਦਾਰ ਲੁਧਿਆਣਾ ਪੂਰਬੀ ਬਣੇ  

ਲੁਧਿਆਣਾ, ਜਨਵਰੀ 20221 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )-

ਜਦੋਂ ਲੋਕਾਂ ਦੀ ਬਾਂਹ ਫੜ ਉਨ੍ਹਾਂ ਦੇ ਕੰਮ ਆਪਣੇ ਹਿਰਦੇ ਤੋਂ ਪਹਿਲ ਦੇ ਅਧਾਰ ਤੇ ਕਰਨ ਦੀ ਠਾਣੀ ਹੋਵੇ  ਫਿਰ ਪ੍ਰਮਾਤਮਾ ਵੀ ਤਰੱਕੀਆਂ ਦੇ ਰਸਤੇ ਖੋਲ੍ਹ ਦਿੰਦਾ ਹੈ  ਇਸ ਤਰ੍ਹਾਂ ਦੀ ਕਹਾਣੀ ਹੈ ਸਰਦਾਰ ਰੇਸ਼ਮ ਸਿੰਘ ਦੀ  ਪਿਛਲੇ ਲੰਮੇ ਸਮੇਂ ਤੋਂ ਜਗਰਾਉਂ ਤਹਿਸੀਲ ਅੰਦਰ ਦਫ਼ਤਰੀ ਕੰਮ ਨੂੰ  ਬੜੀ ਮੁਸ਼ਤੈਦੀ ਅਤੇ ਲੋਕਾਂ ਦੀ ਭਲਾਈ ਲਈ ਕਰਨ ਵਾਲੇ ਇਸ ਕਰਮਚਾਰੀ ਨੂੰ ਪਰਮਾਤਮਾ ਨੇ ਉਸ ਸਮੇਂ ਅਥਾਹ ਖ਼ੁਸ਼ੀਆਂ ਬਖ਼ਸ਼ੀਆਂ ਜਦੋਂ  ਮਾਲ ਮਹਿਕਮਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਲੁਧਿਆਣਾ ਪੂਰਵੀ ਥਾਪ ਦਿੱਤਾ । ਜਗਰਾਉਂ ਹਲਕੇ ਅਤੇ ਉਸਦੇ ਨੇਡ਼ੇ ਤੇਡ਼ੇ ਦੇ ਹਲਕਿਆਂ ਤੋਂ ਸਰਦਾਰ ਰੇਸ਼ਮ ਸਿੰਘ ਨੂੰ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ  ਹੈ  ।