ਜਗਰਾਓਂ 19 ਸਤੰਬਰ (ਅਮਿਤ ਖੰਨਾ):ਖੇਤੀ ਮਹਿਕਮੇ ਨੇ ਸ਼ੁੱਕਰਵਾਰ ਇੱਥੋਂ ਦੇ ਖਾਦ ਤੇ ਦਵਾਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਗੈਰ ਮਿਆਰੀ ਖੇਤੀ ਵਸਤਾਂ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਿਆ ਜਾਵੇਗਾ। ਸਥਾਨਕ ਪੁਰਾਣੀ ਦਾਣਾ ਮੰਡੀ ਦੀ ਧਰਮਸ਼ਾਲਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਨੇ ਪਿਛਲੇ ਦਿਨੀਂ ਜਗਰਾਓਂ ਦੇ ਇੱਕ ਡੀਲਰ ਕੋਲੋਂ ਬਰਾਮਦ ਕੀਤੀਆਂ ਮਿਆਦ ਪੁੱਗੀਆਂ ਤੇ ਪਾਬੰਦੀਸ਼ੁਦਾ ਦਵਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਮਹਿਕਮੇ ਦਾ ਉਦੇਸ਼ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਤੇ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ਮੁਹੱਈਆ ਕਰਵਾਉਣਾ ਹੈ। ਉਨਾਂ• ਕਿਹਾ ਕਿ ਦੁਕਾਨਦਾਰਾਂ ਨੂੰ ਜਿੱਥੇ ਕਾਨੂੰਨ ਦਾ ਪਾਠ ਪੜਾਉਂਦੇ ਹੋਏ ਇਸ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਕਿ ਉੱਥੇ ਬੜੇ ਸਖ਼ਤ ਲਹਿਜ਼ੇ ਵਿਚ ਤਾੜਨਾ ਕੀਤੀ ਕਿ ਅਗਰ ਕੋਈ ਦੁਕਾਨਦਾਰ ਗ਼ੈਰ-ਕਾਨੂੰਨੀ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ• ਕਿਹਾ ਕਿ ਕੋਈ ਦੁਕਾਨਦਾਰ ਮਿਆਦ ਪੁੱਗੀਆਂ, ਅਣ-ਸਿਫਾਰਸ਼, ਪਾਬੰਦੀਸ਼ੁਦਾ ਵਸਤਾਂ ਦੀ ਵਿੱਕਰੀ ਨਾ ਕਰਨ ਦੇ ਨਾਲ ਕਿਸੇ ਵੀ ਕਿਸਾਨ ਨੂੰ ਖਾਦ ਦੇ ਨਾਲ ਜਬਰੀ ਹੋਰ ਸਮਾਨ ਲੈਣ ਲਈ ਮਜਬੂਰ ਨਾ ਕਰਨ। ਜੇਕਰ ਅਜਿਹਾ ਮਾਮਲਾ ਧਿਆਨ ਵਿਚ ਆਇਆ ਤਾਂ ਦੁਕਾਨਦਾਰ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਜਾਵੇਗੀ। ਇਸ ਮੌਕੇ ਏਡੀਓ ਡਾ. ਜਸਵੰਤ ਸਿੰਘ, ਡਾ. ਰਮਿੰਦਰ ਸਿੰਘ, ਜਗਜੀਤ ਸਿੰਘ ਸਿੱਧੂ, ਜਗਦੇਵ ਸਿੰਘ ਖਹਿਰਾ, ਸੁਖਵਿੰਦਰ ਸਿੰਘ ਖਹਿਰਾ, ਅਜੇ ਹਾਂਡਾ, ਕਮਲ ਗੁਪਤਾ ਰਾਜੂ, ਰਵੀ ਗੋਇਲ, ਸੰਜੇ ਬਾਂਸਲ, ਅਸ਼ੋਕ ਮਿੱਤਲ, ਗੁਰਜੀਤ ਸਿੰਘ, ਜਸਵੰਤ ਸਿੰਘ ਢੱਟ, ਭੂਸ਼ਣ ਗੋਇਲ, ਰਾਕੇਸ਼ ਲੱਪੀ, ਵਿਨੋਦ ਕੁਮਾਰ, ਸੁਰਿੰਦਰ ਪਾਲ ਸਿੰਘ ਸਿੱਕਾ, ਨਰੇਸ਼ ਗੋਇਲ, ਜਗਦੀਪ ਸਿੰਘ ਗਰੇਵਾਲ, ਅਭੀਨਵ ਗੋਇਲ ਆਦਿ ਹਾਜ਼ਰ ਸਨ।