ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ :ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰਾ

ਸਿੱਧਵਾਂ ਬੇਟ ਜਸਮੇਲ ਗ਼ਾਲਿਬ)

ਮੋਦੀ ਸਰਕਾਰ ਵਾਰ ਵਾਰ ਤਰੀਕਾਂ ਅੱਗੇ ਪਾ ਕੇ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ  ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ  ਪ੍ਰਧਾਨ ਅਤੇ ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ 26 ਜਨਵਰੀ ਤੋਂ ਪਹਿਲਾਂ ਤਿੰਨ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਾ ਕੀਤਾ ਤਾਂ 26 ਜਨਵਰੀ ਕਿਸਾਨਾਂ ਦਾ ਅੰਦੋਲਨ   ਸਾਰੀ ਦਿੱਲੀ ਨੂੰ ਤੂਫਾਨ ਬਣ ਕੇ ਘੇਰ ਲਵੇਗਾ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਸਾਰਾ ਜ਼ੋਰ ਲਾਉਣ ਦੇ ਬਾਵਜੂਦ  ਕਿਸਾਨਾਂ ਨੇ ਪਿੰਡ ਤੋਂ ਅੰਦੋਲਨ ਕਰ ਕੇ ਸ਼ਹਿਰ ਦੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਿਆਂ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਅਤੇ ਪੂਰੇ ਸੰਸਾਰ ਵਿੱਚ ਪਹੁੰਚਿਆ ।ਆਉਣ ਵਾਲੇ ਦਿਨਾਂ   ਦੇ ਵਿੱਚ ਇਸ ਤਰ੍ਹਾਂ ਸਾਰੀ ਦਿੱਲੀ ਜਾਮ ਕਰ ਦਿੱਤੀ ਜਾਵੇਗੀ  ਜਿਸ ਦੀ ਜ਼ਿੰਮੇਵਾਰ ਮੋਦੀ ਸਰਕਾਰ ਦੀ ਹੋਵੇਗੀ  ।ਜਿਹੜੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਉੱਥੇ ਬੈਠੇ ਹਨ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ  ਤੇ ਉਹ ਉਨ੍ਹਾਂ ਚਿਰ ਵਾਪਸ ਨਹੀਂ ਆਉਣਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ